ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

The Simple Little “Screw” That Can Save Our Home-Planet, Part 1 of 7

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਨਮਸਕਾਰ, ਪਿਆਰੀਆਂ ਰੂਹਾਂ। ਮੈਂ ਸੋਚਿਆ ਕਿ ਮੈਂ ਤੁਹਾਡਾ ਸਾਥ ਦੇਣ ਲਈ ਗੱਲਾਂ ਕਰਦੀ ਰਹਾਂਗੀ, ਤੁਹਾਨੂੰ ਥੋੜ੍ਹਾ ਹੋਰ ਦਿਲਾਸਾ ਅਤੇ ਘੱਟ ਚਿੰਤਾ ਮਹਿਸੂਸ ਕਰਵਾਉਣ ਲਈ। ਸਾਡੇ ਕੋਲ ਕੁਝ ਛੋਟੀਆਂ-ਛੋਟੀਆਂ ਚੰਗੀਆਂ ਖ਼ਬਰਾਂ ਹਨ। ਵੈਸੇ, ਬਹੁਤ ਸਾਰੇ ਲੋਕ ਵੀਗਨ ਬਣ ਗਏ ਹਨ, ਅਤੇ ਉਮੀਦ ਹੈ ਕਿ ਤੁਸੀਂ ਵੀਗਨ ਬਣੇ ਰਹੋਗੇ, ਅਤੇ ਨਾਲ ਹੀ ਨਵੇਂ ਲੋਕ ਵੀਗਨ ਬਣ ਜਾਣਗੇ। ਫਿਰ ਅਸੀਂ ਇਸ ਸੁੰਦਰ ਗ੍ਰਹਿ ਨੂੰ ਬਚਾ ਸਕਦੇ ਹਾਂ ਜਿਸਨੂੰ ਤੁਸੀਂ ਬਹੁਤ ਪਿਆਰ ਕਰਦੇ ਹੋ। ਪ੍ਰਮਾਤਮਾ ਵੀ ਇਸ ਗ੍ਰਹਿ ਨੂੰ ਪਿਆਰ ਕਰਦਾ ਹੈ। ਤਿੰਨ ਸਭ ਤੋਂ ਸ਼ਕਤੀਸ਼ਾਲੀ ਵੀ ਇਸ ਗ੍ਰਹਿ ਨੂੰ ਪਿਆਰ ਕਰਦੇ ਹਨ। ਇਹ ਸਿਰਫ਼ ਇੰਨਾ ਹੈ ਕਿ ਕਰਮ ਬਹੁਤ, ਬਹੁਤ ਮੁਸ਼ਕਲ ਰਹੇ ਹਨ, ਅਤੇ ਇਸ ਸੰਸਾਰ ਲਈ ਇੱਕ ਸਖ਼ਤ ਸਜ਼ਾ ਬਣਾ ਰਹੇ ਹਨ ਜਿਸ ਵਿੱਚ ਤੁਸੀਂ ਰਹਿੰਦੇ ਹੋ, ਇਸ ਤਰਾਂ ਤੁਹਾਡੇ ਜੀਵਨ ਅਤੇ ਤੁਹਾਡੇ ਅਜ਼ੀਜ਼ਾਂਦੇ ਜੀਵਨ ਨੂੰ ਪ੍ਰਭਾਵਿਤ ਕਰ ਰਹੇ ਹਨ ਬਹੁਤ ਸਾਰੇ ਤਰੀਕਿਆਂ ਨਾਲ।

ਪਰ ਸਾਡੇ ਕੋਲ ਹੁਣ ਕੁਝ ਚੰਗੀ ਖ਼ਬਰ ਹੈ। ਜਦੋਂ ਤੋਂ ਬਹੁਤ ਸਾਰੇ ਲੋਕ ਵੀਗਨ ਬਣੇ ਹਨ, ਅਸੀਂ… ਅਸੀਂ ਇੱਕ ਵੱਖਰੇ ਤਰੀਕੇ ਬਾਰੇ ਸੋਚਿਆ। ਅਸੀਂ ਗ੍ਰਹਿ ਦੇ ਆਲੇ-ਦੁਆਲੇ, ਚੁੰਬਕੀ ਖੇਤਰ ਅਤੇ ਓਜ਼ੋਨ ਦੇ ਉੱਪਰ, ਜਿਵੇਂ ਇੱਕ ਚਾਦਰ, ਇਕ ਪਾਰਦਰਸ਼ੀ ਪਦਾਰਥ ਰੱਖਿਆ ਹੈ। ਇਸ ਤਰਾਂ, ਇਹ ਸੂਰਜ ਦੀ ਚਮਕ ਨੂੰ ਘੱਟ ਕਰਦਾ ਹੈ, ਜੇਕਰ ਇਹ ਕਦੇ ਆਉਂਦਾ ਹੈ, ਸਾਨੂੰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਡੂੰਘਾਈ ਨਾਲ ਪਰੇਸ਼ਾਨ ਕਰਦਾ ਹੈ, ਤਾਂ ਇਹ ਸਾਡੇ ਸੰਸਾਰ ਦੀ ਹਰ ਚੀਜ਼ ਨੂੰ ਸਾੜ ਦੇਵੇਗਾ, ਜਿਸ ਵਿੱਚ ਅਸੀਂ ਵੀ ਸ਼ਾਮਲ ਹਾਂ। ਸੋ ਹੁਣ, ਕਿਉਂਕਿ ਅਸੀਂ ਇੱਕ ਵਾਧੂ ਚਾਦਰ ਪਾਉਂਦੇ ਹਾਂ - ਇਹ ਪਾਰਦਰਸ਼ੀ ਹੈ, ਇਸ ਵਿੱਚ ਥੋੜ੍ਹਾ ਜਿਹਾ ਹਰਾ ਰੰਗ ਹੈ, ਪਰ ਤੁਸੀਂ ਇਸਨੂੰ ਨਹੀਂ ਦੇਖ ਸਕੋਗੇ - ਇਹ ਸਿਰਫ਼ ਹੈ ਕਿ ਤੁਹਾਨੂੰ ਸ਼ਾਇਦ ਸੂਰਜ ਪਹਿਲਾਂ ਨਾਲੋਂ ਘੱਟ ਤੀਬਰ ਮਹਿਸੂਸ ਹੋਵੇ, ਸ਼ਾਇਦ ਆਮ ਨਾਲੋਂ ਘੱਟ ਚਮਕਦਾਰ ।

ਅਸੀਂ ਪਹਿਲਾਂ ਵੀ ਇੱਕ ਸਮਾਨ ਚਾਦਰ ਵਰਗੀ ਚਾਦਰ ਪਾਈ ਸੀ, ਪਰ ਕਰਮ ਉਸ ਵਿੱਚ ਛੇਕ ਕਰਦੇ ਰਹੇ। ਹੁਣ ਅਸੀਂ ਉਸ ਛੇਕ ਵਾਲੇ ਦੇ ਉੱਪਰ ਇੱਕ ਹੋਰ ਨਵਾਂ ਬਣਾਇਆ ਹੈ। ਉਮੀਦ ਹੈ, ਇਸ ਵਾਰ ਇਹ ਜ਼ਿਆਦਾ ਦੇਰ ਤੱਕ ਰਹੇਗਾ। ਜੇਕਰ ਜ਼ਿਆਦਾ ਲੋਕ ਵੀਗਨ ਬਣ ਜਾਂਦੇ ਹਨ, ਤਾਂ ਇਹ ਜ਼ਿਆਦਾ ਦੇਰ ਤੱਕ ਰਹੇਗਾ, ਅਤੇ ਹੋ ਸਕਦਾ ਹੈ ਕਿ ਬਾਅਦ ਵਿੱਚ ਸਭ ਕੁਝ ਆਪਣੇ ਆਪ ਠੀਕ ਹੋ ਜਾਵੇ, ਸੋ ਸਾਨੂੰ ਇਸਦੀ ਲੋੜ ਵੀ ਨਹੀਂ ਪਵੇਗੀ, ਫਿਰ ਸੂਰਜ ਦੁਬਾਰਾ ਚਮਕੇਗਾ।

ਮੈਨੂੰ ਪਤਾ ਹੈ ਕਿ ਤੁਸੀਂ ਕੀ ਕਹਿ ਰਹੇ ਹੋ, ਕਿ ਮੈਂ ਵੀਗਨ ਹੋਣ ਬਾਰੇ ਗੱਲ ਕਰਦੀ ਰਹਿੰਦੀ ਹਾਂ, ਪਰ ਇਹ ਉਹ ਛੋਟਾ ਜਿਹਾ 1% ਹੈ ਜਿਸਦੀ ਸਾਨੂੰ ਇਸ ਸੰਸਾਰ ਨੂੰ ਪੂਰੀ ਤਰ੍ਹਾਂ ਸੁਧਾਰਨ ਅਤੇ ਬਦਲਣ ਦੀ ਲੋੜ ਹੈ, ਤਾਂ ਜੋ ਇਹ ਤੁਹਾਡੇ ਸਾਰਿਆਂ ਲਈ ਸੁਰੱਖਿਅਤ, ਹਮੇਸ਼ਾ ਲਈ ਖੁਸ਼ ਰਹਿਣ ਲਈ ਇੱਕ ਈਦਨ ਵਰਗਾ ਬਣ ਜਾਵੇ। ਜੇ ਤੁਸੀਂ ਇਸ ਗ੍ਰਹਿ 'ਤੇ ਬਣੇ ਰਹਿਣਾ ਚਾਹੁੰਦੇ ਹੋ, ਤਾਂ ਇਹ ਆਖਰੀ ਪੇਚ ਹੈ ਜਿਸਦੀ ਸਾਨੂੰ ਲੋੜ ਹੈ - 1%। ਇਹ ਬਸ ਸਧਾਰਨ ਹੈ। ਮੈਂ ਇੱਕ ਸਧਾਰਨ ਉਦਾਹਰਣ ਦੱਸਾਂਗੀ। ਜਿਵੇਂ ਤੁਸੀਂ ਦਰਵਾਜ਼ਾ ਲਗਾਉਣਾ ਚਾਹੁੰਦੇ ਹੋ, ਅਤੇ ਤੁਹਾਡੇ ਕੋਲ ਪਹਿਲਾਂ ਹੀ ਇੱਕ ਦਰਵਾਜ਼ਾ ਹੈ, ਲੱਕੜ ਤਿਆਰ ਹੈ, ਸਜਾਇਆ ਗਿਆ ਹੈ, ਸਭ ਕੁਝ ਤਿਆਰ ਹੈ, ਅਤੇ ਤੁਹਾਡੇ ਕੋਲ ਕਬਜੇ ਹਨ। ਪਰ ਤੁਹਾਨੂੰ ਉਸ ਛੋਟੇ ਜਿਹੇ ਪੇਚ ਦੀ ਲੋੜ ਹੈ ਤਾਂ ਜੋ ਕਬਜ਼ਿਆਂ ਨੂੰ ਫਰੇਮ ਦੇ ਨਾਲ-ਨਾਲ ਦਰਵਾਜ਼ੇ 'ਤੇ ਵੀ ਪੇਚ ਕੀਤਾ ਜਾ ਸਕੇ, ਤਾਂ ਜੋ ਦਰਵਾਜ਼ਾ ਉੱਥੇ ਠੀਕ-ਠਾਕ ਅਤੇ ਮਜ਼ਬੂਤ ਰਹੇ। ਉਹ ਛੋਟਾ ਜਿਹਾ ਪੇਚ ਘਰ ਅਤੇ ਦਰਵਾਜ਼ੇ 'ਤੇ ਲੱਗੀ ਦੇ ਹਰ ਚੀਜ਼ ਦੇ ਮੁਕਾਬਲੇ ਬਹੁਤ ਛੋਟਾ ਹੈ। ਪਰ ਉਹ ਛੋਟਾ ਜਿਹਾ ਪੇਚ ਬਹੁਤ, ਬਹੁਤ ਮਹੱਤਵਪੂਰਨ ਹੈ। ਹੁਣ, ਸਾਡੇ ਗ੍ਰਹਿ ਲਈ ਉਹ ਪੇਚ ਇਹ ਹੈ: ਵੀਗਨ ਖਾਓ। ਬੱਸ ਇੰਨਾ ਹੀ ਹੈ।

ਬਹੁਤ ਸਰਲ, ਹੋਰ ਬਹੁਤ ਸਾਰੀਆਂ ਚੀਜ਼ਾਂ ਵਾਂਗ - ਤੁਹਾਡੇ ਕੋਲ ਇੱਕ ਸੁੰਦਰ ਫ਼ੋਨ ਵੀ ਹੈ, ਕਾਰਜਸ਼ੀਲ ਹੈ, ਬਹੁਤ ਵਧੀਆ ਹੈ, ਅਤੇ ਪੂਰੇ ਸੰਸਾਰ ਨਾਲ ਸੰਪਰਕ ਕਰ ਸਕਦਾ ਹੈ। ਅਤੇ ਕੁਝ ਯੰਤਰਾਂ ਨਾਲ ਵੀ, ਤੁਸੀਂ ਨਾਸਾ ਲਈ ਚੰਦਰਮਾ ਨਾਲ ਸੰਪਰਕ ਕਰ ਸਕਦੇ ਹੋ, ਉਦਾਹਰਣ ਵਜੋਂ। ਉਹ ਛੋਟੀਆਂ ਚੀਜ਼ਾਂ ਬਹੁਤ ਮਹੱਤਵਪੂਰਨ ਹਨ। ਤੁਸੀਂ ਚੰਦਰਮਾ ਨਾਲ ਸੰਪਰਕ ਕਰ ਸਕਦੇ ਹੋ। ਭਾਵੇਂ ਕੋਈ ਚੰਦਰਮਾ 'ਤੇ ਹੋਵੇ, ਤੁਸੀਂ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹੋ, ਜਿਵੇਂ ਕਿ ਕੰਮ ਕਰਨ ਵਾਲੇ ਚਾਲਕ ਦਲ ਦੇ ਮੈਂਬਰ। ਓਹ, ਵੈਸੇ, ਮੈਨੂੰ ਉਮੀਦ ਹੈ ਕਿ ਮੈਂ ਤੁਹਾਨੂੰ ਚੰਦਰਮਾ ਬਾਰੇ ਕੁਝ ਦੱਸਣਾ ਯਾਦ ਰੱਖਾਂਗੀ। ਇਹ ਸਾਡੇ ਪਰੇਸ਼ਾਨ-ਕਰਨ ਵਾਲੇ ਗ੍ਰਹਿ ਤੋਂ ਸਿਰਫ਼ ਇੱਕ ਬਦਲਾਅ ਹੈ।

ਹੁਣ, ਚੰਗੀ ਖ਼ਬਰ ਇਹ ਹੈ ਕਿ ਅਸੀਂ ਉਸ ਚਾਦਰ 'ਤੇ, ਪਾਰਦਰਸ਼ੀ, ਰੰਗੀਨ ਹਰੇ ਪਦਾਰਥ ਨੂੰ ਪਾ ਦਿਤਾ ਹੈ, ਤਾਂ ਜੋ ਇਹ ਧਰਤੀ ਨੂੰ ਉਸ ਨਾਲੋਂ ਠੰਡਾ ਰੱਖੇਗਾ ਜਿੰਨਾ ਇਹ ਹੋ ਸਕਦਾ ਸੀ ਜੇਕਰ ਅਜਿਹਾ ਕੋਈ ਪਦਾਰਥ ਪੂਰੇ ਗ੍ਰਹਿ ਨੂੰ ਢੱਕਦਾ ਨਾ ਹੁੰਦਾ। ਇਹ ਸਾਹ-ਲੈਣ ਯੋਗ ਹੈ, ਬੇਸ਼ੱਕ, ਇੱਕ ਬਹੁਤ ਹੀ ਖਾਸ ਪਦਾਰਥ ਤੋਂ ਬਣਿਆ ਹੈ। ਤੁਹਾਨੂੰ ਇਹ ਧਰਤੀ 'ਤੇ ਨਹੀਂ ਮਿਲ ਸਕਦਾ। ਇਹ ਸ਼ਾਂਤੀ ਦੇ ਲੋਕਾਂ ਦੁਆਰਾ ਬਣਾਇਆ ਗਿਆ ਹੈ। ਜਦੋਂ ਅਸੀਂ ਅੰਦਰ ਆਏ ਅਤੇ ਉਨ੍ਹਾਂ ਦੀ ਰੱਖਿਆ ਕੀਤੀ ਅਤੇ ਸ਼ੈਤਾਨਾਂ ਨੂੰ ਬਾਹਰ ਕੱਢ ਦਿੱਤਾ, ਤਾਂ ਉਹ ਆਪਣੇ ਯੰਤਰਾਂ ਦੀ ਮੁਰੰਮਤ ਕਰਨ ਅਤੇ ਅਜਿਹੀਆਂ ਚੀਜ਼ਾਂ ਦਾ ਹੋਰ ਸਾਰਥਕ ਬਣਾਉਣ ਦੇ ਯੋਗ ਹੋ ਗਏ ਹਨ, ਜਿਵੇਂ ਕਿ ਮੈਂ ਤੁਹਾਨੂੰ ਹੁਣੇ ਦੱਸਿਆ ਹੈ। ਸੋ ਅਸੀਂ ਪੂਰੇ ਗ੍ਰਹਿ ਨੂੰ ਢੱਕ ਲਿਆ। ਕਿਉਂਕਿ ਜੇ ਅਸੀਂ ਇੱਕ ਸਮੇਂ ਤੇ ਇੱਕ ਛੇਕ ਨੂੰ ਢੱਕਦੇ ਰਹੀਏ, ਤਾਂ ਇਸ ਵਿੱਚ ਬਹੁਤ ਸਮਾਂ ਲੱਗਦਾ ਹੈ। ਇਹ ਬਿਹਤਰ ਹੁੰਦਾ ਜੇਕਰ ਅਸੀਂ ਜਿੱਥੇ ਜ਼ਰੂਰੀ ਹੋਵੇ ਉੱਥੇ ਮੁਰੰਮਤ ਕਰਦੇ, ਪਰ ਇਸ ਵਿੱਚ ਬਹੁਤ ਸਮਾਂ ਲੱਗ ਗਿਆ ਅਤੇ ਫਿਰ ਕੋਈ ਆਫ਼ਤ ਆ ਸਕਦੀ ਹੈ। ਸੋ ਇਸ ਵੇਲੇ, ਸਾਡੇ ਕੋਲ ਸੂਰਜ ਦੀ ਤੀਬਰਤਾ ਘੱਟ ਹੈ। ਭਾਵੇਂ ਸੂਰਜ ਦੀ ਫਲੈਅਰ ਆ ਜਾਵੇ, ਅਸੀਂ ਇਸਨੂੰ ਘੱਟ ਤੀਬਰਤਾ ਨਾਲ ਮਹਿਸੂਸ ਕਰਾਂਗੇ। ਬੇਸ਼ੱਕ, ਤੁਸੀਂ ਅਜੇ ਵੀ ਗਰਮੀ ਮਹਿਸੂਸ ਕਰੋਗੇ ਕਿਉਂਕਿ ਕੁਝ ਥਾਵਾਂ 'ਤੇ ਜਿਥੇ ਛੇਕ ਬਹੁਤ ਵੱਡਾ ਹੈ। ਪਰ ਜ਼ਿਆਦਾਤਰ ਥਾਵਾਂ 'ਤੇ, ਗਰਮੀ ਉਸ ਤੋਂ ਘੱਟ ਹੋਵੇਗੀ ਜੇਕਰ ਸਾਡੇ ਕੋਲ ਪੂਰੇ ਗ੍ਰਹਿ 'ਤੇ ਉਹ ਚਾਦਰ ਨਾ ਹੁੰਦੀ, ਜੋ ਪੂਰੇ ਗ੍ਰਹਿ ਨੂੰ ਢੱਕਦੀ ਹੋਵੇ।

ਮੈਂ ਗ੍ਰਹਿ ਦੇ ਆਲੇ-ਦੁਆਲੇ ਕੁਝ ਸੁਰੱਖਿਆ ਵੀ ਰੱਖੀ ਹੈ। ਪਰ ਤੁਹਾਨੂੰ ਸਾਰਿਆਂ ਨੂੰ ਪ੍ਰਾਰਥਨਾ ਕਰਨੀ ਪਵੇਗੀ, ਵੀਗਨ ਬਣਨਾ ਅਤੇ ਵੀਗਨ ਬਣੇ ਰਹਿਣਾ ਪਵੇਗਾ, ਚੰਗੇ ਬਣਨਾ ਪਵੇਗਾ, ਕ੍ਰਿਪਾ ਕਰਕੇ, ਤਾਂ ਜੋ ਇਹ ਚੱਲਦਾ ਰਹੇ। ਇਹ ਸਾਰੇ ਯੰਤਰ, ਅਸੀਂ ਇਸਨੂੰ ਵਰਤਦੇ ਹਾਂ, ਪਰ ਇਹ ਹਮੇਸ਼ਾ ਲਈ ਨਹੀਂ ਹੁੰਦਾ। ਇਹ ਹਮੇਸ਼ਾ ਲਈ ਨਹੀਂ ਹੈ। ਜਾਂ ਤਾਂ ਤੁਸੀਂ ਇਸਨੂੰ ਰੱਖ ਸਕਦੇ ਹੋ ਜਾਂ ਇਸਨੂੰ ਨਸ਼ਟ ਕਰ ਸਕਦੇ ਹੋ। ਸੋ ਗਰਮੀ ਘੱਟ ਤੀਬਰ ਹੋਵੇਗੀ, ਅਤੇ ਹੁਣ ਸਾਡੇ ਕੋਲ ਘੱਟ ਤੀਬਰ ਆਫ਼ਤਾਂ ਵੀ ਹੋਣਗੀਆਂ, ਜਿਵੇਂ ਕਿ ਤੂਫਾਨ ਜਾਂ ਜ਼ਮੀਨ ਖਿਸਕਣਾ ਜਾਂ ਹੜ੍ਹ, ਅਨਿਯਮਿਤ ਅਤੇ ਅਵਿਸ਼ਵਾਸ਼ਯੋਗ ਤੌਰ 'ਤੇ ਨੁਕਸਾਨਦੇਹ, ਜਿਵੇਂ ਕਿ ਹਾਲ ਹੀ ਵਿੱਚ, ਲਗਾਤਾਰ। ਅਤੇ ਹੁਣ ਇਹ ਘੱਟ ਤੀਬਰ ਅਤੇ ਘੱਟ ਵਾਰ-ਵਾਰ ਹੋਵੇਗਾ।

ਅਤੇ ਆਓ ਅਸੀਂ ਤਿੰਨ ਸਭ ਤੋਂ ਸ਼ਕਤੀਸ਼ਾਲੀ ਲੋਕਾਂ ਦਾ ਧੰਨਵਾਦ ਕਰੀਏ ਜੋ ਪ੍ਰਮਾਤਮਾ ਸਰਬਸ਼ਕਤੀਮਾਨ ਪ੍ਰਮਾਤਮਾ ਨਾਲ ਜੁੜੇ ਹੋਏ ਹਨ ਅਤੇ ਸਭ ਤੋਂ ਸ਼ਕਤੀਸ਼ਾਲੀ ਇਕ ਬਣ ਗਏ ਹਨ! ਉਨ੍ਹਾਂ ਦੀ ਸ਼ਕਤੀ, ਵਾਧੂ ਸ਼ਕਤੀ ਅਤੇ ਸਹਾਇਤਾ, ਆਸ਼ੀਰਵਾਦ ਅਤੇ ਕਿਰਪਾ ਤੋਂ ਬਿਨਾਂ, ਅਸੀਂ ਇਹ ਸਭ ਕੁਝ ਬਿਲਕੁਲ ਵੀ ਨਹੀਂ ਕਰ ਸਕਦੇ ਸੀ। ਕਿਰਪਾ ਕਰਕੇ, ਸਾਡੇ ਲਈ, ਤਿੰਨ ਸਭ ਤੋਂ ਸ਼ਕਤੀਸ਼ਾਲੀ, ਇੱਕ ਸਭ ਤੋਂ ਸ਼ਕਤੀਸ਼ਾਲੀ ਦਾ ਧੰਨਵਾਦ ਕਰੋ।

ਓਹ ਹਾਂਜੀ, ਵੈਸੇ, ਮੈਂ ਤੁਹਾਨੂੰ ਇਹ ਵੀ ਵਾਅਦਾ ਕੀਤਾ ਹੈ ਕਿ ਜੇ ਮੇਰੇ ਕੋਲ ਥੋੜ੍ਹਾ ਜਿਹਾ ਖਾਲੀ ਸਮਾਂ ਹੈ, ਤਾਂ ਮੈਂ ਤੁਹਾਨੂੰ ਇਹ ਤਿੰਨਾਂ, ਥ੍ਰੀਸਮ ਬਾਰੇ ਦੱਸਾਂਗੀ। ਸ਼ੁਰੂ ਵਿੱਚ, ਸਿਰਫ਼ ਦੋ ਹੀ ਸਨ, ਪਰ ਕਿਉਂਕਿ ਸਥਿਤੀ ਇੰਨੀ ਗੰਭੀਰ, ਇੰਨੀ ਹਤਾਸ਼ ਹੈ, ਸੋ ਦੋ ਤਿੰਨ ਬਣ ਗਏ, ਤਾਂ ਜੋ ਉਹ ਯੂਨੀਵਰਸਲ ਸਟੋਰ ਤੋਂ ਵੱਖਰੇ ਤੌਰ 'ਤੇ ਹੋਰ ਸ਼ਕਤੀ ਇਕੱਠੀ ਕਰ ਸਕਣ। ਸੋ ਤਿੰਨੋਂ ਹੋਰ ਸ਼ਕਤੀਸ਼ਾਲੀ ਹੋ ਗਏ। ਮੇਰਾ ਮਤਲਬ ਦੋ - ਪ੍ਰਭੂ ਯਿਸੂ ਅਤੇ ਪ੍ਰਭੂ ਯਿਸੂ ਤੋਂ ਲਿਆ ਗਿਆ। ਮੂਲ ਰੂਪ ਵਿੱਚ ਸਿਰਫ਼ ਇੱਕ ਹੀ ਸੀ, ਅਤੇ ਇਹ ਉਤਪੰਨ ਹੋਇਆ। ਅਤੇ ਪ੍ਰਮਾਤਮਾ ਮੂਲ ਰੂਪ ਵਿੱਚ ਪਹਿਲਾਂ ਹੀ ਇੱਕ ਹੈ, ਅਤੇ ਇੱਕ ਪੁੱਤਰ ਹੈ, ਪਰ ਕਿਉਂਕਿ ਸਥਿਤੀ ਬਹੁਤ ਖਾਸ ਹੈ, ਸੋ ਇਹ ਦੋ, ਦੋ ਸ਼ਕਤੀਆਂ ਵਿੱਚ ਵੰਡਿਆ ਗਿਆ। ਅਤੇ ਫਿਰ ਪ੍ਰਮਾਤਮਾ ਦੀ ਸ਼ਕਤੀ ਨਾਲ, ਇਹ ਪਹਿਲਾਂ ਨਾਲੋਂ ਵੀ ਜ਼ਿਆਦਾ ਸ਼ਕਤੀਸ਼ਾਲੀ ਹੋ ਜਾਵੇਗਾ। ਅਤੇ ਉਹ ਇਕੱਠੇ ਹਨ, ਫਿਰ, ਬੇਸ਼ੱਕ, ਇਹ ਬਹੁਤ ਵਧੀਆ ਹੈ। ਇਹ ਬਿਲਕੁਲ ਇਸ ਤਰਾਂ ਹੈ ਜਿਵੇਂ 'ਸਤਿਗੁਰੂ' ਵੀ ਪ੍ਰਭੂ ਯਿਸੂ ਤੋਂ ਲਿਆ ਗਿਆ ਹੈ, ਉਦਾਹਰਣ ਵਜੋਂ, ਸਭ ਪ੍ਰਮਾਤਮਾ ਤੋਂ।

ਜਿਵੇਂ ਇੱਕ ਪਰਿਵਾਰ ਵਿੱਚ, ਜਿਵੇਂ ਇੱਕ ਵੱਡੇ ਅਤੇ ਅਮੀਰ, ਸ਼ਕਤੀਸ਼ਾਲੀ ਪਰਿਵਾਰ ਦਾ ਇੱਕ ਵੱਡਾ ਕਾਰੋਬਾਰ ਹੁੰਦਾ ਹੈ। ਪਰ ਪੁੱਤਰ ਅਤੇ ਧੀਆਂ ਵੱਖ ਹੋਣਾ ਚਾਹੁੰਦੇ ਹਨ, ਜਾਂ ਮਾਪੇ ਚਾਹੁੰਦੇ ਹਨ ਕਿ ਉਹ ਵੱਖ ਹੋ ਜਾਣ ਤਾਂ ਜੋ ਸੁਤੰਤਰ ਤੌਰ 'ਤੇ ਆਪਣਾ ਕਾਰੋਬਾਰ ਕਰ ਸਕਣ ਅਤੇ ਆਪਣੀ ਦੇਖਭਾਲ ਕਰ ਸਕਣ, ਨਾਲ ਹੀ ਪਰਿਪੱਕ ਅਤੇ ਸੁਤੰਤਰ ਬਣ ਸਕਣ। ਅਤੇ ਸੋ ਮੂਲ ਰੂਪ ਵਿੱਚ ਪਰਿਵਾਰ ਪਹਿਲਾਂ ਹੀ ਅਮੀਰ ਅਤੇ ਸ਼ਕਤੀਸ਼ਾਲੀ ਹੈ, ਪਰ ਪੁੱਤਰ ਅਤੇ ਧੀਆਂ ਵੱਖ ਹੋ ਗਏ, ਆਪਣੇ ਕਾਰੋਬਾਰ ਅਤੇ ਕੰਪਨੀਆਂ ਬਣਾਈਆਂ, ਅਤੇ ਉਨ੍ਹਾਂ ਦਾ ਆਪਣਾ ਵਧੇਰੇ ਸ਼ਕਤੀਸ਼ਾਲੀ ਕਾਰੋਬਾਰ ਹੈ ਅਤੇ ਉਹ ਅਮੀਰ ਵੀ ਹਨ। ਸੋ, ਜੇਕਰ ਕਿਸੇ ਲੋੜ ਵੇਲੇ ਜਾਂ ਕਿਸੇ ਵੀ ਸਮੇਂ ਉਹ ਆਪਣੀਆਂ ਸਾਰੀਆਂ ਨਵੀਆਂ ਪ੍ਰਾਪਤ ਕੀਤੀਆਂ ਜਾਇਦਾਦਾਂ, ਸ਼ਕਤੀ ਅਤੇ ਅਮੀਰੀ ਨੂੰ ਵੰਡੇ ਹੋਏ ਪੁੱਤਰਾਂ ਅਤੇ ਧੀਆਂ ਤੋਂ ਵਾਪਸ ਲਗਾਉਣ ਦਾ ਫੈਸਲਾ ਕਰਨਾ ਚਾਹੁੰਦੇ ਹਨ, ਤਾਂ ਫਿਰ ਉਹ ਆਪਣਾ ਸਾਰਾ ਪੈਸਾ, ਆਪਣੀ ਸਾਰੀ ਸ਼ਕਤੀ ਇਕੱਠੀ ਕਰ ਦਿੰਦੇ ਹਨ। ਅਤੇ ਸਾਰੇ ਇੱਕੋ ਜਿਹੀ ਸ਼ਕਤੀ ਅਤੇ ਅਹੁਦਾ ਸਾਂਝਾ ਕਰਦੇ ਹਨ। ਫਿਰ ਇਹ ਮੂਲ ਨਾਲੋਂ ਵਧੇਰੇ ਸ਼ਕਤੀਸ਼ਾਲੀ ਹੈ, ਸਿਰਫ਼ ਇੱਕ ਪਿਤਾ, ਇੱਕ ਪਰਿਵਾਰ ਕੋਲ ਸੀ।

ਇੱਕ ਸਭ ਤੋਂ ਸ਼ਕਤੀਸ਼ਾਲੀ ਵਿੱਚ ਸੰਯੁਕਤ ਸ਼ਕਤੀ ਦੀ ਲੋੜ ਹੈ, ਕਿਉਂਕਿ, ਦੋਵੇਂ ਪੁੱਤਰ ਧਰਤੀ ਉੱਤੇ ਰਹੇ ਹਨ, ਧਰਤੀ ਦੇ ਉਦੇਸ਼ ਲਈ ਸ਼ਕਤੀ ਨਾਲ, ਅਤੇ ਉਹ ਦੋਵੇਂ ਆਪਣੇ ਪਿਛਲੇ ਕੰਮ ਕਾਰਨ ਧਰਤੀ ਨਾਲ ਵੀ ਜੁੜੇ ਹੋਏ ਸਨ। ਇਸ ਤਰਾਂ, ਉਨ੍ਹਾਂ ਦੀ ਸ਼ਕਤੀ ਵਧੇਰੇ ਠੋਸ, ਵਧੇਰੇ ਢੁਕਵੀਂ ਹੈ, ਕਿਉਂਕਿ ਇੱਥੇ ਸਾਰੀਆਂ ਚੀਜ਼ਾਂ ਨੂੰ ਵਰਤੋਂ ਯੋਗ ਬਣਾਉਣ ਲਈ ਕੁਝ ਠੋਸ ਪਦਾਰਥ ਦੀ ਜ਼ਰੂਰਤ ਹੈ, ਹੁਣ ਇਸ ਦੇ ਨਾਲ ਸਵਰਗਾਂ ਤੋਂ ਬ੍ਰਹਮਤਾ ਦੀ ਸ਼ੁੱਧ, ਅਜਿੱਤ ਮੂਲ ਸ਼ਕਤੀ, ਤਾਂ ਫਿਰ ਇਹ ਅਜਿੱਤ ਹੈ। ਜੇਕਰ ਮਨੁੱਖ ਆਪਣੇ ਜ਼ਰੂਰੀ ਹਿੱਸੇ ਜੋੜ ਲੈਣ, ਤਾਂ ਸੰਸਾਰ ਨੂੰ ਬਚਾਇਆ ਜਾ ਸਕਦਾ ਹੈ!!! ਅਤੇ ਅਸੀਂ ਸਾਰੇ ਖੁਸ਼ ਹੋਵਾਂਗੇ।

ਖੈਰ, ਮੈਨੂੰ ਉਮੀਦ ਹੈ ਕਿ ਇਹ ਤੁਹਾਡੇ ਲਈ ਕਾਫ਼ੀ ਸਪਸ਼ਟ ਹੈ। ਇਸ ਤਰਾਂ ਦੀ ਚੀਜ਼ ਨੂੰ ਸਮਝਣ ਲਈ ਮਨੁੱਖ ਦੇ ਮਨ ਵਿੱਚ ਅਸਲ ਵਿੱਚ 100% ਸਪਸ਼ਟ ਕੁਝ ਵੀ ਨਹੀਂ ਹੁੰਦਾ, ਖਾਸ ਕਰਕੇ ਜਦੋਂ ਇਹ ਅਮੂਰਤ, ਸੂਖਮ ਹੋਵੇ। ਪਰ ਬੱਸ ਇੰਨਾ ਹੀ। ਮੈਂ ਹੁਣੇ ਬੱਸ ਇੰਨਾ ਹੀ ਸੋਚ ਸਕਦੀ ਹਾਂ। ਜੇ ਕੁਝ ਹੋਰ ਹੈ, ਤਾਂ ਸ਼ਾਇਦ ਮੈਂ ਕਿਸੇ ਹੋਰ ਸਮੇਂ ਸਮਝਾਵਾਂਗੀ।

ਪਰ ਇਹ ਬਹੁਤ ਸਪੱਸ਼ਟ ਹੈ। ਇੱਕ ਅਮੀਰ, ਸ਼ਕਤੀਸ਼ਾਲੀ ਪਰਿਵਾਰ; ਆਮ ਤੌਰ 'ਤੇ ਪੁੱਤਰ ਅਤੇ ਧੀ ਇੱਕੋ ਪਰਿਵਾਰ ਵਿੱਚ ਇਕੱਠੇ ਰਹਿੰਦੇ ਹਨ, ਅਤੇ ਫਿਰ ਸ਼ਾਇਦ ਪਿਤਾ ਨੂੰ ਉਸ ਇੱਕ ਕਾਰੋਬਾਰ ਨੂੰ ਬਣਾਉਣ ਵਿੱਚ ਮਦਦ ਕਰਦੇ ਹਨ। ਪਰ ਬਾਅਦ ਵਿੱਚ, ਉਹ ਵੱਡੇ, ਸਿਆਣੇ ਹੋ ਗਏ, ਅਤੇ ਸੋ ਉਹ ਬਾਹਰ ਆਏ, ਆਪਣੀਆਂ ਕੰਪਨੀਆਂ ਅਤੇ ਆਪਣੇ ਕਾਰੋਬਾਰ ਬਣਾਏ। ਅਤੇ ਫਿਰ ਇੱਕ ਦਿਨ, ਸ਼ਾਇਦ ਇਹ ਜ਼ਰੂਰੀ ਹੋਵੇ, ਸੋ ਕਿਸੇ ਕਾਰਨ ਕਰਕੇ, ਉਨ੍ਹਾਂ ਨੇ ਸਾਰੀ ਨਵੀਂ ਅਤੇ ਪੁਰਾਣੀ ਪਰਿਵਾਰਕ ਦੌਲਤ, ਸ਼ਕਤੀ ਇਕੱਠੀ ਕਰ ਲਈ। ਫਿਰ ਇਹ ਹੋਰ ਸ਼ਕਤੀਸ਼ਾਲੀ ਹੋਵੇਗਾ। ਹੁਣ ਤੁਸੀਂ ਸਮਝ ਗਏ।

ਇਸੇ ਤਰ੍ਹਾਂ, ਸਾਰੇ ਗੁਰੂਆਂ ਦੇ ਨਾਲ, ਉਹ ਪ੍ਰਮਾਤਮਾ ਤੋਂ ਆਏ ਸਨ, ਬੇਸ਼ੱਕ, ਆਮ ਮਨੁੱਖਾਂ ਨਾਲੋਂ ਇੱਕ ਵਧੇਰੇ ਵਡੀ ਪਦਾਰਥ। ਮਨੁੱਖ ਪ੍ਰਮਾਤਮਾ ਵੱਲੋਂ ਦਿੱਤੀ ਗਈ ਪੂੰਜੀ ਸ਼ਕਤੀ ਤੋਂ ਵਿਕਾਸ ਕਰ ਸਕਦੇ ਹਨ। ਉਹ ਵਿਕਾਸ ਕਰ ਸਕਦੇ ਹਨ ਅਤੇ ਦੂਜੇ ਪੁੱਤਰਾਂ ਅਤੇ ਧੀਆਂ ਵਾਂਗ ਮਹਾਨ ਵੀ ਬਣ ਸਕਦੇ ਹਨ। ਪ੍ਰਭੂ ਯਿਸੂ ਨੂੰ ਛੱਡ ਕੇ। ਉਦਾਹਰਣ ਵਜੋਂ, ਯਿਸੂ ਪਰਮੇਸ਼ੁਰ ਦਾ ਇਕਲੌਤਾ ਪੁੱਤਰ ਹੈ ਅਤੇ ਉਹ ਕੋਈ ਹੋਰ ਪੁੱਤਰ ਪ੍ਰਾਪਤ ਕਰ ਸਕਦਾ ਹੈ ਜਾਂ ਨਹੀਂ ਵੀ। ਅਤੇ ਹੁਣ ਪ੍ਰਮਾਤਮਾ ਦੇ ਪੁੱਤਰ ਅਤੇ ਧੀਆਂ, ਜਾਂ ਪੋਤੇ, ਪੋਤੀਆਂ, ਉਹ ਆਪਣੀ "ਸੰਗਤ" ਚਾਹੁੰਦੇ ਹਨ, ਉਦਾਹਰਣ ਵਜੋਂ ਇਸ ਤਰਾਂ। ਸੋ ਬੁੱਧ ਉਨ੍ਹਾਂ ਪੁੱਤਰਾਂ ਅਤੇ ਧੀਆਂ ਵਾਂਗ ਹਨ ਜੋ ਪਰਿਵਾਰ ਤੋਂ ਵੱਖ ਹੋ ਜਾਂਦੇ ਹਨ, ਉਨ੍ਹਾਂ ਕੋਲ ਆਪਣੀ ਸ਼ਕਤੀ ਹੁੰਦੀ ਹੈ, ਆਪਣੀ ਦੌਲਤ ਹੁੰਦੀ ਹੈ। ਅਤੇ ਫਿਰ ਉਹ ਪ੍ਰਮਾਤਮਾ ਤੋਂ ਆਏ ਹੋਰ ਪੋਤੇ-ਪੋਤੀਆਂ, ਪੋਤੀਆਂ ਨੂੰ ਵੀ ਆਪਣੇ ਨਾਲ ਆਉਣ ਅਤੇ ਉਨ੍ਹਾਂ ਦੀ "ਸੰਗਤ" ਲਈ ਕੰਮ ਕਰਨ ਵਿੱਚ ਮਦਦ ਕਰ ਸਕਦੇ ਹਨ, ਕਿਤੇ ਹੋਰ ਕੰਮ ਕਰਨ ਦੀ ਬਜਾਏ, ਜਾਂ ਮਾਇਆ ਲਈ ਕੰਮ ਕਰਨ ਦੀ ਬਜਾਏ, ਉਦਾਹਰਣ ਵਜੋਂ, ਸ਼ੈਤਾਨ, ਸ਼ੈਤਾਨ ਲਈ।

ਸੋ ਉਹ ਗੁਰੂ, ਸੰਤ ਅਤੇ ਰਿਸ਼ੀ, ਬੇਸ਼ੱਕ, ਵਧੇਰੇ ਸ਼ਕਤੀਸ਼ਾਲੀ ਬਣ ਜਾਣਗੇ, ਕਿਉਂਕਿ ਉਹ ਪਹਿਲਾਂ ਹੀ ਬੁੱਧ ਜਾਂ ਸੰਤ ਹੋਣ ਦਾ ਦਰਜਾ ਪ੍ਰਾਪਤ ਕਰ ਚੁੱਕੇ ਹਨ। ਲਗਭਗ ਯਿਸੂ ਮਸੀਹ ਵਾਂਗ, ਜਾਂ ਇੱਕ ਹੋਰ "ਵੰਡਿਆ ਹੋਇਆ" ਜੀਸਸ ਕਰਾਇਸਟ। ਸੋ ਜੇਕਰ ਤੁਸੀਂ ਇਹਨਾਂ ਵਿੱਚੋਂ ਕਿਸੇ ਵੀ ਪਹਿਲਾਂ ਹੀ ਪ੍ਰਾਪਤ, ਸਥਾਪਿਤ, ਵਿਕਸਤ ਅਤੇ ਵਿਸਤ੍ਰਿਤ ਪੁੱਤਰਾਂ ਜਾਂ ਪ੍ਰਮਾਤਮਾ ਦੇ ਪ੍ਰਤੀਨਿਧੀਆਂ, ਜਾਂ ਪੋਤੀਆਂ, ਪ੍ਰਮਾਤਮਾ ਦੇ ਪੋਤਿਆਂ ਦਾ ਅਨੁਸਰਨ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਕਿਸੇ ਵੀ ਗੁਰੂ ਦਾ ਅਨੁਸਰਨ ਕਰ ਸਕਦੇ ਹੋ ਅਤੇ ਉਨ੍ਹਾਂ ਦੀ ਧਰਤੀ ਤੇ ਜਾ ਸਕਦੇ ਹੋ, ਅਤੇ ਉੱਥੇ ਇਕੱਠੇ ਰਹਿ ਸਕਦੇ ਹੋ। ਇਕੱਠੇ। ਅਤੇ ਇਹ ਬੁੱਧਾਂ ਜਾਂ ਸੰਤਾਂ ਅਤੇ ਰਿਸ਼ੀਆਂ ਦੀਆਂ ਧਰਤੀਆਂ ਜੋ ਪਹਿਲਾਂ ਹੀ ਗਿਆਨ ਦੇ ਉੱਚੇ ਦਰਜੇ 'ਤੇ ਪਹੁੰਚ ਚੁੱਕੇ ਹਨ, ਉਹ ਹਮੇਸ਼ਾ ਲਈ ਰਹਿਣਗੀਆਂ। ਇਹ ਪ੍ਰਮਾਤਮਾ ਵੱਲ, ਪ੍ਰਮਾਤਮਾ ਵੱਲ ਵਾਪਸ ਨਹੀਂ ਜਾਵੇਗਾ, ਜਿਵੇਂ ਕਿ ਉਹ ਮੂਲ ਰੂਪ ਤੋਂ ਆਏ ਸਨ।

Photo Caption: ਜੰਗਲ ਦੀ ਜਿੰਦਗੀ, ਬਹੁਤ ਸਾਰੇ ਸੁਹਾਵਣੇ ਅਚੰਭੇ!

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (1/7)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-05-11
3778 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-05-12
3408 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-05-13
2621 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-05-14
2615 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-05-15
2354 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-05-16
1976 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-05-17
2072 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
ਧਿਆਨਯੋਗ ਖਬਰਾਂ
2025-05-24
249 ਦੇਖੇ ਗਏ
ਧਿਆਨਯੋਗ ਖਬਰਾਂ
2025-05-24
563 ਦੇਖੇ ਗਏ
ਗਿਆਨ ਭਰਪੂਰ ਸ਼ਬਦ
2025-05-24
129 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-05-24
442 ਦੇਖੇ ਗਏ
ਧਿਆਨਯੋਗ ਖਬਰਾਂ
2025-05-23
734 ਦੇਖੇ ਗਏ
33:41
ਧਿਆਨਯੋਗ ਖਬਰਾਂ
2025-05-23
3 ਦੇਖੇ ਗਏ
ਗਿਆਨ ਭਰਪੂਰ ਸ਼ਬਦ
2025-05-23
204 ਦੇਖੇ ਗਏ
ਸੰਸਾਰ ਸਾਡੇ ਆਸ ਪਾਸ
2025-05-23
1 ਦੇਖੇ ਗਏ
ਜਾਨਵਰਾਂ ਦਾ ਸੰਸਾਰ: ਸਾਡੇ ਸਾਥੀ ਵਸ਼ਿੰਦੇ
2025-05-23
3 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ