ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੋ ਜੇਕਰ ਤੁਸੀਂ ਇਹਨਾਂ ਵਿੱਚੋਂ ਕਿਸੇ ਵੀ ਪਹਿਲਾਂ ਹੀ ਪ੍ਰਾਪਤ, ਸਥਾਪਿਤ, ਵਿਕਸਤ ਅਤੇ ਵਿਸਤ੍ਰਿਤ ਪੁੱਤਰਾਂ ਜਾਂ ਪ੍ਰਮਾਤਮਾ ਦੇ ਪ੍ਰਤੀਨਿਧੀਆਂ, ਜਾਂ ਪੋਤੀਆਂ, ਪ੍ਰਮਾਤਮਾ ਦੇ ਪੋਤਿਆਂ ਦਾ ਅਨੁਸਰਨ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਕਿਸੇ ਵੀ ਗੁਰੂ ਦਾ ਅਨੁਸਰਨ ਕਰ ਸਕਦੇ ਹੋ ਅਤੇ ਉਨ੍ਹਾਂ ਦੀ ਧਰਤੀ ਤੇ ਜਾ ਸਕਦੇ ਹੋ, ਅਤੇ ਉੱਥੇ ਇਕੱਠੇ ਰਹਿ ਸਕਦੇ ਹੋ। ਇਕੱਠੇ। ਅਤੇ ਇਹ ਬੁੱਧਾਂ ਜਾਂ ਸੰਤਾਂ ਅਤੇ ਰਿਸ਼ੀਆਂ ਦੀਆਂ ਧਰਤੀਆਂ ਜੋ ਪਹਿਲਾਂ ਹੀ ਗਿਆਨ ਦੇ ਉੱਚੇ ਦਰਜੇ 'ਤੇ ਪਹੁੰਚ ਚੁੱਕੇ ਹਨ, ਉਹ ਹਮੇਸ਼ਾ ਲਈ ਰਹਿਣਗੀਆਂ। ਇਹ ਪ੍ਰਮਾਤਮਾ ਵੱਲ, ਪ੍ਰਮਾਤਮਾ ਵੱਲ ਵਾਪਸ ਨਹੀਂ ਜਾਵੇਗਾ, ਜਿਵੇਂ ਕਿ ਉਹ ਮੂਲ ਰੂਪ ਤੋਂ ਆਏ ਸਨ।ਇਹ ਇੱਕ ਚੋਣ ਹੈ। ਜੇ ਤੁਸੀਂ ਇੱਕ ਗੁਰੂ ਦਾ ਅਨੁਸਰਨ ਕਰਨਾ ਚਾਹੁੰਦੇ ਹੋ, ਤਾਂ ਉਨ੍ਹਾਂ ਦੇ ਦੇਸ਼ ਵਿੱਚ ਰਹੋ, ਉਦਾਹਰਣ ਵਜੋਂ, ਉਨ੍ਹਾਂ ਦੀ ਧਰਤੀ, ਉਨ੍ਹਾਂ ਦੀ ਬੁੱਧ ਧਰਤੀ, ਜਾਂ ਪ੍ਰਮਾਤਮਾ ਦੇ ਪੋਤੇ-ਪੋਤੀਆਂ, ਪੋਤੀਆਂ ਦੀ ਧਰਤੀ ਵਿਚ। ਇਸ ਤੋਂ ਵੱਧ ਸਮਝਾਉਣ ਲਈ ਸਾਡੀ ਦੁਨਿਆਵੀ ਭਾਸ਼ਾ ਵਿੱਚ ਮੇਰੇ ਕੋਲ ਕੋਈ ਸ਼ਬਦ ਨਹੀਂ ਹਨ। ਜੇ ਮੈਂ ਕਰ ਸਕਾਂ, ਸ਼ਾਇਦ ਕਿਸੇ ਹੋਰ ਸਮੇਂ, ਮੈਂ ਹੋਰ ਵਿਸਥਾਰ ਨਾਲ ਦੱਸਾਂਗੀ। ਪਰ ਇਸ ਤਰਾਂ, ਤੁਸੀਂ ਇਸ ਤਰਾਂ ਕਲਪਨਾ ਕਰਦੇ ਹੋ।ਜਾਂ ਤਾਂ ਤੁਸੀਂ ਉਸ ਪੁੱਤਰ ਅਤੇ ਧੀ ਕੋਲ ਜਾ ਸਕਦੇ ਹੋ, ਜਾਂ ਪੋਤਾ, ਪੋਤੀ, ਉਨ੍ਹਾਂ ਕੋਲ ਰਹਿ ਸਕਦੇ ਹੋ ਅਤੇ ਉਨ੍ਹਾਂ ਦੁਆਰਾ ਦੇਖਭਾਲ ਕੀਤੀ ਜਾ ਸਕਦੀ ਹੈ, ਅਤੇ ਤੁਹਾਨੂੰ ਪ੍ਰਮਾਤਮਾ ਕੋਲ ਵਾਪਸ ਜਾਣ ਦੀ ਲੋੜ ਨਹੀਂ ਹੈ। ਬੇਸ਼ੱਕ, ਤੁਸੀਂ ਪ੍ਰਮਾਤਮਾ ਨਾਲ ਉਸੇ ਤਰ੍ਹਾਂ ਜੁੜੇ ਰਹੋਗੇ। ਇਹ ਸਿਰਫ਼ ਵੱਖਰਾ ਹੈ, ਸਿਰਫ਼ ਇਹ ਕਿ ਤੁਸੀਂ ਵਾਪਸ ਪ੍ਰਮਾਤਮਾ ਵਿੱਚ ਲੀਨ ਨਹੀਂ ਹੋਵੋਗੇ, ਮੂਲ ਵਿੱਚ ਵਾਪਸ ਨਹੀਂ ਜਾਓਗੇ, ਜਿੱਥੋਂ ਤੁਸੀਂ ਆਏ ਹੋ। ਪਰ ਇੱਕ ਮਹਾਨ ਗਿਆਨਵਾਨ ਸਤਿਗੁਰੂ ਦਾ ਅਨੁਸਰਨ ਕਰਨ ਲਈ ਜੋ ਪਹਿਲਾਂ ਹੀ ਤੁਹਾਡੇ ਲਈ ਉਹਨਾਂ ਦੇ ਆਪਣੇ ਬਣਾਏ ਸੰਸਾਰ ਨਾਲ ਸਥਾਪਿਤ ਹੈ, ਅਤੇ ਜੋ ਕੋਈ ਉਹਨਾਂ ਦਾ ਅਨੁਸਰਨ ਕਰਦਾ ਹੈ ਅਤੇ ਇਮਾਨਦਾਰ ਹੈ, ਉਹਨਾਂ ਦਾ ਅਨੁਸਰਨ ਕਰਨ ਅਤੇ ਉਹਨਾਂ ਦੇ ਨਾਲ ਰਹਿਣ ਲਈ ਕਾਫ਼ੀ ਗਿਆਨਵਾਨ ਹੈ, ਤਾਂ ਉਹ ਹੋਰ ਅੱਗੇ ਵਧਣਾ ਜਾਰੀ ਰਖਣਗੇ । ਫਿਰ ਇੱਕ ਦਿਨ ਤੁਸੀਂ ਵੀ ਉਨ੍ਹਾਂ ਦੀ ਧਰਤੀ 'ਤੇ ਬੁੱਧ ਬਣੋਗੇ। ਪਰ ਤੁਸੀਂ ਇਕੱਠੇ ਰਹੋ, ਬੁੱਧ ਬਣੋ ਜਾਂ ਨਾ ਬਣੋ, ਭਾਵੇਂ ਤੁਸੀਂ ਇਕ ਬੁੱਧ ਬਣੋ ਜਾਂ ਨਾ ਬਣੋ।ਪਰ ਜੇ ਤੁਸੀਂ ਅਜਿਹਾ ਨਹੀਂ ਕਰਨਾ ਚਾਹੁੰਦੇ, ਅਤੇ ਤੁਸੀਂ ਇਸਨੂੰ ਰਹਿਣ ਦਿੰਦੇ ਹੋ, ਤਾਂ ਬਿਗ ਬੈਂਗ ਰਾਹੀਂ ਈਸ਼ਵਰਤਾ ਤੋਂ ਬਾਹਰ ਆਉਣ ਦਾ ਚੱਕਰ, ਉਦਾਹਰਣ ਵਜੋਂ, ਜਾਂ ਈਸ਼ਵਰਤਾ ਵੱਲ ਵਾਪਸ, ਮੂਲ ਵੱਲ, ਤਾਂ ਤੁਹਾਨੂੰ ਕਿਸੇ ਵੀ ਗੁਰੂ ਦੀ ਅਨੁਸਰਨ ਕਰਨ ਦੀ ਜ਼ਰੂਰਤ ਨਹੀਂ ਹੈ। ਤੁਸੀਂ ਬਸ ਚੰਗੇ ਹੋ ਸਕਦੇ ਹੋ। ਫਿਰ ਹੋ ਸਕਦਾ ਹੈ ਕਿ ਇਹ ਤੁਹਾਡੇ ਭੌਤਿਕ ਜੀਵ ਲਈ ਜਾਂ ਕਿਸੇ ਹੋਰ ਕਿਸਮ ਦੇ ਵੱਖਰੇ ਸਰੀਰ ਲਈ ਵਧੇਰੇ ਆਰਾਮਦਾਇਕ ਹੋਵੇ, ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿੱਥੇ ਹੋ। ਤੁਸੀਂ ਵਧੇਰੇ ਆਰਾਮ ਨਾਲ ਜੀਓਗੇ। ਪਰ ਜੇ ਤੁਸੀਂ ਇਨ੍ਹਾਂ ਸਾਰੇ ਨਿਯਮਾਂ ਅਤੇ ਨੈਤਿਕ ਮਿਆਰਾਂ ਅਤੇ ਸਵੈ-ਬੋਧ, ਸਵੈ-ਨਰਮਾਈ ਦੀ ਪਰਵਾਹ ਨਹੀਂ ਕਰਦੇ, ਤਾਂ ਤੁਸੀਂ ਬਸ ਜੀਉਂਦੇ ਰਹੋਗੇ। ਕੁਝ ਦਿਨ ਤੁਸੀਂ ਨਰਕ ਵਿੱਚ ਜਾਂਦੇ ਹੋ, ਕੁਝ ਦਿਨ ਤੁਸੀਂ ਇਸ ਭੌਤਿਕ ਸੰਸਾਰ ਵਿੱਚ ਵਾਪਸ ਚਲੇ ਜਾਂਦੇ ਹੋ, ਜਾਂ ਜਾਨਵਰਾਂ ਦੇ ਰਾਜ ਨੂੰ ਵਾਪਸ ਆਉਂਦੇ ਹੋ, ਜਾਂ ਕਿਸੇ ਹੋਰ ਚੀਜ਼ ਵਿੱਚ। ਅਤੇ ਫਿਰ ਇਸੇ ਤਰ੍ਹਾਂ ਜਾਰੀ ਰੱਖੋ, ਆਪਣੇ ਆਪ ਨੂੰ ਰੀਸਾਈਕਲ ਕਰਦੇ ਰਹੋ ਹਮੇਸ਼ਾ ਲਈ, ਹਮੇਸ਼ਾ ਲਈ, ਜਦੋਂ ਤੱਕ ਫਿਰ ਤੁਸੀਂ ਪ੍ਰਮਾਤਮਾ ਵੱਲ ਵਾਪਸ ਆ ਜਾਂਦੇ। ਤੁਸੀਂ ਉਸ ਵੱਲ ਵਾਪਸ ਜਾਓਗੇ। ਫਿਰ ਤੁਸੀਂ ਦੁਬਾਰਾ ਰੀਸਾਈਕਲ ਕਰੋਗੇ, ਇੱਕ ਦਿਨ ਦੁਬਾਰਾ ਬਾਹਰ ਆਓਗੇ, ਅਤੇ ਫਿਰ ਜਾਂ ਤਾਂ ਇੱਕ ਮਨੁੱਖ ਜਾਂ ਜਾਨਵਰ-ਵਿਅਕਤੀ ਜਾਂ ਰੁੱਖ ਜਾਂ ਕੁਝ ਵੀ ਬਣ ਜਾਓਗੇ, ਅਤੇ ਉਸ ਜੀਵਨ ਨੂੰ ਦੁਬਾਰਾ ਜਾਰੀ ਰੱਖੋਗੇ, ਜਦੋਂ ਤੱਕ ਤੁਸੀਂ ਕੁਦਰਤ ਦੁਆਰਾ ਕਾਫ਼ੀ ਪਰਿਪੱਕ ਨਹੀਂ ਹੋ ਜਾਂਦੇ, ਜੇ ਤੁਸੀਂ ਆਪਣੀ ਜ਼ਿੰਦਗੀ ਨਾਲ ਕੁਝ ਨਹੀਂ ਕਰਦੇ।ਤੁਸੀਂ ਅਭਿਆਸ ਨਹੀਂ ਕਰਦੇ। ਤੁਸੀਂ ਯੂਨੀਵਰਸਲ ਕਾਨੂੰਨ ਅਤੇ ਪ੍ਰਮਾਤਮਾ ਦੀ ਇੱਛਾ ਅਨੁਸਾਰ ਕੁਝ ਨਹੀਂ ਕਰਦੇ, ਫਿਰ ਤੁਸੀਂ ਇਸ ਤਰਾਂ ਰੀਸਾਈਕਲਿੰਗ ਕਰਦੇ ਰਹੋਗੇ। ਨਰਕ, ਸਵਰਗ, ਧਰਤੀ ਜਾਂ ਕੁਝ ਵੀ ਨਹੀਂ, ਕਿਤੇ ਵੀ, ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਪਿਛਲੇ ਜਨਮ ਵਿੱਚ ਕੀ ਕੀਤਾ ਹੈ। ਅਤੇ ਜੇ ਤੁਸੀਂ ਇੱਕ ਗੁਰੂ ਦਾ ਅਨੁਸਰਨ ਕਰਦੇ ਹੋ, ਤਾਂ ਤੁਸੀਂ ਉਸ ਚੱਕਰ ਤੋਂ ਅਤੇ ਹਮੇਸ਼ਾ ਲਈ ਮੁਕਤ ਹੋ ਜਾਓਗੇ। ਹਮੇਸ਼ਾ ਲਈ। ਫਿਰ ਤੁਸੀਂ ਸਿਰਫ਼ ਬਿਹਤਰ ਅਤੇ ਬਿਹਤਰ ਬਣੋਗੇ ਜਦੋਂ ਤੱਕ ਤੁਸੀਂ ਆਪਣੇ ਮਹਾਨ ਸਵੈ ਨੂੰ ਪੂਰੀ ਤਰ੍ਹਾਂ ਨਹੀਂ ਲੱਭ ਲੈਂਦੇ, ਫਿਰ ਤੁਸੀਂ ਵੀ ਇੱਕ ਗੁਰੂ ਵਾਂਗ ਬਣ ਜਾਓਗੇ। ਅਤੇ ਫਿਰ ਤੁਸੀਂ ਦੂਜਿਆਂ ਦੀ ਮਦਦ ਕਰ ਸਕਦੇ ਹੋ ਜਾਂ ਨਹੀਂ। ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਤੁਹਾਡੀ ਕਿਸਮਤ ਕੀ ਹੈ ਜਾਂ ਤੁਸੀਂ ਗਿਆਨ ਪ੍ਰਾਪਤੀ ਤੋਂ ਬਾਅਦ ਆਪਣੀ ਜ਼ਿੰਦਗੀ ਨਾਲ ਕੀ ਕਰਨ ਦਾ ਫੈਸਲਾ ਕਰਦੇ ਹੋ। ਅਤੇ ਉਸ ਮਹਾਨ ਗਿਆਨ ਤੋਂ ਪਹਿਲਾਂ ਵੀ, ਜੇ ਤੁਸੀਂ ਦੂਜਿਆਂ ਦੀ ਮਦਦ ਕਰਨਾ ਚਾਹੁੰਦੇ ਹੋ, ਤਾਂ ਤੁਹਾਡੇ ਕੋਲ ਪਹਿਲਾਂ ਹੀ ਕਾਫ਼ੀ ਸ਼ਕਤੀ ਹੈ।ਜੇਕਰ ਤੁਹਾਡੇ ਕੋਲ ਪਹਿਲਾਂ ਹੀ ਇੱਕ ਮਹਾਨ ਗਿਆਨਵਾਨ ਗੁਰੂ ਹੈ, ਤਾਂ ਉਹ/ਉਹ, ਬੇਸ਼ੱਕ, ਤੁਹਾਨੂੰ ਸਿਖਾਏਗਾ ਅਤੇ ਤੁਹਾਨੂੰ ਤੁਹਾਡੇ ਮਹਾਨ ਸਵੈ ਨੂੰ ਹੋਰ ਅਤੇ ਹੋਰ ਜ਼ਿਆਦਾ ਦਿਖਾਏਗਾ। ਅਗਿਆਨੀ ਅਤੇ ਆਮ ਸੰਵੇਦਨਸ਼ੀਲ ਜੀਵਾਂ ਅਤੇ ਮਹਾਨ ਮਾਲਕੀਅਤ ਦੇ ਵਿਚਕਾਰ, ਤੁਸੀਂ ਜਿੰਨਾ ਉੱਚਾ ਜਾਓਗੇ, ਤੁਹਾਡੇ ਕੋਲ ਓਨੀ ਹੀ ਜ਼ਿਆਦਾ ਸ਼ਕਤੀ ਹੋਵੇਗੀ। ਤੁਸੀਂ ਪਹਿਲਾਂ ਹੀ ਲੋਕਾਂ ਦੀ ਮਦਦ ਕਰ ਸਕਦੇ ਹੋ, ਦੂਜੇ ਜੀਵਾਂ ਦੀ ਮਦਦ ਕਰ ਸਕਦੇ ਹੋ, ਸਿਰਫ਼ ਇੱਕ ਆਮ ਵਿਅਕਤੀ ਬਣਨ ਦੀ ਬਜਾਏ, ਆਪਣੇ ਅੰਦਰ, ਆਪਣੇ ਅੰਦਰਲੇ ਖਜ਼ਾਨੇ ਨੂੰ ਮੁੜ ਪ੍ਰਾਪਤ ਕੀਤੇ ਬਿਨਾਂ। ਸੋ ਬਹੁਤ ਸਾਰੇ ਲੋਕ ਗੁਰੂਆਂ ਦਾ ਅਨੁਸਰਨ ਕਰਦੇ ਹਨ ਅਤੇ ਉਹ ਉਨ੍ਹਾਂ ਦੀ ਬਹੁਤ ਪੂਜਾ ਕਰਦੇ ਹਨ ਕਿਉਂਕਿ ਉਹ ਜਾਣਦੇ ਹਨ ਕਿ ਉਹ ਹਰ ਤਰ੍ਹਾਂ ਦੀ ਵੱਖ-ਵੱਖ ਜੀਵਨ ਸ਼ੈਲੀ ਅਤੇ ਜੀਵਨ ਮੰਜ਼ਿਲਾਂ ਨਾਲ ਵਾਰ-ਵਾਰ ਵਾਪਸ ਆਉਣ ਦੇ ਚੱਕਰ ਵਿੱਚੋਂ ਬਾਹਰ ਨਿਕਲ ਸਕਦੇ ਹਨ। ਪਰ ਜੇ ਉਹਨਾਂ ਕੋਲ ਕੋਈ ਗੁਰੂ ਨਹੀਂ ਹੈ, ਤਾਂ ਉਹ ਹਮੇਸ਼ਾ ਲਈ, ਹਮੇਸ਼ਾ ਲਈ ਇਸ ਤਰਾਂ ਰੀਸਾਈਕਲ ਹੁੰਦੇ ਰਹਿਣਗੇ।ਇਹ ਸਿਰਫ਼ ਇੱਕ ਦਿਨ ਤੋਂ ਦੂਜੇ ਦਿਨ ਤੱਕ ਨਹੀਂ ਹੈ। ਇੱਕ ਵਾਰ ਜਦੋਂ ਤੁਸੀਂ ਮੂਲ ਸ਼ਕਤੀ, ਮੂਲ ਈਸ਼ਵਰੀਅਤ ਵਿੱਚ ਵਾਪਸ ਲੀਨ ਹੋ ਜਾਂਦੇ ਹੋ, ਤਾਂ ਤੁਹਾਨੂੰ ਹੁਣ ਵਾਂਗ, ਜਾਂ ਘੱਟ, ਜਾਂ ਵੱਧ, ਦੁਬਾਰਾ ਰੀਸਾਈਕਲ ਹੋਣ ਵਿੱਚ ਇੱਕ ਲੰਮਾ, ਲੰਮਾ, ਲੰਮਾ ਸਮਾਂ ਲੱਗਦਾ ਹੈ। ਅਸੀਂ ਇਸਨੂੰ ਇਕ ਬਿਗ ਬੈਂਗ ਕਹਾਂਗੇ। ਠੀਕ ਹੈ, ਫਿਰ। ਕਿਉਂਕਿ ਉਹ ਪਲ ਇੱਕ ਦਿਨ ਤੋਂ ਦੂਜੇ ਦਿਨ ਨਹੀਂ ਆਉਂਦਾ। ਇਸ ਗ੍ਰਹਿ 'ਤੇ ਜਾਂ ਕਿਸੇ ਹੋਰ ਗ੍ਰਹਿ 'ਤੇ ਜਾਂ ਕਿਸੇ ਹੋਰ ਵੱਖ-ਵੱਖ ਜੀਵਨ ਰੂਪ ਵਿੱਚ, ਭਾਵੇਂ ਮਨੁੱਖ ਹੋਣ ਜਾਂ ਜਾਨਵਰ-ਲੋਕ ਹੋਣ ਜਾਂ ਹੋਰ ਜੀਵ, ਇੱਥੋਂ ਤੱਕ ਕਿ ਪੱਥਰ ਜਾਂ ਰੁੱਖ, ਜੋ ਵੀ ਤੁਸੀਂ ਗੜਬੜ ਕੀਤੀ ਹੈ, ਉਸਨੂੰ ਸਾਫ਼ ਕਰਨ ਲਈ ਇੱਕ ਲੰਮਾ, ਲੰਮਾ, ਲੰਮਾ ਸਮਾਂ ਆਰਾਮ ਕਰਨਾ ਪਵੇਗਾ। ਸੋ ਸਮਾਈ ਤੁਰੰਤ ਇੱਕ ਪ੍ਰਭਾਵ ਨਹੀਂ ਪਾਉਂਦੀ। ਇਸ ਵਿੱਚ ਯੁੱਗਾਂ, ਯੁੱਗਾਂ, ਯੁੱਗਾਂ, ਯੁੱਗਾਂ ਲੱਗ ਜਾਂਦੀਆਂ ਹਨ। ਸੋ ਹੁਣ ਜੇਕਰ ਤੁਸੀਂ ਕਿਸੇ ਵੀ ਗੁਰੂ ਦਾ ਅਨੁਸਰਨ ਨਹੀਂ ਕਰਦੇ ਅਤੇ ਆਪਣੇ ਆਪ ਨੂੰ ਉਸ ਚੱਕਰ ਤੋਂ ਮੁਕਤ ਨਹੀਂ ਕਰਦੇ, ਤਾਂ ਤੁਹਾਨੂੰ ਯੁੱਗਾਂ, ਯੁੱਗਾਂ, ਯੁੱਗਾਂ ਦੀ ਉਡੀਕ ਕਰਨੀ ਪਵੇਗੀ, ਖਾਸ ਕਰਕੇ ਹੁਣ ਜਦੋਂ ਚੱਕਰ ਖਤਮ ਹੋਣ ਵਾਲਾ ਹੈ। ਅਤੇ ਨਿਰਣਾ ਬਹੁਤ, ਬਹੁਤ ਹੀ ਸਾਵਧਾਨੀ ਨਾਲ, ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ। ਅਤੇ ਜੇਕਰ ਤੁਸੀਂ ਯੋਗ ਨਹੀਂ ਹੋ, ਤਾਂ ਤੁਹਾਨੂੰ ਮੁਕਤੀ ਨਹੀਂ ਮਿਲ ਸਕਦੀ।ਅਤੇ ਤੁਹਾਨੂੰ ਵਾਪਸ ਲੀਨ ਹੋਣਾ ਪਵੇਗਾ ਅਤੇ ਨਰਕਾਂ ਜਾਂ ਵੱਖ-ਵੱਖ ਨੀਵੇਂ ਪੱਧਰਾਂ ਜਾਂ ਉੱਚ ਪੱਧਰਾਂ ਵਿੱਚੋਂ ਲੰਘਣਾ ਪਵੇਗਾ, ਇਹ ਨਿਰਭਰ ਕਰਦਾ ਹੈ। ਸੋ ਇਸ ਨੂੰ ਯੁੱਗਾਂ, ਯੁੱਗਾਂ, ਯੁੱਗਾਂ, ਲੰਮਾ, ਲੰਮਾ, ਲੰਮਾ, ਹਮੇਸ਼ਾ ਲਈ ਸਮਾਂ ਲੱਗਦਾ ਹੈ ਜਦੋਂ ਤੱਕ ਤੁਸੀਂ ਸੱਚਮੁੱਚ ਉਸ ਅਸਲੀ ਈਸ਼ਵਰ ਵਿੱਚ ਵਾਪਸ ਨਹੀਂ ਆ ਜਾਂਦੇ। ਅਤੇ ਫਿਰ ਜੇਕਰ ਤੁਸੀਂ ਦੁਬਾਰਾ ਬਾਹਰ ਨਿਕਲਣਾ ਚਾਹੁੰਦੇ ਹੋ - ਤਾਂ ਤੁਸੀਂ ਉੱਥੇ ਹਮੇਸ਼ਾ ਲਈ ਰਹੋਗੇ ਜਦੋਂ ਤੱਕ ਇੱਕ ਹੋਰ ਵੱਡਾ ਧਮਾਕਾ ਨਹੀਂ ਹੁੰਦਾ ਅਤੇ ਫਿਰ ਸਾਰੀਆਂ ਚੀਜ਼ਾਂ ਉਸ ਮੂਲ ਸਥਿਤੀ ਤੋਂ ਬਾਹਰ ਨਹੀਂ ਆਉਂਦੀਆਂ, ਉਸ ਮੂਲ ਸ਼ਕਤੀ ਤੋਂ ਦੁਬਾਰਾ, ਫਿਰ ਤੁਸੀਂ ਉਸ ਸਮੇਂ ਜੋ ਵੀ ਹੋ, ਉਸ ਦੇ ਰੂਪ ਵਿੱਚ ਦੁਬਾਰਾ ਬਾਹਰ ਆ ਜਾਓਗੇ: ਮਨੁੱਖ, ਜਾਨਵਰ-ਲੋਕ, ਹੋਰ ਜੀਵ, ਚੱਟਾਨਾਂ, ਰੁੱਖ, ਉਦਾਹਰਣ ਵਜੋਂ। ਇਸੇ ਲਈ ਅਨਾਦਿ ਕਾਲ ਤੋਂ ਲੋਕ, ਜਿਨ੍ਹਾਂ ਨੇ ਵੀ ਇਹ ਸਮਝਿਆ, ਇੱਕ ਗੁਰੂ ਦਾ ਅਨੁਸਰਣ ਕਰਦੇ ਸਨ। ਅਤੇ ਉਨ੍ਹਾਂ ਨੇ ਆਪਣੇ ਗੁਰੂ ਨੂੰ ਬਹੁਤ, ਬਹੁਤ ਧਿਆਨ ਨਾਲ ਚੁਣਿਆ। ਕਿਉਂਕਿ ਜੇਕਰ ਤੁਸੀਂ ਗਲਤ ਚੁਣਦੇ ਹੋ, ਤਾਂ ਤੁਸੀਂ ਵੀ ਦੁਬਾਰਾ ਚੱਕਰ ਵਿੱਚ ਵਾਪਸ ਚਲੇ ਜਾਂਦੇ ਹੋ। ਕਿਉਂਕਿ ਉਹ ਗੁਰੂ ਖੁਦ ਵੀ ਆਜ਼ਾਦ ਨਹੀਂ ਹੈ, ਮੁਕਤ ਨਹੀਂ ਹੈ। ਤਾਂ ਉਹ ਤੁਹਾਨੂੰ ਕਿਵੇਂ ਆਜ਼ਾਦ ਕਰ ਸਕਦਾ ਹੈ?ਸੋ ਅਨਾਦਿ ਕਾਲ ਤੋਂ, ਸਾਡੇ ਕੋਲ ਬਹੁਤ ਸਾਰੇ ਗੁਰੂ ਹਨ, ਪਰ ਜਿਵੇਂ ਬਹੁਤ ਸਾਰੇ ਨਹੀਂ। ਜਿਵੇਂ ਕਿ ਇਥੋਂ ਤਕ 2,000 ਸਾਲਾਂ ਤੋਂ, ਪ੍ਰਭੂ ਯਿਸੂ ਦੇ ਸਮੇਂ ਤੋਂ ਲੈ ਕੇ, ਕਿੰਨੇ ਸੱਚਮੁੱਚ ਗਿਆਨਵਾਨ ਗੁਰੂ ਬਾਹਰ ਆਏ, ਪ੍ਰਗਟ ਹੋਏ ਹਨ? ਤੁਸੀਂ ਉਨ੍ਹਾਂ ਨੂੰ ਆਪਣੀਆਂ ਉਂਗਲਾਂ 'ਤੇ ਗਿਣ ਸਕਦੇ ਹੋ। ਜਾਣੋ ਕਿ ਮੈਂ ਇਸਨੂੰ ਸਰਲ ਅਤੇ ਛੋਟਾ ਬਣਾਉਂਦੀ ਹਾਂ। ਮੈਨੂੰ ਉਮੀਦ ਹੈ ਕਿ ਤੁਸੀਂ ਸੱਚਮੁੱਚ ਇਹ ਸਮਝ ਸਕੋਗੇ। ਇਸੇ ਲਈ ਲੋਕ ਗਿਆਨਵਾਨ ਗੁਰੂਆਂ ਦੀ ਭਾਲ ਕਰਦੇ ਹਨ ਤਾਂ ਜੋ ਉਹ ਉਨ੍ਹਾਂ ਦਾ ਅਨੁਸਰਨ ਕਰ ਸਕਣ ਜਾਂ ਉਨ੍ਹਾਂ ਦੇ ਨਾਮ ਜਪ ਸਕਣ। ਭਾਵੇਂ ਬੁੱਧ ਹੁਣ ਉੱਥੇ ਹੋਰ ਨਹੀਂ ਹਨ, ਉਹ ਸਾਡੇ ਗ੍ਰਹਿ 'ਤੇ ਮੂਲ ਬੁੱਧ ਦੁਆਰਾ-ਪੇਸ਼ ਕੀਤੇ ਗਏ ਆਪਣੇ ਨਾਮਾਂ ਦਾ ਜਾਪ ਕਰਦੇ ਹਨ, ਯਾਨੀ ਕਿ ਸ਼ਾਕਯਮੁਨੀ ਬੁੱਧ। ਅਤੇ ਇਹ ਵੀ, ਜਿਵੇਂ ਪ੍ਰਭੂ ਯਿਸੂ ਲੋਕਾਂ ਨੂੰ ਸਿਖਾਉਣ ਲਈ ਹੇਠਾਂ ਆਏ ਸਨ, ਬਹੁਤ ਘੱਟ ਸਮੇਂ ਲਈ, ਬਦਕਿਸਮਤੀ ਨਾਲ। ਪਰ ਇਹੀ ਹੈ ਜੋ ਇਹ ਹੈ। ਇਸ ਤਰਾਂ ਤੁਸੀਂ ਯਿਸੂ ਮਸੀਹ ਅਤੇ ਬੁੱਧ, ਅਤੇ ਹੋਰ ਬਹੁਤ ਸਾਰੇ ਬੁੱਧਾਂ, ਹੋਰ ਬਹੁਤ ਸਾਰੇ ਸੰਤਾਂ ਅਤੇ ਰਿਸ਼ੀਆਂ ਦੇ ਨਾਮ ਜਾਣਦੇ ਹੋ ਜੋ ਯਿਸੂ ਮਸੀਹ ਦਾ ਅਨੁਸਰਨ ਕਰਦੇ ਸਨ ਅਤੇ ਖੁਦ ਬਹੁਤ ਗਿਆਨਵਾਨ ਹੋਏ ਸਨ।ਸੋ ਜੇਕਰ ਤੁਸੀਂ ਉਨ੍ਹਾਂ ਦੇ ਨਾਮ ਜਪੋਗੇ, ਤਾਂ ਤੁਹਾਨੂੰ ਅਸੀਸ ਮਿਲੇਗੀ, ਤੁਸੀਂ ਉੱਚੇ ਹੋਵੋਗੇ ਅਤੇ ਸੁਰੱਖਿਅਤ ਹੋਵੋਗੇ, ਅਤੇ ਤੁਸੀਂ ਉਨ੍ਹਾਂ ਦੇ ਸਵਰਗ ਵਿੱਚ ਜਾਓਗੇ। ਪਰ ਫਿਰ, ਜੇਕਰ ਤੁਸੀਂ ਸਿਰਫ਼ ਉਨ੍ਹਾਂ ਦੇ ਨਾਮ ਜਪਦੇ ਹੋ, ਪਰ ਤੁਸੀਂ ਉਨ੍ਹਾਂ ਦੇ ਜੀਵਨ ਕਾਲ ਦੌਰਾਨ ਬਹੁਤਾ ਅਭਿਆਸ ਨਹੀਂ ਕੀਤਾ, ਤਾਂ ਉਨ੍ਹਾਂ ਦੇ ਖੇਤਰ ਵਿੱਚ ਤੁਹਾਡਾ ਪੱਧਰ ਬਹੁਤਾ ਉੱਚਾ ਨਹੀਂ ਹੋਵੇਗਾ। ਇਹ ਬਿਲਕੁਲ ਇਸ ਤਰਾਂ ਹੈ ਜਿਵੇਂ ਤੁਹਾਡੇ ਸਕੂਲ ਵਿੱਚ ਇੱਕ ਵਧੀਆ ਅਧਿਆਪਕ ਹੈ, ਪਰ ਜੇ ਤੁਸੀਂ ਚੰਗੀ ਤਰ੍ਹਾਂ ਨਹੀਂ ਸਿੱਖ ਰਹੇ ਹੋ, ਤਾਂ ਤੁਸੀਂ ਕਲਾਸ ਵਿੱਚ ਸਭ ਤੋਂ ਪਿਛਲੇ ਹੋਵੋਗੇ। ਅਤੇ ਹੋ ਸਕਦਾ ਹੈ ਕਿ ਤੁਹਾਡੇ ਲਈ ਚੰਗੀ ਨੌਕਰੀ ਕਰਨ, ਜਾਂ ਵਧੇਰੇ ਪੈਸਾ ਕਮਾਉਣ, ਜਾਂ ਸਮਾਜ ਵਿੱਚ ਉੱਚਾ ਅਹੁਦਾ ਪ੍ਰਾਪਤ ਕਰਨ ਦੀ ਸੰਭਾਵਨਾ ਉਨ੍ਹਾਂ ਲੋਕਾਂ ਨਾਲੋਂ ਘੱਟ ਹੋਵੇਗੀ ਜੋ ਆਪਣੀ ਪੜ੍ਹਾਈ ਵਿੱਚ ਵਧੇਰੇ ਅੱਗੇ ਹਨ। ਠੀਕ ਹੈ, ਕੀ ਕੁਝ ਹੋਰ ਹੈ? ਮੈਨੂੰ ਰਿਕਾਰਡਿੰਗ ਬੰਦ ਕਰਕੇ ਸੋਚਣਾ ਪਵੇਗਾ, ਯਾਦ ਕਰਨਾ।ਤੁਸੀਂ ਦੇਖੋ ਕਿੰਨੇ ਗੁਰੂ ਧਰਤੀ 'ਤੇ ਹੇਠਾਂ ਗਏ, ਬੇਰਹਿਮੀ ਨਾਲ, ਬੇਰਹਿਮ ਸਲੂਕ ਝੱਲਦੇ ਹੋਏ, ਅਤੇ ਉਹ ਅਜੇ ਵੀ ਅਜਿਹਾ ਕਰਦੇ ਹਨ। ਉਹ ਅਜੇ ਵੀ ਇਨਸਾਨਾਂ ਨੂੰ ਪਿਆਰ ਕਰਦੇ ਹਨ, ਇਹ ਕਰਨ ਲਈ। ਅਤੇ ਉਹ ਬਹੁਤ ਕੁਝ ਨਹੀਂ ਮੰਗਦੇ, ਸਿਵਾਏ ਇਸਦੇ ਕਿ ਤੁਸੀਂ ਉਨ੍ਹਾਂ ਨਾਲ ਦੀਖਿਆ ਨਾਮਕ ਪ੍ਰਕਿਰਿਆ ਰਾਹੀਂ ਜੁੜੇ ਰਹੋ। ਇਹ ਅਸਲ ਵਿੱਚ, ਇੱਕ ਸਧਾਰਨ ਗੱਲ ਹੈ, ਕਿਉਂਕਿ ਜੇਕਰ ਤੁਸੀਂ ਆਪਣੀ ਆਤਮਾ ਵਿੱਚ ਗਿਆਨ ਦਾ ਭੰਡਾਰ ਇੱਕ ਗੁਰੂ ਦੀ ਸ਼ਕਤੀ ਦੁਆਰਾ ਖੋਲ੍ਹਦੇ ਹੋ, ਤਾਂ ਤੁਹਾਡੇ ਕੋਲ ਇਹ ਪਹਿਲਾਂ ਹੀ ਹੈ। ਸੋ ਇਹ ਕਰਨ ਲਈ ਬਹੁਤ ਕੁਝ ਨਹੀਂ ਹੈ, ਸਿਵਾਏ ਹਰ ਰੋਜ਼ ਵੱਧ ਤੋਂ ਵੱਧ ਸ਼ਕਤੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨ ਦੇ, ਘਰ ਦਾ ਰਸਤਾ ਹੋਰ ਅਤੇ ਹੋਰ ਖੋਲ੍ਹਣਾ, ਆਪਣੇ ਆਪ ਨੂੰ ਆਜ਼ਾਦ ਕਰਨ ਲਈ ਵੱਧ ਤੋਂ ਵੱਧ ਦਰਵਾਜ਼ੇ ਖੋਲ੍ਹਣਾ, ਸਤਿਗੁਰੂ ਸ਼ਕਤੀ ਹਮੇਸ਼ਾ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਮਦਦ ਕਰੇ, ਜਦੋਂ ਤੁਸੀਂ ਡਿੱਗਦੇ ਹੋ ਤਾਂ ਵੀ ਤੁਹਾਡੀ ਮਦਦ ਕਰੇ।ਅਤੇ ਹੁਣ, ਮੈਂ ਜਾਣਦੀ ਹਾਂ ਕਿ ਤੁਸੀਂ ਸੋਚਦੇ ਰਹਿੰਦੇ ਹੋ ਕਿ ਮੈਂ ਹਮੇਸ਼ਾ ਵੀਗਨਿਜ਼ਮ ਬਾਰੇ ਗੱਲ ਕਰਦੀ ਹਾਂ, ਪਰ ਇਹੀ ਉਹ ਪੇਚ ਹੈ ਜਿਸਦੀ ਤੁਹਾਨੂੰ ਆਪਣੇ ਘਰ ਦੇ ਦਰਵਾਜ਼ੇ ਨੂੰ ਠੀਕ ਕਰਨ ਦੀ ਲੋੜ ਹੈ। ਉਸ ਪੇਚ ਤੋਂ ਬਿਨਾਂ, ਤੁਸੀਂ ਇਹ ਨਹੀਂ ਕਰ ਸਕਦੇ। ਇਹ ਬਹੁਤ ਛੋਟਾ, ਸਰਲ ਹੈ, ਪਰ ਜੇ ਕੋਈ ਉਸ ਦਰਵਾਜ਼ੇ ਨੂੰ ਠੀਕ ਕਰਨਾ ਚਾਹੁੰਦਾ ਹੈ, ਤਾਂ ਉਹ ਉਸ ਪੇਚ ਦੀ ਮੰਗ ਕਰੇਗਾ। "ਮੇਰੇ ਪੇਚ ਕਿੱਥੇ ਹਨ? ਮੈਂ ਇਸਨੂੰ ਹੁਣੇ ਇੱਥੇ ਰੱਖਿਆ ਹੈ। ਇਹ ਚਲਾ ਗਿਆ ਹੈ। ਮੈਨੂੰ ਇਹ ਹੁਣ ਨਹੀਂ ਮਿਲ ਰਿਹਾ।" ਉਨ੍ਹਾਂ ਨੂੰ ਉਹ ਪੇਚ ਲੱਭਣਾ ਪਵੇਗਾ। ਉਹ ਚਾਰ ਪੇਚ ਜਾਂ ਤਿੰਨ ਪੇਚ - ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਤੁਹਾਡੇ ਕਬਜ਼ਿਆਂ ਵਿੱਚ ਕਿੰਨੇ ਛੇਕ ਹਨ ਅਤੇ ਤੁਹਾਡਾ ਦਰਵਾਜ਼ਾ ਕਿੰਨਾ ਵੱਡਾ ਹੈ। ਬੱਸ ਇੰਨਾ ਹੀ ਹੈ। ਮੈਂ ਤੁਹਾਨੂੰ ਇਹ ਕਹਿੰਦੇ ਨਹੀਂ ਰਹਿ ਸਕਦੀ, "ਕੋਈ ਹੋਰ ਪੇਚ ਲਓ, ਕੋਈ ਹੁੱਕ ਲਓ, ਕੁਝ ਵੀ ਲਓ! ਉੱਥੇ ਇੱਕ ਪੱਥਰ ਰੱਖੋ ਅਤੇ ਇੱਕ ਹੋਰ ਪੇਚ ਲਓ ਜੋ ਵੱਡਾ ਅਤੇ ਵਧੇਰੇ ਮਜ਼ਬੂਤਹੋਵੇ।" ਨਹੀਂ, ਇਹ ਬਿਲਕੁਲ ਸਹੀ ਹੋਣਾ ਚਾਹੀਦਾ ਹੈ। ਇਹ ਉਹੀ ਛੋਟਾ ਪੇਚ ਹੋਣਾ ਚਾਹੀਦਾ ਹੈ। ਬੱਸ ਇੰਨਾ ਹੀ ਹੈ। ਅਸੀਂ ਬਹੁਤ ਕੁਝ ਕਰ ਲਿਆ ਹੈ, ਸਭ ਕੁਝ ਪਹਿਲਾਂ ਹੀ, ਪਰ ਉਹ ਪੇਚ ਗੁੰਮ ਹੈ, ਅਤੇ ਤੁਸੀਂ ਪਿਆਰਿਓ ਇਹ ਨਹੀਂ ਕਰਦੇ।ਮੈਂ ਸਰਕਾਰੀ ਆਗੂਆਂ ਨੂੰ ਬੇਨਤੀ ਕੀਤੀ, "ਕਿਰਪਾ ਕਰਕੇ ਲੋਕਾਂ ਨੂੰ ਇਹ ਸਮਝਾਓ ਅਤੇ ਵੀਗਨ ਨਿਯਮਾਂ ਨੂੰ ਲਾਗੂ ਕਰੋ। ਇਸ ਵੇਲੇ, ਤੁਸੀਂ ਸਿਰਫ਼ ਹੋਰ ਟੈਕਸ ਲੈਂਦੇ ਹੋ, ਤੁਸੀਂ ਸਿਰਫ਼ ਜੰਗਲੀ ਜਾਨਵਰਾਂ-ਲੋਕਾਂ ਨੂੰ ਬਚਾਉਂਦੇ ਹੋ, ਉਨ੍ਹਾਂ ਲਈ ਸੜਕ ਪਾਰ ਕਰਨ ਲਈ ਇੱਕ ਪੁਲ ਬਣਾਉਂਦੇ ਹੋ। ਬੇਸ਼ੱਕ, ਇਹ ਸਭ ਬਹੁਤ ਵਧੀਆ ਹੈ। ਤੁਸੀਂ ਜਾਨਵਰਾਂ-ਲੋਕਾਂ ਦੀ ਰੱਖਿਆ ਕਰਦੇ ਹੋ ਅਤੇ ਤੁਸੀਂ ਕਾਨੂੰਨ ਬਣਾਉਂਦੇ ਹੋ ਜਿਵੇਂ 'ਜਾਨਵਰਾਂ ਨੂੰ ਤੰਗ ਨਾ ਕਰੋ; ਜਾਨਵਰਾਂ ਨਾਲ ਦੁਰਵਿਵਹਾਰ ਨਾ ਕਰੋ।' ਪਰ ਜੇ ਤੁਸੀਂ ਅਜੇ ਵੀ ਜਾਨਵਰਾਂ-ਲੋਕਾਂ ਦਾ ਮਾਸ ਖਾਣਾ ਜਾਰੀ ਰੱਖਦੇ ਹੋ ਤਾਂ ਉਹ ਹਰ ਰੋਜ਼ ਉਨ੍ਹਾਂ ਨਾਲ ਦੁਰਵਿਵਹਾਰ ਕਰ ਰਹੇ ਹਨ।" ਅਤੇ ਸਾਨੂੰ ਉਹ ਪੇਚ ਗੜਬੜ, ਘੜਮਸ ਵਿੱਚ ਨਹੀਂ ਮਿਲ ਰਿਹਾ। ਕਿਰਪਾ ਕਰਕੇ, ਬਸ ਵੀਗਨ ਬਣੋ। ਅਤੇ ਫਿਰ ਸਭ ਕੁਝ ਇਕੱਠੇ, ਸਥਿਰ, ਮਜ਼ਬੂਤਹੋ ਜਾਵੇਗਾ। ਜੇਕਰ ਗੱਲ ਆਉਂਦੀ ਹੈ ਤਾਂ ਅਸੀਂ ਵਿਸ਼ਵ ਯੁੱਧ ਤੋਂ ਵੀ ਬਚ ਸਕਦੇ ਹਾਂ। ਅਤੇ ਅਸੀਂ ਜਾਪਾਨ ਵਿੱਚ ਆਉਣ ਵਾਲੇ ਇਨ੍ਹਾਂ ਸਾਰੇ ਤੇਜ਼ ਭੂਚਾਲਾਂ ਨੂੰ ਵੀ ਰੋਕ ਸਕਦੇ ਹਾਂ ਜੋ ਕੁਝ ਹੋਰ ਮਹੀਨਿਆਂ ਵਿੱਚ ਆ ਰਹੇ ਹਨ। ਬਹੁਤ ਸਾਰੇ ਜੋਤਸ਼ੀ, ਪੈਗੰਬਰ, ਉਨ੍ਹਾਂ ਨੇ ਪਹਿਲਾਂ ਹੀ ਸੁਨਾਮੀ ਦੇ ਨਾਲ ਇੱਕ ਵੱਡੇ, ਸ਼ਕਤੀਸ਼ਾਲੀ, ਘਾਤਕ ਭੂਚਾਲ ਦੀ ਭਵਿੱਖਬਾਣੀ ਕੀਤੀ ਸੀ, ਕਿਉਂਕਿ ਸਮੁੰਦਰ ਦਾ ਤਲ ਪਹਿਲਾਂ ਹੀ ਦਰਾਰਾਂ ਪਾੜ ਰਿਹਾ ਹੈ, ਅਤੇ ਇਹ ਵੱਡਾ ਹੋਣ ਵਾਲਾ ਹੈ।Photo Caption: ਇਕ ਪਿਆਰ-ਭਰਿਆ ਗੁਲਦਸਤਾ ਨਿਮਰਤਾ ਸਹਿਤ ਸ਼ੁਕਰਗੁਜ਼ਾਰੀ ਦੇ ਦਿਲ ਨਾਲ ਉਚੇ ਸਵਰਗਾਂ ਨੂੰ ਭੇਟ ਕੀਤਾ ਗਿਆ