ਵਿਸਤਾਰ
ਡਾਓਨਲੋਡ Docx
ਹੋਰ ਪੜੋ
ਅਸੀਂ ਕੁਆਨ ਯਿਨ ਵਿਧੀ ਦਾ ਅਭਿਆਸ ਕਰਦੇ ਹਾਂ। ਅਸੀਂ (ਅੰਦਰੂਨੀ ਸਵਰਗੀ) ਰੌਸ਼ਨੀ ਅਤੇ ਆਵਾਜ਼ ਨੂੰ ਜਾਣਦੇ ਹਾਂ। ਜਿਸਨੂੰ ਤੁਸੀਂ ਆਪਣੀਆਂ ਅੱਖਾਂ ਨਾਲ ਨਹੀਂ ਦੇਖ ਸਕਦੇ। ਜਿਸਨੂੰ ਤੁਸੀਂ ਆਪਣੇ ਕੰਨਾਂ ਨਾਲ ਨਹੀਂ ਸੁਣ ਸਕਦੇ। ਕਿਉਂਕਿ ਜੋ ਕੁਝ ਵੀ ਤੁਸੀਂ ਭਰਮ-ਭਰੀਆਂ ਅੱਖਾਂ ਨਾਲ ਦੇਖ ਅਤੇ ਸੁਣ ਸਕਦੇ ਹੋ, ਇਸ ਭਰਮ-ਭਰੇ ਸਰੀਰ ਤੋਂ, ਭਰਮ-ਭਰੇ ਕੰਨਾਂ ਤੋਂ - ਉਹ ਸਭ ਨਕਲੀ ਹਨ। ਅਤੇ ਜੇਕਰ ਤੁਸੀਂ ਸੱਚਮੁੱਚ ਸ਼ਾਨਦਾਰ, ਸੂਰਜ ਰੌਸ਼ਨੀ ਨਾਲੋਂ ਵਧੇਰੇ ਚਮਕਦਾਰ ਨਹੀਂ ਦੇਖਦੇ, ਅਤੇ ਤੁਸੀਂ ਸਿਰਫ਼ ਕੁਝ ਮੱਧਮ ਰੌਸ਼ਨੀ ਦੇਖਦੇ ਹੋ, ਤਾਂ ਇਹ ਅਸਲ ਰੌਸ਼ਨੀ ਨਹੀਂ ਹੈ। ਇਹ ਐਸਟਰਲ, ਸੂਖਮ ਪੱਧਰ ਤੋਂ ਰੋਸ਼ਨੀ ਹੈ, ਨਰਕ ਤੋਂ ਵੀ।ਹਾਏ ਮੇਰੇ ਪ੍ਰਮਾਤਮਾ! ਮੈਂ ਚਾਹੁੰਦੀ ਹਾਂ ਕਿ ਹਰ ਕੋਈ ਜੋ ਸੱਚਮੁੱਚ ਇੱਕ ਬੁੱਧ ਬਣਨਾ ਚਾਹੁੰਦਾ ਹੈ ਪਹਿਲਾਂ ਅਧਿਐਨ ਕਰੇ, ਪਹਿਲਾਂ ਸਚਮੁਚ ਉਸ ਸਿਧਾਂਤ ਦਾ ਅਧਿਐਨ ਕਰੇ, ਬੁੱਧ ਤੋਂ ਸੂਤਰਾਂ ਦਾ ਪਹਿਲਾਂ। ਅਤੇ ਫਿਰ ਉਨ੍ਹਾਂ ਪੱਧਰਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰੇ ਜਿਨ੍ਹਾਂ ਦੀ ਵਿਆਖਿਆ ਬੁੱਧ ਨੇ ਸਾਰੇ ਸੂਤਰਾਂ ਵਿੱਚ ਕੀਤੀ ਸੀ। ਤੁਸੀਂ ਇਸ ਵਿੱਚੋਂ ਕਿਸੇ ਤੱਕ ਨਹੀਂ ਪਹੁੰਚਦੇ। ਤੁਸੀਂ ਬਾਹਰ ਆਉਂਦੇ ਹੋ ਕਿਉਂਕਿ ਤੁਹਾਡੇ ਕੋਲ ਕੁਝ, ਸ਼ਾਇਦ, ਬੋਲਣ ਦੀ ਯੋਗਤਾ ਹੈ, ਅਤੇ ਫਿਰ ਕੁਝ ਵੀ ਬੋਲਦੇ ਹੋ, ਅਤੇ ਉਹ ਲੋਕ ਜੋ ਬਹੁਤਾ ਨਹੀਂ ਜਾਣਦੇ ਵੀ ਤੁਹਾਡੇ ਪਿੱਛੇ ਲੱਗ ਜਾਂਦੇ ਹਨ, ਅੰਨ੍ਹੇਵਾਹ ਇਸ ਤਰਾਂ ਅਤੇ ਇਹ ਤੁਹਾਡੇ ਲਈ ਮਾੜੇ ਕਰਮ ਪੈਦਾ ਕਰਦੇ ਹਨ। ਤੁਸੀਂ ਕੁਝ ਵੀ ਸਿਖਾ ਸਕਦੇ ਹੋ। ਬਹੁਤ ਸਾਰੇ ਯੋਗਾ ਤਰੀਕੇ ਹਨ, ਬਹੁਤ ਸਾਰੇ ਕਿਗੋਂਗ, ਬਹੁਤ ਸਾਰੇ ਤਾਈ ਚੀ ਚੁਆਨ (ਢੰਗ), ਤੁਸੀਂ ਲੋਕਾਂ ਨੂੰ ਸਿਖਾ ਸਕਦੇ ਹੋ, ਯਕੀਨਨ। ਪਰ ਤੁਹਾਨੂੰ ਇੰਨੇ ਲਾਲਚੀ ਹੋ ਕੇ ਬੁੱਧਹੁਡ ਹੋਣ ਦਾ ਦਾਅਵਾ ਕਰਨ ਦੀ ਲੋੜ ਨਹੀਂ ਹੈ।ਅਚਾਨਕ, ਜਦੋਂ ਪ੍ਰਮਾਤਮਾ ਨੇ ਮੈਨੂੰ ਕਿਹਾ ਤੁਹਾਨੂੰ ਦੱਸਣ ਲਈ ਕਿ ਮੈਂ ਇੱਕ ਬੁੱਧ ਹਾਂ, ਜੋ ਕਿ ਸੱਚ ਹੈ, ਬੇਸ਼ੱਕ, ਮੈਂ ਝੂਠ ਬੋਲਣ ਦੀ ਹਿੰਮਤ ਨਹੀਂ ਕਰਦੀ, ਕਿਉਂਕਿ ਮੈਂ ਕਰਮ ਦੇ ਨਿਯਮ ਨੂੰ ਜਾਣਦੀ ਹਾਂ, ਅਤੇ ਮੈਂ ਜਾਣਦੀ ਹਾਂ ਕਿ ਮੈਂ ਕੌਣ ਹਾਂ। ਅਤੇ ਫਿਰ ਅਚਾਨਕ ਬਹੁਤ ਸਾਰੇ ਆਦਮੀਂ ਬਾਹਰ ਛਾਲ ਮਾਰਦੇ ਹਨ, ਹਰ ਕੋਈ ਇੱਕ “ਮੇਤ੍ਰਿਆ ਬੁੱਧ” ਹੈ, ਜਾਂ ਜੋ ਵੀ ਨਹੀਂ ਹੈ। ਇਹ ਮਜ਼ਾਕੀਆ ਹੈ। ਮੇਤ੍ਰਿਆ ਬੁੱਧ ਸਿਰਫ਼ ਇੱਕ ਹੀ ਹੈ, ਅਤੇ ਉਹ ਬੁੱਧ ਅਸਲ ਵਿੱਚ ਬੁੱਧ ਹੈ, ਬੁੱਧ ਹੀ ਰਿਹਾ ਹੈ ਕਿਉਂਕਿ ਤੁਸੀਂ ਇਹ ਨਹੀਂ ਗਿਣ ਸਕਦੇ ਕਿ ਕਿੰਨਾ ਸਮਾਂ ਪਹਿਲਾਂ ਸੀ। ਅਨਾਦਿ ਸਮੇਂ ਤੋਂ; ਇਹ ਪਹਿਲੀ ਵਾਰ ਨਹੀਂ ਹੈ। ਇਹੀ ਹੈ ਕਿ ਬਸ ਇਸ ਵਾਰ, ਮੇਤ੍ਰਿਆ ਬੁੱਧ ਨੇ ਪ੍ਰਗਟ ਹੋਣਾ ਹੈ। ਇਹ ਸਮਾਂ ਖਾਸ ਹੈ। ਆਮ ਤੌਰ 'ਤੇ, ਮੇਤ੍ਰਿਆ ਬੁੱਧ ਪਹਿਲਾਂ ਹੀ ਤੁਸ਼ਿਤਾ ਸਵਰਗ ਵਿੱਚ ਹਨ, ਅਮਿਤਾਭ ਬੁੱਧ ਦੇ ਨਾਲ ਉਸੇ ਖੇਤਰ ਵਿੱਚ। ਸੋ, ਵੱਡੀ ਉਥਲ-ਪੁਥਲ ਦੇ ਸਮੇਂ ਸਾਰੇ ਸੰਵੇਦਨਸ਼ੀਲ ਜੀਵਾਂ ਅਤੇ ਇਸ ਪੂਰੇ ਸੰਸਾਰ ਦੀ ਮਦਦ ਕਰਨ ਲਈ, ਮੇਤ੍ਰਿਆ ਬੁੱਧ ਧਰਤੀ 'ਤੇ ਗਏ ਅਤੇ ਉਨ੍ਹਾਂ ਦੀ ਮਦਦ ਲਈ ਧਰਤੀ ਦਾ ਭੌਤਿਕ ਸਰੀਰ ਲੈ ਲਿਆ। ਨਹੀਂ ਤਾਂ, ਉਸਨੂੰ ਇਸਦੀ ਲੋੜ ਨਹੀਂ ਸੀ। ਉਸਦਾ ਆਪਣਾ ਪਹਿਲਾਂ ਹੀ ਸਥਾਪਿਤ ਸਵਰਗੀ ਖੇਤਰ ਹੈ, ਬੁੱਧ ਦੀ ਧਰਤੀ। ਅਤੇ ਫਿਰ ਇਹ ਜਿਵੇਂ ਇੱਕ ਮੁਕਾਬਲੇ ਵਾਂਗ ਜਾਪਦਾ ਹੈ।ਕਾਫ਼ੀ ਆਦਮੀ ਛਾਲ ਮਾਰ ਕੇ ਬਾਹਰ ਆਏ - ਹਰ ਕੋਈ ਇੱਕ “ਮੇਤ੍ਰਿਆ ਬੁੱਧ” ਹੈ। ਹੇ ਪ੍ਰਮਾਤਮਾ, ਅਜਿਹੀਆਂ ਕੋਈ ਚੀਜ਼ਾਂ ਨਹੀਂ ਹਨ। ਉਨ੍ਹਾਂ ਨੇ ਬੁੱਧ ਧਰਮ ਦਾ ਅਧਿਐਨ ਨਹੀਂ ਕੀਤਾ! ਤੁਹਾਨੂੰ ਇੱਕ ਮੇਤ੍ਰਿਆ ਬੁੱਧ ਦੇ ਗੁਣਾਂ ਨੂੰ ਜਾਣਨਾ ਹੋਵੇਗਾ। ਇਹ ਉਸੇ ਤਰ੍ਹਾਂ ਹੋਣਾ ਚਾਹੀਦਾ ਹੈ ਜਿਵੇਂ ਸ਼ਾਕਿਆਮੁਨੀ ਬੁੱਧ ਨੇ ਦੱਸਿਆ ਸੀ। ਇਹ ਨਹੀ ਕਿ ਕੋਈ ਵੀ ਬਸ ਉੱਪਰ-ਨੀਚੇ ਛਾਲ ਮਾਰਦਾ, ਹੱਥ-ਪੈਰ ਹਿਲਾਉਂਦਾ ਹੈ ਅਤੇ ਦਾਅਵਾ ਕਰਦਾ ਹੈ ਕਿ ਉਹ ਇੱਕ ਬੁੱਧ ਹੈ, ਇਥੋਂ ਤਕ ਮੇਤ੍ਰਿਆ ਬੁੱਧ। ਉਹ ਕੋਈ ਹੋਰ ਬੁੱਧ ਨਹੀਂ ਬਣਨਾ ਚਾਹੁੰਦਾ, ਬਸ ਮੇਤ੍ਰਿਆ ਬੁੱਧ ਬਣਨਾ ਪਵੇਗਾ। ਕੀ ਇਹ ਮਜ਼ਾਕੀਆ ਨਹੀਂ ਹੈ? ਉਹ ਇਥੋਂ ਤਕ IQ ਦੀ ਵਰਤੋਂ ਵੀ ਨਹੀਂ ਕਰਦੇ, ਆਪਣੀ ਜ਼ਮੀਰ ਦੀ ਕੋਈ ਪਰੇਸ਼ਾਨੀ ਮਹਿਸੂਸ ਨਹੀਂ ਕਰਦੇ।ਮੈਂ ਸੱਚਮੁੱਚ ਇਸ ਸਭ 'ਤੇ ਆਪਣਾ ਸਮਾਂ ਬਰਬਾਦ ਨਹੀਂ ਕਰਨਾ ਚਾਹੁੰਦੀ, ਪਰ ਮੈਨੂੰ ਦੂਜਿਆਂ ਦੀ ਖ਼ਾਤਰ ਕਰਨਾ ਪਵੇਗਾ, ਕਮਜ਼ੋਰ, ਵਫ਼ਾਦਾਰ ਲੋਕ ਜੋ ਬੁੱਧ ਦੀ ਧਰਤੀ ਵਿੱਚ ਵਿਸ਼ਵਾਸ ਕਰਦੇ ਹਨ, ਜੋ ਬਹੁਤ ਸਾਰੇ ਬੁੱਧਾਂ ਵਿੱਚ ਵਿਸ਼ਵਾਸ ਕਰਦੇ ਹਨ, ਜੋ ਮਸੀਹ, ਭਗਵਾਨ ਯਿਸੂ ਮਸੀਹ ਵਿੱਚ ਵਿਸ਼ਵਾਸ ਕਰਦੇ ਹਨ, ਜੋ ਪ੍ਰਮਾਤਮਾ ਵਿੱਚ ਵਿਸ਼ਵਾਸ ਕਰਦੇ ਹਨ। ਮੈਂ ਨਹੀਂ ਚਾਹੁੰਦੀ ਕਿ ਉਹ ਇਸ ਟੋਏ ਵਿੱਚ ਡਿੱਗਣ। ਅੰਨ੍ਹੇ ਅੰਨਿਆਂ ਦੀ ਅਗਵਾਈ ਕਰਦੇ ਹਨ; ਦੋਵੇਂ ਟੋਏ ਵਿੱਚ ਡਿੱਗਣਗੇ। ਮੈਂ ਨਹੀਂ ਚਾਹੁੰਦੀ ਕਿ ਉਹ ਉੱਥੇ ਵਿਚ ਜਾਣ, ਹੇਠਾਂ ਡਿੱਗਣ, ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣ ਅਤੇ ਆਪਣੇ ਅਧਿਆਤਮਿਕ ਮੌਕੇ ਨੂੰ ਨੁਕਸਾਨ ਪਹੁੰਚਾਉਣ।ਮੈਨੂੰ ਤੁਹਾਨੂੰ ਮੇਰੇ ਪਿੱਛੇ ਆਉਣ ਦੀ ਵੀ ਲੋੜ ਨਹੀਂ ਹੈ। ਇਸੇ ਲਈ ਮੈਂ ਤੁਹਾਨੂੰ ਬਹੁਤ ਸਾਰੇ ਸਕੂਲਾਂ ਨਾਲ ਜਾਣੂ ਕਰਵਾਇਆ ਤਾਂ ਜੋ ਤੁਸੀਂ ਉੱਥੇ ਜਾ ਕੇ ਇੱਕ ਅਧਿਆਪਕ ਲੱਭ ਸਕੋ ਅਤੇ ਫਿਰ ਜੋ ਵੀ ਸਿੱਖ ਸਕੋ। ਜੇ ਤੁਹਾਨੂੰ ਮੇਰੇ ਵਿਚ ਵਿਸ਼ਵਾਸ ਨਹੀਂ ਹੈ, ਤਾਂ ਤੁਸੀਂ ਉਨ੍ਹਾਂ ਨਾਲ ਪੜ੍ਹਾਈ ਕਰਨ ਲਈ ਉੱਥੇ ਅਤੇ ਇੱਥੇ ਜਾ ਸਕਦੇ ਹੋ ਕਿਉਂਕਿ ਮੈਨੂੰ ਪਤਾ ਹੈ ਕਿ ਉਹ ਤੁਹਾਡੀ ਮਦਦ ਕਰ ਸਕਦੇ ਹਨ, ਸੱਚਮੁੱਚ ਕਰ ਸਕਦੇ ਹਨ। ਅਤੇ ਉਹ ਵਧੇਰੇ ਨਿਮਰ ਅਤੇ ਵਧੇਰੇ ਸੱਚੇ ਹਨ। ਇਹ ਇਸ ਤਰਾਂ ਨਹੀਂ ਹੈ ਕਿ ਮੈਂ ਸਾਰੇ ਵਫ਼ਾਦਾਰਾਂ ਨੂੰ ਆਪਣੇ ਕੋਲ ਰੱਖਣਾ ਚਾਹੁੰਦੀ ਹਾਂ। ਮੈਨੂੰ ਪਤਾ ਹੈ ਕਿ ਇਹ ਸੰਭਵ ਨਹੀਂ ਹੋਵੇਗਾ ਕਿਉਂਕਿ ਲੋਕ ਕਈ ਵਾਰ ਬਸ ਸ਼ੱਕ ਕਰਦੇ ਹਨ ਜਦੋਂ ਚੀਜ਼ਾਂ ਉਨ੍ਹਾਂ ਲਈ ਇੰਨੀਆਂ ਆਸਾਨ ਹੁੰਦੀਆਂ ਹਨ ਕਿਉਂਕਿ ਇਹ ਸੰਸਾਰ ਬਹੁਤ ਔਖਾ, ਔਖਾ ਹੈ। ਅਤੇ ਹਰ ਕੋਈ ਬਸ ਇਹੀ ਉਮੀਦ ਕਰਦਾ ਹੈ ਕਿ ਜੇਕਰ ਤੁਸੀਂ ਆਪਣੀ ਬੁੱਧ ਪ੍ਰਕਿਰਤੀ ਨੂੰ ਦੇਖਣਾ ਚਾਹੁੰਦੇ ਹੋ ਅਤੇ ਗਿਆਨਵਾਨ ਹੋਣਾ ਚਾਹੁੰਦੇ ਹੋ, ਇਹ ਕੁਝ ਅਜਿਹਾ ਹੋਣਾ ਚਾਹੀਦਾ ਹੈ ਜਿਸਨੂੰ ਪ੍ਰਾਪਤ ਕਰਨਾ ਬਹੁਤ ਹੀ ਔਖਾ ਅਤੇ ਮੁਸ਼ਕਲ ਹੋਵੇ।ਬੁੱਧ ਨੂੰ ਲੱਭਣਾ ਬਹੁਤ ਮੁਸ਼ਕਲ ਹੈ, ਪਰ ਇੱਕ ਵਾਰ ਜਦੋਂ ਤੁਸੀਂ ਬੁੱਧ ਨੂੰ ਲੱਭ ਲੈਂਦੇ ਹੋ, ਤਾਂ ਇਹ ਆਸਾਨ ਹੋ ਜਾਂਦਾ ਹੈ। ਇਹ ਤੁਹਾਡੀਆਂ ਉਂਗਲਾਂ ਦੇ ਇੱਕ ਝਟਕੇ ਵਾਂਗ ਹੈ। ਪਰ ਮੈਂ ਗੱਲ ਕਰਦੇ-ਕਰਦੇ ਥੱਕ ਗਈ ਹਾਂ, ਸੱਚਮੁੱਚ। ਸਿਰਫ਼ ਮਨੁੱਖਤਾ ਅਤੇ ਸਾਰੇ ਜੀਵਾਂ ਦੇ ਪਿਆਰ ਲਈ ਜੋ ਮੈਨੂੰ ਕਰਨਾ ਪੈਂਦਾ ਹੈ। ਨਹੀਂ ਤਾਂ, ਸਭ ਤੋਂ ਵਧੀਆ ਇਹੀ ਹੈ ਕਿ ਮੈਂ ਚੁੱਪ ਰਹਾਂ, ਸਾਰੇ ਅਖੌਤੀ ਪੈਨਸ਼ਨਰਾਂ ਵਾਂਗ ਆਪਣਾ ਕੰਮ ਕਰਾਂ। ਮੈਨੂੰ ਇਹ ਪਸੰਦ ਹੈ, ਸ਼ਾਂਤ। ਜਦੋਂ ਤੁਸੀਂ ਪਹਿਲਾਂ ਹੀ ਬੁੱਢੇ ਹੋ ਤਾਂ ਆਪਣਾ ਧਿਆਨ ਰੱਖੋ। ਤੁਸੀਂ ਆਪਣਾ ਖਿਆਲ ਰੱਖੋ। । ਤੁਸੀਂ ਆਪਣੇ ਸੰਸਾਰਿਕ ਭੌਤਿਕ ਜੀਵਨ ਦੇ ਬਚੇ-ਹੋਏ ਸਮੇਂ ਦਾ ਆਨੰਦ ਮਾਣਦੇ ਹੋ। ਮੈਨੂੰ ਬਾਹਰ ਜਾਣਾ, ਪ੍ਰਚਾਰ ਕਰਨਾ ਜਾਂ ਅਜਿਹਾ ਕੁਝ ਕਰਨਾ ਵੀ ਪਸੰਦ ਨਹੀਂ ਹੈ ਜੋ ਦੂਜੇ ਲੋਕਾਂ ਨੂੰ ਆਕਰਸ਼ਿਤ ਕਰੇ। ਇਹ ਸਿਰਫ ਆਪਣੇ ਲਈ ਕਰਮਾਂ ਨੂੰ ਆਕਰਸ਼ਿਤ ਕਰਦਾ ਹੈ। ਇੱਕ ਬੁੱਧ ਬਣਨ ਜਾਂ ਨਾ ਬਣਨ ਤੋਂ ਬਾਅਦ ਮੈਨੂੰ ਕੀ ਮਿਲਦਾ ਹੈ? ਬਸ ਇੱਕ ਜੰਗਲ ਵਿੱਚ ਇੱਕ ਵਿਗਵੈਮ ਦੇ ਹੇਠਾਂ ਰਹਿਣਾ ਅਤੇ ਸੰਸਾਰ ਲਈ ਦਿਨ ਰਾਤ ਕੰਮ ਕਰਨਾ, ਪ੍ਰਾਰਥਨਾ ਕਰਨੀ, ਮੈਡੀਟੇਸ਼ਨ ਕਰਨਾ, ਅਤੇ ਆਪਣੇ ਸਾਰੇ ਵਿੱਤੀ ਸਰੋਤ ਅਤੇ ਬੱਚਤ ਸੁਪਰੀਮ ਮਾਸਟਰ ਟੈਲੀਵਿਜ਼ਨ ਅਤੇ ਹੋਰ ਬਹੁਤ ਸਾਰੀਆਂ ਸੰਬੰਧਿਤ ਚੀਜ਼ਾਂ ਨੂੰ ਬਣਾਉਣ ਲਈ ਲਗਾਓਣਾ। ਨਹੀਂ ਤਾਂ, ਮੈਨੂੰ ਇੱਕ ਬੁੱਧ ਹੋਣ ਤੋਂ ਕੀ ਮਿਲਦਾ ਹੈ?ਤੁਹਾਨੂੰ ਅਧਿਐਨ ਕਰਨਾ ਪਵੇਗਾ, ਤੁਸੀਂ ਸਾਰੇ ਜੋ ਬੁੱਧ ਨੂੰ ਲੱਭਣਾ ਚਾਹੁੰਦੇ ਹੋ, ਜੋ ਗਿਆਨ ਪ੍ਰਾਪਤ ਕਰਨਾ ਚਾਹੁੰਦੇ ਹੋ, ਬੁੱਧ ਨੇ ਕੀ ਕਿਹਾ ਹੈ, ਇਹ ਸਮਝਣ ਲਈ ਬੋਧੀ ਸੂਤਰਾਂ ਦਾ ਅਧਿਐਨ ਕਰਨਾ ਪਵੇਗਾ। ਕਿਤੇ ਵੀ ਛਾਲ ਮਾਰ ਕੇ ਇਹ ਐਲਾਨ ਨਾ ਕਰੋ ਕਿ ਇਹ ਵਿਅਕਤੀ “ਇੱਕ ਬੁੱਧ” ਹੈ, ਉਹ ਵਿਅਕਤੀ “ਇੱਕ ਬੁੱਧ” ਹੈ। ਤੁਸੀਂ ਆਪਣੇ ਲਈ ਇੱਕ ਭਿਆਨਕ ਪਾਪ ਪੈਦਾ ਕਰ ਰਹੇ ਹੋ। ਬੁੱਧ ਨੇ ਕਿਹਾ ਸੀ ਕਿ ਤੁਸੀਂ ਨਰਕ ਨੂੰ ਜਾਓਗੇ ਕਿਉਂਕਿ ਇਹ ਸਭ ਤੋਂ ਭੈੜਾ ਪਾਪ ਹੈ ਜੋ ਤੁਸੀਂ ਕਰ ਸਕਦੇ ਹੋ - ਇਹ ਦਾਅਵਾ ਕਰਨਾ ਕਿ ਤੁਸੀਂ ਇੱਕ ਬੁੱਧ ਹੋ, ਪਰ ਤੁਸੀਂ ਨਹੀਂ ਹੋ। ਜਾਂ ਕਿਸੇ ਹੋਰ ਨੂੰ ਇੱਕ ਬੁੱਧ ਕਹਿ ਕੇ ਉਸਤਤ ਕਰਨਾ, ਪਰ ਉਹ ਨਹੀਂ ਹੈ। ਇਹ ਤੁਹਾਡੇ ਲਈ ਮਾੜੇ ਕਰਮ ਵੀ ਬਣਾ ਦੇਵੇਗਾ। ਇਹ ਇਸ ਤਰਾਂ ਨਹੀਂ ਹੈ ਕਿ ਤੁਸੀਂ ਜੋ ਚਾਹੋ ਕਹਿ ਸਕਦੇ ਹੋ ਜਾਂ ਜੋ ਚਾਹੋ ਦਾਅਵਾ ਕਰ ਸਕਦੇ ਹੋ।ਇੱਥੋਂ ਤੱਕ ਕਿ ਉਨ੍ਹਾਂ ਵਿੱਚੋਂ ਕੁਝ ਕੁਆਨ ਯਿਨ ਵਿਧੀ ਚੋਰੀ ਕਰ ਰਹੇ ਹਨ। ਇਹ ਤਰੀਕਾ, ਵਿਧੀ ਨਹੀਂ ਹੈ। ਇਹ ਮੇਰੀ ਸ਼ਕਤੀ ਹੈ ਜੋ ਇਸਨੂੰ ਕੰਮ ਕਰਦੀ ਹੈ, ਤੁਹਾਡੀ ਰੱਖਿਆ ਕਰਦੀ ਹੈ, ਅਤੇ ਤੁਹਾਨੂੰ ਉੱਪਰ ਚੁੱਕਦੀ ਹੈ। ਇਹ ਤਰੀਕਾ ਨਹੀਂ ਹੈ। ਕੋਈ ਤਰੀਕਾ, ਵਿਧੀ ਵੀ ਨਹੀਂ ਹੈ। ਉਹ ਜਿਨ੍ਹਾਂ ਨੂੰ ਮੈਂ ਦੀਖਿਆ ਦਿੱਤੀ ਹੈ, ਤੁਸੀਂ ਇਹ ਜਾਣਦੇ ਹੋ। ਕੋਈ ਤਰੀਕਾ ਨਹੀਂ ਹੈ। ਇਹ ਉਹ ਸਤਿਗੁਰੂ ਸ਼ਕਤੀ ਹੈ ਜੋ ਤੁਹਾਡੇ ਅੰਦਰਲੇ ਗੁਪਤ ਕਮਰੇ ਨੂੰ ਖੋਲ੍ਹਣ ਲਈ ਤੁਹਾਡੇ ਤੱਕ ਸੰਚਾਰਿਤ ਕਰਦੀ ਹੈ, ਤਾਂ ਜੋ ਤੁਸੀਂ ਆਪਣੀ ਬੁੱਧ ਪ੍ਰਕਿਰਤੀ ਨੂੰ ਦੇਖ ਸਕੋ, ਤੁਸੀਂ ਪ੍ਰਮਾਤਮਾ ਤੋਂ ਰੌਸ਼ਨੀ ਨੂੰ ਦੇਖ ਸਕੋ, ਬ੍ਰਹਿਮੰਡ ਦੀ (ਅੰਦਰੂਨੀ ਸਵਰਗੀ) ਸੰਗੀਤ, ਵਾਈਬਰੇਸ਼ਨ ਦੁਆਰਾ, ਬੁੱਧ ਦੇ ਉਪਦੇਸ਼, ਪ੍ਰਮਾਤਮਾ ਦੇ ਉਪਦੇਸ਼ ਨੂੰ ਸੁਣ ਸਕੋਂ। ਇਹ ਹੈ ਜਿਵੇਂ ਇਹ ਇਹ ਤੁਹਾਡੀ ਆਤਮਾ ਨੂੰ ਉੱਚਾ ਚੁੱਕਦੀ ਹੈ।ਸਰੀਰਕ ਹਰਕਤਾਂ, ਕਿਰਿਆਵਾਂ, ਕਸਰਤਾਂ ਜਾਂ ਜਿਮਨਾਸਟਿਕਾਂ ਵਿੱਚ ਕੁਝ ਵੀ ਤੁਹਾਡੀ ਆਤਮਾ ਨੂੰ ਉੱਚਾ ਨਹੀਂ ਚੁੱਕ ਸਕਦਾ। ਤੁਹਾਡੀ ਆਤਮਾ ਇੱਕ ਵੱਖਰੇ ਖੇਤਰ ਵਿੱਚ ਹੈ, ਵਾਈਬ੍ਰੇਸ਼ਨ ਦੇ ਇੱਕ ਵੱਖਰੇ ਪੱਧਰ 'ਤੇ। ਤੁਸੀਂ ਸਿਰਫ਼ ਦੋ ਕੁ ਹੱਥ-ਪੈਰ ਹਿਲਾ ਕੇ ਨਹੀਂ ਕਰ ਸਕਦੇ, ਫਿਰ ਤੁਸੀਂ ਆਪਣੀ ਆਤਮਾ ਤਕ ਜਾ ਸਕੋਂ। ਇਹ ਇਸ ਤਰਾਂ ਨਹੀਂ ਹੈ। ਭੌਤਿਕ ਸਰੀਰ ਕਿਸੇ ਹੋਰ ਚੀਜ਼ ਲਈ ਹੈ। ਅਸੀਂ ਇਸਨੂੰ ਗਿਆਨ ਪ੍ਰਾਪਤ ਕਰਨ ਲਈ ਵਰਤ ਸਕਦੇ ਹਾਂ। ਪਰ ਸਾਨੂੰ ਇੱਧਰ-ਉੱਧਰ ਭੱਜਣ ਜਾਂ ਇਧਰ-ਉਧਰ ਜਾਣ ਦੀ ਲੋੜ ਨਹੀਂ ਹੈ, ਉੱਥੇ ਜਾਣ ਦੀ, ਜਾਂ ਕੁਝ ਵੀ । ਬੇਸ਼ੱਕ, ਜਦੋਂ ਤੁਸੀਂ ਕਿਸੇ ਚੀਜ਼'ਤੇ ਧਿਆਨ ਕੇਂਦਰਿਤ ਕਰਦੇ ਹੋ, ਤਾਂ ਤੁਸੀਂ ਕੁਝ ਪ੍ਰਾਪਤ ਕਰ ਸਕਦੇ ਹੋ। ਪਰ ਇਹ ਉਸ ਅਧਿਆਪਕ 'ਤੇ ਨਿਰਭਰ ਕਰਦਾ ਹੈ, ਕੀ ਉਹ ਸੱਚਮੁੱਚ ਗਿਆਨਵਾਨ ਹੈ ਜਾਂ ਨਹੀਂ, ਉੱਚ ਪੱਧਰ ਤੇ ਹੈ ਜਾਂ ਨਹੀਂ।ਮੈਂ ਬਹੁਤ ਸਾਰੇ ਅਖੌਤੀ “ਬੁੱਧ” ਦੇਖੇ - ਸਾਰੇ ਬਹੁਤ ਹੀ ਨੀਵੇਂ ਪੱਧਰ ਦੇ। ਮੈਂ ਤੁਹਾਨੂੰ ਸੱਚ ਦੱਸਦੀ ਹਾਂ ਅਤੇ ਮੈਨੂੰ ਕੋਈ ਅਫ਼ਸੋਸ ਨਹੀਂ ਹੈ। ਬਿਹਤਰ ਹੈ ਕਿ ਤੁਸੀਂ ਸਾਰੇ ਆਪਣੇ ਆਪ ਨਾਲ ਚੰਗਾ ਵਿਵਹਾਰ ਕਰੋ ਨਹੀਂ ਤਾਂ ਤੁਸੀਂ ਸਾਰੇ ਨਰਕ ਵਿੱਚ ਜਾਓਗੇ। ਮੈਨੂੰ ਤੁਹਾਨੂੰ ਧਮਕੀ ਦੇਣ ਦੀ ਲੋੜ ਨਹੀਂ ਹੈ। ਜਾਓ ਬੁੱਧ ਦੇ ਸੂਤਰ ਵੇਖੋ। ਦੇਖੋ ਕਿ ਬੁੱਧ ਨੇ ਇਸ ਤਰਾਂ ਦੇ ਲੋਕਾਂ ਬਾਰੇ ਕੀ ਕਿਹਾ ਜੋ ਕਿਸੇ ਵੀ ਚੀਜ਼ ਤੱਕ ਨਹੀਂ ਪਹੁੰਚੇ ਹਨ, ਜੋ ਅੰਦਰ ਬੁੱਧ ਦੀ ਧਰਤੀ, ਬੁੱਧ ਦੇ ਸੰਸਾਰ ਬਾਰੇ ਕੁਝ ਨਹੀਂ ਜਾਣਦੇ, ਅਤੇ ਬਾਹਰ ਜਾ ਕੇ ਇੱਕ ਬੁੱਧ ਹੋਣ ਦਾ ਦਾਅਵਾ ਕਰਦੇ ਹਨ, ਅਤੇ ਮੇਤ੍ਰਿਆ ਬੁੱਧ ਦਾ ਵੀ। ਤੁਸੀਂ ਕੀ ਸੋਚਦੇ ਹੋ ਕਿ ਤੁਸੀਂ ਹੋ? ਤੁਸੀਂ ਉਹ ਬੁੱਧ ਦਾ ਦਰਜਾ ਕਿਵੇਂ ਪ੍ਰਾਪਤ ਕੀਤਾ? ਓਹ, ਤੁਸੀਂ ਸੱਚਮੁੱਚ ਨਰਕ ਤੋਂ ਨਹੀਂ ਡਰਦੇ! ਆਪਣੇ ਨਿਮਰ ਸੁਭਾਅ ਵੱਲ ਵਾਪਸ ਜਾਓ। ਤੁਹਾਨੂੰ ਸੱਚਮੁੱਚ ਇੱਕ ਅਸਲੀ ਗੁਰੂ ਲੱਭਣਾ ਪਵੇਗਾ, ਪਹਿਲਾਂ ਸਿੱਖਣਾ ਪਵੇਗਾ। ਆਪਣੀ “ਸਤਿਗੁਰੂ ਇਹ- ਅਤੇ- ਉਹ” ਬਣਨ ਦੀ ਅਭਿਲਾਸ਼ਾ ਛੱਡ ਦਿਓ - ਖਾਸ ਕਰਕੇ ਲੋਕਾਂ ਨੂੰ ਇਹ ਵਿਸ਼ਵਾਸ ਦਿਵਾਉਣ ਦੀ ਕਿ ਤੁਸੀਂ ਮੇਤ੍ਰਿਆ ਬੁੱਧ ਹੋ।ਇੱਕ ਮੇਤ੍ਰਿਆ ਬੁੱਧ ਹੋਣ ਦੇ ਨਾਤੇ, ਤੁਸੀਂ ਮਨੁੱਖਾਂ ਲਈ ਕੀ ਕਰਦੇ ਹੋ? ਤੁਸੀਂ ਕੀ ਕਰਦੇ ਹੋ? ਕੀ ਤੁਸੀਂ ਕਿਸੇ ਵਿਅਕਤੀ ਨੂੰ ਨਰਕ ਤੋਂ ਸਵਰਗ ਵਿੱਚ ਚੁੱਕ ਸਕਦੇ ਹੋ? ਕੀ ਤੁਸੀਂ ਰੂਹਾਂ ਨੂੰ ਬਚਾਉਣ ਲਈ ਸਾਰੇ ਸ਼ੈਤਾਨਾਂ ਨਾਲ ਲੜ ਸਕਦੇ ਹੋ? ਕੀ ਤੁਸੀਂ ਲੋਕਾਂ ਨੂੰ ਜੋ ਤੁਹਾਡਾ ਅਨੁਸਰਨ ਕਰਦੇ ਹਨ ਬੁੱਧ ਦੀ ਧਰਤੀ ਜਾਂ ਸਵਰਗਾਂ ਵਿੱਚ ਉਚਾ ਚੁੱਕ ਸਕਦੇ ਹੋ? ਕੀ ਤੁਸੀਂ ਚੁਕ ਸਕਦੇ ਹੋ? ਕੀ ਤੁਸੀਂ ਕਦੇ ਬੁੱਧ ਦੀ ਧਰਤੀ ਦੀ ਯਾਤਰਾ ਕੀਤੀ ਹੈ ਅਤੇ ਜਾਣਦੇ ਹੋ ਕਿ ਇਹ ਕਿਹੋ ਜਿਹੀ ਲਗਦੀ ਹੈ? ਕੀ ਤੁਸੀਂ ਆਪਣੇ ਅਨੁਯਾਈਆਂ ਨੂੰ ਉੱਥੇ ਲਿਆ ਸਕਦੇ ਹੋ? ਨਹੀਂ, ਤੁਹਾਡੇ ਵਿੱਚੋਂ ਕੋਈ ਨਹੀਂ ਕਰ ਸਕਦਾ। ਇਹ ਤਾਂ ਹਰ ਕੋਈ ਜਾਣਦਾ ਹੈ। ਇੱਕ ਆਮ ਮਾਨਸਿਕ ਵਿਅਕਤੀ ਵੀ ਇਹ ਜਾਣਦਾ ਹੋਵੇਗਾ ਕਿ - ਦੇਖ ਸਕਦਾ ਤੁਹਾਡੀ ਆਭਾ ਕੁਝ ਵੀ ਨਹੀਂ ਹੈ। ਤੁਹਾਡੇ ਕੋਲ ਇੱਕ ਚਮਕਦਾਰ ਆਭਾ ਨਹੀਂ ਹੈ। ਤੁਹਾਡੇ ਕੋਲ ਕੁਝ ਨਹੀਂ ਹੈ। ਬਸ ਇਹਦਾ ਦਾਅਵਾ ਕਰਨਾ ਕਿਸ ਲਈ? ਸਿਰਫ਼ ਪ੍ਰਸਿੱਧੀ ਅਤੇ ਪ੍ਰਾਪਤੀ ਲਈ।ਬਾਕੀ ਸਾਰੇ, ਬਾਹਰਲੇ ਲੋਕ, ਉਹ ਜਾਣਦੇ ਹਨ ਕਿ ਉਹ ਅਜੇ ਵੀ ਅਣਜਾਣ ਹਨ। ਉਹ ਅਜੇ ਤੱਕ ਕਿਤੇ ਨਹੀਂ ਪਹੁੰਚੇ। ਸੋ ਉਹ ਨਿਮਰ ਹਨ, ਕੰਮ ਕਰਨ ਲਈ ਬਾਹਰ ਜਾਂਦੇ ਹਨ, ਆਪਣੀ ਰੋਜ਼ੀ-ਰੋਟੀ ਕਮਾਉਂਦੇ ਹਨ ਅਤੇ ਬਕਵਾਸ ਕਰਨ ਜਾਂ ਝੂਠ ਬੋਲਣ ਦੀ ਬਜਾਏ ਆਪਣੇ ਮੂੰਹ ਬੰਦ ਰੱਖਦੇ ਹਨ। ਅਤੇ ਤੁਸੀਂ ਆਪਣੇ ਅਨੁਯਾਈਆਂ ਨੂੰ ਸੰਸਾਰ ਦੇ ਝੂਠ ਦੇ ਯੁੱਗ ਵਲ, ਨਕਲੀ ਸੰਸਾਰ ਵੱਲ ਲਿਜਾ ਰਹੇ ਹੋ। ਇਸ ਹਫੜਾ-ਦਫੜੀ ਵਾਲੇ ਸੰਸਾਰ ਦੇ “ਮਿਸ਼ਰਤ ਸਲਾਦ” ਵਿੱਚ ਇੱਕ ਹੋਰ ਖੇਤਰ, ਇੱਕ ਹੋਰ ਸੰਸਾਰ ਜੋੜ ਰਹੇ ਹੋ। ਸੋ, ਚੁੱਪ ਰਹੋ, ਪਹਿਲਾਂ ਬੋਧੀ ਸੂਤਰਾਂ ਦਾ ਅਧਿਐਨ ਕਰੋ, ਸੱਚਮੁੱਚ ਪਛਤਾਵਾ ਕਰੋ, ਅਤੇ ਇੱਕ ਸੱਚਮੁੱਚ ਗਿਆਨਵਾਨ ਮਹਾਨ ਗੁਰੂ ਨੂੰ ਲੱਭੋ ਜੋ ਤੁਹਾਨੂੰ ਸਿਖਾਏ, ਤੁਹਾਨੂੰ ਅੰਦਰੂਨੀ ਸ਼ਕਤੀ ਪ੍ਰਦਾਨ ਕਰੇ ਤਾਂ ਜੋ ਤੁਸੀਂ ਉੱਚੇ ਚੁਕੇ ਜਾਵੋਂ ਅਤੇ ਇੱਕ ਸੱਚੇ ਸੰਤ ਬਣੋ।ਮੇਰੇ ਬਹੁਤ ਸਾਰੇ ਪੈਰੋਕਾਰ ਪਹਿਲਾਂ ਹੀ ਬੁੱਧ ਦੀ ਧਰਤੀ, ਵੱਖ-ਵੱਖ ਬੁੱਧਾਂ ਦੀ ਧਰਤੀ, ਅਤੇ ਇੱਥੋਂ ਤੱਕ ਕਿ ਪੰਜਵੇਂ ਪੱਧਰ 'ਤੇ ਪਹੁੰਚ ਚੁੱਕੇ ਹਨ, ਪਰ ਮੈਂ ਉਨ੍ਹਾਂ ਨੂੰ ਦੱਸਣ ਦੀ ਹਿੰਮਤ ਨਹੀਂ ਕਰਦੀ। ਮੈਂ ਉਨ੍ਹਾਂ ਦੇ ਹੰਕਾਰ ਨੂੰ ਉਛਾਲਣ ਦਾ ਜੋਖਮ ਨਹੀਂ ਲੈਣਾ ਚਾਹੁੰਦੀ। ਮੈਂ ਦੂਜੇ ਅਖੌਤੀ ਪੈਰੋਕਾਰਾਂ ਨੂੰ ਉਨ੍ਹਾਂ ਦੀ ਪ੍ਰਸ਼ੰਸਾ ਕਰਕੇ, ਉਨ੍ਹਾਂ ਨੂੰ ਮੱਥਾ ਟੇਕ ਕੇ ਉਨ੍ਹਾਂ ਨੂੰ ਬਰਬਾਦ ਕਰਨ ਦਾ ਜੋਖਮ ਨਹੀਂ ਲੈਣਾ ਚਾਹੁੰਦੀ ਕਿਉਂਕਿ ਉਹ ਮਹਾਨ ਹਨ ਅਤੇ ਉਨ੍ਹਾਂ ਤੋਂ ਅਸ਼ੀਰਵਾਦ ਚਾਹੁੰਦੇ ਹਨ। ਮੈਂ ਚਾਹੁੰਦੀ ਹਾਂ ਕਿ ਮੇਰੇ ਅਖੌਤੀ ਪੈਰੋਕਾਰਾਂ ਵਿਚੋਂ ਹਰ ਇਕ ਆਪਣੇ ਪੱਧਰ 'ਤੇ ਮਹਾਨ ਗਿਆਨ ਪ੍ਰਾਪਤ ਕਰਨ ਤਾਂ ਜੋ ਉਹ ਆਪਣੇ ਅੰਦਰ-ਵੱਸਦੇ ਬੁੱਧ ਸੁਭਾਅ ਜਾਂ ਭਗਵਾਨ ਆਤਮਾ ਨੂੰ ਲੱਭ ਸਕਣ। "ਤੁਹਾਡੇ ਅੰਦਰ" ਦਾ ਮਤਲਬ ਇਹ ਭੌਤਿਕ ਸਰੀਰ ਨਹੀਂ ਹੈ; ਇਹ ਬਸ ਇਹੀ ਹੈ ਕਿ ਅੰਦਰੂਨੀ ਸੰਸਾਰ ਵੱਖਰਾ ਹੈ।ਪਰ ਅੰਦਰੂਨੀ ਸੰਸਾਰ ਵੀ ਤੁਹਾਡੇ ਅੰਦਰ ਹੀ ਸਮਾਇਆ ਹੋਇਆ ਹੈ। ਸਾਰਾ ਬ੍ਰਹਿਮੰਡ ਤੁਹਾਡੇ ਅੰਦਰ ਸਮਾਇਆ ਹੋਇਆ ਹੈ। ਪਰ ਤੁਹਾਨੂੰ ਇਸ ਬਾਰੇ ਕੁਝ ਨਹੀਂ ਪਤਾ। ਤੁਸੀਂ ਕਿਤੇ ਵੀ ਨਹੀਂ ਜਾਣ ਸਕਦੇ - ਤੁਸੀਂ ਲੋਕਾਂ ਨੂੰ ਨਰਕ ਤੋਂ ਬਚਾ ਕੇ ਸਵਰਗ ਵਿੱਚ ਨਹੀਂ ਲਿਜਾ ਸਕਦੇ। ਪਰ ਵੱਡੇ ਮੂੰਹ ਇਹ ਐਲਾਨ ਕਰਨ ਦੀ ਹਿੰਮਤ ਕਰਦੇ ਹਨ ਕਿ ਤੁਸੀਂ ਇੱਕ ਬੁੱਧ ਹੋ ਜਾਂ ਇਸ਼ਾਰਾ ਕਰਦੇ ਹਨ ਤਾਂ ਜੋ ਤੁਹਾਡੇ ਅਨੁਯਾਈ ਦਾਅਵਾ ਕਰਨ ਕਿ ਤੁਸੀਂ ਇੱਕ ਬੁੱਧ ਹੋ। ਤੁਸੀਂ ਕਿਸ ਨੂੰ ਧੋਖਾ ਦੇ ਰਹੇ ਹੋ? ਤੁਸੀਂ ਨਹੀਂ ਜਾਣਦੇ ਕਿ ਸਾਰੇ ਸਵਰਗ ਜਾਣਦੇ, ਸਮਝਦੇ ਹਨ ਕਿ ਤੁਸੀਂ ਕੀ ਕਰ ਰਹੇ ਹੋ, ਦੇਖਦੇ ਕਿ ਤੁਸੀਂ ਕੀ ਕਰ ਰਹੇ ਹੋ? ਜੇ ਤੁਸੀਂ ਇਸ ਤਰਾਂ ਹੀ ਚੱਲਦੇ ਰਹੇ ਤਾਂ ਤੁਸੀਂ ਨਰਕ ਤੋਂ ਇਲਾਵਾ ਕਿਤੇ ਹੋਰ ਨਹੀਂ ਜਾ ਸਕਦੇ। ਮੈਂ ਤੁਹਾਨੂੰ ਚੇਤਾਵਨੀ ਦੇ ਰਹੀ ਹਾਂ। ਮੈਂ ਸਿਰਫ਼ ਸੱਚ ਦੱਸਣ ਦੀ ਕੋਸ਼ਿਸ਼ ਕਰ ਰਹੀ ਹਾਂ ਅਤੇ ਇਸ ਦੁਨਿਆਵੀ ਭਾਸ਼ਾ ਵਿੱਚ ਜਿਸ ਵੀ ਤਰੀਕੇ ਨਾਲ ਮੈਂ ਸਮਝਾ ਸਕਦੀ ਹਾਂ, ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹਾਂ। ਉਮੀਦ ਹੈ, ਤੁਸੀਂ ਸਾਰੇ ਸਮਝੋਗੇ ਅਤੇ ਇਸ ਪਾਪੀ ਐਲਾਨ ਨੂੰ ਰੋਕੋਗੇ ਕਿ ਤੁਸੀਂ ਇੱਕ ਬੁੱਧ ਹੋ ਅਤੇ ਇਹ ਸਭ ।Photo Caption: ਮਨ ਨੂੰ ਸ਼ਾਂਤ ਕਰਨ ਲਈ ਕੁਝ ਜਗ੍ਹਾ! ਅੰਦਰੂਨੀ ਮਨ ਨੂੰ ਭਾਵੇਂ ਸਰੀਰਕ ਆਰਾਮ ਤੋਂ ਵੱਧ ਦੀ ਲੋੜ ਹੁੰਦੀ ਹੈ