ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸਾਰਾ ਬ੍ਰਹਿਮੰਡ ਤੁਹਾਡੇ ਅੰਦਰ ਸਮਾਇਆ ਹੋਇਆ ਹੈ। ਪਰ ਤੁਹਾਨੂੰ ਇਸ ਬਾਰੇ ਕੁਝ ਨਹੀਂ ਪਤਾ। ਤੁਹਾਨੂੰ ਕਿਤੇ ਵੀ ਨਹੀਂ ਪਤਾ - ਤੁਸੀਂ ਲੋਕਾਂ ਨੂੰ ਨਰਕ ਤੋਂ ਬਚਾ ਕੇ ਸਵਰਗ ਵਿੱਚ ਨਹੀਂ ਲਿਆ ਸਕਦੇ। ਪਰ ਵੱਡੇ ਮੂੰਹ ਇਹ ਐਲਾਨ ਕਰਨ ਦੀ ਹਿੰਮਤ ਕਰਦੇ ਹਨ ਕਿ ਤੁਸੀਂ ਇਕ ਬੁੱਧ ਹੋ ਜਾਂ ਇਸ਼ਾਰਾ ਕਰਦੇ ਤਾਂ ਜੋ ਤੁਹਾਡੇ ਅਨੁਯਾਈ ਦਾਅਵਾ ਕਰਨ ਕਿ ਤੁਸੀਂ ਇਕ ਬੁੱਧ ਹੋ। ਤੁਸੀਂ ਕਿਸ ਨੂੰ ਧੋਖਾ ਦੇ ਰਹੇ ਹੋ? ਤੁਹਾਨੂੰ ਨਹੀਂ ਪਤਾ ਕਿ ਸਾਰੇ ਸਵਰਗ ਜਾਣਦੇ, ਸਮਝਦੇ ਹਨ ਤੁਸੀਂ ਕੀ ਕਰ ਰਹੇ ਹੋ, ਦੇਖੋ ਤੁਸੀਂ ਕੀ ਕਰ ਰਹੇ ਹੋ? ਜੇ ਤੁਸੀਂ ਇਸ ਤਰਾਂ ਹੀ ਚੱਲਦੇ ਰਹੇ ਤਾਂ ਤੁਸੀਂ ਨਰਕ ਤੋਂ ਇਲਾਵਾ ਕਿਤੇ ਹੋਰ ਨਹੀਂ ਜਾ ਸਕਦੇ। ਮੈਂ ਤੁਹਾਨੂੰ ਚੇਤਾਵਨੀ ਦੇ ਰਹੀ ਹਾਂ। ਮੈਂ ਸਿਰਫ਼ ਸੱਚ ਦੱਸਣ ਦੀ ਕੋਸ਼ਿਸ਼ ਕਰ ਰਹੀ ਹਾਂ ਅਤੇ ਇਸ ਦੁਨਿਆਵੀ ਭਾਸ਼ਾ ਵਿੱਚ ਜਿਸ ਵੀ ਤਰੀਕੇ ਨਾਲ ਹੋ ਸਕੇ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹਾਂ। ਉਮੀਦ ਹੈ, ਤੁਸੀਂ ਸਾਰੇ ਸਮਝੋਗੇ ਅਤੇ ਇਸ ਪਾਪੀ ਐਲਾਨ ਨੂੰ ਰੋਕੋਗੇ ਕਿ ਤੁਸੀਂ ਇੱਕ ਇੱਕ ਬੁੱਧ ਹੋ ਅਤੇ ਇਹ ਸਭ ਕੁਝ। ਆਪਣੇ ਆਪ ਵੱਲ ਦੇਖੋ। ਤੁਸੀਂ ਕੀ ਕਰ ਸਕਦੇ ਹੋ? ਬੁੱਧ, ਉਹ ਸਵਰਗ ਗਏ, ਉਹ ਨਰਕ ਗਏ, ਉਹ ਹਰ ਜਗ੍ਹਾ ਗਏ ਮਨੁੱਖਾਂ ਨੂੰ ਸਿੱਖਿਆ ਦੇਣ ਲਈ। ਸਿਰਫ਼ ਮਨੁੱਖਾਂ ਨੂੰ ਸਿਖਾਉਣ ਲਈ ਹੀ ਨਹੀਂ, ਸਗੋਂ ਉਹ ਸਵਰਗਾਂ ਨੂੰ ਸਿਖਾਉਂਦੇ ਹਨ। ਉਹ ਕਈ ਬੁੱਧਾਂ ਦੀਆਂ ਧਰਤੀਆਂ ਵਿੱਚ ਸਿੱਖਿਆ ਦਿੰਦੇ ਹਨ। ਅਤੇ ਤੁਹਾਡੇ ਬਾਰੇ ਕੀ, ਤੁਸੀਂ ਕੀ ਕਰ ਸਕਦੇ ਹੋ? ਤੁਸੀਂ ਕਿੱਥੇ ਜਾ ਰਹੇ ਹੋ? ਕੀ ਤੁਹਾਨੂੰ ਸਵਰਗਾਂ ਦੇ ਦਰਵਾਜ਼ੇ ਦੇ ਸਾਹਮਣੇ ਪੈਰ ਰੱਖਣ ਦੀ ਵੀ ਇਜਾਜ਼ਤ ਹੈ, ਅੰਦਰ ਜਾਣ ਦੀ ਗੱਲ ਕਰਨੀ ਤਾਂ ਦੂਰ ਦੀ ਗਲ ਹੈ? ਤੁਸੀਂ ਸਾਰੇ ਖੁਦ ਇਹ ਜਾਣਦੇ ਹੋ। ਜੇ ਤੁਸੀਂ ਇਮਾਨਦਾਰ ਹੋ, ਤਾਂ ਤੁਸੀਂ ਸੱਚਮੁੱਚ ਇਹ ਕਬੂਲ ਕਰੋਗੇ, ਕਿਉਂਕਿ ਮੈਨੂੰ ਪਤਾ ਹੈ ਕਿ ਤੁਸੀਂ ਕੁਝ ਨਹੀਂ ਜਾਣਦੇ। ਤੁਸੀਂ ਅਜੇ ਕਿਤੇ ਨਹੀਂ ਗਏ - ਸਿਰਫ਼ ਲੋਕਾਂ ਦਾ ਪੈਸਾ ਅਤੇ ਪੂਜਾ, ਪ੍ਰਸਿੱਧੀ ਅਤੇ ਕਿਸਮਤ ਚਾਹੁੰਦੇ ਹੋ। ਇਹ ਬਹੁਤ ਹੀ ਭੈੜਾ ਅਤੇ ਪਾਪੀ ਹੈ। ਮੈਂ ਤੁਹਾਨੂੰ ਸੱਚੀ ਕਹਾਣੀ ਨਾਲ ਚੇਤਾਵਨੀ ਦੇ ਰਹੀ ਹਾਂ। ਤਾਂ ਜਾਗੋ! ਇਮਾਨਦਾਰ ਬਣੋ। ਆਪਣੇ ਨਿਮਰ ਸੁਭਾਅ ਵੱਲ ਵਾਪਸ ਜਾਓ। ਬੁੱਧ ਦੇ ਸੂਤਰਾਂ ਦਾ ਅਧਿਐਨ ਕਰੋ। ਜਾਂ ਜੇਕਰ ਤੁਸੀਂ ਕੈਥੋਲਿਕ ਜਾਂ ਈਸਾਈ ਹੋ ਤਾਂ ਬਾਈਬਲ ਦਾ ਅਧਿਐਨ ਕਰੋ। ਉੱਥੇ ਬੈਠ ਕੇ ਲੋਕਾਂ ਦੇ ਪੈਸੇ ਨਾ ਖਾਂਦੇ ਰਹੋ ਅਤੇ ਲੋਕਾਂ ਦੀਆਂ ਭੇਟਾਂ ਲੈਂਦੇ ਅਤੇ ਸਵੀਕਾਰ ਕਰਦੇ ਰਹੋ ਉਨ੍ਹਾਂ ਦਾ ਮੱਥਾ ਟੇਕਣਾ ਅਤੇ ਗੋਡੇ ਟੇਕਣੇ ਅਤੇ ਇਹ ਸਭ। ਮੈਂ ਕਦੇ ਵੀ ਆਪਣੇ ਕਿਸੇ ਵੀ ਅਨੁਯਾਈ ਨੂੰ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਦਿੰਦੀ। ਮੈਂ ਚਾਹੁੰਦੀ ਹਾਂ ਕਿ ਉਹ ਸੁਤੰਤਰ ਹੋਣ, ਖੁਦ ਬੁੱਧ ਬਣਨ, ਹੌਲੀ-ਹੌਲੀ। ਅਤੇ ਤੁਸੀਂ ਲੋਕ ਕੁਝ ਨਹੀਂ ਕਰ ਰਹੇ। ਬਸ ਲੋਕਾਂ ਦੇ ਪੈਸੇ ਲੈ ਕੇ ਅਤੇ ਪੂਜਾ ਕਰਨੀ ਪਸੰਦ ਕਰਦੇ, ਬਸ ਆਪਣੇ ਹੰਕਾਰ ਨੂੰ ਖੁਆਉਣ ਲਈ। ਅਤੇ ਉਹ ਹੰਕਾਰ ਤੁਹਾਨੂੰ ਨਰਕ ਵੱਲ ਲੈ ਜਾਵੇਗਾ, ਕਿਉਂਕਿ ਤੁਸੀਂ ਕੁਝ ਨਹੀਂ ਜਾਣਦੇ। ਤੁਸੀਂ ਬਿਲਕੁਲ ਵੀ ਗਿਆਨਵਾਨ ਨਹੀਂ ਹੋ। ਨਹੀਂ ਤਾਂ, ਤੁਸੀਂ ਇਹ ਸਾਰੀਆਂ ਮੂਰਖਤਾਪੂਰਨ ਗੱਲਾਂ ਨਹੀਂ ਕਰਦੇ, ਆਪਣੇ ਆਪ ਨੂੰ ਇੱਕ ਬੁੱਧ ਹੋਣ ਦਾ ਦਾਅਵਾ ਕਰਦੇ ਹੋਏ ਜਾਂ ਆਪਣੇ ਅਨੁਯਾਈਆਂ ਨੂੰ ਤੁਹਾਨੂੰ "ਬੁੱਧ" ਕਹਿਣ ਨਹੀਂ ਦੇਵੋਂਗੇ। ਇਨ੍ਹਾਂ ਸਾਰੇ ਦਹਾਕਿਆਂ ਵਿੱਚ, ਮੈਨੂੰ ਪਹਿਲਾਂ ਹੀ ਪਤਾ ਸੀ ਕਿ ਮੈਂ ਕੌਣ ਹਾਂ, ਪਰ ਮੈਂ ਕਿਸੇ ਨੂੰ ਦੱਸਿਆ ਵੀ ਨਹੀਂ। ਪਿਛਲੇ ਸਾਲ ਹੀ, ਪ੍ਰਮਾਤਮਾ ਅਤੇ ਸਵਰਗ ਨੇ ਮੈਨੂੰ ਇਹ ਕਰਨ ਲਈ ਸੱਚਮੁੱਚ ਪ੍ਰੇਰਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸਦਾ ਐਲਾਨ ਕਰਨ ਦਾ ਸਮਾਂ ਆ ਗਿਆ ਹੈ। ਨਹੀਂ ਤਾਂ, ਮੈਂ ਨਹੀਂ ਚਾਹਾਂਗੀ। ਇੱਕ ਆਮ ਸਤਿਗੁਰੂ ਬਣਨਾ ਪਹਿਲਾਂ ਹੀ ਕਾਫ਼ੀ ਔਖਾ ਹੈ। ਆਪਣੇ ਵੱਲ ਧਿਆਨ ਕਿਉਂ ਲਿਆਵਾਂ ਅਤੇ ਲੋਕਾਂ ਦੇ ਕਰਮ ਕਿਉਂ ਪ੍ਰਾਪਤ ਕਰਾਂ? ਕਿਉਂਕਿ ਜੇ ਉਹ ਸੋਚਦੇ ਹਨ ਕਿ ਤੁਸੀਂ ਬੁੱਧ ਹੋ, ਜੇ ਉਹ ਤੁਹਾਡੇ 'ਤੇ ਵਿਸ਼ਵਾਸ ਕਰਦੇ ਹਨ, ਤਾਂ ਉਹ ਤੁਹਾਨੂੰ ਡੰਗ ਮਾਰਨਗੇ, ਜਾਂ ਉਹ ਤੁਹਾਨੂੰ ਨੁਕਸਾਨ ਪਹੁੰਚਾਉਣਾ ਚਾਹੁਣਗੇ, ਜਾਂ ਉਹ ਸੋਚਣਗੇ ਕਿ ਤੁਸੀਂ ਸੱਚ ਨਹੀਂ ਬੋਲਦੇ ਅਤੇ ਇਹ ਸਭ । ਇੱਕ ਸਤਿਗੁਰੂ ਹੋਣਾ ਵਧੇਰੇ ਗੁੰਝਲਦਾਰ ਹੈ। ਅਤੇ ਬਸ ਪ੍ਰਮਾਤਮਾ ਨੇ ਮੈਨੂੰ ਕਿਹਾ ਕਿ ਮੈਂ ਆਪਣੇ ਲਈ "ਸੁਪਰੀਮ ਮਾਸਟਰ" ਕਹਾਂ, ਇਹ ਖਿਤਾਬ ਮੈਨੂੰ ਸਵਰਗਾਂ ਦੁਆਰਾ ਦਿੱਤਾ ਗਿਆ ਸੀ, ਪ੍ਰਮਾਤਮਾ ਦੁਆਰਾ। ਅਤੇ ਇਹ ਪਹਿਲਾਂ ਹੀ ਬਹੁਤ ਮੁਸੀਬਤ ਹੈ। ਸ਼ੁਰੂ ਵਿੱਚ, ਮੈਂ ਇਹ ਕਹਿਣ ਤੋਂ ਝਿਜਕ ਰਹੀ ਸੀ, ਇਹ ਕਹਿਣਾ ਕਿ ਤੁਸੀਂ ਯਿਸੂ ਮਸੀਹ ਹੋ, ਉਵੇਂ ਜਿਵੇਂ ਬੁੱਧ ਧਰਮ ਵਿੱਚ ਮੇਤ੍ਰਿਆ ਬੁੱਧ ਵਾਂਗ ਤਾਂ ਦੂਰ ਦੀ ਗਲ ਹੈ। ਇਹੀ ਹੈ ਬਸ ਕਿ ਉਹ ਸਿਰਫ ਇਸਨੂੰ ਇੱਕ ਵੱਖਰਾ ਨਾਮ ਦਿੰਦੇ ਹਨ, ਪਰ ਇਹ ਉਹੀ ਇਕ ਵਿਅਕਤੀ ਹੈ, ਸਿਰਫ਼ ਇੱਕ ਹਸਤੀ ਹੈ, ਯਿਸੂ ਮਸੀਹ ਜਾਂ ਮੇਤ੍ਰਿਆ ਬੁੱਧ। ਅਤੇ ਤੁਸੀਂ ਕੌਣ ਹੋ - ਪ੍ਰਮਾਤਮਾ ਦੀ ਆਗਿਆ ਤੋਂ ਬਿਨਾਂ ਉਸ ਖਿਤਾਬ ਦਾ ਦਾਅਵਾ ਕਰਨ ਦੀ ਹਿੰਮਤ ਕਰਦੇ ਹੋ? ਸਾਰੇ ਸਵਰਗ ਤੁਹਾਨੂੰ ਵੇਖ ਰਹੇ ਹਨ। ਮੈਂ ਇਸ ਸਭ ਬਾਰੇ ਗੱਲ ਕਰਦੇ-ਕਰਦੇ ਥੱਕ ਗਿਆ ਹਾਂ। ਸੋ ਆਪਣੇ ਆਪ ਨਾਲ ਵਿਵਹਾਰ ਕਰੋ। ਬਿਹਤਰ ਲਈ ਬਦਲੋ, ਜਾਂ ਲੁਕੋ। ਕਿਤੇ ਲੁਕ ਜਾਓ ਅਤੇ ਪੈਰੋਕਾਰਾਂ ਨੂੰ ਇੱਕਲੇ ਛੱਡ ਦਿਓ ਤਾਂ ਜੋ ਇੱਕ ਨਕਲੀ ਗੁਰੂ, ਨਕਲੀ ਬੁੱਧ ਬਣਨ ਅਤੇ ਉਨ੍ਹਾਂ ਨੂੰ ਹਨੇਰੇ ਵਿੱਚ ਲਿਜਾਣ ਨਾਲੋਂ ਉਹ ਬਿਹਤਰ ਰਸਤਾ ਲੱਭ ਸਕਣ। ਇਹ ਸਭ ਤੋਂ ਵੱਡਾ ਪਾਪ ਹੈ। ਬੁੱਧ ਨੇ ਇਹ ਕਿਹਾ ਸੀ, ਸੋ ਇਸਨੂੰ ਨਿਸ਼ਾਨਬੱਧ ਕਰੋ। ਪਹਿਲਾਂ ਬੋਧੀ ਸੂਤਰਾਂ ਦਾ ਅਧਿਐਨ ਕਰੋ। ਅਤੇ ਫਿਰ ਇੱਕ ਗਿਆਨਵਾਨ ਗੁਰੂ ਨੂੰ ਲੱਭਣ ਦੀ ਕੋਸ਼ਿਸ਼ ਕਰੋ ਜੋ ਤੁਹਾਨੂੰ ਉੱਚਾ ਚੁੱਕੇ, ਤੁਹਾਡੇ ਸਾਰੇ ਪਾਪ ਮਾਫ਼ ਕਰੇ, ਅਤੇ ਤੁਹਾਡੇ ਸਾਰੇ ਕਰਮਾਂ ਨੂੰ ਸਾਫ਼ ਕਰੇ। ਨਹੀਂ ਤਾਂ, ਤੁਸੀਂ ਕਦੇ ਵੀ ਕਿਤੇ ਨਹੀਂ ਪਹੁੰਚ ਸਕੋਗੇ - ਤੁਸੀਂ ਬੱਸ ਸਿੱਧੇ ਨਰਕ ਵਿੱਚ ਚਲੇ ਜਾਓਗੇ, ਬੱਸ ਇਹੀ। ਬੁੱਧ ਨੇ ਇਹ ਸੁਰੰਗਾਮਾ ਸੂਤਰ ਵਿੱਚ ਬਹੁਤ ਸਪੱਸ਼ਟ ਤੌਰ 'ਤੇ ਕਿਹਾ ਹੈ, ਇਹ ਮੈਂ ਨਹੀਂ ਹਾਂ ਜੋ ਇਹ ਕਹਿੰਦੀ ਹੈ। ਕਿਉਂਕਿ ਤੁਹਾਡੀ ਹਉਮੈ ਇੰਨੀ ਜਲਦੀ ਮਸ਼ਹੂਰ ਹੋਣਾ ਚਾਹੁੰਦੀ ਹੈ ਅਤੇ ਪੈਰੋਕਾਰਾਂ ਤੋਂ ਭੇਟਾਂ ਅਤੇ ਪੂਜਾ ਲੈਣਾ ਚਾਹੁੰਦੀ ਹੈ ਕਿਉਂਕਿ ਤੁਹਾਡਾ ਦਿਲ ਇਸ ਤਰਾਂ ਚਾਹੁੰਦਾ ਹੈ। ਪਰ ਤੁਹਾਡੇ ਕੋਲ ਉੱਥੇ ਪਹੁੰਚਣ ਲਈ ਲੋੜੀਂਦੀ ਯੋਗਤਾ ਅਤੇ ਸ਼ਕਤੀ ਨਹੀਂ ਹੈ, ਸੋ ਮਾਇਆ ਆਵੇਗੀ, ਸ਼ੈਤਾਨ ਆਵੇਗਾ ਅਤੇ ਤੁਹਾਨੂੰ ਥੋੜ੍ਹੀ ਜਿਹੀ ਸ਼ਕਤੀ ਦੇਵੇਗਾ ਤਾਂ ਜੋ ਤੁਹਾਨੂੰ ਇਹ ਮਹਿਸੂਸ ਹੋਵੇ ਕਿ ਤੁਸੀਂ ਆਪਣੇ ਆਪ ਵਿੱਚ ਅਤੇ ਉਨ੍ਹਾਂ ਦੀਆਂ ਗੱਲਾਂ ਵਿੱਚ ਵਿਸ਼ਵਾਸ ਕਰਦੇ ਹੋ। ਅਤੇ ਫਿਰ ਉਸੇ ਵੇਲੇ, ਤੁਸੀਂ ਇੱਕ "ਬੁੱਧ" ਬਣ ਜਾਂਦੇ ਹੋ। ਮੇਰਾ ਮਤਲਬ ਹੈ, ਆਪਣੇ ਆਪ ਨੂੰ ਇੱਕ ਬੁੱਧ ਹੋਣ ਦਾ ਦਾਅਵਾ ਕਰਨਾ। ਬੇਸ਼ਰਮ! ਇਹ ਤੁਹਾਡੇ ਅਤੇ ਤੁਹਾਡੇ ਪੈਰੋਕਾਰਾਂ ਲਈ ਖ਼ਤਰਨਾਕ ਹੈ। ਇਹ ਸਿਰਫ਼ ਇਸ ਤਰਾਂ ਨਹੀਂ ਹੈ ਕਿ ਤੁਸੀਂ ਉਹ ਕਰੋ ਜੋ ਤੁਸੀਂ ਚਾਹੁੰਦੇ ਹੋ। ਜੇਕਰ ਤੁਸੀਂ ਸਿਰਫ਼ ਇੱਕ ਵਿਅਕਤੀ ਹੋ, ਜਾਂ ਇੱਕ ਕਿਸਾਨ ਹੋ, ਜਾਂ ਦਫ਼ਤਰ ਵਿੱਚ ਸਿਰਫ਼ ਇੱਕ ਕਲਰਕ ਹੋ, ਤਾਂ ਤੁਹਾਡਾ ਨੁਕਸਾਨ ਬਹੁਤ ਘੱਟ ਹੈ। ਪਰ ਤੁਸੀਂ ਇੱਕ ਆਗੂ ਬਣਨਾ ਚਾਹੁੰਦੇ ਹੋ ਅਤੇ ਆਪਣੇ ਨਾਲ ਬਹੁਤ ਸਾਰੇ ਅਨੁਯਾਈਆਂ ਦੀ ਅਗਵਾਈ ਕਰਨਾ ਚਾਹੁੰਦੇ ਹੋ। ਇਸ ਨਾਲ ਬਹੁਤ ਸਾਰੇ ਲੋਕਾਂ ਨੂੰ ਨੁਕਸਾਨ ਹੁੰਦਾ ਹੈ। ਇਸੇ ਲਈ ਤੁਹਾਡਾ ਕਰਮ ਵੱਡਾ ਹੈ, ਕਿਉਂਕਿ ਤੁਸੀਂ ਜੋ ਨੁਕਸਾਨ ਕੀਤਾ ਹੈ ਉਹ ਕਈ ਗੁਣਾ ਵੱਧ ਗਿਆ ਹੈ। ਇਸੇ ਲਈ ਤੁਹਾਡਾ ਕਰਮ ਬਹੁਤ ਭਾਰੀ ਹੈ, ਕਿਉਂਕਿ ਤੁਸੀਂ ਬਹੁਤ ਸਾਰੇ ਲੋਕਾਂ ਨੂੰ ਅਸਲ ਬੁੱਧ ਦੀਆਂ ਸਿੱਖਿਆਵਾਂ, ਅਸਲ ਬੋਧੀ ਜੀਵਨ ਢੰਗ ਤੋਂ ਦੂਰ ਲੈ ਜਾਂਦੇ ਹੋ। ਮੈਨੂੰ ਉਮੀਦ ਹੈ ਕਿ ਤੁਹਾਡੇ ਕੋਲ ਕਾਫੀ ਆਈ ਕਿਊ (IQ) ਹੋਵੇਗਾ ਕਿ ਤੁਸੀਂ ਮੇਰੀ ਗੱਲ ਸਮਝ ਸਕੋ। ਜੇ ਤੁਸੀਂ ਚਾਹੇਂ ਤਾਂ ਅੱਗੇ ਵਧੋ ਅਤੇ ਮੈਨੂੰ ਨਫ਼ਰਤ ਕਰੋ। ਮੈਨੂੰ ਪਤਾ ਹੈ ਕਿ ਮੈਨੂੰ ਤੁਹਾਡੇ ਅਤੇ ਤੁਹਾਡੇ ਅਨੁਯਾਈਆਂ ਵੱਲੋਂ ਕੋਈ ਅਨੁਕੂਲ, ਜਾਂ ਸਵਾਗਤਯੋਗ ਰਵੱਈਆ ਨਹੀਂ ਮਿਲੇਗਾ, ਪਰ ਸੱਚ ਦੱਸਣਾ ਜ਼ਰੂਰੀ ਹੈ। ਮੈਂ ਜੋਖਮ ਲੈਂਦੀ ਹਾਂ। ਮੈਂ ਤੁਹਾਨੂੰ ਸਚ ਦਸਣ ਦੀ ਤੁਹਾਡੀ ਨਫ਼ਰਤ, ਜਾਂ ਤੁਹਾਡੇ ਬਦਲੇ, ਜਾਂ ਤੁਹਾਡੀ ਕਿਸੇ ਵੀ ਤਰ੍ਹਾਂ ਦੀ ਨਕਾਰਾਤਮਕ ਪ੍ਰਤੀਕਿਰਿਆ ਦਾ ਖ਼ਤਰਾ, ਜੋਖਮ ਲੈ ਰਹੀ ਹਾਂ। ਅਤੇ ਮੈਨੂੰ ਉਮੀਦ ਹੈ ਕਿ ਤੁਸੀਂ ਬਦਲ ਜਾਓਗੇ, ਨਹੀਂ ਤਾਂ ਤੁਸੀਂ ਸ਼ਾਇਦ ਨਰਕ ਵਿੱਚ ਜਾਵੋਂਗੇ, ਆਪਣੇ ਸਾਰੇ ਅਨੁਯਾਈਆਂ ਨੂੰ ਆਪਣੇ ਨਾਲ ਲੈ ਕੇ। ਇਹੀ ਮੁੱਖ ਨੁਕਤਾ ਹੈ, ਜਿਸ ਕਰਕੇ ਮੈਂ ਇਸ ਤਰਾਂ ਗੱਲ ਕਰਦੀ ਹਾਂ। ਨਹੀਂ ਤਾਂ, ਮੈਂ ਇਹ ਕਹਿਣ ਲਈ ਬਹੁਤ ਆਲਸੀ ਹਾਂ, ਕਿਉਂਕਿ ਇਹ ਬਹੁਤ ਥਕਾ-ਦੇਣ ਵਾਲਾ ਅਤੇ ਬੋਰਿੰਗ ਹੈ। ਅਤੇ ਤੁਸੀਂ ਜਾਣਦੇ ਹੋ ਕਿ ਮੇਰੇ ਕੋਲ "ਧਰਮ ਪਹੀਏ ਨੂੰ ਘੁੰਮਾਉਣ ਦਾ ਰਾਜਾ" ਦਾ ਖਿਤਾਬ ਵੀ ਕਿਉਂ ਹੈ? ਇਹ ਹੈ ਕਿਉਂਕਿ ਮੈਂ ਲੋਕਾਂ ਨੂੰ ਸਿਖਾ ਵੀ ਸਕਦੀ ਹਾਂ, ਮੌਖਿਕ ਤੌਰ 'ਤੇ ਸਿਖਾ ਸਕਦੀ ਹਾਂ, ਅਤੇ ਅੰਦਰੂਨੀ ਸ਼ਕਤੀ ਦਾ ਸੰਚਾਰ ਕਰ ਸਕਦੀ ਹਾਂ, ਅਤੇ ਉਨ੍ਹਾਂ ਦਾ ਗਿਆਨ ਦਰਵਾਜ਼ਾ ਖੋਲ੍ਹ ਸਕਦੀ ਹਾਂ ਤਾਂ ਜੋ ਉਹ ਮੁਕਤ ਹੋ ਸਕਣ ਅਤੇ ਹੌਲੀ ਹੌਲੀ ਬੁੱਧ ਬਣ ਸਕਣ। ਇਥੋਂ ਤਕ ਭਾਵੇਂ ਉਹ ਇੱਕ ਬੁੱਧ ਨਹੀਂ ਵੀ ਬਣਦੇ, ਉਹ ਸਿਰਫ਼ ਇੱਕ ਉੱਚੀ ਧਰਤੀ, ਉੱਚੀ ਬੁੱਧ ਦੀ ਧਰਤੀ, ਸਵਰਗੀ ਖੇਤਰਾਂ ਵਿੱਚ ਜਾਣਗੇ, ਆਜ਼ਾਦੀ, ਅਨੰਦ ਮਾਨਣ ਲਈ। ਸੋ ਇਹ ਸਿਰਫ਼ ਮੈਨੂੰ ਦਿੱਤਾ ਗਿਆ ਇੱਕ ਖਿਤਾਬ ਹੈ। ਤੁਹਾਨੂੰ ਸਚ ਦਸਾਂ, ਇਮਾਨਦਾਰੀ ਨਾਲ ਕਹਾਂ ਤਾਂ ਮੈਨੂੰ ਕੋਈ ਫ਼ਰਕ ਨਹੀਂ ਪੈਂਦਾ ਕਿ ਮੇਰਾ ਖਿਤਾਬ ਕੀ ਹੈ। ਕਾਹਦੇ ਵਾਸਤੇ? ਮੈਂ ਇਸਨੂੰ ਕਿਸ ਲਈ ਵਰਤ ਸਕਦੀ ਹਾਂ? ਮੈਂ ਉਹ ਹਾਂ ਜੋ ਹੁਣ ਕੁਝ ਨਹੀਂ ਚਾਹੁੰਦੀ। ਜੇ ਮੈਂ ਇਸ ਸੰਸਾਰ ਨੂੰ ਛੱਡ ਸਕਦੀ ਹੋਵਾਂ, ਤਾਂ ਮੈਂ ਖੁਸ਼ ਹੋਵਾਂਗੀ। ਇਸ ਸੰਸਾਰ ਵਿੱਚ ਮੈਨੂੰ ਖੁਸ਼ ਕਰਨ ਲਈ ਕੁਝ ਵੀ ਨਹੀਂ ਹੈ - ਜ਼ਿਆਦਾਤਰ ਇਹ ਬਹੁਤ ਦੁਖਦਾਈ ਹੈ। ਕਿਉਂਕਿ ਹਰ ਰੋਜ਼, ਮੈਂ ਸੁਪਰੀਮ ਮਾਸਟਰ ਟੈਲੀਵਿਜ਼ਨ ਸ਼ੋਅ ਲਈ ਕੰਮ ਕਰਦੀ ਹਾਂ; ਮੈਨੂੰ ਜਾਨਵਰਾਂ-ਲੋਕਾਂ ਦੇ, ਲੋਕਾਂ ਦੇ, ਸਾਰੇ ਦੁੱਖ ਦੇਖਣੇ ਪੈਂਦੇ ਹਨ, ਯੁੱਧ ਅਤੇ ਉਹ ਸਭ ਕੁਝ, ਇਹ ਸਾਰੀਆਂ ਖ਼ਬਰਾਂ। ਮੈਨੂੰ ਹਰ ਰਾਤ ਜਾਂ ਜਦੋਂ ਵੀ ਸਮਾਂ ਮਿਲਦਾ ਹੈ, ਬਹੁਤ ਸਾਰੀਆਂ ਖ਼ਬਰਾਂ ਪੜ੍ਹਨੀਆਂ ਪੈਂਦੀਆਂ ਹਨ। ਸੋ ਇਸ ਸੰਸਾਰ ਵਿੱਚ ਕੁਝ ਵੀ ਚੰਗਾ ਨਹੀਂ ਹੈ ਕਿ ਤੁਸੀਂ ਆਪਣੇ ਬੁੱਧ ਖਿਤਾਬ ਨੂੰ ਦੁਬਾਰਾ ਪ੍ਰਾਪਤ ਕਰਨ ਲਈ ਇੰਨਾ ਲਾਲਚੀ ਹੋਵੋ - ਤੁਹਾਡੇ ਕੋਲ ਕੋਈ ਨਹੀਂ ਹੈ! ਤੁਹਾਡੇ ਵਿੱਚ ਕਾਫ਼ੀ ਗੁਣ ਨਹੀਂ ਹਨ। ਤੁਹਾਡੇ ਕੋਲ ਕਾਫ਼ੀ ਗਿਆਨ ਨਹੀਂ ਹੈ। ਤੁਹਾਡੇ ਕੋਲ ਲੋੜੀਂਦੀ ਸ਼ਕਤੀ ਨਹੀਂ ਹੈ। ਇਸੇ ਲਈ ਤੁਸੀਂ ਇਹ ਨਰਕ ਦੀ ਸਜ਼ਾ ਤੋਂ ਡਰੇ ਬਿਨਾਂ ਕਰਦੇ ਹੋ, ਇਸ ਡਰ ਤੋਂ ਬਿਨਾਂ ਕਿ ਸਾਰੇ ਭੂਤ ਤੁਹਾਡੇ ਆਲੇ-ਦੁਆਲੇ ਭੱਜਦੇ ਹਨ ਅਤੇ ਤੁਹਾਨੂੰ ਸਾਰਾ ਨਕਲੀ ਘਮੰਡ ਅਤੇ ਹੰਕਾਰ ਖੁਆਉਂਦੇ ਹਨ, ਅਤੇ ਤੁਹਾਨੂੰ ਅਜਿਹਾ ਮਹਿਸੂਸ ਕਰਵਾਉਂਦੇ ਹਨ ਜਿਵੇਂ ਤੁਸੀਂ ਮਹਾਨ ਹੋ। ਉਹ ਤੁਹਾਨੂੰ ਧੋਖਾ ਦੇ ਰਹੇ ਹਨ। ਉਹ ਤੁਹਾਨੂੰ ਨੁਕਸਾਨ ਪਹੁੰਚਾ ਰਹੇ ਹਨ। ਉਹ ਚਾਹੁੰਦੇ ਹਨ ਕਿ ਤੁਸੀਂ ਇਹ ਸਾਰੇ ਪਾਪ ਕਰੋ ਤਾਂ ਜੋ ਬਾਅਦ ਵਿੱਚ ਜਦੋਂ ਤੁਸੀਂ ਮਰ ਜਾਓ, ਤੁਹਾਨੂੰ ਉਨ੍ਹਾਂ ਦੇ ਨਾਲ ਨਰਕ ਵਿੱਚ ਜਾਣਾ ਪਵੇ। ਅਤੇ ਉਹ ਤੁਹਾਨੂੰ ਤਸੀਹੇ ਦੇ ਸਕਦੇ ਹਨ ਅਤੇ ਆਪਣੇ ਦਿਲ ਦੀ ਤਸੱਲੀ ਅਨੁਸਾਰ ਸਜ਼ਾ ਦੇ ਸਕਦੇ ਹਨ ਕਿਉਂਕਿ ਉਹ ਅਜਿਹਾ ਹੀ ਕਰਦੇ ਹਨ। ਅਤੇ ਉਹ ਤੁਹਾਨੂੰ ਖਾ ਵੀ ਸਕਦੇ ਹਨ। ਫਿਰ ਤੁਸੀਂ ਹਮੇਸ਼ਾ ਲਈ ਖਤਮ ਹੋ ਜਾਵੋਂਗੇ। ਤੁਸੀਂ ਕਦੇ ਵੀ ਕਿਤੇ ਵੀ ਪੁਨਰਜਨਮ ਨਹੀਂ ਲੈ ਸਕੋਗੇ। ਤੁਸੀਂ ਖਤਮ ਹੋ ਜਾਵੋਂਗੇ। ਕਿਉਂਕਿ ਉਨ੍ਹਾਂ ਭੂਤਾਂ ਦੁਆਰਾ ਖਾਧੇ ਜਾਣ ਲਈ, ਫਿਰ ਤੁਸੀਂ ਉਨ੍ਹਾਂ ਨਾਲ, ਉਨ੍ਹਾਂ ਦੇ ਅੰਦਰ, ਇਕਮਿਕ ਹੋ ਜਾਂਦੇ ਹੋ, ਅਤੇ ਤੁਸੀਂ ਹਮੇਸ਼ਾ ਲਈ ਗੁਆਚ ਜਾਓਗੇ। ਉਸ ਤੋਂ ਬਾਅਦ ਤੁਹਾਡੀ ਕੋਈ ਵਿਅਕਤੀਗਤ ਆਤਮਾ ਨਹੀਂ ਰਹੇਗੀ - ਤੁਸੀਂ ਸਾਰੇ ਤਬਾਹ ਹੋ ਜਾਓਗੇ, ਸਾਰੇ ਮਿੱਟੀ ਵਿੱਚ ਮਿਲ ਜਾਓਗੇ। ਇਸੇ ਲਈ ਭੂਤ ਅਤੇ ਸ਼ੈਤਾਨ, ਉਹ ਸੱਚਮੁੱਚ ਤੁਹਾਡੇ ਵਰਗੇ ਕਿਸੇ ਵੀ ਤਰ੍ਹਾਂ ਦੇ ਲੋਕਾਂ ਨੂੰ ਧੋਖਾ ਦੇਣਾ ਪਸੰਦ ਕਰਦੇ ਹਨ, ਜੋ ਸਿਰਫ਼ ਪ੍ਰਸਿੱਧੀ ਅਤੇ ਲਾਭ ਚਾਹੁੰਦੇ ਹਨ, ਅਤੇ ਇਸ ਦੇ ਯੋਗ ਕੁਝ ਵੀ ਨਹੀਂ ਹੈ। ਤਾਂ ਸਾਵਧਾਨ ਰਹੋ। ਬਦਲੋ। ਬਦਲੋ, ਪਛਤਾਵਾ ਕਰੋ, ਇਸ ਤੋਂ ਪਹਿਲਾਂ ਕਿ ਬਹੁਤ ਦੇਰ ਹੋ ਜਾਵੇ। ਜੇ ਤੁਸੀਂ ਉਸ ਪਾਸੇ ਜਾ ਰਹੇ ਹੋ ਤਾਂ ਮੈਂ ਤੁਹਾਡੀ ਮਦਦ ਵੀ ਨਹੀਂ ਕਰ ਸਕਦੀ, ਕਿਉਂਕਿ ਤੁਸੀਂ ਸਹੀ ਦਿਸ਼ਾ ਵਿੱਚ ਨਹੀਂ ਜਾਂਦੇ। ਮੈਂ ਤੁਹਾਨੂੰ ਬੁਲਾ ਰਹੀ ਹਾਂ, ਉਮੀਦ ਹੈ ਕਿ ਤੁਸੀਂ ਬਦਲ ਜਾਓਗੇ ਅਤੇ ਯੂ-ਟਰਨ ਲਓਗੇ। ਨਿਮਰਤਾ ਨਾਲ ਅਧਿਐਨ ਕਰਨ ਲਈ ਜਾਓ ਅਤੇ ਇੱਕ ਮਹਾਨ ਗੁਰੂ, ਗਿਆਨਵਾਨ ਗੁਰੂ ਨੂੰ ਲੱਭੋ, ਜਿਸ ਕੋਲ ਤੁਹਾਨੂੰ ਉੱਚਾ ਚੁੱਕਣ, ਤੁਹਾਡੇ ਸਾਰੇ ਪਾਪਾਂ ਨੂੰ ਢੱਕਣ ਲਈ, ਅਤੇ ਤੁਹਾਨੂੰ ਇੱਕ ਬਿਹਤਰ ਜੀਵ ਬਣਨ ਵਿੱਚ ਮਦਦ ਕਰਨ ਦੀ ਸ਼ਕਤੀ ਹੈ। ਨਹੀਂ ਤਾਂ, ਤੁਸੀਂ ਨਰਕ ਤੋਂ ਕਿਸੇ ਵੀ ਤਰ੍ਹਾਂ ਨਹੀਂ ਬਚ ਸਕਦੇ। ਅਤੇ ਤੁਹਾਡੇ ਅਨੁਯਾਈ ਵੀ ਇਸ ਪਾਪ ਨੂੰ ਸਾਂਝਾ ਕਰਨਗੇ, ਸਭ ਤੋਂ ਭੈੜੇ ਕਰਮ, ਅਤੇ ਫਿਰ ਤੁਸੀਂ ਸਾਰੇ ਨਰਕ ਵਿੱਚ ਜਾਓਗੇ, ਮਾਇਆ ਰਾਜਾ ਦੇ ਗੁਲਾਮ ਬਣ ਜਾਓਗੇ, ਨਰਕ ਦੇ ਰਾਜੇ ਦੇ, ਉਦਾਹਰਣ ਵਜੋਂ। ਜਾਂ ਉਹ ਤੁਹਾਡੇ ਵਿੱਚੋਂ ਕਈਆਂ ਨੂੰ ਖਾ ਸਕਦੇ ਹਨ ਜੇਕਰ ਤੁਸੀਂ ਨਰਕ ਵਿੱਚ ਰਹਿਣ ਦੇ ਵੀ ਯੋਗ ਨਹੀਂ ਹੋ, ਕਿਉਂਕਿ ਤੁਹਾਨੂੰ ਹੁਣ ਰੀਸਾਈਕਲ ਨਹੀਂ ਕੀਤਾ ਜਾ ਸਕਦਾ, ਤੁਸੀਂ ਬਹੁਤ ਮਾੜੇ ਹੋ, ਬਹੁਤ ਮਾੜੇ। ਇਸ ਕਰਕੇ। ਤਾਂ, ਕਿਰਪਾ ਕਰਕੇ ਇੱਕ ਵਾਰ ਮੇਰੀ ਗੱਲ ਸੁਣੋ। ਯੂ-ਟਰਨ ਕਰੋ। ਤੋਬਾ ਕਰੋ, ਨਿਮਰ ਬਣੋ, ਇੱਕ ਗੁਰੂ ਲੱਭਣ ਲਈ ਜਾਓ। ਜਾਓ, ਤੁਹਾਨੂੰ ਸੱਚਮੁੱਚ ਇੱਕ ਗੁਰੂ ਲੱਭਣਾ ਪਵੇਗਾ। ਪ੍ਰਮਾਤਮਾ ਨੂੰ, ਬੁੱਧ ਨੂੰ ਪ੍ਰਾਰਥਨਾ ਕਰੋ ਕਿ ਉਹ ਤੁਹਾਨੂੰ ਇੱਕ ਗੁਰੂ, ਮਹਾਨ ਗੁਰੂ ਕੋਲ ਲੈ ਜਾਵੇ ਜੋ ਤੁਹਾਡੀ ਮਦਦ ਕਰ ਸਕਦਾ ਹੈ, ਤੁਹਾਡੇ ਪਾਪਾਂ ਨੂੰ ਸਾਫ਼ ਕਰ ਸਕਦਾ ਹੈ ਅਤੇ ਤੁਹਾਨੂੰ ਸਵਰਗ ਨੂੰ ਵਾਪਸ ਲਿਆ ਸਕਦਾ ਹੈ। ਤੁਹਾਡੀ ਪਸੰਦ ਦਾ ਇਕ ਗੁਰੂ, ਇਹ ਜ਼ਰੂਰੀ ਨਹੀਂ ਕਿ ਮੈਂ ਹੀ ਹੋਵਾਂ। ਤੁਹਾਨੂੰ ਮੇਰੇ ਪਿੱਛੇ ਆਉਣ ਦੀ ਲੋੜ ਨਹੀਂ ਹੈ। ਪਰ ਤੁਹਾਨੂੰ ਮੇਰੀਆਂ ਸੱਚੀਆਂ ਗੱਲਾਂ ਸੁਣਨੀਆਂ ਪੈਣਗੀਆਂ, ਅਤੇ ਫਿਰ ਬਦਲਣਾ ਪਵੇਗਾ। ਨਹੀਂ ਤਾਂ, ਬਹੁਤ ਦੇਰ ਹੋ ਜਾਵੇਗੀ। ਪ੍ਰਮਾਤਮਾ ਤੁਹਾਨੂੰ ਅਸੀਸ ਦੇਵੇ। ਬੁੱਧ ਤੁਹਾਡੀ ਮਦਦ ਕਰੇ। ਆਮੇਨ। ਤੁਸੀਂ ਦੇਖੋ… ਮੈਂ ਹੁਣ ਇਨ੍ਹਾਂ ਲੋਕਾਂ ਨਾਲ ਹੋਰ ਗੱਲ ਨਹੀਂ ਕਰ ਰਹੀ; ਮੈਂ ਆਮ ਲੋਕਾਂ ਨਾਲ ਗੱਲ ਕਰ ਰਹੀ ਹਾਂ। ਅੱਜਕੱਲ੍ਹ, ਜਿਵੇਂ ਕਿ ਬਹੁਤ ਸਾਰੇ ਪੈਗੰਬਰਾਂ, ਜਾਂ ਸਾਏਕਿਕ (ਮਨੋ ਵਿਗਿਆਨੀਆਂ), ਜਾਂ ਦਿਵਦਰਸ਼ੀਆਂ ਨੇ ਭਵਿੱਖਬਾਣੀ ਕੀਤੀ ਹੈ ਕਿ ਇਸ ਸਮੇਂ ਵਿੱਚ, ਸਾਰੀਆਂ ਬੁਰਾਈਆਂ ਜਾਂ ਲੁਕਵੇਂ ਭੂਤ ਅਤੇ ਬੁਰੀਆਂ, ਨਕਲੀ ਸਿੱਖਿਆਵਾਂ, ਨਕਲੀ ਗੁਰੂ, ਨਕਲੀ ਬੁੱਧ ਸਭ ਬਾਹਰ ਆ ਜਾਣਗੇ, ਸਾਰੇ ਖੁੱਲ੍ਹ ਕੇ ਸਾਹਮਣੇ ਆ ਜਾਣਗੇ। ਲੋਕ ਉਨ੍ਹਾਂ ਨੂੰ ਜਾਣ ਲੈਣਗੇ। ਅਤੇ ਭਾਵੇਂ ਲੋਕ ਤੁਹਾਨੂੰ ਹੁਣ ਨਹੀਂ ਜਾਣਦੇ, ਤੁਸੀਂ ਬਹੁਤ ਜਲਦੀ ਹੀ ਬੇਨਕਾਬ ਹੋ ਜਾਓਗੇ। ਮੇਰੇ ਸ਼ਬਦਾਂ ਨੂੰ ਸੁਣੋ। ਸੋ ਬਹੁਤ ਦੇਰ ਹੋਣ ਤੋਂ ਪਹਿਲਾਂ ਬਦਲੋ। ਇਸ ਸਮੇਂ, ਹਰ ਬੁਰੀ ਚੀਜ਼, ਹਰ ਬੁਰੀ ਚੀਜ਼ ਬਾਹਰ ਆਉਣਾ ਜਾਰੀ ਰਖ ਰਹੀ ਹੈ। ਸਾਰੇ ਬੁਰੇ ਸਮੂਹ ਜੋ ਪਹਿਲਾਂ ਸ਼ਕਤੀਸ਼ਾਲੀ ਹੁੰਦੇ ਸਨ, ਇੱਥੋਂ ਤੱਕ ਕਿ ਸਭ ਤੋਂ ਵਧੀਆ ਸਿਤਾਰੇ ਅਤੇ ਸਭ ਤੋਂ ਵਧੀਆ ਸ਼ੋਸ਼ੇਬਾਜ (ਪੌਪਿਉਲਿਸਟ), ਸ਼ਕਤੀਸ਼ਾਲੀ ਰਾਸ਼ਟਰਪਤੀ ਨੂੰ ਇਸ ਅਤੇ ਰਾਜਕੁਮਾਰ ਨੂੰ ਜਾਣਦੇ ਹੋਏ, ਉਹ ਸਾਰੇ ਬੇਨਕਾਬ ਹੋ ਜਾਂਦੇ ਹਨ, ਬਿਲਕੁਲ ਸੂਰਜ ਦੀ ਰੌਸ਼ਨੀ ਵਾਂਗ। ਸੋ, ਸੰਸਾਰ ਦੇ ਇਸ ਸਮੇਂ ਵਿੱਚ ਹਰ ਚੀਜ਼ ਨਕਲੀ, ਹਰ ਚੀਜ਼ ਜੋ ਅਸਲੀ ਨਹੀਂ ਹੈ, ਕੋਈ ਵੀ ਮਾੜਾ ਪੱਧਰ ਜਾਂ ਮਾੜਾ ਇਰਾਦਾ, ਸਭ ਕੁਝ ਬੇਨਕਾਬ ਹੋ ਜਾਵੇਗਾ - ਇੱਕ ਬਹੁਤ ਹੀ ਖ਼ਤਰਨਾਕ ਅਤੇ ਬਹੁਤ ਹੀ ਵਿਲੱਖਣ ਵਿਨਾਸ਼ ਦਾ ਸਮਾਂ। ਸੋ ਤੁਸੀਂ ਕਿਤੇ ਵੀ ਭੱਜ ਨਹੀਂ ਸਕੋਗੇ। ਤੁਹਾਡਾ ਪਰਦਾਫਾਸ਼ ਵੀ ਹੋ ਜਾਵੇਗਾ। Photo Caption: ਸਮਝਦਾਰੀ ਨਾਲ ਜੀਓ, ਭਰਪੂਰ ਅਸੀਸਾਂ ਦਾ ਆਨੰਦ ਮਾਣੋ