ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਸਾਦਾ ਜਿਹਾ ਛੋਟਾ 'ਪੇਚ' ਜੋ ਸਾਡੇ ਗ੍ਰਹਿ ਨੂੰ ਬਚਾ ਸਕਦਾ ਹੈ, ਸਤ ਹਿਸਿਆਂ ਦਾ ਚੌਥਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੋ, ਉਹ (ਪੈਰੋਕਾਰ) ਚੰਦਰਮਾ ਬਾਰੇ ਜਾਣਨ ਲਈ ਉਤਸੁਕ ਹਨ ਕਿਉਂਕਿ ਮਨੁੱਖਾਂ ਨੇ ਚੰਦਰਮਾ 'ਤੇ ਜਾਣ ਲਈ ਬਹੁਤ ਸਾਰੀਆਂ ਮਸ਼ੀਨਾਂ ਅਤੇ ਯੰਤਰ ਤਿਆਰ ਕੀਤੇ ਹਨ। ਅਤੇ ਕੁਝ ਪਹਿਲਾਂ ਹੀ ਚੰਦਰਮਾ 'ਤੇ ਚਲੇ ਗਏ ਹਨ, ਅਤੇ ਕੁਝ ਅਸਫਲ ਹੋਏ ਹਨ, ਅਤੇ ਕੁਝ ਸਫਲ ਹੋਏ ਹਨ। ਪਰ ਬਹੁਤ ਸਾਰੇ ਲੋਕ ਚੰਦਰਮਾ ਬਾਰੇ ਨਹੀਂ ਜਾਣਦੇ, ਮੇਰਾ ਮਤਲਬ ਹੈ ਚੰਦਰਮਾ 'ਤੇ ਜੀਵਨ, ਨਾ ਕਿ ਸਿਰਫ਼ ਚੰਦਰਮਾ ਦੀ ਸਤ੍ਹਾ ਦੇ ਤਲ ਬਾਰੇ।

ਹੁਣ, ਚੰਦਰਮਾ ਦੇ ਅੰਦਰ, ਮੈਂ ਚੰਦਰਮਾ ਦੇ ਰਾਜੇ ਨਾਲ ਗੱਲ ਕੀਤੀ। ਉਸਦਾ ਨਾਮ ਮਹਾਰਾਜਾ ਰਾਜਾ ਪਲਾਲੋਸ ਹੈ। ਪ-ਲਾ-ਲੋ-ਸ। ਉਹ ਚੰਦਰਮਾ ਦਾ ਸਦਾ ਲਈ ਰਾਜਾ ਹੈ ਕਿਉਂਕਿ ਚੰਦਰਮਾ ਦੇ ਲੋਕ ਉਸ 'ਤੇ ਭਰੋਸਾ ਕਰਦੇ ਹਨ। ਕਿਸੇ ਵੀ ਰਾਜੇ ਨੂੰ ਬਦਲਣ ਦੀ ਕੋਈ ਲੋੜ ਨਹੀਂ ਹੈ, ਜਿਵੇਂ ਅਸੀਂ ਹਰ ਚਾਰ, ਪੰਜ ਸਾਲਾਂ ਬਾਅਦ ਧਰਤੀ 'ਤੇ ਇੱਕ ਰਾਸ਼ਟਰਪਤੀ ਬਦਲਦੇ ਹਾਂ।

ਹੁਣ, ਚੰਦਰਮਾ ਦੇ ਲੋਕ ਸਾਡੇ ਬਾਰੇ ਬਹੁਤ ਕੁਝ ਜਾਣਦੇ ਹਨ, ਪਰ ਅਸੀਂ ਉਨ੍ਹਾਂ ਬਾਰੇ ਕੁਝ ਨਹੀਂ ਜਾਣਦੇ। ਉਹ ਚੰਦਰਮਾ ਦੀ ਸਤ੍ਹਾ 'ਤੇ ਨਹੀਂ, ਸਗੋਂ ਚੰਦਰਮਾ ਦੇ ਅੰਦਰ ਰਹਿੰਦੇ ਹਨ। ਅਤੇ ਉਨ੍ਹਾਂ ਕੋਲ ਸਾਡੇ ਵਾਂਗ ਹੀ ਭੌਤਿਕ ਜੀਵ ਹਨ। ਉਹ ਜਿਵੇਂ ਲਗਭਗ ਅਧਾ ਮਿਲੀਅਨ ਲੋਕ ਹਨ ਜੋ ਚੰਦਰਮਾ ਦੇ ਅੰਦਰ ਰਹਿੰਦੇ ਹਨ। ਚੰਦਰਮਾ ਦੇ ਅੰਦਰ ਵੀ ਇੱਕ ਸੁੰਦਰ ਜਗ੍ਹਾ ਹੈ। ਇੱਥੇ ਰੁੱਖ, ਫਲਾਂ ਦੇ ਰੁੱਖ, ਘਾਹ, ਫੁੱਲ, ਲਗਭਗ ਇਥੇ ਸਾਡੇ ਵਾਂਗ ਹੀ ਹਨ। ਗੱਲ ਸਿਰਫ਼ ਇੰਨੀ ਹੈ ਕਿ ਉਹ ਫਲ ਨਹੀਂ ਖਾਂਦੇ, ਉਹ ਉੱਥੇ ਆਸ ਪਾਸ ਉੱਗਣ ਵਾਲੀਆਂ ਕੋਈ ਵੀ ਸਬਜ਼ੀਆਂ ਨਹੀਂ ਖਾਂਦੇ। ਉਹ ਬਸ ਉੱਥੇ ਹੀ ਹਨ। ਉਹ ਉਹਨਾਂ ਦੇ ਆਉਣ ਤੋਂ ਪਹਿਲਾਂ ਸਾਰਾ ਸਮਾਂ ਉੱਥੇ ਹੀ ਸਨ। ਸਾਰੇ ਚੰਦਰਮਾ ਲੋਕ ਮੂਲ ਵਿੱਚ ਚੰਦਰਮਾ ਵਿੱਚ ਨਹੀਂ ਸਨ। ਉਹ ਬਾਅਦ ਵਿੱਚ ਆਏ। ਮੇਰੇ ਕੋਲ ਨਹੀਂ ਹੈ... ਮੈਂ ਤੁਹਾਨੂੰ ਉਹੀ ਦੱਸਾਂਗੀ ਜੋ ਮੈਨੂੰ ਯਾਦ ਹੈ। ਇਹ ਕ੍ਰਮਬੱਧ ਨਹੀਂ ਹੈ, ਪਰ ਇਹ ਪੂਰੀ ਤਸਵੀਰ ਦੇਵੇਗਾ। ਉਨਾਂ ਦੇ ਚੰਦਰਮਾ 'ਤੇ ਆਉਣ ਤੋਂ ਪਹਿਲਾਂ, ਉਨ੍ਹਾਂ ਦਾ ਆਪਣਾ ਸੰਸਾਰ ਸੀ। ਇਸਨੂੰ ਕਹਿੰਦੇ ਹਨ… ਮੈਨੂੰ ਯਾਦ ਕਰਨ ਦਿਓ, ਮੈਂ ਭੁੱਲ ਗਈ।

ਹਾਂਜੀ, ਪਹਿਲਾਂ, ਚੰਦਰਮਾ ਦੇ ਲੋਕਾਂ ਦਾ ਆਪਣਾ ਸੰਸਾਰ ਸੀ, ਇਸਨੂੰ "ਸ਼ਾਂਤੀ ਸੰਸਾਰ" ਕਿਹਾ ਜਾਂਦਾ ਸੀ। ਉਹ ਉੱਥੇ ਖੁਸ਼ੀ ਨਾਲ ਰਹਿੰਦੇ ਸਨ, ਅਤੇ ਸਭ ਕੁਝ ਠੀਕ ਸੀ, ਜਦੋਂ ਤੱਕ ਕਿ ਇੱਕ ਗੁਆਂਢੀ ਲੜਾਕੂ ਸਮੂਹ ਨਹੀਂ ਆਇਆ ਅਤੇ ਉਨ੍ਹਾਂ ਨੂੰ ਆਪਣੇ ਵਿੱਚ ਸਮਾ ਲੈਣਾ ਚਾਹੁੰਦਾ ਸੀ ਅਤੇ ਆਪਣੇ ਆਪ ਨੂੰ ਰਾਜਾ ਬਣਾਉਣਾ ਚਾਹੁੰਦਾ ਸੀ, ਅਤੇ ਲੋਕਾਂ ਨੂੰ ਕਾਬੂ ਕਰਨਾ ਚਾਹੁੰਦਾ ਸੀ। ਸੋ, ਸ਼ਾਂਤੀ ਸੰਸਾਰ ਵਿੱਚ ਇਨ੍ਹਾਂ ਲੋਕਾਂ ਨੂੰ ਭੱਜਣਾ ਪਿਆ। ਉਹ ਇਸ ਰਾਜੇ ਅਤੇ ਇਨ੍ਹਾਂ ਵੱਖਰੇ ਲੋਕਾਂ ਨਾਲ ਨਹੀਂ ਰਹਿਣਾ ਚਾਹੁੰਦੇ ਸਨ, ਕਿਉਂਕਿ ਉਹ ਜੋਸ਼ੀਲੇ ਸ਼ੈਤਾਨ ਸਨ। ਉਹ ਬਹੁਤ ਨੀਵੇਂ, ਹੇਠਲੇ ਪੱਧਰ ਦੇ ਸਨ। ਸੋ, ਸ਼ਾਂਤੀ ਸੰਸਾਰ ਦੇ ਲੋਕਾਂ ਨੇ ਉਨ੍ਹਾਂ ਨਾਲ ਸ਼ਾਂਤੀ ਬਣਾਈ। ਉਨ੍ਹਾਂ ਨੇ ਕਿਹਾ, "ਠੀਕ ਹੈ, ਜੇ ਤੁਸੀਂ ਇਹ ਚਾਹੁੰਦੇ ਹੋ, ਤਾਂ ਤੁਸੀਂ ਇਹ ਲੈ ਲਵੋ।" ਅਸੀਂ ਚਲੇ ਜਾਵਾਂਗੇ, ਅਸੀਂ ਬਸ ਚਲੇ ਜਾਵਾਂਗੇ। ਲੜੋ ਨਾ, ਸਾਡੇ ਲਈ ਮੁਸੀਬਤ ਨਾ ਬਣਾਓ।" ਸੋ ਉਹ ਇਸ ਤਰਾਂ ਸਹਿਮਤ ਹੋ ਗਏ। ਸੋ ਰਾਜਾ ਪਲਾਲੋਸ ਆਪਣੇ ਲੋਕਾਂ ਨੂੰ ਲੈ ਕੇ ਚੰਦਰਮਾ 'ਤੇ ਗਿਆ, ਅਤੇ ਹੁਣ ਤੱਕ ਉੱਥੇ ਹੀ ਰਿਹਾ ਹੈ।

ਅਤੇ ਉਨ੍ਹਾਂ ਦੇ ਆਉਣ ਤੋਂ ਪਹਿਲਾਂ, ਚੰਦਰਮਾ, ਚੰਦਰਮਾ ਦੇ ਅੰਦਰ, ਪਹਿਲੇ ਹੀ ਆਪਣਾ ਇੱਕ ਸੰਸਾਰ ਸੀ, ਹਰ ਤਰ੍ਹਾਂ ਦੀਆਂ ਚੀਜ਼ਾਂ ਦੇ ਨਾਲ, ਬਾਹਰੋਂ ਸਾਡੇ ਵਰਗਾ ਹੀ, ਵੱਖ-ਵੱਖ ਥਾਵਾਂ ਤੋਂ ਚਮਕ ਦੇ ਨਾਲ, ਅਤੇ ਫਿਰ ਹਰ ਤਰ੍ਹਾਂ ਦੇ ਦ੍ਰਿਸ਼ ਸਨ, ਪਾਣੀ ਸੀ, ਦਰਿਆ ਸਨ, ਨਦੀਆਂ ਸਨ, ਨਾਲੇ ਝੀਲਾਂ ਸਨ, ਇਕ ਸਮੁੰਦਰ ਸੀ। ਸੋ ਉਹ ਇਸ ਖੇਤਰ ਵਿੱਚ ਵਸ ਗਏ। ਅਤੇ ਉਨ੍ਹਾਂ ਨੂੰ ਕੁਝ ਵੀ ਨਹੀਂ ਖਾਣਾ ਪਿਆ। ਉਹ ਸਾਹ ਲੈਣ ਵਾਲੇ, ਪੌਣਹਾਰੀ ਕਿਸਮ ਦੇ ਹਨ। ਅਤੇ ਹੁਣ ਅਸੀਂ ਉਨ੍ਹਾਂ ਨੂੰ ਚੰਦਰਮਾ ਦੇ ਲੋਕ ਕਹਿੰਦੇ ਹਾਂ। ਤਾਂ ਜੋ ਤੁਹਾਡੇ ਲਈ ਯਾਦ ਰੱਖਣਾ, ਕੌਣ ਕਿੱਥੇ ਹੈ, ਇਹ ਪਛਾਣਨਾ ਆਸਾਨ ਹੋਵੇ।

ਪਰ ਇਹ ਚੰਦਰਮਾ ਲੋਕ, ਉਹ ਬਸ ਸ਼ਾਂਤ ਹਨ। ਇਸੇ ਕਰਕੇ ਉਨ੍ਹਾਂ ਨੇ ਜਵਾਬੀ ਕਾਰਵਾਈ ਨਹੀਂ ਕੀਤੀ। ਅਤੇ ਉਹ ਤਕਨਾਲੋਜੀ ਵਿੱਚ ਬਹੁਤ ਉੱਨਤ ਹਨ। ਉਨਾਂ ਵਿਚੋਂ ਸਾਰੇ ਚੌਥੇ ਪੱਧਰ ਦੇ ਹਨ। ਕੁਝ ਸ਼ਾਇਦ ਚੌਥੇ ਤੋਂ ਹੇਠਲੇ, ਵਿਚਕਾਰਲੇ ਚੌਥੇ ਜਾਂ ਉੱਚੇ ਚੌਥੇ ਪੱਧਰ ਦੇ ਹੋਣ। ਯਾਦ ਰੱਖੋ, ਮੈਂ ਤੁਹਾਨੂੰ ਪਿਛਲੀ ਵਾਰ ਕਿਹਾ ਸੀ ਕਿ ਉਥੇ ਐਸਟਰਲ ਪੱਧਰ ਤੋਂ ਲੈ ਕੇ ਪੰਜਵੇਂ ਪੱਧਰ ਤੱਕ ਹੈ। ਅਤੇ ਇਹ ਲੋਕ ਚੌਥੇ ਪੱਧਰ ਤੋਂ ਹਨ, ਅਤੇ ਉਹ ਭੌਤਿਕ ਸਰੀਰਾਂ ਵਿੱਚ ਹਨ। ਉਹ ਚੌਥੇ ਪੱਧਰ 'ਤੇ ਪਹੁੰਚ ਗਏ, ਪਰ ਉਨ੍ਹਾਂ ਕੋਲ ਭੌਤਿਕ ਸਰੀਰ ਹਨ, ਸੋ ਉਹ ਅਮਰ ਲੋਕਾਂ ਵਾਂਗ ਹਨ। ਉਨ੍ਹਾਂ ਨੂੰ ਮਰਨ ਦੀ ਲੋੜ ਨਹੀਂ ਹੈ। ਉਹਨਾਂ ਨੂੰ ਕੁਝ ਵੀ ਖਾਣ ਜਾਂ ਪੀਣ ਦੀ ਬਿਲਕੁਲ ਲੋੜ ਨਹੀਂ ਹੈ, ਅਤੇ ਉਹ ਇਸੇ ਤਰ੍ਹਾਂ ਜੀਉਂਦੇ ਰਹਿੰਦੇ ਹਨ।

ਅਤੇ ਮੈਂ ਰਾਜੇ ਨੂੰ ਪੁੱਛਿਆ, "ਤਾਂ ਤੁਸੀਂ ਲੋਕ, ਹਰ ਰੋਜ਼ ਕਿਵੇਂ ਜੀਉਂਦੇ ਹੋ?" ਉਸਨੇ ਕਿਹਾ, "ਓਹ, ਅਸੀਂ ਖੁਸ਼ੀ ਨਾਲ ਰਹਿੰਦੇ ਹਾਂ। ਅਤੇ ਫਿਰ ਅਸੀਂ ਮਨੋਰੰਜਨ ਲਈ ਕੁਝ ਨਵੀਆਂ ਚੀਜ਼ਾਂ ਬਣਾਉਂਦੇ ਹਾਂ, ਅਤੇ ਅਸੀਂ ਨੇੜਲੇ ਹੋਰ ਗ੍ਰਹਿਆਂ 'ਤੇ ਜਾਂਦੇ ਹਾਂ, ਤੁਹਾਡੇ ਗ੍ਰਹਿ 'ਤੇ ਜਾਂਦੇ ਹਾਂ।" ਮੈਂ ਕਿਹਾ, "ਤੁਸੀਂ ਸਾਡੇ ਗ੍ਰਹਿ 'ਤੇ ਕਿਉਂ ਜਾਣਾ ਚਾਹੁੰਦੇ ਹੋ? ਸਿਰਫ਼ ਸੈਰ-ਸਪਾਟੇ ਲਈ?" ਉਸਨੇ ਕਿਹਾ, "ਨਹੀਂ, ਨਹੀਂ, ਨਹੀਂ। ਅਸੀਂ ਤੁਹਾਡੇ ਗ੍ਰਹਿ ਦੀ ਸੁਰੱਖਿਆ ਦੀ ਰੱਖਿਆ ਕਰਨ ਦਾ ਇਕ ਫਰਜ਼ ਵੀ ਨਿਭਾਉਂਦੇ ਹਾਂ।" ਅਤੇ ਸੋ ਮੈਂ ਉਸਦਾ ਧੰਨਵਾਦ ਕੀਤਾ।

ਮੈਨੂੰ ਜੋ ਵੀ ਯਾਦ ਹੈ, ਮੈਂ ਤੁਹਾਨੂੰ ਬਸ ਦੱਸਦੀ ਹਾਂ। ਇਹ ਇੱਕ, ਦੋ, ਤਿੰਨ, ਚਾਰ ਵਾਂਗ ਕ੍ਰਮ ਵਿੱਚ ਹੋਣਾ ਜ਼ਰੂਰੀ ਨਹੀਂ ਹੈ। ਕਿਉਂਕਿ ਜਦੋਂ ਵੀ ਮੈਂ ਕਿਸੇ ਹੋਰ ਗ੍ਰਹਿ ਦੇ ਜੀਵਾਂ, ਜਾਂ ਸਵਰਗ ਜਾਂ ਬ੍ਰਹਮਤਾ ਦੇ ਸੰਪਰਕ ਵਿੱਚ ਹੁੰਦੀ ਹਾਂ, ਤਾਂ ਮੈਂ ਮੈਡੀਟੇਸ਼ਨ ਕਰਦੇ ਸਮੇਂ ਹਨੇਰੇ ਵਿੱਚ ਅਜਿਹਾ ਕਰਦੀ ਹਾਂ। ਸਮਾਧੀ ਵਿੱਚ, ਤੁਸੀਂ ਕਲਮ ਲੈ ਕੇ ਨਹੀਂ ਲਿਖ ਸਕਦੇ। ਅਤੇ ਜੇ ਮੈਂ ਸਮਾਧੀ ਤੋਂ ਬਾਹਰ ਨਿਕਲ ਕੇ ਸੰਸਾਰ ਵਿੱਚ ਵਾਪਸ ਜਾਣ ਦੀ ਕੋਸ਼ਿਸ਼ ਕਰਾਂਗੀ, ਤਾਂ ਫਿਰ ਮੈਨੂੰ ਸ਼ਾਇਦ ਵਾਪਸ ਆਉਣਾ ਔਖਾ ਲੱਗੇਗਾ। ਮਨ ਵਿਚ ਟਿਕਿਆ ਹੋਇਆ ਹੈ। ਫਿਰ ਉੱਥੇ ਵਾਪਸ ਜਾਣਾ ਮੁਸ਼ਕਲ ਹੁੰਦਾ ਹੈ। ਖੈਰ, ਮੈਂ ਕਦੇ ਕਦਾਂਈ ਕਰਦੀ ਹਾਂ। ਮੈਨੂੰ ਉਨ੍ਹਾਂ ਨੂੰ ਕਹਿਣਾ ਪਵੇਗਾ ਕਿ ਮੈਂ ਵਾਪਸ ਆਵਾਂਗੀ। ਮੈਨੂੰ ਇਹ ਕਰਨ ਲਈ ਜਾਣਾ ਪਵੇਗਾ, ਉਹ ਕਰਨ ਲਈ, ਕੁਝ ਜ਼ਰੂਰੀ ਕੰਮ ਕਰਨ ਲਈ, ਅਤੇ ਮੈਂ ਵਾਪਸ ਆਵਾਂਗੀ। ਪਰ ਇਹ ਬਿਹਤਰ ਹੈ ਜੇਕਰ ਤੁਸੀਂ ਉੱਥੇ ਬੈਠੋ ਅਤੇ ਉਸ ਮੂਡ ਵਿੱਚ ਰਹੋ, ਉਸ ਪੱਧਰ 'ਤੇ, ਉਨ੍ਹਾਂ ਨਾਲ ਗੱਲ ਕਰਨ ਲਈ ਜਾਂ ਉਨ੍ਹਾਂ ਨਾਲ ਕੁਝ ਕਰਨ ਲਈ।

ਸੋ ਚੰਦਰਮਾ ਦੇ ਲੋਕ, ਉਹ ਕਈ ਵਾਰ ਹੇਠਾਂ ਜਾਂਦੇ ਹਨ - ਕਈ ਵਾਰ ਨਹੀਂ, ਅਕਸਰ। ਮੈਂ ਪੁੱਛਿਆ ਕਿੰਨੀ ਵਾਰ। ਉਨ੍ਹਾਂ ਨੇ ਕਿਹਾ ਕਿ ਹਰ ਦੋ ਦਿਨਾਂ ਵਿੱਚ, ਹਫ਼ਤੇ ਵਿੱਚ ਕਈ ਵਾਰ, ਹਫ਼ਤੇ ਵਿੱਚ ਕਈ ਵਾਰ, ਅਕਸਰ, ਕਿਉਂਕਿ ਉਹ ਇਸ ਸੰਸਾਰ ਨੂੰ ਜਿੰਨਾ ਸੰਭਵ ਹੋ ਸਕੇ ਸੁਰੱਖਿਆ ਬਣਾਈ ਰੱਖਣ ਵਿੱਚ ਮਦਦ ਕਰਨਾ ਚਾਹੁੰਦੇ ਹਨ। ਤਾਂ ਮੈਂ ਕਿਹਾ, "ਠੀਕ ਹੈ, ਕੀ ਤੁਸੀਂ ਮਦਦ ਕਰ ਸਕਦੇ ਹੋ? ਉਦਾਹਰਣ ਵਜੋਂ, ਜੇਕਰ ਸਾਡੇ ਕੋਲ ਦੁਬਾਰਾ ਇਕ ਵਿਸ਼ਵ ਯੁੱਧ ਹੁੰਦਾ ਹੈ, ਤਾਂ ਕੀ ਤੁਸੀਂ ਸਾਨੂੰ ਕੁਝ ਕਰਨ ਵਿੱਚ ਮਦਦ ਕਰ ਸਕਦੇ ਹੋ, ਯੁੱਧ ਨੂੰ ਰੋਕਣ ਲਈ, ਸ਼ਾਂਤੀ ਲਿਆਉਣ ਲਈ?" ਤਾਂ ਉਸਨੇ ਕਿਹਾ, "ਨਹੀਂ, ਨਹੀਂ, ਅਸੀਂ ਨਹੀਂ ਚਾਹੁੰਦੇ। ਅਸੀਂ ਸ਼ਾਂਤੀ ਵਿੱਚ ਜਿੰਨਾ ਹੋ ਸਕੇ ਕਰਦੇ ਹਾਂ, ਕਿਉਂਕਿ ਇਨਸਾਨ ਬਹੁਤ ਹਮਲਾਵਰ ਹਨ। ਇਹ ਬਿਹਤਰ ਹੈ ਕਿ ਅਸੀਂ ਉਨ੍ਹਾਂ ਦੇ ਕੰਮਾਂ ਜਾਂ ਉਨ੍ਹਾਂ ਦੀਆਂ ਯੋਜਨਾਵਾਂ ਵਿੱਚ ਦਖਲ ਨਾ ਦੇਈਏ।"

ਬਹੁਤ ਸਾਰੇ ਗ੍ਰਹਿ, ਜਦੋਂ ਮੈਂ ਉਨ੍ਹਾਂ ਨਾਲ ਗੱਲ ਕਰਦੀ ਹਾਂ, ਉਹ ਸਾਰੇ ਸਾਡੇ ਤੋਂ ਡਰਦੇ ਹਨ, ਸੱਚਮੁੱਚ ਇਸ ਤਰਾਂ। ਇਹ ਇਕ ਬਹੁਤ ਦੁਖਦਾਈ ਗੱਲ ਹੈ। ਇਹ ਕੋਈ ਸਨਮਾਨਯੋਗ ਗੱਲ ਨਹੀਂ ਹੈ, ਕਿਉਂਕਿ ਸਾਡੇ ਕੋਲ ਉਨ੍ਹਾਂ ਵਿੱਚੋਂ ਬਹੁਤਿਆਂ ਨਾਲੋਂ ਬਹੁਤ ਜ਼ਿਆਦਾ ਹੈ। ਉਨ੍ਹਾਂ ਵਿੱਚੋਂ ਬਹੁਤਿਆਂ ਕੋਲ ਸਾਡੇ ਵਰਗੇ ਫਲਦਾਰ ਰੁੱਖ ਨਹੀਂ ਹਨ - ਘੱਟ, ਘੱਟ ਫਲਦਾਰ ਰੁੱਖ। ਅਤੇ ਇੰਤਨੇ ਸੋਹਣਾ ਵੀ ਨਹੀਂ - ਹਰੇ ਅਤੇ ਫੁੱਲਦਾਰ, ਅਤੇ ਸੁੰਦਰ ਨਦੀਆਂ ਅਤੇ ਪੀਣ ਯੋਗ ਪਾਣੀ, ਇਹ ਸਭ ਕੁਝ। ਕੁਝ ਸਾਡੇ ਤੋਂ ਘੱਟ ਹਨ, ਕੁਝ ਜ਼ਿਆਦਾ। ਇਹ ਉਨ੍ਹਾਂ ਦੇ ਪੱਧਰ 'ਤੇ ਵੀ ਨਿਰਭਰ ਕਰਦਾ ਹੈ। ਪਰ ਉਹ ਸਾਰੇ ਸਾਡੇ ਤੋਂ ਬਹੁਤ ਡਰਦੇ ਹਨ। ਅਸੀਂ ਬਹੁਤ ਜ਼ਿਆਦਾ ਜੰਗਪਸੰਦ, ਬਹੁਤ ਜ਼ਿਆਦਾ ਹਮਲਾਵਰ, ਬਹੁਤ ਜ਼ਿਆਦਾ ਅਸ਼ਾਂਤ ਹਾਂ। ਮੈਨੂੰ ਮਾਫ਼ ਕਰਨਾ, ਉਨ੍ਹਾਂ ਨੇ ਮੈਨੂੰ ਇਹੀ ਕਿਹਾ ਸੀ। ਇਹ ਹੈ ਜਿਸ ਤਰਾਂ ਉਨ੍ਹਾਂ ਨੇ ਸਾਨੂੰ ਦੇਖਿਆ ਅਤੇ ਉਹ ਟਿੱਪਣੀ ਕੀਤੀ। ਖੈਰ, ਉਹ ਸਹੀ ਸਨ। ਤੁਸੀਂ ਸਾਰੇ ਇਹ ਜਾਣਦੇ ਹੋ।

ਕੁਝ ਘੱਟ ਗ੍ਰਹਿ ਸੰਸਾਰ ਵੀ, ਉਹ ਵਧੇਰੇ ਸ਼ਾਂਤ ਹਨ। ਉਹ ਬਿਲਕੁਲ ਕਿਸੇ ਵੀ ਚੀਜ਼ ਲਈ ਜੰਗ ਨਹੀਂ ਕਰਦੇ। ਉਹ ਇਕੱਠੇ ਗੱਲਾਂ ਕਰਦੇ ਹਨ, ਚਰਚਾ ਕਰਦੇ ਹਨ, ਪ੍ਰਸਤਾਵ ਰੱਖਦੇ ਹਨ। ਪਰ ਉਹ ਸਿਰਫ਼ ਆਪਣੀ ਜ਼ਮੀਨ ਲੈਣ ਲਈ, ਜਾਂ ਆਪਣੀ ਰਾਏ ਸਾਬਤ ਕਰਨ ਲਈ, ਜਾਂ ਕੰਟਰੋਲ ਕਰਨ ਲਈ, ਜਾਂ ਇਸ ਤਰਾਂ ਦੀ ਕਿਸੇ ਚੀਜ਼ ਲਈ ਬਾਹਰ ਜਾ ਕੇ ਇੱਕ ਦੂਜੇ ਨੂੰ ਗੋਲੀ ਨਹੀਂ ਮਾਰਦੇ। ਅਸੀਂ ਬਹੁਤ ਭਿਆਨਕ ਹਾਂ। ਅਸੀਂ ਲਗਭਗ ਨਰਕ ਦੇ ਨੇੜੇ ਹਾਂ, ਜਿਸ ਤਰ੍ਹਾਂ ਅਸੀਂ ਇੱਕ ਦੂਜੇ ਨਾਲ ਅਤੇ ਹੋਰ ਮਾਸੂਮ ਜੀਵਾਂ ਨਾਲ, ਜਿਵੇਂ ਜਾਨਵਰ-ਲੋਕਾਂ ਨਾਲ ਵਿਵਹਾਰ ਕਰਦੇ ਹਾਂ। ਕੁਝ ਸਮਾਂ ਪਹਿਲਾਂ ਜਦੋਂ ਮੈਂ ਪਹਿਲਾਂ ਹੀ ਵਿਹਲੀ ਸੀ ਅਤੇ ਡਰਾਈਵਰ ਨਾਲ ਗੱਡੀ ਚਲਾ ਰਹੀ ਸੀ, ਬੇਸ਼ੱਕ, ਮੈਂ ਗਲੀਆਂ ਦੀਆਂ ਕੰਧਾਂ 'ਤੇ ਇਸ਼ਤਿਹਾਰ ਦੇਖੇ ਸਨ, ਅਤੇ ਇਹ ਮਾਸ, ਉਹ ਮਾਸ ਕਿੰਨਾ ਮਹਿੰਗਾ ਹੈ। ਹੇ ਪ੍ਰਮਾਤਮਾਾ, ਅਤੇ ਮੈਂ ਇਹ ਸੋਚ ਕੇ ਕੰਬ ਗਈ, "ਹੇ ਪ੍ਰਮਾਤਮਾਾ, ਇਸ ਸੰਸਾਰ ਵਿੱਚ ਰਹਿਣਾ ਬਹੁਤ ਖ਼ਤਰਨਾਕ ਹੈ।" ਤਾਂ ਤੁਸੀਂ ਦੇਖੋ, ਇਥੋਂ ਤਕ ਦੂਜੇ ਗੁਆਂਢੀ ਦੁਸ਼ਟ ਸ਼ੈਤਾਨ ਵੀ ਆਏ ਅਤੇ ਉਨ੍ਹਾਂ (ਸ਼ਾਂਤੀ-ਸੰਸਾਰ ਦੇ ਲੋਕਾਂ) ਦੀ ਜ਼ਮੀਨ ਲੈ ਲਈ। ਉਹਨਾਂ ਨੂੰ ਬਦਲਾ ਲੈਣ, ਲੜਨ ਦੀ ਵੀ ਕੋਈ ਪਰਵਾਹ ਨਹੀਂ ਸੀ। ਉਹ ਕਿਤੇ ਹੋਰ ਚਲੇ ਗਏ ਅਤੇ ਸ਼ਾਂਤੀ ਨਾਲ ਰਹੇ, ਜਿਵੇਂ ਹੁਣ ਅੰਦਰੂਨੀ ਚੰਦਰਮਾ ਵਿੱਚ। ਉਹ ਹੈ ਜਿਵੇਂ ਉਹ ਵਸ ਗਏ, ਅਤੇ ਉਹ ਉੱਥੇ ਖੁਸ਼ ਹਨ। ਉਹ ਆਲੇ-ਦੁਆਲੇ ਵੀ ਜਾਂਦੇ ਹਨ, ਹੋਰ ਦੋਸਤਾਨਾ ਗ੍ਰਹਿਆਂ ਦਾ ਦੌਰਾ ਕਰਦੇ, ਜਾਂ ਸਾਡੇ 'ਤੇ ਨਜ਼ਰ ਰੱਖਦੇ ਦੇਖਣ ਲਈ ਕਿ ਕੀ ਉਹ ਕੁਝ ਚੀਜ਼ ਨਾਲ ਮਦਦ ਕਰ ਸਕਦੇ ਹਨ। ਜੋ ਵੀ ਹੋਵੇ ਉਹ ਸਿਰਫ ਮਦਦ ਕਰ ਸਕਦੇ ਹਨ, ਉਹ ਸਾਡੇ ਲਈ ਜੰਗ ਰੋਕਣ ਦੀ ਜਾਂ ਕੁਝ ਵੀ ਕਰਨ ਦੀ ਜ਼ੋਰਦਾਰ ਕੋਸ਼ਿਸ਼ ਨਹੀਂ ਕਰਦੇ, ਕਿਉਂਕਿ ਉਹ ਅਸਲ ਵਿੱਚ ਜੰਗ ਨੂੰ ਪਸੰਦ ਨਹੀਂ ਕਰਦੇ। ਉਹਨਾਂ ਨੂੰ ਇਹ ਪਸੰਦ ਨਹੀਂ ਹੈ। ਉਹ ਸੋਚਦੇ ਹਨ ਕਿ ਜੇ ਕੋਈ ਵੀ ਗ੍ਰਹਿ ਇੱਕ ਦੂਜੇ ਨਾਲ ਯੁੱਧ ਕਰਨਾ ਚਾਹੁੰਦਾ ਹੈ, ਠੀਕ ਹੈ, ਇਹ ਉਨ੍ਹਾਂ ਦੀ ਸਮੱਸਿਆ ਹੈ। ਉਹਨਾਂ ਨੂੰ ਦਖਲ ਦੇਣ ਦੀ ਲੋੜ ਨਹੀਂ ਹੈ। ਉਹ ਬਸ ਚੁੱਪਚਾਪ ਮਦਦ ਕਰਦੇ ਹਨ, ਜੋ ਵੀ ਉਹ ਕਰ ਸਕਦੇ ਹਨ। ਬੱਸ ਇੰਨਾ ਹੀ।

ਮੈਨੂੰ ਹੁਣੇ ਯਾਦ ਆਇਆ, ਮੈਂ ਪੁੱਛਿਆ ਸੀ ਕਿ ਕੀ ਚੰਦਰਮਾ ਦੇ ਅੰਦਰ ਲੋਕ, ਚੰਦਰਮਾ ਦੇ ਲੋਕ, ਬੁੱਢੇ ਹੋ ਜਾਂਦੇ ਹਨ ਜਾਂ ਆਪਣੇ ਆਪ ਨੂੰ ਇੰਨਾ ਜਵਾਨ ਅਤੇ ਸੁੰਦਰ ਰੱਖਣ ਲਈ ਕੁਝ ਵੀ ਵਰਤਦੇ ਹਨ। ਉਨ੍ਹਾਂ ਨੇ ਕਿਹਾ, "ਨਹੀਂ, ਕਿਸੇ ਚੀਜ਼ ਦੀ ਲੋੜ ਨਹੀਂ।" ਉਹ ਹਮੇਸ਼ਾ ਲਈ, ਇਸੇ ਤਰ੍ਹਾਂ ਦੇ ਹਨ। ਅਤੇ ਮੈਂ ਪੁੱਛਿਆ ਕਿ ਕੀ ਚੰਦਰਮਾ ਦੇ ਲੋਕ ਵਿਆਹ ਕਰਦੇ ਹਨ, ਜੋੜੇ ਰੱਖਦੇ ਹਨ ਜਾਂ ਰੋਮਾਂਟਿਕ ਰਿਸ਼ਤੇ ਪਸੰਦ ਕਰਦੇ ਹਨ। ਉਨ੍ਹਾਂ ਨੇ ਕਿਹਾ, "ਹਾਂਜੀ, ਸਾਡੇ ਕੋਲ ਹੈ।" ਅਤੇ ਮੈਂ ਕਿਹਾ, "ਤੁਹਾਡੇ ਬੱਚੇ ਵਿਆਹ ਤੋਂ ਪੈਦਾ ਹੋਏ ਹਨ ਜਾਂ ਸਾਡੇ ਇੱਥੇ ਜਿਵੇਂ ਕੁਝ ਹੁੰਦਾ ਹੈ?" ਉਸਨੇ ਕਿਹਾ, "ਨਹੀਂ, ਨਹੀਂ। ਅਸੀਂ ਇਕੱਠੇ ਸਿਰਫ਼ ਪਿਆਰ, ਦਿਆਲੂ ਅਤੇ ਰੋਮਾਂਟਿਕ ਹੋ ਰਹੇ ਹਾਂ, ਪਰ ਸਾਡੇ ਵਿੱਚ ਸਰੀਰਕ ਤੌਰ 'ਤੇ ਨੇੜਤਾ ਨਹੀਂ ਹੈ।" ਸੋ ਉਨ੍ਹਾਂ ਦੀ ਆਬਾਦੀ ਲਗਭਗ ਸਾਰਾ ਸਮੇਂ ਇਸੇ ਤਰ੍ਹਾਂ ਰਹਿੰਦੀ ਹੈ।

ਸੋ ਮੈਂ ਉਸਨੂੰ ਪੁੱਛਿਆ ਕਿ ਕੀ ਅਸੀਂ ਮਨੁੱਖ ਉੱਥੇ ਰਹਿ ਸਕਦੇ ਹਾਂ ਜਾਂ ਨਹੀਂ, ਕਿਉਂਕਿ ਮੈਂ ਜਾਣਦੀ ਹਾਂ ਕਿ ਕੁਝ ਮਨੁੱਖ ਉੱਥੇ ਰਹਿਣ ਲਈ ਜਾ ਰਹੇ ਹਨ ਜਾਂ ਜਾਣ ਦੀ ਯੋਜਨਾ ਬਣਾ ਰਹੇ ਹਨ। ਉਹ ਆਪਣੇ ਸੰਸਾਰ ਵਿੱਚ, ਅੰਦਰ ਚੰਦਰਮਾ ਦੇ ਸੰਸਾਰ ਵਿੱਚ ਜਾ ਸਕਦੇ ਹਨ ਜਾਂ ਨਹੀਂ, ਅਤੇ ਉਨ੍ਹਾਂ ਨਾਲ ਰਹਿ ਸਕਦੇ ਹਨ ਜਾਂ ਨਹੀਂ। ਉਸਨੇ ਕਿਹਾ, "ਨਹੀਂ, ਨਹੀਂ। ਉਹ ਬਾਹਰ ਰਹਿ ਸਕਦੇ ਹਨ, ਪਰ ਉਹ ਅੰਦਰ ਨਹੀਂ ਜਾ ਸਕਦੇ।" ਉਹਨਾਂ ਨੂੰ ਆਪਣੇ ਨਾਲ ਅੰਦਰ ਹੋਣ ਲਈ ਤਿਆਰ ਹੋਣਾ ਜ਼ਰੂਰੀ ਹੈ। ਜੇ ਮੈਂ ਉੱਥੇ ਜਾਣਾ ਚਾਹੁੰਦੀ ਹਾਂ, ਤਾਂ ਉਨ੍ਹਾਂ ਨੂੰ ਮੈਨੂੰ ਕੁਝ ਖਾਸ ਕੱਪੜੇ ਪਾਉਣੇ ਪੈਣਗੇ ਤਾਂ ਜੋ ਉਹ ਵੱਖਰੇ ਮਾਹੌਲ ਨੂੰ ਸਹਿ ਸਕਣ ਲਈ ਅਤੇ ਨਾਲੇ ਉਨ੍ਹਾਂ ਨੂੰ ਨੁਕਸਾਨ ਤੋਂ ਬਚਾ ਕੇ ਰਖਣ ਲਈ। ਜੇ ਅਸੀਂ ਕੋਈ ਕੀਟਾਣੂ ਲਿਆਉਂਦੇ ਹਾਂ, ਉਦਾਹਰਣ ਵਜੋਂ, ਜਾਂ ਮਹਾਂਮਾਰੀ, COVID-19, ਜੋ ਵੀ ਹੋਵੇ, ਓਹ ਅਸੀਂ ਵਿਚਾਰੇ, ਉਨ੍ਹਾਂ ਕੋਲ ਉੱਥੇ ਅਜਿਹੀਆਂ ਚੀਜ਼ਾਂ ਨਹੀਂ ਹਨ। ਉਹ ਹਮੇਸ਼ਾ ਲਈ ਜੀਉਂਦੇ ਹਨ ਅਤੇ ਹਮੇਸ਼ਾ ਲਈ ਜਵਾਨ ਦਿਖਾਈ ਦਿੰਦੇ ਹਨ ਅਤੇ ਉਹ ਹਮੇਸ਼ਾ ਲਈ ਖੁਸ਼ ਰਹਿੰਦੇ ਹਨ। ਪਰ ਜੇ ਅਸੀਂ ਉੱਥੇ ਜਾਂਦੇ ਹਾਂ, ਕਿਸੇ ਵੀ ਕਾਰਨ ਕਰਕੇ, ਅਸੀਂ ਉਨ੍ਹਾਂ ਲਈ ਮੁਸੀਬਤ ਲਿਆ ਸਕਦੇ ਹਾਂ। ਇਸ ਤੋਂ ਇਲਾਵਾ, ਮਾਨਸਿਕਤਾ ਵੱਖਰੀ ਹੈ। ਮਨੁੱਖਾਂ ਦੇ ਮਿਆਰ ਬਹੁਤ ਨੀਵੇਂ ਹਨ, ਅਧਿਆਤਮਿਕ ਗਿਆਨ ਵੀ ਇਥੋਂ ਤਕ ਘੱਟ ਹੈ। ਇਹ ਉਨ੍ਹਾਂ ਨਾਲ ਟਕਰਾਅ ਦਾ ਕਾਰਨ ਬਣ ਸਕਦਾ ਹੈ।

ਇਸ ਤਰਾਂ ਮੈਂ ਰਾਜੇ ਨੂੰ ਪੁੱਛਿਆ ਕਿ ਕੀ ਉਹ ਉਨ੍ਹਾਂ ਮਨੁੱਖਾਂ ਤੋਂ ਡਰਦੇ ਹਨ ਜੋ ਉਨ੍ਹਾਂ ਦੀ ਧਰਤੀ 'ਤੇ, ਉਨ੍ਹਾਂ ਦੇ ਸੰਸਾਰ ਵਿੱਚ ਆ ਰਹੇ ਹਨ। ਉਸਨੇ ਕਿਹਾ, "ਨਹੀਂ, ਕਿਉਂਕਿ..." - ਉਸਦੇ ਸ਼ਬਦ - ਉਸਨੇ ਕਿਹਾ, "ਨਹੀਂ, ਕਿਉਂਕਿ ਅਸੀਂ ਗੁਪਤਤਾ ਅਤੇ ਉੱਚ ਸੁਰੱਖਿਆ ਦੇ ਇੱਕ ਟਾਵਰ ਵਿੱਚ ਰਹਿੰਦੇ ਹਾਂ।" ਉਨ੍ਹਾਂ ਦੇ ਸੰਸਾਰ ਵਿੱਚ ਦਾਖਲ ਹੋਣ ਲਈ ਕੁਝ ਵੀ ਉਨ੍ਹਾਂ ਦੇ ਬਚਾਅ ਨੂੰ ਨਹੀਂ ਤੋੜ ਸਕਦਾ। ਉਹ ਲੜਨਾ ਨਹੀਂ ਚਾਹੁੰਦੇ, ਸੋ ਉਹ ਅੰਦਰ ਬਹੁਤ ਸੁਰੱਖਿਅਤ ਰਹਿੰਦੇ ਹਨ। ਉਹ ਜਿੱਥੇ ਵੀ ਚਾਹੁਣ ਜਾ ਸਕਦੇ ਹਨ, ਬੱਸ ਇਹੀ ਹੈ ਕਿ ਜੇਕਰ ਉਹ ਕਿਸੇ ਇਨਸਾਨ ਨੂੰ ਆਪਣੇ ਇਲਾਕੇ ਵਿੱਚ ਜਾਂਦੇ ਦੇਖਦੇ ਹਨ, ਤਾਂ ਉਹ ਉਨ੍ਹਾਂ ਤੋਂ ਬਚ ਜਾਂਦੇ ਹਨ ਜਾਂ ਕਿਸੇ ਹੋਰ ਗੇਟ 'ਤੇ ਚਲੇ ਜਾਂਦੇ ਹਨ। ਉਨ੍ਹਾਂ ਦੇ ਗੇਟ ਦੇ ਅੰਦਰ ਜਾਣਾ ਬਹੁਤ ਮੁਸ਼ਕਲ ਹੈ। ਉਸਨੇ ਕਿਹਾ ਕਿ ਇਹ ਬਹੁਤ ਡੂੰਘਾ, ਲੰਬਾ ਗਲਿਆਰਾ ਹੈ, ਅਤੇ ਅੰਦਰ ਬਹੁਤ ਸਾਰੀਆਂ ਰੱਖਿਆ ਪ੍ਰਣਾਲੀਆਂ ਹਨ ਕਿ ਹੁਣ ਤੱਕ ਕੋਈ ਵੀ ਅੰਦਰ ਨਹੀਂ ਜਾ ਸਕਦਾ। ਖੈਰ, ਮੈਂ ਪ੍ਰਾਰਥਨਾ ਕਰਦੀ ਹਾਂ ਕਿ ਇਹ ਇਸ ਤਰਾਂ ਸੱਚ ਹੋਵੇ ਅਤੇ ਉਹ ਆਪਣੀ ਸ਼ਾਂਤੀ ਅਤੇ ਅਡੋਲਤਾ, ਸ਼ਾਂਤੀ ਬਣਾਈ ਰੱਖ ਸਕਣ ਕਿਉਂਕਿ ਜੇ ਇਨਸਾਨ ਅੰਦਰ ਆ ਜਾਂਦੇ ਹਨ, ਓਹ, ਮੈਨੂੰ ਕਦੇ ਨਹੀਂ ਪਤਾ ਕਿ ਕੀ ਹੋਵੇਗਾ।

ਧਰਤੀ 'ਤੇ ਵੀ, ਮਨੁੱਖਾਂ ਅਤੇ ਮਨੁੱਖਾਂ ਵਿਚਕਾਰ, ਉਹ ਪਹਿਲਾਂ ਹੀ ਇੱਕ ਦੂਜੇ ਦੀ ਜ਼ਮੀਨ ਖੋਹ ਰਹੇ ਹਨ ਅਤੇ ਜੰਗ ਵਿੱਚ ਬੱਚਿਆਂ ਲਈ ਬਹੁਤ ਦੁੱਖ, ਦਰਦ ਅਤੇ ਦੁੱਖ ਪੈਦਾ ਕਰ ਰਹੇ ਹਨ, ਅਤੇ ਬਜ਼ੁਰਗ ਔਰਤਾਂ ਅਤੇ ਹਰ ਤਰ੍ਹਾਂ ਦੇ ਮਾਸੂਮ ਜੀਵਾਂ ਨੂੰ ਬਹੁਤ ਦੁੱਖ ਝੱਲਣਾ ਪੈਂਦਾ ਹੈ ਕਿਉਂਕਿ ਉਹ ਜ਼ਮੀਨ ਦਾ ਇੱਕ ਟੁਕੜਾ ਖੋਹਣਾ ਇਤਨਾ ਪਸੰਦ ਕਰਦੇ ਹਨ ਜਾਂ ਇਹ ਦਿਖਾਉਣ ਲਈ ਕਿ ਉਹ ਵਧੇਰੇ ਸ਼ਕਤੀਸ਼ਾਲੀ ਹਨ, ਜੋ ਵੀ ਹੋਵੇ। ਵੈਸੇ ਵੀ ਇਹ ਸਭ ਹੰਕਾਰ ਦੀਆਂ ਗੱਲਾਂ ਹਨ। ਇਹ ਸਭ ਬੁਰੇ ਕੰਮ ਹਨ। ਇਹ ਮਨੁੱਖਾਂ ਲਈ ਢੁਕਵਾਂ ਨਹੀਂ ਹੈ, ਕਾਫ਼ੀ ਮਾਣਯੋਗ ਨਹੀਂ ਹੈ। ਪਰ ਗੱਲ ਇਹ ਹੈ ਕਿ ਇਸ ਗ੍ਰਹਿ 'ਤੇ ਸਾਡੇ ਕੋਲ ਸਿਰਫ਼ ਇਨਸਾਨ ਹੀ ਨਹੀਂ ਹਨ। ਸਾਡੇ ਗ੍ਰਹਿ ਦੇ ਨਾਲ ਲੱਗਦੇ ਵੱਖ-ਵੱਖ ਸੰਸਾਰਾਂ ਵਿੱਚ ਹੋਰ ਕਿਸਮ ਦੇ ਸ਼ੈਤਾਨ ਹਨ, ਅਤੇ ਉਹ ਕਈਆਂ ਨੂੰ ਪ੍ਰਭਾਵਿਤ ਕਰਦੇ ਹਨ, ਖਾਸ ਕਰਕੇ ਉਨ੍ਹਾਂ ਨੂੰ ਜਿਨ੍ਹਾਂ ਦੇ ਅੰਦਰ ਪਹਿਲਾਂ ਹੀ ਜੰਗੀ ਪ੍ਰਵਿਰਤੀਆਂ ਹਨ, ਫਿਰ ਸ਼ੈਤਾਨਾਂ ਲਈ ਉਨ੍ਹਾਂ ਨੂੰ ਪ੍ਰਭਾਵਿਤ ਕਰਨਾ, ਉਨ੍ਹਾਂ ਨੂੰ ਆਪਣੇ ਕਬਜ਼ੇ ਵਿੱਚ ਲੈਣਾ ਅਤੇ ਉਨ੍ਹਾਂ ਨੂੰ ਯੁੱਧ, ਮੁਸੀਬਤ, ਅਤੇ ਦੂਜੇ ਮਨੁੱਖਾਂ ਲਈ ਹਰ ਤਰ੍ਹਾਂ ਦੇ ਦੁੱਖ ਪੈਦਾ ਕਰਨਾ ਆਸਾਨ ਹੋ ਜਾਂਦਾ ਹੈ।

ਇਹੀ ਗੱਲ ਹੈ। ਸੋ ਮੈਨੂੰ ਖੁਸ਼ੀ ਹੈ ਕਿ ਚੰਦਰਮਾ ਦੇ ਲੋਕ ਸੱਚਮੁੱਚ ਉੱਚ ਸੁਰੱਖਿਆ ਦੁਆਰਾ ਆਪਣੀ ਰੱਖਿਆ ਕਰਦੇ ਹਨ। ਮੈਨੂੰ ਉਮੀਦ ਹੈ ਕਿ ਇਹ ਉਨ੍ਹਾਂ ਲਈ ਹਮੇਸ਼ਾ ਲਈ ਇਸ ਤਰਾਂ ਕੰਮ ਕਰੇਗਾ।

Photo Caption: ਜਿੰਦਗੀ ਹਮੇਸ਼ਾਂ ਸਹੀ ਹਾਲਤ ਵਿਚ ਨਵੀਂ ਬਣੇਗੀ

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (4/7)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-05-11
3778 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-05-12
3408 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-05-13
2621 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-05-14
2615 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-05-15
2354 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-05-16
1976 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-05-17
2072 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
ਧਿਆਨਯੋਗ ਖਬਰਾਂ
2025-05-24
249 ਦੇਖੇ ਗਏ
ਧਿਆਨਯੋਗ ਖਬਰਾਂ
2025-05-24
563 ਦੇਖੇ ਗਏ
ਗਿਆਨ ਭਰਪੂਰ ਸ਼ਬਦ
2025-05-24
129 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-05-24
442 ਦੇਖੇ ਗਏ
ਧਿਆਨਯੋਗ ਖਬਰਾਂ
2025-05-23
734 ਦੇਖੇ ਗਏ
33:41
ਧਿਆਨਯੋਗ ਖਬਰਾਂ
2025-05-23
3 ਦੇਖੇ ਗਏ
ਗਿਆਨ ਭਰਪੂਰ ਸ਼ਬਦ
2025-05-23
204 ਦੇਖੇ ਗਏ
ਸੰਸਾਰ ਸਾਡੇ ਆਸ ਪਾਸ
2025-05-23
1 ਦੇਖੇ ਗਏ
ਜਾਨਵਰਾਂ ਦਾ ਸੰਸਾਰ: ਸਾਡੇ ਸਾਥੀ ਵਸ਼ਿੰਦੇ
2025-05-23
3 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ