ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਹਰ ਮੁਲਾਕਾਤ ਵਿਚ ਸਤਿਗੁਰੂ ਜੀ ਦਾ ਪਿਆਰ ਅਤੇ ਗਿਆਨ, ਬਾਰਾਂ ਹਿਸਿਆਂ ਦਾ ਗਿਆਰਵਾਂ  ਭਾਗ।

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮੈਨੂੰ ਲੱਗਦਾ ਹੈ ਕਿ ਸਾਰੇ ਚੀਨੀ ਇਸ ਸ਼ੋਅ ਨੂੰ ਪਸੰਦ ਕਰਨਗੇ। ਅਤੇ ਤੁਸੀਂ ਭੁੱਖੇ ਹੋ, ਉੱਥੇ ਬੈਠੇ ਦੁਪਹਿਰ ਦੇ ਖਾਣੇ ਦੀ ਉਡੀਕ ਕਰ ਰਹੇ ਹੋ। ਜਲਦੀ ਕਰੋ।

(ਸਤਿਗੁਰੂ ਜੀ, ਮੈਂ ਇੱਕ ਹੋਰ ਸਵਾਲ ਪੁੱਛਣਾ ਚਾਹੁੰਦੀ ਹਾਂ।) ਹਾਂਜੀ। (ਤੁਸੀਂ ਕਿਹਾ ਸੀ ਕਿ ਸੰਸਾਰ ਭਰਮ ਹੈ।) ਫਿਰ, ਕੀ ਸਮਾਂ ਅਤੇ ਸਥਾਨ (ਸਪੇਸ) ਵੀ ਭਰਮਪੂਰਨ ਹਨ?) ਹਾਂਜੀ, ਹਾਂਜੀ । (ਹਾਂਜੀ।) ਕਿਉਂਕਿ ਅਸੀਂ ਭਰਮ ਵਿੱਚ ਫਸੇ ਹੋਏ ਹਾਂ… ਇੱਕ ਰੂਹ ਨੂੰ ਉਲਝਾਉਣ-ਵਾਲੇ ਭੁਲੇਖੇ ਵਿੱਚ ਜਿਸਨੂੰ ਸਮਾਂ ਅਤੇ ਸਥਾਨ ਕਿਹਾ ਜਾਂਦਾ ਹੈ। ਇਸੇ ਲਈ ਇੱਕ "ਤੁਸੀਂ" ਅਤੇ ਇੱਕ "ਮੈਂ" ਹੈ, ਇਸੇ ਲਈ ਅਸੀਂ ਕਹਿੰਦੇ ਹਾਂ ਕਿ ਮੈਂ ਹੁਣੇ ਪੈਦਾ ਹੋਇਆ ਹਾਂ, ਜਾਂ ਉਹ ਹੁਣੇ ਪੈਦਾ ਹੋਇਆ ਸੀ, ਆਦਿ। ਇਹ ਸਭ ਕੁਝ ਸਮੇਂ ਅਤੇ ਸਥਾਨ ਦੇ ਭਰਮ ਦੁਆਰਾ ਬਣਾਇਆ ਗਿਆ ਹੈ। ਇਸ ਤੋਂ ਬਿਨਾਂ, ਅਸੀਂ ਕਦੇ ਨਹੀਂ ਜੰਮਦੇ, ਕਦੇ ਨਹੀਂ ਮਰਦੇ, ਸਾਡੇ ਰਿਸ਼ਤੇਦਾਰ ਜਾਂ ਦੋਸਤ ਨਹੀਂ ਹੁੰਦੇ, ਸੰਸਾਰ ਵਿੱਚ ਨਵੇਂ ਬੱਚੇ ਨਹੀਂ ਆਉਂਦੇ, ਅਸੀਂ ਵੱਡੇ ਨਹੀਂ ਹੁੰਦੇ, ਬੁੱਢੇ ਨਹੀਂ ਹੁੰਦੇ ਅਤੇ ਮਰਦੇ ਨਹੀਂ।

(ਫਿਰ, ਜਦੋਂ ਕਿ ਇਹ ਸਭ ਨਕਲੀ ਹੈ, ਸਭ ਸਿਰਫ਼ ਇੱਕ ਭਰਮ ਹੈ, ਸਤਿਗੁਰੂ ਜੀ ਅਜੇ ਵੀ ਧਰਮ ਦਾ ਪ੍ਰਚਾਰ ਕਿਉਂ ਕਰਦੇ ਹਨ?) ਕਿਉਂਕਿ ਤੁਸੀਂ ਭਰਮ ਵਿੱਚ ਫਸੇ ਹੋਏ ਹੋ, ਦਰਦ ਨਾਲ ਚੀਕ ਰਹੇ ਹੋ, ਬੇਵੱਸ ਹੋ ਕੇ ਰੋ ਰਹੇ ਹੋ। ਇਸੇ ਲਈ ਮੈਨੂੰ ਤੁਹਾਨੂੰ ਬਾਹਰ ਕੱਢਣਾ ਪੈ ਰਿਹਾ ਹੈ। (ਫਿਰ, ਕੀ ਕਦੇ ਅਜਿਹਾ ਸਮਾਂ ਆਵੇਗਾ ਜਦੋਂ ਤੁਸੀਂ ਸਾਰਿਆਂ ਨੂੰ ਬਾਹਰ ਕੱਢਣਾ ਖਤਮ ਕਰ ਲਓਗੇ?) ਨਹੀਂ। (ਬਚਾਉਣ ਦਾ ਕੰਮ ਕਦੇ ਖਤਮ ਨਹੀਂ ਹੁੰਦਾ।) ਮੇਰੇ ਨਜ਼ਰੀਏ ਤੋਂ, ਮੈਂ ਪਹਿਲਾਂ ਹੀ ਸਾਰਿਆਂ ਨੂੰ ਬਾਹਰ ਕੱਢ ਲਿਆ ਹੈ। ਪਰ ਤੁਹਾਡੇ ਨਜ਼ਰੀਏ ਤੋਂ, ਇਹ ਅਜੇ ਪੂਰਾ ਨਹੀਂ ਹੋਇਆ ਹੈ। (ਤਾਂ ਕੀ ਤੁਸੀਂ ਪਹਿਲਾਂ ਹੀ ਸਾਰਿਆਂ ਨੂੰ ਬਾਹਰ ਕੱਢ ਲਿਆ ਹੈ?) ਮੇਰਾ ਮੰਨਣਾ ਹੈ ਕਿ ਬਚਾਉਣ ਲਈ ਕੁਝ ਨਹੀਂ ਬਚਿਆ, ਬਚਾਉਣ ਲਈ ਕੋਈ ਨਹੀਂ ਬਚਿਆ। ਇਹ ਸਿਰਫ਼ ਇੰਨਾ ਹੈ ਕਿ ਤੁਸੀਂ ਅਜੇ ਵੀ ਸੋਚਦੇ ਹੋ ਕਿ ਉੱਥੇ ਹੈ - ਸੋ ਮੈਂ ਤੁਹਾਡੇ ਨਾਲ ਖੇਡਦੀ ਰਹਿੰਦੀ ਹਾਂ। ਮੇਰੇ ਲਈ, ਕੁਝ ਵੀ ਨਹੀਂ ਹੋ ਰਿਹਾ।

ਇਹ ਸਮਝਾਉਣਾ ਔਖਾ ਹੈ। ਇਹ ਸਮਝਾਉਣਾ ਬਹੁਤ ਮੁਸ਼ਕਲ ਹੈ। ਮੇਰੇ ਵਿਚਾਰ ਤੁਹਾਡੇ ਤੋਂ ਵੱਖਰੇ ਹਨ। ਮੈਂ ਇਸ ਵਿੱਚ ਮਦਦ ਨਹੀਂ ਕਰ ਸਕਦੀ। ਪਰ ਕੋਈ ਗੱਲ ਨਹੀਂ। ਜਦੋਂ ਤੁਹਾਨੂੰ ਮੇਰੀ ਲੋੜ ਹੋਵੇਗੀ, ਮੈਂ ਆਵਾਂਗੀ। ਜਦੋਂ ਤੁਹਾਨੂੰ ਲੋੜ ਨਹੀਂ, ਮੈਂ ਜਾਵਾਂਗੀ। ਇਹ ਇੰਨਾ ਸੌਖਾ ਹੈ। ਕਿਉਂਕਿ ਮੇਰੇ ਕੋਲ ਕਰਨ ਲਈ ਹੋਰ ਕੁਝ ਨਹੀਂ ਹੈ, ਵੈਸੇ ਵੀ। ਤੁਹਾਨੂੰ ਬਚਾਉਣ ਤੋਂ ਇਲਾਵਾ, ਮੇਰੇ ਕੋਲ ਹੋਰ ਕੁਝ ਕਰਨ ਲਈ ਨਹੀਂ ਹੈ - ਭਾਵ ਮੇਰੀਆਂ ਕੋਈ ਇੱਛਾਵਾਂ ਨਹੀਂ ਹਨ। ਮੈਂ ਫਿਲਮ ਸਟਾਰ ਬਣਨ ਦੀ ਇੱਛਾ ਨਹੀਂ ਰੱਖਦੀ, ਨਾ ਹੀ ਮੇਰਾ ਕੋਈ ਵੱਡਾ ਟੀਚਾ ਹੈ। ਮੇਰੇ ਕੋਲ ਹੋਰ ਕੁਝ ਕਰਨ ਨੂੰ ਨਹੀਂ ਹੈ। ਸੋ, ਠੀਕ ਹੈ - ਜੋ ਵੀ ਤੁਸੀਂ ਮੈਨੂੰ ਕਰਵਾਉਣਾ ਚਾਹੁੰਦੇ ਹੋ, ਮੈਂ ਉਹ ਕਰਦੀ ਹਾਂ। ਮੇਰਾ ਸਾਰਾ ਸਮਾਂ ਤੁਹਾਡਾ ਹੈ।

ਮੈਂ ਜੋ ਵੀ ਮੰਗਦੀ ਹਾਂ ਉਹ ਹੈ ਕਿਉਂਕਿ ਤੁਸੀਂ ਇਹ ਮੰਗਦੇ ਹੋ। ਸਮਝੇ ਮੇਰਾ ਮਤਲਬ ਕੀ ਹੈ? ਸੋ, ਮੇਰੇ ਕੋਲ ਬਹੁਤ ਸਮਾਂ ਹੈ - ਬਹੁਤ ਸਾਰਾ ਸਮਾਂ, ਬਹੁਤ ਸਾਰਾ ਜੋਸ਼। ਤੁਸੀਂ ਜੋ ਚਾਹੋ ਖੇਡ ਸਕਦੇ ਹੋ। ਕੀ ਤੁਸੀਂ ਸੰਤੁਸ਼ਟ ਹੋ? ਉਦਾਹਰਣ ਵਜੋਂ, ਜੇਕਰ ਤੁਸੀਂ ਹੁਣ ਗਿਆਨਵਾਨ ਅਤੇ ਖੁਸ਼ ਹੋ, ਅਤੇ ਸਾਰਾ ਸੰਸਾਰ ਖੁਸ਼ ਹੈ, ਤਾਂ ਮੈਂ ਅਲੋਪ ਹੋ ਜਾਵਾਂਗੀ। ਸਾਰੀ ਸੰਸਾਰ ਵੀ ਅਲੋਪ ਹੋ ਜਾਵੇਗਾ। ਸੋ, ਮੇਰੇ ਕੋਲ ਅਜੇ ਵੀ ਕੰਮ ਕਰਨਾ ਬਾਕੀ ਹੈ, ਕਿਉਂਕਿ ਲੋਕ ਅਜੇ ਵੀ ਉੱਥੇ ਫਸੇ ਹੋਏ ਹਨ। ਉਦਾਹਰਣ ਵਜੋਂ, ਇੱਕ ਅਧਿਆਪਕ - ਉਹ ਪਹਿਲਾਂ ਹੀ ਗ੍ਰੈਜੂਏਟ ਹੋ ਚੁੱਕਾ ਹੈ ਅਤੇ ਇੱਕ ਅਧਿਆਪਕ ਬਣ ਗਿਆ ਹੈ। ਉਹ ਅੰਗਰੇਜ਼ੀ ਵਿੱਚ ਮਾਹਰ ਹੈ। ਉਸਨੂੰ ਕੁਝ ਲਿਖਣ ਦੀ ਲੋੜ ਨਹੀਂ ਹੈ। ਪਰ ਉਹ ਫਿਰ ਵੀ ਤੁਹਾਨੂੰ ਏਬੀਸੀ (ABC) ਸਿਖਾਉਣ ਲਈ ਸਕੂਲ ਵਾਪਸ ਆਉਂਦਾ ਹੈ - ਕਿਉਂਕਿ ਤੁਹਾਨੂੰ ਸਿੱਖਣ ਦੀ ਜ਼ਰੂਰਤ ਹੈ, ਇਹ ਨਹੀਂ ਕਿ ਉਸਨੂੰ ਜ਼ਰੂਰਤ ਹੈ। ਭਾਵੇਂ ਅੰਗਰੇਜ਼ੀ ਉਸ ਲਈ ਬਹੁਤ ਸਰਲ ਹੈ, ਪਰ ਤੁਹਾਡੇ ਲਈ ਇਹ ਸੌਖੀ ਨਹੀਂ ਹੈ। ਅਤੇ ਸੋ, ਉਸਨੂੰ ਅਜੇ ਵੀ ਆਉਣਾ ਪਵੇਗਾ। ਮੇਰੇ ਲਈ, ਕਰਨ ਲਈ ਕੁਝ ਨਹੀਂ ਹੈ। ਪਰ ਤੁਹਾਡੇ ਲਈ, ਤੁਸੀਂ ਦੁੱਖ ਝੱਲ ਰਹੇ ਹੋ, ਆਪਣੇ ਭਰਮ ਦੇ ਦੁੱਖ ਤੋਂ ਬਚਣਾ ਚਾਹੁੰਦੇ ਹੋ, ਅਤੇ ਇਸੇ ਲਈ ਮੈਂ ਤੁਹਾਨੂੰ ਇਹ ਅਤੇ ਉਹ ਕਰਨਾ ਸਿਖਾਉਂਦੀ ਹਾਂ। ਪਰ ਅੱਜ ਚੀਨੀਆਂ ਦੇ ਸਵਾਲ ਬਹੁਤ ਚੰਗੇ ਸਨ। (ਸਤਿਗੁਰੂ ਜੀ, ਮੈਂ ਚੀਨੀ ਵਿਚ ਬੋਲ ਸਕਦਾ ਹਾਂ।) ਤੁਸੀਂ ਕਰ ਸਕਦੇ ਹੋ, ਕੀ ਤੁਸੀਂ ਨਹੀਂ ਕਰ ਸਕਦੇ? ਤੁਸੀਂ ਇਹ ਸਭ ਸਮਝ ਗਏ। ਤੁਸੀਂ ਸਭ ਕੁਝ ਸਮਝਦੇ ਹੋ? (ਨਹੀਂ, ਨਹੀਂ, ਨਹੀਂ।) ਨਹੀਂ।

(ਮੈਂ ਸਿਰਫ਼ ਇਹ ਪੁੱਛਣਾ ਚਾਹੁੰਦਾ ਹਾਂ - ਇਹਨਾਂ ਅਖ਼ਬਾਰਾਂ ਵਿੱਚ, "ਨਮੋ ਚਿੰਗ ਹਾਈ ਵੂ ਸ਼ਾਂਗ ਸ਼ੀ" ਦਾ ਅੰਗਰੇਜ਼ੀ ਵਿੱਚ ਕੀ ਅਰਥ ਹੈ?) ਤੁਸੀਂ ਦੇਖੋ, ਇਹ ਮੇਰੇ ਵਲੋਂ ਨਹੀਂ ਹੈ, ਪੈਰੋਕਾਰਾਂ ਵੱਲੋਂ ਹੈ। ਜਦੋਂ ਉਨ੍ਹਾਂ ਨੇ ਮੇਰੇ ਸਰੀਰਕ ਨਾਮ ਅੱਗੇ ਪ੍ਰਾਰਥਨਾ ਕੀਤੀ - ਉਹ ਨਾਮ ਜੋ ਉਨ੍ਹਾਂ ਨੇ ਮੇਰੇ ਸਰੀਰਕ ਸਾਧਨ ਨਾਲ ਜੋੜਿਆ - ਅਤੇ ਜਦੋਂ ਉਨ੍ਹਾਂ ਨੇ ਉਸ ਨਾਮ ਅੱਗੇ ਪ੍ਰਾਰਥਨਾ ਕੀਤੀ, ਤਾਂ ਇਹ ਮੇਰੇ ਸਰਵਉੱਚ ਸਵੈ, ਸਰਵਉੱਚ ਆਪਣੇ ਨਾਲ ਜੁੜਿਆ ਹੋਣਾ ਚਾਹੀਦਾ ਸੀ ਅਤੇ ਫਿਰ, ਉਨ੍ਹਾਂ ਨੂੰ ਉਹ ਲਾਭ ਮਿਲਿਆ ਜੋ ਉਨ੍ਹਾਂ ਨੇ ਚਾਹਿਆ ਸੀ। ਉਦਾਹਰਣ ਵਜੋਂ, ਉਹ ਸ਼ਾਇਦ ਕਿਸੇ ਹਾਦਸੇ ਜਾਂ ਕਿਸੇ ਮੁਸ਼ਕਲ ਸਥਿਤੀ ਵਿੱਚ ਬਚਾਏ ਗਏ ਹੋਣ। ਸੋ ਉਨ੍ਹਾਂ ਨੇ ਇਹ ਖ਼ਬਰ ਫੈਲਾ ਦਿੱਤੀ। ਉਹ ਕਹਿੰਦੇ ਹਨ, ਜੇਕਰ ਤੁਸੀਂ ਉਸ ਨੂੰ ਇਹ "ਨਮੋ ਚਿੰਗ ਹਾਈ ਵੂ ਸ਼ਾਂਗ ਸ਼ੀਹ" ਪ੍ਰਾਰਥਨਾ ਕਰਦੇ ਹੋ, (ਜਿਸਦਾ) ਅੰਗਰੇਜ਼ੀ ਵਿੱਚ ਅਰਥ ਹੈ "ਪਰਮ ਸਤਿਗੁਰੂ ਚਿੰਗ ਹਾਈ" - ਤਾਂ ਫਿਰ ਤੁਹਾਨੂੰ ਕਿਸੇ ਸਥਿਤੀ ਵਿੱਚ ਮਦਦ ਮਿਲੇਗੀ। ਸੋ ਉਨ੍ਹਾਂ ਨੇ ਇਸ ਨਾਮ ਨੂੰ ਫੈਲਾਇਆ। ਤੁਹਾਡਾ ਸਵਾਗਤ ਹੈ।

ਓਹ ਹਾਂਜੀ, ਮੈਂ ਅੰਗਰੇਜ਼ੀ ਵਿੱਚ ਗੱਲ ਕੀਤੀ। ਇਹ ਠੀਕ ਹੈ । ਤੁਸੀਂ ਅੰਗਰੇਜ਼ੀ ਸਮਝਦੇ ਹੋ, ਮੈਨੂੰ ਲੱਗਦਾ ਹੈ? ਠੀਕ ਹੈ । ਹੋਰ ਕੁਝ? "ਪਰਮ ਗੁਰੂ" ਦਾ ਅਰਥ ਹੈ ਸਾਡਾ ਸਵੈ, ਸਾਡੀ ਚੇਤਨਾ ਦਾ ਸਭ ਤੋਂ ਉੱਚਾ ਪੱਧਰ। ਠੀਕ ਹੈ? ਇਹ ਸਿਰਫ਼ ਇਸ ਸ਼ਖਸੀਅਤ ਨਾਲ ਹੀ ਸਬੰਧ ਨਹੀਂ ਜੋੜਿਆ ਜਾਂਦਾ, ਕਿਉਂਕਿ ਇਹ ਅਸਲ ਵਿੱਚ ਹਰ ਕਿਸੇ ਦੀ ਚੇਤਨਾ ਹੈ। ਪਰ ਉਹ ਇਹ ਨਹੀਂ ਜਾਣਦੇ। ਉਹਨਾਂ ਨੂੰ ਅਜੇ ਇਹ ਨਹੀਂ ਪਤਾ। ਸੋ ਜਿਹੜੇ ਜਾਣਦੇ ਹਨ ਉਹ ਆਪਣੇ ਆਪ ਨੂੰ ਪਛਾਣ ਲੈਣਗੇ। ਉਹ ਇਥੋਂ ਤਕ ਆਪਣੇ ਆਪ ਨੂੰ ਵੀ ਨਹੀਂ ਪਛਾਣਦੇ। ਇਹ ਹੋਰ ਲੋਕ ਹਨ ਜੋ ਉਨ੍ਹਾਂ ਨੂੰ ਪਛਾਣਦੇ ਹਨ ਅਤੇ ਫਿਰ ਉਨ੍ਹਾਂ ਨਾਲ ਇੱਕ ਸਿਰਲੇਖ ਜੋੜਦੇ ਹਨ।

ਉਦਾਹਰਣ ਵਜੋਂ, ਤੁਸੀਂ ਹਮੇਸ਼ਾ ਇਧਰ ਉਧਰ ਜਾ ਕੇ (ਅਤੇ) ਲੋਕਾਂ ਨੂੰ ਇਹ ਨਹੀਂ ਕਹਿੰਦੇ ਕਿ "ਦੇਖੋ, ਮੈਂ ਇੱਕ ਪ੍ਰੋਫੈਸਰ ਹਾਂ ਅਤੇ ਫਲਾਣਾ।" ਪਰ ਕਿਉਂਕਿ ਤੁਸੀਂ ਕੁਝ ਹੱਦ ਤੱਕ ਸਿੱਖਿਆ ਪ੍ਰਾਪਤ ਕੀਤੀ ਹੈ, ਅਤੇ ਤੁਹਾਡੇ ਕੋਲ ਇਕ ਪੀਐਚਡੀ ਹੈ, ਅਤੇ ਫਿਰ ਜਦੋਂ ਹਰ ਕੋਈ ਜਾਣਦਾ ਹੈ ਕਿ ਤੁਸੀਂ ਫਲਾਣੀ ਯੂਨੀਵਰਸਿਟੀ ਵਿੱਚ ਰਹੇ ਹੋ, ਤਾਂ ਲੋਕ ਆਪਣੇ ਆਪ ਹੀ ਤੁਹਾਨੂੰ ਫਲਾਣੀ ਯੂਨੀਵਰਸਿਟੀ ਦੇ ਪ੍ਰੋਫੈਸਰ ਕਹਿਣਗੇ। ਅਤੇ ਫਿਰ ਬਾਅਦ ਵਿੱਚ ਹੋਰ ਲੋਕ ਵੀ ਆਉਂਦੇ ਹਨ ਅਤੇ ਕਹਿੰਦੇ ਹਨ, "ਖੈਰ, ਇੱਥੇ ਪ੍ਰੋਫੈਸਰ ਫਲਾਣਾ ਹੈ।" ਇਹ ਨਹੀਂ ਕਿ ਤੁਸੀਂ ਆਉਂਦੇ ਹੋ ਅਤੇ ਕਹਿੰਦੇ ਹੋ, "ਇੱਥੇ ਦੇਖੋ। ਮੈਂ ਫਲਾਣੀ ਯੂਨੀਵਰਸਿਟੀ ਤੋਂ ਇਕ ਪੀਐਚਡੀ ਹਾਂ।" ਤੁਹਾਨੂੰ ਪਤਾ ਹੈ ਮੇਰਾ ਕੀ ਮਤਲੱਬ ਹੈ? ਪ੍ਰਾਪਤੀ ਦੀ ਮਾਤਰਾ ਦੇ ਅਨੁਸਾਰ, ਲੋਕ ਤੁਹਾਨੂੰ ਸਿਰਫ਼ ਕੁਝ ਉਪਾਧੀ ਦਿੰਦੇ ਹਨ, ਅਤੇ ਤੁਸੀਂ ਇਹਦੇ ਤੋਂ ਭੱਜ ਨਹੀਂ ਸਕਦੇ। ਸੋ, ਇਹ "ਨਮੋ" ਸਿਰਫ - ਮੈਨੂੰ ਲੱਗਦਾ ਹੈ ਕਿ ਉਹ ਇਸਨੂੰ ਬੋਧੀ ਪਰੰਪਰਾ ਤੋਂ ਲੈਂਦੇ ਹਨ। ਜਿਵੇਂ ਤੁਸੀਂ ਸਾਰੇ ਬੁੱਧਾਂ ਨੂੰ "ਨਮੋ" ਕਹਿੰਦੇ ਹੋ, ਠੀਕ ਹੈ? ਸੋ, "ਨਮੋ ਸ਼ਕਿਆਮੁਨੀ ਬੁਧ," "ਨਮੋ ਅਮਿਤਭਾ ਬੁਧ," ਸੋ ਉਹ ਕਹਿੰਦੇ ਹਨ "ਨਮੋ ਚਿੰਗ ਹਾਈ।"

"ਨਮੋ" ਸੰਸਕ੍ਰਿਤ ਵਿੱਚ ਇੱਕ ਨਾਮ ਹੈ। ਇਸਦਾ ਅਰਥ ਹੈ "ਮੈਂ ਤੁਹਾਨੂੰ ਨਮਸਕਾਰ ਕਰਦਾ ਹਾਂ," "ਮੈਂ ਤੁਹਾਨੂੰ ਨਮਸਕਾਰ ਕਰਦਾ ਹਾਂ" - ਜਿਵੇਂ ਨਮਸਤੇ। ਇਹੀ ਗੱਲ ਹੈ। ਸੋ, ਉਹ ਬਸ ਸਭ ਕੁਝ ਇਕੱਠਾ ਮਿਲਾਉਂਦੇ ਹਨ ਅਤੇ "ਨਮੋ ਚਿੰਗ ਹਾਈ ਵੂ ਸ਼ਾਂਗ ਸ਼ੀ।" "ਚਿੰਗ ਹਾਈ" ਅੰਗਰੇਜ਼ੀ ਹੈ ਅਤੇ "ਵੂ ਸ਼ਾਂਗ ਸ਼ੀ" ਚੀਨੀ ਹੈ, ਅਤੇ "ਨਮੋ" ਸੰਸਕ੍ਰਿਤ ਹੈ। ਸੋ, ਤੁਸੀਂ ਆਪਣੀ ਪਸੰਦ ਦੀ ਭਾਸ਼ਾ ਚੁਣੋ। ਅਤੇ ਮੈਂ ਇਸਦੀ ਮਦਦ ਨਹੀਂ ਕਰ ਸਕਦੀ। ਠੀਕ ਹੈ?

ਅਸੀਂ ਵੱਖ-ਵੱਖ ਪਿਛੋਕੜਾਂ ਤੋਂ ਆਏ ਸੀ। ਕਿਉਂਕਿ ਜੇਕਰ ਤੁਸੀਂ ਇੱਕ ਈਸਾਈ ਹੋ, ਤਾਂ ਤੁਸੀਂ ਉਸਨੂੰ "ਭਗਵਾਨ ਯਿਸੂ" ਵੀ ਨਹੀਂ ਕਹਿੰਦੇ - ਤੁਸੀਂ ਸਿਰਫ਼ "ਯਿਸੂ" ਕਹਿੰਦੇ ਹੋ, ਅਤੇ ਇਹ ਬਹੁਤ ਸਤਿਕਾਰਯੋਗ ਹੈ। ਪਰ ਚੀਨੀ [ਸੱਭਿਆਚਾਰ] ਵਿੱਚ, ਜੇ ਤੁਸੀਂ ਕਿਸੇ ਗੁਰੂ ਨੂੰ ਸਿਰਫ਼ ਨਾਮ ਨਾਲ ਬੁਲਾਉਂਦੇ ਹੋ, ਤਾਂ ਇਹ ਸਤਿਕਾਰਯੋਗ ਨਹੀਂ ਹੈ। ਸੋ, ਉਹਨਾਂ ਨੂੰ "ਸਤਿਗੁਰੂ ਚਿੰਗ ਹਾਈ" ਜਾਂ "ਪਰਮ ਸਤਿਗੁਰੂ ਚਿੰਗ ਹਾਈ ਜੀ" ਕਹਿਣਾ ਪੈਂਦਾ ਹੈ ਕਿਉਂਕਿ ਉਹ ਸੋਚਦੇ ਹਨ ਕਿ ਮੈਂ ਹੀ ਸਰਵਉੱਚ ਹਾਂ। ਖੈਰ, ਮੈਨੂੰ ਲੱਗਦਾ ਹੈ ਕਿ ਮੈਂ ਹਾਂ। ਅਤੇ ਮੈਨੂੰ ਲੱਗਦਾ ਹੈ ਕਿ ਤੁਸੀਂ ਸਾਰੇ ਵੀ ਹੋ, ਪਰ ਤੁਸੀਂ ਇਸਨੂੰ ਨਹੀਂ ਪਛਾਣਦੇ। ਪਰ ਆਪਣੇ ਆਪ ਨੂੰ ਆਪਣੇ ਆਪ ਦਾ ਪਰਮ ਗੁਰੂ ਮੰਨਣਾ ਕੋਈ ਵੱਡੀ ਗੱਲ ਨਹੀਂ ਹੈ। ਇਹ ਮਾਣ ਕਰਨ ਵਾਲੀ ਕੋਈ ਗੱਲ ਨਹੀਂ ਹੈ। ਇਹ ਤਾਂ ਬਹੁਤ ਹੀ ਆਮ ਗੱਲ ਹੈ। ਜਿਵੇਂ ਤੁਹਾਡੀਆਂ ਦੋ ਅੱਖਾਂ ਹਨ ਜਿਸ ਬਾਰੇ ਤੁਹਾਨੂੰ ਇੱਕ ਸਵੇਰ ਅਚਾਨਕ ਪਤਾ ਲੱਗ ਜਾਂਦਾ ਹੈ।

ਸੋ, ਉਹ ਇਸ ਨਾਲ "ਨਮੋ" ਜੋੜਦੇ ਹਨ ਕਿਉਂਕਿ ਉਹ ਬੋਧੀ ਹਨ - ਉਨ੍ਹਾਂ ਵਿੱਚੋਂ ਬਹੁਤ ਸਾਰੇ ਬੋਧੀ ਹਨ। ਕਿਉਂਕਿ ਮੈਂ ਬੋਧੀ ਚੋਲੇ ਨਾਲ ਸ਼ੁਰੂਆਤ ਕੀਤੀ ਸੀ, ਪਰ ਮੈਂ ਸਾਰਿਆਂ ਲਈ ਸੌਖਾ ਬਣਾਉਣ ਲਈ (ਇਸਨੂੰ ਉਤਾਰ ਦਿੱਤਾ)। ਕਿਉਂਕਿ ਸਾਨੂੰ ਸਰਵ-ਵਿਆਪਕ ਹੋਣਾ ਚਾਹੀਦਾ ਹੈ, ਨਾ ਕਿ ਸਿਰਫ਼ ਇੱਕ ਸੰਪਰਦਾ ਜਾਂ ਇੱਕੋ ਧਰਮ - ਜੋ ਵੰਡ ਦਾ ਕਾਰਨ ਬਣਦਾ ਹੈ। ਸਾਨੂੰ ਪਹਿਲਾਂ ਹੀ ਕਾਫ਼ੀ ਵੰਡਿਆ ਹੋਇਆ ਹੈ, ਇਹਨੇ ਕਾਫ਼ੀ ਮੁਸੀਬਤ ਖੜ੍ਹੀ ਕੀਤੀ ਹੈ।

ਅਤੇ ਫਿਰ, ਉਨ੍ਹਾਂ ਵਿੱਚੋਂ ਬਹੁਤ ਸਾਰੇ ਇਕ ਈਸਾਈ ਪਿਛੋਕੜ ਤੋਂ ਆਏ ਸਨ, ਸੋ ਉਹ ਮੈਨੂੰ "ਚਿੰਗ ਹਾਈ" ਕਹਿਣਾ ਪਸੰਦ ਕਰਦੇ ਹਨ, ਜਿਵੇਂ ਕਿ ਉਹ "ਯਿਸੂ" ਕਹਿੰਦੇ ਹਨ। ਅਤੇ ਬੋਧੀ ਕਹਿੰਦੇ ਹਨ, "ਨਹੀਂ, ਸਾਨੂੰ ਇਸ ਨਾਲ 'ਨਮੋ' ਜੋੜਨਾ ਪਵੇਗਾ। ਇਹ ਜ਼ਿਆਦਾ ਬੋਧੀ ਹੈ।" ਅਤੇ ਸੋ ਮੈਂ "ਨਮੋ ਚਿੰਗ ਹਾਈ" ਬਣ ਗਈ ਅਤੇ ਫਿਰ "ਵੂ ਸ਼ਾਂਗ ਸ਼ੀ," ਕਿਉਂਕਿ ਮੈਂ ਤਾਈਵਾਨ (ਫਾਰਮੋਸਾ) ਵਿੱਚ ਸ਼ੁਰੂਆਤ ਕੀਤੀ ਸੀ। ਸੋ ਇਹ ਇਹ ਸੰਸਕ੍ਰਿਤ, ਚੀਨੀ ਅਤੇ ਈਸਾਈ ਬਣ ਜਾਂਦਾ ਹੈ। ਇਹ ਸਾਰੇ ਪਿਛੋਕੜ ਇਕੱਠੇ ਮਿਲਦੇ ਹਨ, ਇਹ ਉਹ ਵਾਕ ਬਣ ਜਾਂਦਾ ਹੈ ਜੋ ਤੁਸੀਂ ਮੈਨੂੰ ਪੁੱਛਿਆ ਹੈ, "ਨਮੋ ਚਿੰਗ ਹਾਈ," ਫਿਰ "ਵੂ ਸ਼ਾਂਗ ਸ਼ੀ," ਜਾਂ "ਨਮੋ ਸੁਪਰੀਮ (ਪਰਮ) ਸਤਿਗੁਰੂ ਚਿੰਗ ਹਾਈ।"

ਠੀਕ ਹੈ? ਬਸ ਇੱਕ ਨਮਸਕਾਰ। ਅਤੇ ਉਨ੍ਹਾਂ ਨੇ ਮੁਸੀਬਤ ਅਤੇ ਲੋੜ ਦੇ ਸਮੇਂ ਇਸ ਨਾਮ ਨੂੰ ਪੁਕਾਰਿਆ, ਅਤੇ ਉਨ੍ਹਾਂ ਨੂੰ ਲਾਭ ਹੋਇਆ। ਸੋ, ਉਨ੍ਹਾਂ ਨੇ ਇਸਨੂੰ ਫੈਲਾ ਦਿੱਤਾ। ਮੈਂ (ਇਹ) ਨਹੀਂ ਕਰ ਸਕੀ। ਮੈਂ ਉਨ੍ਹਾਂ ਨੂੰ ਅਜਿਹਾ ਕਰਨ ਲਈ ਨਹੀਂ ਖਰੀਦ ਸਕਦੀ ਸੀ। ਅਤੇ ਜੇ ਇਹ ਕੰਮ ਨਹੀਂ ਕਰਦਾ, ਤਾਂ ਉਹ ਇਸਨੂੰ ਦੁਬਾਰਾ ਨਹੀਂ ਕਰਨਗੇ, ਭਾਵੇਂ ਮੈਂ ਉਨ੍ਹਾਂ ਨੂੰ ਖਰੀਦ ਲਵਾਂ। ਤਾਂ ਬੱਸ ਇੰਨਾ ਹੀ। ਕੀ ਤੁਸੀਂ ਸੰਤੁਸ਼ਟ ਹੋ? ਕੋਈ ਹੋਰ ਸਵਾਲ?

ਨਿਊਮੈਨ, ਤੁਹਾਡੇ ਕੋਲ ਕੋਈ ਖ਼ਬਰ ਨਹੀਂ ਹੈ? (ਮੈਂ ਸੁਣ ਰਿਹਾ ਹਾਂ।) ਤੁਸੀਂ ਸੁਣੋ। ਵਧੀਆ, ਇਹ ਉਹੀ ਹੈ। ਠੀਕ ਹੈ । ਜੇਕਰ ਤੁਹਾਡੇ ਕੋਈ ਹੋਰ ਸਵਾਲ ਨਹੀਂ ਹਨ, ਤਾਂ ਮੈਂ ਤੁਹਾਨੂੰ ਦੁਪਹਿਰ ਦੇ ਖਾਣੇ ਲਈ ਸੱਦਾ ਦੇਣਾ ਚਾਹੁੰਦੀ ਹਾਂ। ਨਹੀਂ ਤਾਂ, ਤੁਹਾਡੇ ਲਈ ਬਹੁਤ ਦੇਰ ਹੋ ਚੁੱਕੀ ਹੈ। ਜਾਂ, (ਜੇ) ਤੁਸੀਂ ਪੁੱਛਣਾ ਚਾਹੁੰਦੇ ਹੋ, ਤਾਂ ਤੁਹਾਡਾ ਸਵਾਗਤ ਹੈ। ਮੈਂ ਤੁਹਾਡੀ ਹਾਂ; ਮੇਰਾ ਸਮਾਂ ਤੁਹਾਡਾ ਸਮਾਂ ਹੈ।

(ਮੈਂ ਆਪਣਾ ਆਖਰੀ ਸਵਾਲ ਪੁੱਛਾਂਗੀ।) ਕਿੰਨੇ ਵੀ ਸਵਾਲ ਹੋਣ, ਕੋਈ ਫ਼ਰਕ ਨਹੀਂ ਪੈਂਦਾ। ਇਹ ਠੀਕ ਹੈ । (ਤੁਹਾਡੇ ਕੋਲ ਬਹੁਤ ਵਧੀਆ ਹਾਸਰਸ ਹੈ, ਅਤੇ ਮੈਂ ਸੱਚਮੁੱਚ ਇਸਦੀ ਪ੍ਰਸ਼ੰਸਾ ਕਰਦੀ ਹਾਂ।) ਓਹ, ਸੱਚਮੁਚ? ਸਾਨੂੰ ਜਿਉਣ ਲਈ ਇਸਦੀ ਲੋੜ ਹੈ, ਹੈ ਨਾ?

(ਕੀ ਮੈਂ ਇਹ ਮੰਨ ਸਕਦੀ ਹਾਂ ਕਿ ਤੁਹਾਡੀ ਸਿੱਖਿਆ ਅਸਲ ਵਿੱਚ ਹੋਰ ਸਾਰੇ ਧਰਮਾਂ ਨੂੰ ਵਿਚ (ਹਾਂਜੀ।) ਸ਼ਾਮਲ ਕਰਦੀ ਹੈ?) ਹਾਂਜੀ। (ਸੋ, ਇਹ ਸੱਚਮੁੱਚ ਬੁੱਧ ਧਰਮ ਤੋਂ ਭਟਕਿਆ ਹੋਇਆ ਹੈ। ਕਿਉਂਕਿ…) ਮੈਂ ਕਦੇ ਨਹੀਂ ਕਹਿੰਦੀ ਕਿ ਮੈਂ ਇਕ ਬੋਧੀ ਵੀ ਹਾਂ। ਕਿਉਂਕਿ ਮੈਂ ਇੱਕ ਕੈਥੋਲਿਕ ਵੀ ਹਾਂ, ਮੈਂ ਇੱਕ ਈਸਾਈ ਵੀ ਹਾਂ, ਮੈਂ ਇੱਕ ਹਿੰਦੂ ਵੀ ਹਾਂ। ਇਹ ਤੁਸੀਂ ਹੀ ਹੋ ਜੋ ਮੈਨੂੰ ਇਸ ਵਿੱਚ ਫਸਾਉਂਦੇ ਹੋ। ਠੀਕ ਹੈ? (ਠੀਕ ਹੈ ।) ਠੀਕ ਹੈ । (ਹਾਂਜੀ, ਇਹੀ ਹੈ ਜੋ ਮੈਂ ਸਮਝਣਾ ਚਾਹੁੰਦੀ ਹਾਂ।)

ਜੇ ਤੁਸੀਂ ਇੱਕ "ਬੋਧੀ" ਦਾ ਪਾਲਣ ਕਰਨਾ ਚਾਹੁੰਦੇ ਹੋ ਜਿਵੇਂ ਤੁਸੀਂ ਸੋਚਦੇ ਹੋ ਕਿ ਇੱਕ ਬੋਧੀ ਨੂੰ ਹੋਣਾ ਚਾਹੀਦਾ ਹੈ, ਜਿਵੇਂ ਕਿ ਆਪਣਾ ਸਿਰ ਮੁੰਨਣਾ, ਇੱਕ ਮੰਦਰ ਵਿੱਚ ਬੈਠਣਾ, ਹਰ ਰੋਜ਼ ਇੱਕ ਵੱਡਾ ਮੰਦਰ ਬਣਾਉਣਾ, ਅਤੇ ਕੁੱਕ, ਕੁੱਕ, ਕੁਕ, ਗੈਂਗ, ਗੈਂਗ, ਗੈਂਗ, ਬੈਂਗ, ਬੈਂਗ, ਅਤੇ ਸਾਰੇ ਸੂਤਰਾਂ ਨੂੰ ਦੁਹਰਾਉਣਾ, ਗੁਰੂ ਦੀਆਂ ਸਾਰੀਆਂ ਸਿੱਖਿਆਵਾਂ ਦਾ ਪਾਠ ਕਰਨਾ, ਜੋ ਪਿੱਛੇ ਛਡੀਆਂ ਗਈਆਂ ਸਨ, ਤਾਂ ਤੁਸੀਂ ਗਲਤ ਵਿਅਕਤੀ ਦਾ (ਪਾਲਣ) ਕਰ ਰਹੇ ਹੋ। ਮੈਂ ਉਸ ਤਰ੍ਹਾਂ ਦਾ ਬੋਧੀ ਨਹੀਂ ਹਾਂ। (ਠੀਕ ਹੈ ।) ਮੈਂ ਲੋਕਾਂ ਨੂੰ ਗਿਆਨਵਾਨ ਬਣਾਉਂਦੀ ਹਾਂ ਅਤੇ ਜਾਣਦੀ ਹਾਂ ਕਿ ਉਹ ਬੁੱਧ ਹਨ। ਮੈਂ ਉਨ੍ਹਾਂ ਨੂੰ ਬੁੱਧਾਂ ਦੀਆਂ ਸਿੱਖਿਆਵਾਂ ਨੂੰ ਦੁਹਰਾਉਣ ਲਈ ਨਹੀਂ ਕਹਿੰਦੀ, ਜੋ ਉਹ ਬਿਲਕੁਲ ਵੀ ਨਹੀਂ ਸਮਝਦੇ। ਸੋ ਜੇਕਰ ਤੁਸੀਂ ਇੱਕ ਅਸਲੀ ਬੋਧੀ ਚਾਹੁੰਦੇ ਹੋ, ਤਾਂ ਇਹ ਮੈਂ ਹਾਂ। ਜੇਕਰ ਤੁਸੀਂ ਇੱਕ "ਰਵਾਇਤੀ" ਬੋਧੀ ਚਾਹੁੰਦੇ ਹੋ, ਤਾਂ ਕਿਸੇ ਹੋਰ ਦੀ ਪਾਲਣਾ ਕਰੋ। (ਤੁਹਾਡਾ ਧੰਨਵਾਦ।) ਤੁਹਾਡਾ ਸਵਾਗਤ ਹੈ।

ਦੇਖੋ, ਸਭ ਤੋਂ ਮਹੱਤਵਪੂਰਨ ਗਿਆਨ ਹੈ, ਨਾ ਕਿ ਸ਼ਬਦਾਵਲੀ, ਨਾ ਕੱਪੜੇ, ਅਤੇ ਨਾ ਹੀ ਧਰਮ ਦੇ ਨਾਮ। ਖੈਰ, ਮੈਨੂੰ ਲੱਗਦਾ ਹੈ ਕਿ ਤੁਸੀਂ ਬਹੁਤ ਕੁਝ ਸਮਝਦੇ ਹੋ, ਪਰ ਇਸਨੂੰ ਹਜ਼ਮ ਕਰਨ ਵਿੱਚ ਤੁਹਾਨੂੰ ਜ਼ਿਆਦਾ ਸਮਾਂ ਲੱਗਦਾ ਹੈ। ਇਹ ਬਸ ਇਹੀ ਹੈ। ਮੈਨੂੰ ਵੀ (ਇਕ) ਬਹੁਤ ਸਮਾਂ ਲੱਗਿਆ ਸੀ। ਮੈਂ ਤੁਹਾਨੂੰ ਨੀਵਾਂ ਨਹੀਂ ਸਮਝਦੀ, ਕਿਉਂਕਿ ਮੈਨੂੰ ਬੋਧੀ ਸ਼ਬਦਾਵਲੀ - "ਜੀਵਤ ਗੁਰੂ" ਅਤੇ ਇਸ ਤਰਾਂ ਦੀਆਂ ਸਾਰੀਆਂ ਚੀਜ਼ਾਂ ਨੂੰ ਸਮਝਣ ਵਿੱਚ ਵੀ ਕਈ ਸਾਲ ਲੱਗ ਗਏ। ਮੈਂ ਕਿਹਾ, "ਬੁੱਧ ਹੀ ਇੱਕੋ ਇੱਕ ਹੈ। ਬੁੱਧ ਤੋਂ ਬਿਨਾਂ, ਮੈਂ ਨਰਕ ਵਿੱਚ ਜਾਵਾਂਗੀ।" ਮੈਂ ਕਈ ਸਾਲਾਂ ਤੋਂ ਇਹੀ ਸੋਚ ਰਹੀ ਸੀ। ਅਤੇ ਇਸ ਬਿੰਦੂ ਤੋਂ ਪਾਰ ਹੋਣ ਲਈ ਮੈਨੂੰ ਕਈ ਸਾਲ ਲੱਗ ਗਏ, ਸੋ ਮੈਂ ਸਮਝ ਸਕਦੀ ਹਾਂ ਕਿ (ਇਹ) ਤੁਹਾਡੇ ਲਈ ਕਿੰਨਾ ਮੁਸ਼ਕਲ ਹੈ। ਪਰ ਤੁਸੀਂ ਪਹਿਲਾਂ ਹੀ ਬਹੁਤ ਕੁਝ ਸਮਝ ਚੁੱਕੇ ਹੋ, ਸੱਚਮੁੱਚ, ਜਦੋਂ ਮੈਂ ਪਹਿਲੀ ਵਾਰ ਸ਼ੁਰੂਆਤ ਕੀਤੀ ਸੀ, ਉਸ ਨਾਲੋਂ ਕਿਤੇ ਜ਼ਿਆਦਾ। ਸੋ ਤੁਸੀਂ ਵਧੇਰੇ ਨੇੜੇ ਹੋਂ, ਜਿੰਨੀ ਮੈਂ ਸੀ ਉਸ ਨਾਲੋਂ ਕਿਤੇ ਜ਼ਿਆਦਾ ਨੇੜੇ। ਸੋ ਮੈਨੂੰ ਤੁਹਾਡੀ ਕੋਈ ਚਿੰਤਾ ਨਹੀਂ ਹੈ। ਤੁਹਾਨੂੰ ਇਹ ਮਿਲ ਜਾਵੇਗਾ, ਸ਼ਾਇਦ ਕੱਲ੍ਹ ਨੂੰ ਵੀ।

ਤਾਂ - ਦੁਪਹਿਰ ਦਾ ਖਾਣਾ, ਕੀ ਇਹ ਸਹੀ ਹੈ? (ਹਾਂਜੀ । ਹਾਂਜੀ, ਸਤਿਗੁਰੂ ਜੀ।) ਕੋਈ ਸਵਾਲ ਨਹੀਂ ਹਨ? ਅਸੀਂ ਮੇਜ਼ 'ਤੇ ਵੀ ਪੁੱਛ ਸਕਦੇ ਹਾਂ। ਸੋ, ਸਵਾਗਤ ਹੈ। ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ: ਮੈਂ ਤੁਹਾਨੂੰ ਪਿਆਰ ਕਰਦੀ ਹਾਂ ਕਿਉਂਕਿ ਮੈਂ ਜਾਣਦੀ ਹਾਂ ਤੁਸੀਂ ਬਹੁਤ ਇਮਾਨਦਾਰ ਹੋ, ਅਤੇ ਤੁਸੀਂ ਦੁੱਖ ਝੱਲਦੇ ਹੋ, ਅਤੇ ਤੁਸੀਂ ਕੁਝ ਜਾਣਨਾ ਚਾਹੁੰਦੇ ਹੋ। ਪੱਖਪਾਤ ਤੋਂ ਪਾਰ ਹੋਣਾ ਮੁਸ਼ਕਲ ਹੈ।

ਪੱਖਪਾਤ। ਆਪਣੇ ਪਹਿਲਾਂ ਤੋਂ ਮੰਨੇ-ਹੋਏ ਵਿਚਾਰਾਂ ਤੋਂ ਪਰੇ ਜਾਣਾ। ਬੱਸ ਇੰਨਾ ਹੀ ਲੱਗਦਾ ਹੈ। ਨਹੀਂ ਤਾਂ, ਤੁਸੀਂ ਪਹਿਲਾਂ ਹੀ ਸਭ ਕੁਝ ਸਮਝ ਗਏ ਹੋ। ਤੁਹਾਡੀ ਆਤਮਾ ਤਿਆਰ ਹੈ। ਕੋਈ ਸਮੱਸਿਆ ਨਹੀ। ਇਹ ਸਿਰਫ਼ ਇਹ ਹੈ ਕਿ ਅਸੀਂ ਬਹੁਤ ਜ਼ਿਆਦਾ ਪੜ੍ਹਾਈ ਕੀਤੀ ਹੈ। ਲੋਕਾਂ ਨੇ ਸਾਨੂੰ ਬਹੁਤ ਸਾਰੀਆਂ ਗੱਲਾਂ ਦੱਸੀਆਂ ਹਨ ਜਿਵੇਂ ਕਿ, "ਇਹ ਇਸ ਤਰਾਂ ਹੋਣਾ ਚਾਹੀਦਾ ਹੈ, ਜਾਂ ਇਸ ਤਰਾਂ।" "ਇਹ ਇਸ ਤਰਾਂ ਹੀ ਹੋਣਾ ਚਾਹੀਦਾ ਹੈ।" ਪਰ ਅਸਲ ਵਿੱਚ ਉਹ ਖੁਦ ਨਹੀਂ ਸਮਝਦੇ। ਅਤੇ ਫਿਰ ਵੀ ਉਹ ਤੁਹਾਨੂੰ ਸਿਖਾਉਂਦੇ ਰਹਿੰਦੇ ਹਨ। ਅਤੇ ਫਿਰ ਤੁਸੀਂ ਉਨ੍ਹਾਂ ਨਾਲ ਸਹਿਮਤ ਹੁੰਦੇ ਹੋ ਕਿਉਂਕਿ ਤੁਸੀਂ ਉਨ੍ਹਾਂ ਦਾ ਸਤਿਕਾਰ ਕਰਦੇ ਹੋ। ਕਈ ਵਾਰ ਤੁਸੀਂ ਸੋਚਦੇ ਹੋ ਕਿ ਇੱਕ ਬੋਧੀ ਗੁਰੂ ਨੂੰ ਤੁਹਾਡੇ ਨਾਲੋਂ ਵੱਧ ਪਤਾ ਹੋਣਾ ਚਾਹੀਦਾ ਹੈ - ਪਰ ਜ਼ਰੂਰੀ ਨਹੀਂ ਕਿ ਅਜਿਹਾ ਹੋਵੇ। ਉਹ ਗਲਤ ਗੱਲਾਂ ਕਹਿੰਦਾ ਹੈ ਬਿਨਾਂ ਇਹ ਸਮਝੇ ਕਿ ਇਹ ਗਲਤ ਹੈ। ਉਹ ਤੁਹਾਨੂੰ ਗਲਤ ਗੱਲ ਦੱਸਦਾ ਹੈ, ਅਤੇ ਕਿਉਂਕਿ ਤੁਸੀਂ ਉਸਦੇ ਚੋਲੇ ਦਾ ਸਤਿਕਾਰ ਕਰਦੇ ਹੋ, ਉਸਦੇ ਮੁੰਨੇ ਹੋਏ ਸਿਰ ਅਤੇ ਇਸ ਸਭ ਦਾ ਸਤਿਕਾਰ ਕਰਦੇ ਹੋ, ਤੁਸੀਂ ਸੋਚਦੇ ਹੋ ਕਿ ਉਹ ਸਹੀ ਹੈ ਅਤੇ ਤੁਸੀਂ ਖੁਦ ਗਲਤ ਹੋ। ਫਿਰ ਤੁਸੀਂ ਉਸਦੇ ਦ੍ਰਿਸ਼ਟੀਕੋਣ ਨੂੰ ਸਵੀਕਾਰ ਕਰਦੇ ਹੋ ਅਤੇ ਇਸਨੂੰ ਆਪਣਾ ਬਣਾਉਂਦੇ ਹੋ। ਪਰ ਅਸਲ ਵਿੱਚ, ਤੁਸੀਂ ਸ਼ੁਰੂ ਤੋਂ ਹੀ ਸਹੀ ਸੀ। ਬੱਸ ਇਹੀ ਹੈ ਕਿ ਤੁਹਾਨੂੰ ਗੁੰਮਰਾਹ ਕੀਤਾ ਗਿਆ ਹੈ। ਤੁਸੀਂ ਇੱਥੇ ਠੀਕ ਸੀ, ਪਰ ਫਿਰ ਉਹ ਤੁਹਾਨੂੰ ਉੱਥੇ ਖਿੱਚ ਕੇ ਲੈ ਗਿਆ, ਹੋਰ ਵੀ ਦੂਰ, ਅਤੇ ਫਿਰ ਹੋਰ ਅਤੇ ਹੋਰ ਵੀ ਦੂਰ। ਮੈਂ ਇਹ ਸਮਝਦੀ ਹਾਂ। ਕੋਈ ਸਮੱਸਿਆ ਨਹੀ। ਆਪਣਾ ਸਮਾਂ ਲਓ। ਠੀਕ ਹੈ?

(ਮੈਂ ਇਹ ਸਭ ਕਿਵੇਂ ਖਾ ਸਕਦਾ ਹਾਂ?) (ਤੁਹਾਡਾ ਧੰਨਵਾਦ।) ਹੌਲੀ-ਹੌਲੀ ਖਾਓ। (ਹਾਂਜੀ, ਹਾਂਜੀ ।) (ਤਾਂ, ਇਹ ਕਿਵੇਂ ਹੈ?) (ਤੁਸੀਂ ਕਿਉਂ ਨਹੀਂ ਰੁਕਦੇ?) ਨਹੀਂ, ਮੈਂ ਹਮੇਸ਼ਾ ਲਈ ਨਹੀਂ ਰਹਾਂਗੀ। ਬਸ ਅੱਗੇ-ਪਿੱਛੇ ਜਾ ਰਹੀ ਹਾਂ। (ਅੱਗੇ-ਪਿੱਛੇ ਜਾ ਰਹੇ।) ਹਾਂਜੀ । (ਹਾਂਜੀ, ਹਾਂਜੀ ।) (ਖੈਰ, ਮੈਨੂੰ ਉਮੀਦ ਹੈ ਕਿ ਅਸੀਂ ਦੁਬਾਰਾ ਮਿਲਾਂਗੇ।) ਠੀਕ ਹੈ । (ਤੁਹਾਨੂੰ ਮਿਲਣਾ ਮਾਣ ਵਾਲੀ ਗੱਲ ਸੀ, ਭੈਣ ਜੀ।) ਮੈਂਨੂੰ ਵੀ। ਤੁਸੀਂ ਮੇਰੇ ਨਾਲੋਂ ਬਿਹਤਰ ਔਲੈਕਸੀਜ਼ (ਵੀਐਤਨਾਮੀਜ਼) ਬੋਲਦੇ ਹੋ। ਤੁਸੀਂ ਮੇਰੇ ਨਾਲੋਂ ਬਿਹਤਰ ਬੋਲਦੇ ਹੋ। ਤੁਸੀਂ ਸਭ ਕੁਝ ਜਾਣਦੇ ਹੋ। ਤਾਂ ਫਿਰ ਤੁਹਾਨੂੰ ਸਭ ਪਤਾ ਹੈ। (ਮੈਂ ਸਾਰੇ ਕੁਆਂਗ ਨਗਾਏ ਨੂੰ ਜਾਣਦਾ ਹਾਂ।) ਤੁਸੀਂ ਮੇਰੇ ਨਾਲੋਂ ਵੱਧ ਜਾਣਦੇ ਹੋ। (ਨਹੀਂ ਤਾਂ, ਮੈਂ ਵਾਪਸ ਚਲਾ ਜਾਂਦਾ।) ਮੈਂ ਕੁਆਂਗ ਨਗਾਏ ਵਿੱਚ ਜ਼ਿਆਦਾ ਨਹੀਂ ਰਹੀ। ਮੇਰਾ ਜਨਮ ਉੱਥੇ ਹੋਇਆ ਸੀ, ਪਰ ਫਿਰ ਮੈਂ ਸਕੂਲ ਲਈ ਰਾਜਧਾਨੀ ਨੂੰ ਚਲੀ ਗਈ ਸੀ। (ਰਾਜਧਾਨੀ ਨੂੰ ਚਲੇ ਗਏ ਅਤੇ ਫਿਰ ਅਮਰੀਕਾ ਵਿੱਚ ਵਿਦੇਸ਼ ਵਿੱਚ ਪੜ੍ਹਾਈ ਕੀਤੀ, ਠੀਕ ਹੈ?) ਵਿਦੇਸ਼ ਚਲੀ ਗਈ। ਆਹ, ਨਹੀਂ। ਮੈਂ ਯੂਰਪ ਗਈ ਸੀ, (ਯੂਰਪ।) ਸੋ ਮੈਨੂੰ ਆਪਣੇ ਜੱਦੀ ਸ਼ਹਿਰ ਬਾਰੇ ਓਨਾ ਨਹੀਂ ਪਤਾ ਜਿੰਨਾ ਤੁਸੀਂ ਜਾਣਦੇ ਹੋ। (ਉਮੀਦ ਹੈ, ਮੈਨੂੰ ਜਲਦੀ ਹੀ ਤੁਹਾਡੇ ਮਾਪਿਆਂ ਨੂੰ ਮਿਲਣ ਦਾ ਮੌਕਾ ਮਿਲੇਗਾ।) ਮੈਨੂੰ ਉਮੀਦ ਹੈ। ਠੀਕ ਹੈ । ਪਰ ਮੇਰੇ ਮਾਪੇ ਮੈਨੂੰ ਮਿਲਣ ਆ ਸਕਦੇ ਹਨ, ਕੋਈ ਸਮੱਸਿਆ ਨਹੀਂ। (ਸੱਚਮੁੱਚ?) ਹਾਂਜੀ । ਠੀਕ ਹੈ, ਅਲਵਿਦਾ, ਪ੍ਰੋਫੈਸਰ।

Photo Caption: ਜੀਵਨ ਵਿਚ ਸ਼ਾਹੀ ਰੰਗ ਹੈ

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (11/12)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
ਧਿਆਨਯੋਗ ਖਬਰਾਂ
2025-08-10
1 ਦੇਖੇ ਗਏ
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-08-10
1 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-08-10
1 ਦੇਖੇ ਗਏ
ਧਿਆਨਯੋਗ ਖਬਰਾਂ
2025-08-09
2312 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-08-09
590 ਦੇਖੇ ਗਏ
ਧਿਆਨਯੋਗ ਖਬਰਾਂ
2025-08-08
733 ਦੇਖੇ ਗਏ
37:06
ਧਿਆਨਯੋਗ ਖਬਰਾਂ
2025-08-08
54 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ