ਵਿਸਤਾਰ
ਡਾਓਨਲੋਡ Docx
ਹੋਰ ਪੜੋ
ਪਹਿਲਾਂ, ਮੈਂ ਸੰਸਾਰ ਭਰ ਵਿੱਚ ਜਾਂਦੀ ਸੀ ਅਤੇ ਇਸ ਦੇਸ਼ ਵਿੱਚ, ਉਸ ਦੇਸ਼ ਵਿੱਚ ਪ੍ਰਚਾਰ ਕਰਦੀ ਸੀ, ਪਰ ਬਾਅਦ ਵਿੱਚ ਬਹੁਤੇ ਲੋਕ ਦੀਖਿਆ ਲਈ ਨਹੀਂ ਰਹੇ ਸੀ। ਤੁਸੀਂ ਸਿਰਫ਼ ਮੇਰੀ ਗੱਲ ਸੁਣ ਕੇ ਬੁੱਧ ਨਹੀਂ ਬਣ ਸਕਦੇ ਜਾਂ ਆਤਮ-ਬੋਧ ਪ੍ਰਾਪਤ ਨਹੀਂ ਕਰ ਸਕਦੇ। ਨਹੀਂ, ਤੁਹਾਨੂੰ ਅਭਿਆਸ ਕਰਨਾ ਪਵੇਗਾ। ਇਸੇ ਲਈ ਇੱਕ ਭਾਸ਼ਣ ਤੋਂ ਬਾਅਦ, ਮੈਂ ਹਮੇਸ਼ਾ ਲੋਕਾਂ ਨੂੰ ਸਿਖਾਉਂਦੀ ਹਾਂ, ਸਿਰਫ਼ ਸ਼ਬਦਾਂ ਦੁਆਰਾ ਨਹੀਂ, ਸਗੋਂ ਪ੍ਰਮਾਤਮਾ ਦੀ ਸਿੱਧੀ ਊਰਜਾ, ਪ੍ਰਮਾਤਮਾ ਦੀ ਸਿੱਧੀ ਅੰਦਰਲੀ ਸਿੱਖਿਆ ਨੂੰ ਤਬਦੀਲ ਕਰਕੇ। ਜਦੋਂ ਮੈਂ ਗੱਲ ਕਰ ਰਹੀ ਹੁੰਦੀ ਹਾਂ, ਬੇਸ਼ੱਕ, ਪ੍ਰਮਾਤਮਾ ਵੱਲੋਂ ਸਿੱਧੇ ਤੌਰ 'ਤੇ ਇੱਕ ਅਸ਼ੀਰਵਾਦ ਹੁੰਦਾ ਹੈ, ਪਰ ਪ੍ਰਤੀਸ਼ਤਤਾ ਉਸ ਨਾਲੋਂ ਘੱਟ ਹੈ ਜੇਕਰ ਤੁਸੀਂ ਦੀਖਿਆ ਪ੍ਰਾਪਤ ਕਰਦੇ ਹੋ ਅਤੇ ਮੇਰੀ ਮੌਜੂਦਗੀ ਰਾਹੀਂ ਪ੍ਰਮਾਤਮਾ ਦੀ ਊਰਜਾ ਨਾਲ ਸਿੱਧਾ ਜੁੜਦੇ ਹੋ। ਫਿਰ ਤੁਸੀਂ ਤੇਜ਼, ਵਧੇਰੇ ਗਿਆਨਵਾਨ, ਅਤੇ ਇੱਕ ਜੀਵਨ ਕਾਲ ਵਿੱਚ ਮੁਕਤੀ ਦੇ ਯਕੀਨਨ ਹੋਵੋਗੇ। ਕਿਉਂਕਿ ਜਦੋਂ ਮੈਂ ਦੀਖਿਆ ਦਿੰਦੀ ਹਾਂ, ਜਾਂ ਉਸ ਦੀਖਿਆ ਲਈ ਅਸਥਾਈ ਤੌਰ 'ਤੇ ਸ਼ਕਤੀ ਸੌਂਪਦੀ ਹਾਂ, ਅਤੇ ਜੇਕਰ ਤੁਸੀਂ ਉੱਥੇ ਹੋ, ਤਾਂ ਤੁਹਾਨੂੰ ਇੱਕ ਵੱਖਰੀ ਸ਼ਕਤੀ ਵਿਰਾਸਤ ਵਿੱਚ ਮਿਲੇਗੀ, ਅਤੇ ਤੁਸੀਂ ਇੱਕੋ ਜੀਵਨ ਕਾਲ ਵਿੱਚ ਮੁਕਤ ਹੋ ਜਾਵੋਗੇ।ਇਹ ਗੱਲਾਂ ਕਰਨ ਦੀ ਗੱਲ ਨਹੀਂ ਹੈ, ਕਿਉਂਕਿ ਜਦੋਂ ਮੈਂ ਅਸਲੀ ਦੀਖਿਆ ਦਿੰਦੀ ਹਾਂ, ਤਾਂ ਮੈਨੂੰ ਤੁਹਾਡੇ ਨਾਲ ਹੋਣ ਦੀ ਵੀ ਲੋੜ ਨਹੀਂ ਹੁੰਦੀ। ਮੈਂ ਇੱਕ ਕੁਆਨ ਯਿਨ ਮੈਸੇਂਜਰ ਭੇਜ ਸਕਦੀ ਹਾਂ ਅਤੇ ਉਸਨੂੰ ਦੀਖਿਆ ਦੀ ਸ਼ਕਤੀ ਪ੍ਰਦਾਨ ਕਰ ਸਕਦੀ ਹਾਂ। ਨਹੀਂ, ਮੈਂ ਉਸ ਪਲ ਲਈ ਉਸ ਵਿੱਚ ਰਹਾਂਗੀ, ਕਿਉਂਕਿ ਹਰੇਕ ਪੈਰੋਕਾਰ ਕੋਲ ਵੱਖਰੀ ਊਰਜਾ, ਵੱਖਰਾ ਦਰਜਾ, ਵੱਖਰੀ ਇਮਾਨਦਾਰੀ ਹੁੰਦੀ ਹੈ, ਇਸ ਲਈ ਉਹਨਾਂ ਨੂੰ ਵੱਖਰੇ ਢੰਗ ਨਾਲ ਸਿਖਾਉਣਾ ਪਵੇਗਾ, ਅੰਦਰੋਂ, ਸ਼ਬਦਾਂ ਦੁਆਰਾ ਨਹੀਂ, ਸਿਰਫ਼ ਤੁਹਾਡੀ ਆਤਮਾ ਨੂੰ। ਇਹ ਸਭ ਤੋਂ ਡੂੰਘੀ ਸਿੱਖਿਆ ਹੈ, ਅਸਲ, ਸੱਚੀ ਸਿੱਖਿਆ, ਜੇਕਰ ਤੁਸੀਂ ਇਸਨੂੰ ਆਤਮਸਾਤ ਕਰ ਸਕਦੇ ਹੋ।ਜੇਕਰ ਤੁਸੀਂ ਇਮਾਨਦਾਰ ਨਹੀਂ ਹੋ ਅਤੇ ਤੁਸੀਂ ਅੰਦਰ ਆ ਕੇ ਦੀਖਿਆ ਮੰਗਣ ਦਾ ਦਿਖਾਵਾ ਕਰਦੇ ਹੋ, ਤਾਂ ਤੁਹਾਡੇ ਨਾਲ ਵੀ ਇੱਕ ਦੀਖਿਅਕ ਵਾਲਾ ਵਿਵਹਾਰ ਕੀਤਾ ਜਾਵੇਗਾ, ਪਰ ਤੁਹਾਨੂੰ ਬਹੁਤ ਕੁਝ ਨਹੀਂ ਮਿਲੇਗਾ, ਜਾਂ ਤੁਹਾਨੂੰ ਉਸ ਸਮੇਂ ਕੁਝ ਨਹੀਂ ਮਿਲੇਗਾ। ਅਤੇ ਜੇਕਰ ਤੁਸੀਂ ਇਮਾਨਦਾਰ ਹੋ ਅਤੇ ਤੁਸੀਂ ਦੁਬਾਰਾ ਬੇਨਤੀ ਕਰਦੇ ਹੋ ਜਾਂ ਪ੍ਰਾਰਥਨਾ ਕਰਦੇ ਹੋ, ਤਾਂ ਅਸੀਂ ਇਹ ਕਰ ਸਕਦੇ ਹਾਂ, ਅਤੇ ਫਿਰ ਤੁਹਾਨੂੰ ਇਹ ਦੇ ਸਕਦੇ ਹਾਂ, ਫਿਰ ਉਸ ਸਮੇਂ ਤੁਹਾਨੂੰ ਇਹ ਪ੍ਰਾਪਤ ਹੋਵੇਗਾ। ਇਹ ਇਸ ਤਰ੍ਹਾਂ ਨਹੀਂ ਹੈ, ਠੀਕ ਹੈ, ਤੁਸੀਂ ਬਸ ਅੰਦਰ ਆਓ ਅਤੇ ਤੁਹਾਨੂੰ ਦੀਖਿਆ ਮਿਲੇਗੀ। ਭਾਵੇਂ ਮੈਂ ਇਹ ਤੁਹਾਨੂੰ ਦੇਣਾ ਚਾਹਾਂ, ਇਹ ਤੁਸੀਂ ਹੀ ਹੋ ਜੋ ਇਸਨੂੰ ਪ੍ਰਾਪਤ ਨਹੀਂ ਕਰ ਸਕਦੇ। ਤੁਸੀਂ ਆਪਣੇ ਆਲੇ-ਦੁਆਲੇ ਕੰਧ ਬਣਾਉਂਦੇ ਹੋ, ਤੁਸੀਂ ਇਸਨੂੰ ਅੰਦਰੋਂ ਇਨਕਾਰ ਕਰਦੇ ਹੋ, ਅਤੇ ਅਸੀਂ ਤੁਹਾਨੂੰ ਮਜਬੂਰ ਨਹੀਂ ਕਰ ਸਕਦੇ।ਤਾਂ ਦੀਖਿਆ ਬਾਰੇ ਇਹੀ ਗੱਲ ਹੈ । ਇਹ ਅੰਦਰ ਬਾਰੇ ਹੈ, ਅਸਲ ਸਵੈ ਤੋਂ ਦੂਜੇ ਅਸਲ ਸਵੈ ਤੱਕ। ਇਹ ਸਿਰਫ਼ ਮੇਰੀ ਗੱਲ ਨਹੀਂ ਹੈ, ਕਿਉਂਕਿ ਦੀਖਿਆ ਦਿੰਦੇ ਸਮੇਂ, ਇੱਕ ਅਸਲੀ ਦੀਖਿਆ, ਅਸੀਂ ਗੱਲ ਨਹੀਂ ਕਰਦੇ। ਉਸ ਸਮੇਂ, ਅਸੀਂ ਇੱਕ ਘੰਟਾ ਜਾਂ ਇਸ ਤੋਂ ਵੱਧ ਸਮੇਂ ਲਈ ਇਕੱਠੇ ਬੈਠਦੇ ਹਾਂ, ਪਰ ਫਿਰ ਕੋਈ ਗੱਲ ਨਹੀਂ ਕਰਦੇ। ਇਸ ਤੋਂ ਪਹਿਲਾਂ ਗੱਲ ਕੀਤੀ ਜਾਵੇਗੀ, ਸਿਰਫ਼ ਇਸ ਬਾਰੇ ਹਦਾਇਤਾਂ ਦਿੱਤੀਆਂ ਜਾਣਗੀਆਂ ਕਿ ਤੁਹਾਨੂੰ ਕਿਵੇਂ ਬੈਠਣਾ ਚਾਹੀਦਾ ਹੈ, ਤੁਹਾਨੂੰ ਆਪਣੀ ਆਤਮਾ ਕਿੱਥੇ ਲੱਭਣ ਦੇ ਯੋਗ ਹੋਣਾ ਚਾਹੀਦਾ ਹੈ, ਅਤੇ ਮੁਕਤੀ ਕਿਵੇਂ ਪ੍ਰਾਪਤ ਕਰਨੀ ਹੈ, ਹਰ ਰੋਜ਼, ਇੱਕ ਉੱਚੀ ਅਤੇ ਉੱਚੀ ਅਧਿਆਤਮਿਕ ਚੇਤਨਾ ਕਿਵੇਂ ਪ੍ਰਾਪਤ ਕਰਨੀ ਹੈ । ਇਹ ਬਿਲਕੁਲ ਇੱਕ ਮੀਨੂ ਵਾਂਗ ਹੈ। ਇਸ ਲਈ, ਜਿਵੇਂ ਦੀਖਿਆ ਤੋਂ ਪਹਿਲਾਂ, ਅਸਲ ਦੀਖਿਆ ਤੋਂ ਪਹਿਲਾਂ - ਜੋ ਕਿ ਅੰਦਰੋਂ ਹੈ, ਬਾਹਰੋਂ ਕੁਝ ਵੀ ਨਹੀਂ ਕਰਨਾ, ਕੁਝ ਵੀ ਨਹੀਂ ਹਿਲਾਉਣਾ, ਉਂਗਲ ਨਹੀਂ ਹਿਲਾਉਣਾ, ਕੁਝ ਵੀ ਨਹੀਂ ਕਰਨਾ - ਤੁਸੀਂ ਬਸ ਸ਼ਾਂਤ ਬੈਠੋ, ਜਾਂ ਤਾਂ ਗੱਦੀ ਨਾਲ ਫਰਸ਼ 'ਤੇ, ਜਾਂ ਬਿਸਤਰੇ 'ਤੇ ਜਾਂ ਕੁਰਸੀ 'ਤੇ; ਸੁਰੱਖਿਆ ਅਤੇ ਆਰਾਮ ਮਹੱਤਵਪੂਰਨ ਹਨ। ਪਰ ਤੁਸੀਂ ਕੁਝ ਨਹੀਂ ਕਰੋਗੇ। ਸਤਿਗੁਰੂ ਵੀ ਕੁਝ ਨਹੀਂ ਕਰਦਾ; ਸਰੀਰਕ ਤੌਰ 'ਤੇ ਨਹੀਂ, ਅਜਿਹਾ ਨਹੀਂ ਜੋ ਤੁਸੀਂ ਦੇਖ ਸਕੋ। ਖੈਰ, ਤੁਸੀਂ ਕਈ ਵਾਰ ਆਪਣੀ ਅਧਿਆਤਮਿਕ ਅੱਖ ਨਾਲ ਅੰਦਰ ਦੇਖ ਸਕਦੇ ਹੋ ਕਿ ਸਤਿਗੁਰੂ ਕੀ ਕਰ ਰਿਹਾ ਹੈ - ਉਸ ਸਮੇਂ ਤੁਹਾਡੇ ਕਰਮ ਨੂੰ ਲੈ ਰਿਹਾ, ਅਤੇ ਸਜ਼ਾ ਮਿਲ ਰਹੀ, ਉਦਾਹਰਣ ਵਜੋਂ, ਤੁਹਾਡੇ ਕਰਮਾਂ ਲਈ ਤਸੀਹੇ ਮਿਲਦੇ। ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਤੁਹਾਡਾ ਕਰਮ ਕਿੰਨਾ ਵੱਡਾ ਹੈ ਅਤੇ ਤੁਸੀਂ ਕਿੰਨੇ ਇਮਾਨਦਾਰ ਹੋ, ਕਿ ਤੁਸੀਂ ਦੀਖਿਆ ਦੇ ਸਮੇਂ ਇੱਕ ਉੱਚ ਪੱਧਰ 'ਤੇ ਪਹੁੰਚ ਸਕਦੇ ਹੋ, ਵਧੇਰੇ ਸਿਆਣਪ, ਉੱਚ ਸਿਆਣਪ, ਜੇਕਰ ਤੁਹਾਡੇ ਕੋਲ ਇਮਾਨਦਾਰੀ ਨਹੀਂ ਹੈ।ਜਿਵੇਂ ਮੈਂ ਤੁਹਾਨੂੰ ਦੀਖਿਆ ਦੇ ਸਮੇਂ ਜਾਂ ਦੀਖਿਆ ਤੋਂ ਥੋੜ੍ਹੀ ਦੇਰ ਬਾਅਦ ਜੋ ਕੁਝ ਕਿਹਾ ਸੀ, ਕੁਝ ਦੁਹਰਾਉਣਾ, ਇਹ ਸਭ ਇੱਕ ਕੇਕ ਦੀ ਜੁਗਤ, ਨੁਸਖੇ ਵਾਂਗ ਹੈ, ਪਰ ਇਹ ਕੇਕ ਨਹੀਂ ਹੈ। ਕੇਕ ਉਦੋਂ ਤਿਆਰ ਹੁੰਦਾ ਹੈ ਜਦੋਂ ਤੁਹਾਨੂੰ ਹੁਣ ਨੁਸਖੇ ਬਾਰੇ ਪੜ੍ਹਨ ਦੀ ਲੋੜ ਨਹੀਂ ਪੈਂਦੀ, ਜਾਂ ਜਦੋਂ ਤੁਹਾਨੂੰ ਆਪਣੇ ਵਿਦਿਆਰਥੀ ਨੂੰ ਨੁਸਖਾ ਸਿਖਾਉਣ ਦੀ ਲੋੜ ਨਹੀਂ ਪੈਂਦੀ। ਕੇਕ ਬਿਨਾਂ ਗੱਲ ਕੀਤੇ ਤਿਆਰ ਹੋ ਗਿਆ। ਇਹ ਬਸ ਉੱਥੇ ਹੀ ਜਾਂਦਾ ਹੈ ਜਿੱਥੇ ਇਸਨੂੰ ਜਾਣਾ ਚਾਹੀਦਾ ਹੈ। ਇਹ ਸਵਰਗ ਵਿੱਚ ਜਾਂਦਾ ਹੈ ਅਤੇ ਇੱਕ ਕੇਕ ਬਣ ਜਾਂਦਾ ਹੈ। ਉਸ ਸਮੇਂ, ਤੁਸੀਂ ਕੁਝ ਨਹੀਂ ਕਰਦੇ। ਤੁਸੀਂ ਹੁਣ ਕੇਕ ਨੂੰ ਆਪਣੇ ਹੱਥਾਂ ਨਾਲ ਨਹੀਂ ਛੂਹਦੇ। ਕੇਕ ਇੱਕ ਕੇਕ ਬਣ ਜਾਵੇਗਾ। ਇਸ ਲਈ ਸੱਚੀ ਪਰ ਚੁੱਪ ਦੀਖਿਆ ਦੇ ਸਮੇਂ ਜੋ ਵੀ ਤੁਹਾਡੇ ਕੋਲ ਆਉਂਦਾ ਹੈ, ਉਹੀ ਬਣ ਜਾਂਦਾ ਹੈ, ਅਤੇ ਫਿਰ ਤੁਸੀਂ ਅੱਗੇ ਵਧਦੇ ਰਹਿੰਦੇ ਹੋ। ਕੇਕ ਬਣ ਜਾਣ ਤੱਕ ਜਾਰੀ ਰੱਖੋ ਅਤੇ ਤੁਸੀਂ ਇਸਨੂੰ ਖਾ ਸਕਦੇ ਹੋ, ਤੁਸੀਂ ਇਸਦਾ ਸੁਆਦ ਲੈ ਸਕਦੇ ਹੋ। ਉਦਾਹਰਣ ਵਜੋਂ, "ਇਹ ਇੱਕ ਐਪਲ ਪਾਈ ਹੈ" ਤੋਂ ਤੁਸੀਂ ਜਾਣਦੇ ਹੋ ਕਿ ਨੁਸਖੇ ਦਾ ਕੀ ਅਰਥ ਹੈ। ਅਤੇ ਤੁਸੀਂ ਸੇਬ ਦਾ ਸੁਆਦ ਚੱਖਦੇ ਹੋ ਜੋ ਐਪਲ ਪਾਈ ਵਿੱਚ ਬਦਲ ਜਾਂਦਾ ਹੈ। ਤੁਸੀਂ ਐਪਲ ਪਾਈ-ਨਾਲ-ਸਬੰਧਤ ਕਿਸੇ ਵੀ ਚੀਜ਼ ਦਾ ਸੁਆਦ ਵੀ ਲੈਂਦੇ ਹੋ, ਅਤੇ ਇਹ ਸੰਪੂਰਨ ਹੈ, ਸੁਆਦ ਚੰਗਾ ਹੈ, ਮਜ਼ੇਦਾਰ ਹੈ।ਪਰ ਜਦੋਂ ਮੈਂ ਤੁਹਾਨੂੰ ਨੁਸਖਾ ਪੜ੍ਹ ਕੇ ਸੁਣਾ ਰਹੀ ਹਾਂ, ਤੁਹਾਨੂੰ ਕੁਝ ਵੀ ਸੁਆਦ ਨਹੀਂ ਆ ਰਿਹਾ। ਤੁਸੀਂ ਸ਼ਾਇਦ ਲਿਖੋ ਕਿ ਕਿੰਨੀ ਖੰਡ, ਕਿੰਨਾ ਆਟਾ, ਪਰ ਤੁਹਾਨੂੰ ਅਜੇ ਤੱਕ ਕੋਈ ਸੇਬ, ਕੋਈ ਖੰਡ, ਕੋਈ ਆਟਾ ਨਹੀਂ ਸੁਆਦ ਆਇਆ। ਤੁਹਾਨੂੰ ਇਸਨੂੰ ਵੀਗਨ ਦੁੱਧ, ਪਾਣੀ, ਖੰਡ, ਅਤੇ ਫਿਰ ਡੂੰਘੇ ਸੁਆਦ ਲਈ ਥੋੜ੍ਹਾ ਜਿਹਾ ਨਮਕ ਮਿਲਾਉਣਾ ਪਵੇਗਾ। ਫਿਰ ਲੰਬੇ ਸਮੇਂ ਅਤੇ ਮਿਹਨਤ ਤੋਂ ਬਾਅਦ, ਆਟੇ ਨੂੰ ਵੀਗਨ ਮੱਖਣ ਨਾਲ ਰਗੜੋ ਅਤੇ ਫਿਰ ਉਨ੍ਹਾਂ ਨੂੰ ਗੁੰਨ੍ਹੋ, ਅਤੇ ਫਿਰ ਇਸਦਾ ਇੰਤਜ਼ਾਰ ਕਰੋ, ਅਤੇ ਫਿਰ ਇਸਨੂੰ ਰੋਲ ਕਰੋ ਅਤੇ ਇੱਕ ਕੇਕ ਬਣਾਓ ਅਤੇ ਕੁਝ ਸਮੇਂ ਲਈ ਬੇਕ ਕਰੋ। ਫਿਰ ਤੁਸੀਂ ਨਤੀਜੇ ਦਾ ਆਨੰਦ ਮਾਣ ਸਕਦੇ ਹੋ।ਇਸ ਲਈ ਜੇਕਰ ਮੈਂ ਤੁਹਾਨੂੰ ਸਿਖਾ ਰਹੀ ਹਾਂ ਜਾਂ ਸੁਪਰੀਮ ਮਾਸਟਰ ਟੈਲੀਵਿਜ਼ਨ ਰਾਹੀਂ ਗੱਲ ਕਰ ਰਹੀ ਹਾਂ, ਤਾਂ ਬੇਸ਼ੱਕ ਉੱਥੇ ਬਲੇਸਿੰਗ, ਆਸ਼ੀਰਵਾਦ ਮੌਜ਼ੂਦ ਹੈ, ਸਿੱਧੀ ਟ੍ਰਿਨਿਟੀ ਤੋਂ। ਤ੍ਰਿਏਕ ਤੋਂ ਬਿਨਾਂ ਵੀ, ਸਤਿਗੁਰੂ ਉਸ ਹਰ ਵਿਅਕਤੀ ਨੂੰ ਅਸੀਸ ਦੇ ਸਕਦਾ ਹੈ ਜੋ ਉਸਨੂੰ ਸੁਣ ਰਿਹਾ ਹੈ। ਭਾਵੇਂ ਉਹ ਸਿੱਖਿਆ ਵਿੱਚ, ਸਤਿਗੁਰੂ ਵਿੱਚ ਵਿਸ਼ਵਾਸ ਕਰਦਾ ਹੈ ਜਾਂ ਨਹੀਂ, ਉਸਨੂੰ ਫਿਰ ਵੀ ਕੁਝ ਅਸੀਸ ਮਿਲਦੀ ਹੈ, ਅਤੇ ਇੱਕ ਤਰ੍ਹਾਂ ਦਾ ਬੀਜ। ਇਹ ਪੁੰਗਰੇਗਾ, ਪੁੰਗਰੇਗਾ, ਅਤੇ ਇਹ ਜੋ ਕੁਝ ਬਣਨਾ ਚਾਹੀਦਾ ਹੈ, ਉਹ ਬਣ ਜਾਵੇਗਾ।ਮੈਂ ਤੁਹਾਨੂੰ ਬਹੁਤ ਸਾਰੀਆਂ ਚੰਗੀਆਂ ਖ਼ਬਰਾਂ ਦੱਸਣਾ ਚਾਹੁੰਦੀ ਹਾਂ, ਪਰ ਤੁਸੀਂ ਡੇਲੀ ਨਿਊਜ਼ ਸਟ੍ਰੀਮ ਵਿੱਚ ਅਸਲ ਸ਼ਾਂਤੀ ਜਾਂ ਅਸਲ ਕਿਸੇ ਚੰਗੀ ਚੀਜ਼ ਦਾ ਨਤੀਜਾ ਜਾਂ ਨੋਟਵਾਰਥੀ ਨਿਊਜ਼ ਵਿੱਚ ਖ਼ਬਰਾਂ, ਜਾਂ ਹੋਰ ਗੱਲਾਂ ਜੋ ਮੈਂ ਤੁਹਾਨੂੰ ਦੱਸਦੀ ਹਾਂ, ਵੀ ਪੜ੍ਹ ਸਕਦੇ ਹੋ, ਇਸ ਸਭ ਤੋਂ ਇਲਾਵਾ। ਪਰ ਬਹੁਤ ਸਾਰੀਆਂ ਗੱਲਾਂ ਜੋ ਮੈਨੂੰ ਤੁਹਾਨੂੰ ਦੱਸਣ ਦੀ ਇਜਾਜ਼ਤ ਨਹੀਂ ਹਨ। ਕਾਸ਼ ਮੈਂ ਕਰ ਸਕਦੀ ਹੋਵਾਂ, ਕਿਉਂਕਿ ਇਹ ਇੰਨਾ ਸੁੰਦਰ ਹੈ, ਇੰਨਾ ਸ਼ਾਨਦਾਰ ਹੈ ਕਿ ਤੁਸੀਂ ਸੁਣ ਕੇ ਬਹੁਤ ਖੁਸ਼ ਹੋਵੋਗੇ। ਪਰ ਫਿਰ ਵੀ, ਪ੍ਰਮਾਤਮਾ ਹਮੇਸ਼ਾ ਇਜਾਜ਼ਤ ਨਹੀਂ ਦਿੰਦਾ, ਕਿਉਂਕਿ ਉਦਾਹਰਣ ਵਜੋਂ, ਕਿੰਡਰਗਾਰਟਨ ਦੇ ਬੱਚੇ, ਭਾਵੇਂ ਉਹ ਇਸਨੂੰ ਸਮਝਦੇ ਹਨ, ਇਹ ਸਿਰਫ਼ ਕੁਝ ਬੁਨਿਆਦੀ ਗੱਲਾਂ ਹਨ, ਜਿਵੇਂ ਕਿ, "ਠੀਕ ਹੈ, ਹੁਣ ਤੁਸੀਂ ਆਰਾਮ ਕਰਨ ਜਾ ਸਕਦੇ ਹੋ। ਹੁਣ ਤੁਸੀਂ ਕੁਝ (ਵੀਗਨ) ਕੇਕ ਖਾ ਸਕਦੇ ਹੋ ਅਤੇ ਥੋੜ੍ਹਾ ਪਾਣੀ, ਥੋੜ੍ਹਾ ਦੁੱਧ - ਬੇਸ਼ੱਕ, ਵੀਗਨ ਦੁੱਧ ਪੀ ਸਕਦੇ ਹੋ।" ਪਰ ਬੱਸ ਇੰਨਾ ਹੀ ਹੈ। ਜੇ ਤੁਸੀਂ ਉਨ੍ਹਾਂ ਨੂੰ ਆਈਨਸਟਾਈਨ ਦੇ ਸਿਧਾਂਤ ਬਾਰੇ ਦੱਸਦੇ ਹੋ, ਤਾਂ ਇਹ ਤੁਹਾਡੇ, ਬੱਚਿਆਂ ਦੇ ਅਤੇ ਤੁਹਾਡੇ ਸਮੇਂ ਦੋਵਾਂ ਦੀ ਬਰਬਾਦੀ ਹੈ, ਕਿਉਂਕਿ ਉਹ ਕੁਝ ਵੀ ਨਹੀਂ ਸਮਝਦੇ। ਜਾਂ ਸ਼ਾਇਦ ਉਨ੍ਹਾਂ ਦੀ ਆਤਮਾ ਕੁਝ ਸਮਝਦੀ ਹੈ, ਪਰ ਉਸ ਸਮੇਂ ਉਨ੍ਹਾਂ ਲਈ ਇਹ ਕਿਸੇ ਕੰਮ ਦਾ ਨਹੀਂ ਹੁੰਦਾ। ਇਹ ਬਿਲਕੁਲ ਸੁਸਤ ਹੋਵੇਗਾ, ਜਿਵੇਂ ਤੁਸੀਂ ਇੱਕ ਬਹੁਤ ਹੀ ਰੇਤਲੇ, ਗਰਮ ਮਾਰੂਥਲ ਖੇਤਰ ਵਿੱਚ ਇੱਕ ਬੀਜ ਸੁੱਟਦੇ ਹੋ। ਇਹ ਕਿਸੇ ਵੀ ਚੀਜ਼ ਵਿੱਚ ਨਹੀਂ ਉੱਗੇਗਾ। ਤਾਂ ਫਿਰ ਬੀਜ ਬਰਬਾਦ ਕਰਨ ਦੀ ਕਿਉਂ ਖੇਚਲ ਕਰੋ, ਆਪਣਾ ਸਮਾਂ ਬਰਬਾਦ ਕਰੋ? ਹੁਣ ਤੁਸੀਂ ਸਮਝ ਗਏ।ਮੈਨੂੰ ਲੱਗਦਾ ਹੈ ਕਿ ਮੈਂ ਕਾਫ਼ੀ ਦੇਰ ਤੋਂ ਗੱਲ ਕਰ ਰਹੀ ਹਾਂ। ਸ਼ੁਰੂ ਵਿੱਚ, ਮੈਂ ਸੋਚਿਆ ਸੀ ਕਿ ਮੇਰੇ ਕੋਲ ਕਹਿਣ ਲਈ ਕੁਝ ਨਹੀਂ ਸੀ ਸਿਵਾਏ ਕੁਝ ਖੁਸ਼ੀ ਦੀ ਰਿਪੋਰਟ ਸਾਂਝੀ ਕਰਨ ਦੇ, ਪਰ ਫਿਰ ਇਹ ਕਾਫ਼ੀ ਸਮੇਂ ਲਈ ਸਾਹਮਣੇ ਆਇਆ। ਪ੍ਰਮਾਤਮਾ ਦੇ ਨਾਮ ਤੇ, ਤ੍ਰਿਏਕ ਦੀ ਕਿਰਪਾ ਵਿੱਚ, ਮੈਂ ਤੁਹਾਨੂੰ ਸਾਰਿਆਂ ਨੂੰ ਅਧਿਆਤਮਿਕ ਅਰਥਾਂ ਵਿੱਚ ਸ਼ੁਭਕਾਮਨਾਵਾਂ ਦਿੰਦੀ ਹਾਂ। ਮੈਨੂੰ ਤੁਹਾਡੀ ਖੁਸ਼ਹਾਲੀ ਅਤੇ ਦੌਲਤ, ਅਤੇ ਇਸ ਤਰ੍ਹਾਂ ਦੀ ਕਿਸੇ ਵੀ ਭੌਤਿਕ ਚੀਜ਼ ਦੀ ਕਾਮਨਾ ਕਰਨ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਮੈਂ ਜਾਣਦੀ ਹਾਂ ਕਿ ਜੇ ਤੁਸੀਂ ਪ੍ਰਮਾਤਮਾ ਨੂੰ ਯਾਦ ਕਰਦੇ ਹੋ, ਤੁਸੀਂ ਪ੍ਰਮਾਤਮਾ ਨੂੰ ਵੇਖਣਾ ਚਾਹੁੰਦੇ ਹੋ, ਜੇ ਤੁਸੀਂ ਪ੍ਰਮਾਤਮਾ ਦੇ ਘਰ ਜਾਣਾ ਚਾਹੁੰਦੇ ਹੋ, ਤਾਂ ਬਾਕੀ ਸਭ ਕੁਝ ਤੁਹਾਡੇ ਕੋਲ ਆ ਜਾਵੇਗਾ। ਸੱਚ-ਮੁੱਚ, ਬਾਈਬਲ ਵਿੱਚ ਲਿਖਿਆ ਹੈ, "ਪਹਿਲਾਂ ਪ੍ਰਮਾਤਮਾ ਦੇ ਰਾਜ ਨੂੰ ਲਭੋ, ਅਤੇ ਸਾਰੀਆਂ ਚੀਜ਼ਾਂ ਤੁਹਾਨੂੰ ਦਿੱਤੀਆਂ ਜਾਣਗੀਆਂ।"ਸਵਰਗ, ਨਿਰਵਾਣ, ਪ੍ਰਮਾਤਮਾ ਦਾ ਰਾਜ, ਬੁੱਧ ਦੀ ਧਰਤੀ, ਬੁੱਧ ਖੇਤਰ - ਇਹ ਸਾਰੇ ਇੱਕੋ ਵੱਲ ਹੀ ਇਸ਼ਾਰਾ ਕਰਦੇ ਹਨ। ਇਸ ਲਈ ਤੁਸੀਂ ਭਿਕਸ਼ੂਓ - ਬੋਧੀ ਭਿਕਸ਼ੂ ਅਤੇ ਈਸਾਈ ਪੁਜਾਰੀ - ਬਹਿਸ ਨਾ ਕਰੋ, ਕਿ ਕਿਸਦਾ ਧਰਮ ਬਿਹਤਰ ਹੈ। ਅਜਿਹੀ ਕੋਈ ਗੱਲ ਨਹੀਂ ਹੈ। ਸਿਰਫ਼ ਇੱਕ ਹੀ ਗੱਲ ਹੈ, ਕਿ ਲੋਕ ਸਮਝਦੇ ਹਨ ਜਾਂ ਨਹੀਂ ਸਮਝਦੇ ਜਾਂ ਇੱਥੋਂ ਕਿਸ ਪੱਧਰ 'ਤੇ, ਸਵਰਗ ਦੇ ਰਸਤੇ 'ਤੇ, ਉਹ ਕਿਸ ਪੱਧਰ 'ਤੇ ਪਹੁੰਚਗਏ ਹਨ, ਉਹ ਆਪਣੇ ਰਸਤੇ 'ਤੇ ਕਿੰਨੀ ਦੂਰ ਤੁਰ ਪਏ ਹਨ - ਦ੍ਰਿੜ ਇਰਾਦੇ ਨਾਲ, ਜਾਂ ਉਹ ਹਰ ਸਮੇਂ ਇੱਥੇ ਅਤੇ ਉੱਥੇ ਸੌਂਦੇ ਹਨ, ਹਰ ਸਮੇਂ ਸੜਕ 'ਤੇ ਆਰਾਮ ਕਰਦੇ ਹਨ ਅਤੇ ਬਹੁਤ ਕੁਝ ਨਹੀਂ ਕਰਦੇ। ਜਿਵੇਂ ਕਿ ਜੇ ਤੁਸੀਂ ਤੁਰ ਰਹੇ ਹੋ, ਤੁਹਾਨੂੰ ਤੁਰਨਾ ਪਸੰਦ ਹੈ ਜਾਂ ਤੁਹਾਨੂੰ ਸਾਈਕਲ ਚਲਾਉਣਾ ਪਸੰਦ ਹੈ ਤੁਹਾਡੇ ਪੇਂਡੂ ਖੇਤਰ ਤੋਂ ਰਾਜਧਾਨੀ ਜਾਂ ਕਿਸੇ ਹੋਰ ਦੇਸ਼ ਦੀ ਰਾਜਧਾਨੀ ਤੱਕ। ਜੇਕਰ ਤੁਸੀਂ ਇਸਨੂੰ ਮਿਹਨਤ ਨਾਲ ਜਾਂ ਆਰਾਮ ਨਾਲ ਪਰ ਲਗਾਤਾਰ ਕਰਦੇ ਹੋ, ਤਾਂ ਤੁਸੀਂ ਉੱਥੇ ਪਹੁੰਚ ਜਾਓਗੇ ਜਿੱਥੇ ਤੁਸੀਂ ਜਾਣਾ ਚਾਹੁੰਦੇ ਹੋ। ਪਰ ਜੇ ਤੁਸੀਂ ਹਰ ਵੇਲੇ ਕਿਸੇ ਹੋਟਲ ਵਿੱਚ ਆਰਾਮ ਕਰਦੇ ਹੋ, ਹਰ ਵੇਲੇ ਕੌਫੀ ਸ਼ਾਪ ਵਿੱਚ ਘੁੰਮਦੇ ਰਹਿੰਦੇ ਹੋ ਅਤੇ ਸਾਈਕਲ ਨਹੀਂ ਚਲਾਉਂਦੇ, ਨਾ ਹੀ ਤੁਰਦੇ ਹੋ, ਤਾਂ ਤੁਸੀਂ ਕਿਤੇ ਵੀ ਨਹੀਂ ਪਹੁੰਚਦੇ। ਤੁਸੀਂ ਹਮੇਸ਼ਾ ਨੇੜੇ ਰਹਿੰਦੇ ਹੋ।ਇਸੇ ਤਰ੍ਹਾਂ, ਮੈਂ ਚਾਹੁੰਦੀ ਹਾਂ ਕਿ ਤੁਸੀਂ ਕੁਝ ਮਿਹਨਤੀ ਖੋਜ ਕਰੋ ਅਤੇ ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰੋ, ਕਿਸੇ ਵੀ ਗੁਰੂ ਨੂੰ ਪ੍ਰਾਰਥਨਾ ਕਰੋ ਜਿਸ ਵਿੱਚ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਉਹ ਤੁਹਾਨੂੰ ਕਿਸੇ ਵੀ ਅਧਿਆਪਕ, ਗੁਰੂ ਵੱਲ ਲੈ ਜਾਵੇ, ਜੋ ਸੱਚ ਨੂੰ ਜਾਣਦਾ ਹੈ, ਜਿਸ ਕੋਲ ਤੁਹਾਡੀ ਮਦਦ ਕਰਨ ਲਈ ਅਸਲ ਬੁੱਧੀ ਹੈ। ਜੇ ਤੁਸੀਂ ਸੱਚਮੁੱਚ ਪ੍ਰਮਾਤਮਾ ਚਾਹੁੰਦੇ ਹੋ ਤਾਂ ਤੁਹਾਨੂੰ ਬੱਸ ਇੰਨੀ ਹੀ ਪ੍ਰਾਰਥਨਾ ਕਰਨੀ ਚਾਹੀਦੀ ਹੈ। "ਕਿਰਪਾ ਕਰਕੇ, ਮੈਨੂੰ ਉਸ ਵਿਅਕਤੀ ਕੋਲ ਲੈ ਜਾਓ ਜੋ ਸੱਚ ਜਾਣਦਾ ਹੈ ਅਤੇ ਮੈਨੂੰ ਸੱਚ ਸਿਖਾ ਸਕਦਾ ਹੈ।" ਸਿਰਫ਼ ਉਹੀ ਨਹੀਂ ਜੋ ਉਹ ਕਹਿੰਦੇ ਹਨ, ਸਗੋਂ ਉਹਨਾਂ ਨੂੰ ਤੁਹਾਨੂੰ ਇਹ ਸਾਬਤ ਕਰਨਾ ਜ਼ਰੂਰੀ ਹੈ, ਤਾਂ ਜੋ ਉਹ ਤੁਹਾਨੂੰ ਦੀਖਿਆ ਦੇ ਸਕਣ ਅਤੇ ਤੁਰੰਤ ਅੰਦਰ, ਤੁਸੀਂ ਸੱਚ ਨੂੰ ਪਾਓਗੇ, ਸੱਚ ਦਾ ਇੱਕ ਹਿੱਸਾ, ਅਤੇ ਫਿਰ ਤੁਸੀਂ ਹੋਰ ਅਤੇ ਹੋਰ ਲੱਭਦੇ ਰਹੋਗੇ। ਬਿਲਕੁਲ ਤੁਰਨ ਵਾਂਗ; ਆਪਣੀ ਯਾਤਰਾ ਜਾਰੀ ਰੱਖੋਂਗੇ, ਫਿਰ ਤੁਸੀਂ ਉੱਥੇ ਪਹੁੰਚੋਗੇ ਜਿੱਥੇ ਤੁਸੀਂ ਹੋਣਾ ਚਾਹੁੰਦੇ ਹੋ।ਸ਼ੁਭਕਾਮਨਾਵਾਂ। ਸ਼ੁਭਕਾਮਨਾਵਾਂ। ਅਸੀਂ ਤ੍ਰਿਏਕ: ਪ੍ਰਮਾਤਮਾ, ਪ੍ਰਭੂ ਯਿਸੂ, ਅਤੇ ਟਿਮ ਕੋ ਟੂ ਦਾ ਧੰਨਵਾਦ ਕਰਦੇ ਹਾਂ, ਤੁਹਾਨੂੰ ਘਰ ਲੈ ਜਾਣ, ਪ੍ਰਮਾਤਮਾ ਕੋਲ ਵਾਪਸ ਜਾਣ, ਅਨੰਦ, ਖੁਸ਼ੀ ਦਾ ਆਨੰਦ ਲੈਣ ਲਈ, ਇਸ ਦੁਨਿਆਵੀ ਭਾਸ਼ਾ ਨਾਲ ਬਿਆਨ ਕੀਤੇ ਜਾਣ ਵਾਲੀ ਕਿਸੇ ਵੀ ਚੀਜ਼ ਤੋਂ ਪਰੇ। ਤੁਹਾਡਾ ਧੰਨਵਾਦ, ਪ੍ਰਮਾਤਮਾ ਜੀਓ। ਤੁਹਾਡਾ ਧੰਨਵਾਦ, ਪ੍ਰਭੂ ਯਿਸੂ। ਦਸਾਂ ਦਿਸ਼ਾਵਾਂ ਵਿੱਚ, ਸਾਰੇ ਗੁਰੂਆਂ, ਸੰਤਾਂ, ਰਿਸ਼ੀਆਂ, ਬੁੱਧਾਂ, ਬੋਧੀਸਤਵਾਂ, ਤੁਹਾਡਾ ਧੰਨਵਾਦ। ਤੁਸੀਂ ਸਾਰੇ ਹੀ, ਪੈਦਾ-ਕੀਤੀਆਂ ਗਈਆਂ ਪਿਆਰੀਆਂ ਰੂਹਾਂ, ਪ੍ਰਮਾਤਮਾ ਦੇ ਰਾਜ ਵਿੱਚ ਵਾਪਸ ਜਾਣ ਦਾ ਰਸਤਾ ਲੱਭੋ, ਆਪਣੇ ਆਪ ਨੂੰ ਆਜ਼ਾਦ ਕਰੋ, ਹਮੇਸ਼ਾ ਲਈ ਖੁਸ਼, ਅਨੰਦਮਈ ਰਹਿਣ ਲਈ, ਅਤੇ ਇਹ ਵੀ, ਕਿਰਪਾ ਕਰਕੇ, ਤੁਹਾਡੇ ਕਾਰਨ ਯਿਸੂ ਮਸੀਹ ਦੇ ਦਰਦ ਨੂੰ ਦੂਰ ਕਰਨ ਲਈ, ਅਤੇ ਪ੍ਰਮਾਤਮਾ ਨੂੰ ਖੁਸ਼, ਅਨੰਦਮਈ, ਸ਼ਾਂਤਮਈ ਰੱਖਣ ਲਈ, ਤੁਹਾਡੇ ਕਾਰਨ ਦੁੱਖ ਨਾ ਝੱਲਣਾ ਪਵੇ। ਆਮੇਨ।Photo Caption: ਕੀ ਤੁਸੀਂ ਮਜ਼ਬੂਤ ਨਹੀਂ ਹੋ?! ਇੱਕ ਦੂਜੇ ਨੂੰ ਵਧਣ-ਫੁੱਲਣ ਵਿੱਚ ਮਦਦ ਕਰੋ!