ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਸੂਰਜ ਦੇ ਰਾਜੇ ਨਾਲ ਇਕ ਗੱਲਬਾਤ, ਬਾਰਾਂ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਖੈਰ, ਮੈਂ ਤੁਹਾਨੂੰ ਦੱਸਣਾ ਚਾਹੁੰਦੀ ਸੀ ਕਿ ਮੈਂ ਸੂਰਜ ਨਾਲ ਗੱਲ ਕੀਤੀ ਸੀ,, ਪਰ ਹੁਣ ਮੈਂ ਆਪਣੇ ਬਾਰੇ ਹੀ ਗੱਲ ਕਰ ਰਹੀ ਹਾਂ, ਕਿਉਂਕਿ ਮੈਂ ਬਹੁਤ ਖੁਸ਼ ਹਾਂ, ਬਹੁਤ ਖੁਸ਼ਕਿਸਮਤ ਹਾਂ। ਮੈਂ ਸੋਚਿਆ ਕਿ ਮੈਨੂੰ ਇਹ ਊਰਜਾ ਵੀ ਤੁਹਾਡੇ ਨਾਲ ਸਾਂਝੀ ਕਰਨੀ ਚਾਹੀਦੀ ਹੈ। ਉਮੀਦ ਹੈ ਕਿ ਜਦੋਂ ਤੁਸੀਂ ਇਹ ਸਭ ਸੁਣੋਗੇ ਅਤੇ ਛੋਟੀਆਂ-ਛੋਟੀਆਂ ਗੱਲਾਂ ਦੀ ਕਦਰ ਕਰੋਗੇ, ਬਹੁਤ ਛੋਟੀਆਂ ਗੱਲਾਂ ਦੀ, ਤਾਂ ਤੁਹਾਡੇ ਦਿਨ ਸੁਧਰ ਜਾਣਗੇ।

ਜਿਵੇਂ ਤੁਹਾਡੇ ਕੋਲ ਕੁਝ ਅੱਖਾਂ ਦੇ ਤੁਪਕੇ ਹਨ, ਅਤੇ ਤੁਸੀਂ ਦੇਖਦੇ ਹੋ ਕਿ ਬੋਤਲ ਕਿੰਨੀ ਛੋਟੀ ਹੈ, ਅਤੇ ਕਿੰਨੀ ਛੋਟੀ, ਛੋਟੀ, ਪਤਲੀ, ਉਸ ਛੋਟੇ ਜਿਹੇ ਡੱਬੇ ਦਾ ਮੂੰਹ ਇੰਨਾ ਹੈ ਕਿ ਤੁਸੀਂ ਆਪਣੀਆਂ ਅੱਖਾਂ ਵਿੱਚ ਬਿਨਾਂ ਡੁੱਲ੍ਹੇ, ਅਤੇ ਇੰਨੀ ਆਸਾਨੀ ਨਾਲ ਸੁੱਟ ਸਕਦੇ ਹੋ। ਕਲਪਨਾ ਕਰੋ, ਮੇਰੇ ਲਈ ਮੈਨੂੰ ਇਹ ਇੱਕ ਚਮਤਕਾਰ ਵਾਂਗ ਮਹਿਸੂਸ ਹੁੰਦਾ ਹੈ, ਇੱਕ ਚਮਤਕਾਰ ਵਾਂਗ ਕਿ ਅੱਜਕੱਲ੍ਹ ਉੱਚ ਤਕਨੀਕ ਵਾਲੇ, ਮਸ਼ੀਨਰੀ ਵਾਲੇ ਲੋਕ, ਇੱਕ ਛੋਟੀ ਜਿਹੀ ਬੋਤਲ ਬਣਾ ਸਕਦੇ ਹਨ ਅਤੇ ਉਸ ਵਿੱਚ ਕੀਮਤੀ ਅੱਖਾਂ ਦਾ ਤਰਲ ਪਾ ਸਕਦੇ ਹਨ, ਤਾਂ ਜੋ ਤੁਸੀਂ ਇਸਨੂੰ ਆਪਣੀਆਂ ਅੱਖਾਂ ਵਿੱਚ ਜਿੱਥੇ ਚਾਹੋ ਸੁੱਟ ਸਕੋ। ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਡੇ ਕੋਲ ਅਜਿਹੀਆਂ ਚੀਜ਼ਾਂ ਹਨ। ਪੁਰਾਣੇ ਸਮਿਆਂ ਵਿੱਚ, ਬਹੁਤ ਸਮਾਂ ਪਹਿਲਾਂ, ਸਾਡੇ ਕੋਲ ਇਹ ਨਹੀਂ ਸੀ।

ਅਤੇ ਅੱਜਕੱਲ੍ਹ ਤੁਸੀਂ ਆਪਣਾ ਟੈਲੀਫ਼ੋਨ ਖੋਲ੍ਹ ਸਕਦੇ ਹੋ ਅਤੇ ਕਿਸੇ ਨਾਲ ਵੀ ਸੰਪਰਕ ਕਰ ਸਕਦੇ ਹੋ, ਤੁਹਾਡੇ ਤੋਂ ਬਹੁਤ ਦੂਰ, ਜਿਵੇਂ ਕਿ ਜੇ ਤੁਸੀਂ ਏਸ਼ੀਆ ਵਿੱਚ ਹੋ, ਯੂਰਪ ਤੋਂ ਬਹੁਤ ਦੂਰ, ਅਮਰੀਕਾ ਤੋਂ, ਆਸਟ੍ਰੇਲੀਆ ਤੋਂ। ਤੁਸੀਂ ਅਜੇ ਵੀ ਉਨ੍ਹਾਂ ਨਾਲ ਗੱਲ ਕਰ ਸਕਦੇ ਹੋ ਅਤੇ ਤੁਸੀਂ ਅਜੇ ਵੀ ਇੱਕ ਦੂਜੇ ਨੂੰ ਦੇਖ ਸਕਦੇ ਹੋ, ਜਿਵੇਂ ਤੁਸੀਂ ਇੱਕੋ ਕਮਰੇ ਵਿੱਚ ਆਹਮੋ-ਸਾਹਮਣੇ ਹੋ, ਜਿਵੇਂ ਇੱਕੋ ਮੇਜ਼ 'ਤੇ। ਅਤੇ ਤੁਸੀਂ ਇੱਕ ਦੂਜੇ ਨੂੰ ਉਹ ਸਭ ਕੁਝ ਦੱਸ ਸਕਦੇ ਹੋ ਜੋ ਤੁਹਾਡੇ ਨਾਲ ਵਾਪਰਿਆ ਸੀ ਜਾਂ ਜੋ ਵੀ ਤੁਸੀਂ ਉਨ੍ਹਾਂ ਨੂੰ ਦੱਸਣਾ ਚਾਹੁੰਦੇ ਹੋ। ਤੁਸੀਂ ਇੱਕ ਦੂਜੇ ਨੂੰ ਯਾਦ ਕਰਦੇ ਹੋਏ ਆਪਣੇ ਪਿਆਰ ਦਾ ਇਜ਼ਹਾਰ ਕਰ ਸਕਦੇ ਹੋ। ਇਹ ਬਹੁਤ ਵਧੀਆ ਹੈ।

ਹੇ ਪ੍ਰਮਾਤਮਾ, ਮੈਨੂੰ ਲੱਗਦਾ ਹੈ ਕਿ ਇਨਸਾਨ ਬਹੁਤ, ਬਹੁਤ ਖੁਸ਼ਕਿਸਮਤ ਹਨ। ਜੇ ਤੁਸੀਂ ਆਪਣੀ ਜ਼ਿੰਦਗੀ ਦਾ ਆਨੰਦ ਮਾਣਦੇ ਹੋ, ਅਤੇ ਜੇ ਇਹ ਸਾਰੇ ਜ਼ਾਲਮ ਆਗੂ ਨਾਗਰਿਕਾਂ ਨੂੰ ਇਕੱਲੇ ਛੱਡ ਦਿੰਦੇ ਹਨ ਅਤੇ ਦੂਜੇ ਦੇਸ਼ਾਂ ਦੇ ਨਾਗਰਿਕਾਂ ਨੂੰ ਤੰਗ ਕਰਨ ਲਈ ਨਹੀਂ ਜਾਂਦੇ, ਤਾਂ ਹਰ ਕੋਈ ਸ਼ਾਂਤੀ, ਖੁਸ਼ੀ, ਸੰਤੁਸ਼ਟੀ ਨਾਲ ਰਹਿੰਦਾ ਹੈ, ਅਤੇ ਪ੍ਰਮਾਤਮਾ ਦੁਆਰਾ ਪ੍ਰਬੰਧ ਕੀਤੇ ਗਏ ਹਰ ਚੀਜ਼ ਦੀ ਕਦਰ ਕਰਦਾ ਹੈ। ਅਤੇ ਇਹ ਕਿ ਸਾਰੇ ਵਿਗਿਆਨੀਆਂ ਨੇ ਖੋਜ ਕੀਤੀ ਹੈ ਅਤੇ ਸਾਰੇ ਖੋਜੀਆਂ ਨੇ ਸਾਨੂੰ ਜ਼ਿੰਦਗੀ ਲਈ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਅਤੇ ਸਹੂਲਤਾਂ ਦੀ ਪੇਸ਼ਕਸ਼ ਕੀਤੀ ਹੈ।

ਅਤੇ ਜੇਕਰ ਹਰ ਕੋਈ ਵੀਗਨ ਹੈ, ਤਾਂ ਸਾਡੀ ਜ਼ਿੰਦਗੀ ਈਡਨ ਤੋਂ ਕਦੇ ਵੀ ਨਹੀਂ ਬਦਲੇਗੀ। ਸੁੱਕੀ ਹੋਈ ਨਦੀ ਵੀ ਫਿਰ ਤੋਂ ਭਰਪੂਰ ਵਗੇਗੀ। ਇੱਥੋਂ ਤੱਕ ਕਿ ਸਾਰੇ "ਮ੍ਰਿਤ" ਸਮੁੰਦਰੀ ਖੇਤਰ ਵੀ ਦੁਬਾਰਾ ਜ਼ਿੰਦਾ ਹੋ ਜਾਣਗੇ। ਅਤੇ ਹਵਾ ਪ੍ਰਦੂਸ਼ਣ ਵੀ ਘੱਟ ਤੋਂ ਘੱਟ ਹੁੰਦਾ ਜਾਵੇਗਾ, ਬੇਸ਼ੱਕ, ਕਿਉਂਕਿ ਸਾਡੀ ਹਵਾ ਨੂੰ ਬਰਬਾਦ ਕਰਨ ਲਈ ਕੋਈ ਮੀਥੇਨ ਨਹੀਂ ਹੈ, ਅਤੇ ਸਾਡੇ ਫੇਫੜਿਆਂ ਨੂੰ ਜ਼ਹਿਰ ਦੇਣ ਲਈ ਬਹੁਤ ਜ਼ਿਆਦਾ CO2 ਨਹੀਂ ਹੈ। ਥੋੜ੍ਹੇ ਸਮੇਂ ਨਾਲ ਚੀਜ਼ਾਂ ਆਪਣੇ ਆਪ ਬਿਹਤਰ ਹੋ ਜਾਣਗੀਆਂ, ਕਿਉਂਕਿ ਸਾਡੇ ਕੋਲ ਸੋਚਣ, ਕਾਢ ਕੱਢਣ, ਮੁਰੰਮਤ ਕਰਨ ਅਤੇ ਆਰਾਮ ਕਰਨ ਦਾ ਸਮਾਂ ਹੈ, ਇਸ ਗੱਲ ਦੀ ਚਿੰਤਾ ਕਰਨ ਦੀ ਨਹੀਂ ਕਿ ਕੱਲ੍ਹ ਸਾਡੇ ਦੇਸ਼ ਨੂੰ ਕੀ ਪ੍ਰਭਾਵਿਤ ਕਰੇਗਾ, ਗੁਆਂਢੀ ਕਦੋਂ ਆਉਣਗੇ ਅਤੇ ਸਾਡੇ ਨਾਲ ਯੁੱਧ ਕਰਨਗੇ, ਜਾਂ ਇਹ ਸਾਰੀਆਂ ਜ਼ਹਿਰੀਲੀਆਂ ਚੀਜ਼ਾਂ, ਸਾਰੀਆਂ ਮਹਾਂਮਾਰੀਆਂ, ਸਾਰੇ ਵਾਇਰਸ, ਆਦਿ।

ਮੈਨੂੰ ਇਨਸਾਨਾਂ 'ਤੇ ਬਹੁਤ ਤਰਸ ਆਉਂਦਾ ਹੈ, ਕਿਉਂਕਿ ਇਨਸਾਨਾਂ ਦੀ ਕਿਸਮਤ ਇੰਨੀ ਜ਼ਿਆਦਾ ਹੈ ਕਿ ਉਨ੍ਹਾਂ ਕੋਲ ਅਜਿਹਾ ਮਨੁੱਖੀ ਸਰੀਰ ਹੈ। ਇਹ ਪਹਿਲਾਂ ਹੀ ਬਹੁਤ ਵੱਡੀ ਕਿਸਮਤ ਹੈ, ਪਰ 90% ਲੋਕ ਇਸਨੂੰ ਨਹੀਂ ਸਮਝਦੇ। ਸਾਡੇ ਕੋਲ ਹਰ ਰੋਜ਼ ਬਹੁਤ ਸਾਰੀਆਂ ਸਹੂਲਤਾਂ ਹਨ। ਸਾਨੂੰ ਹਮੇਸ਼ਾ ਸ਼ੁਕਰਗੁਜ਼ਾਰ ਅਤੇ ਖੁਸ਼ ਰਹਿਣਾ ਚਾਹੀਦਾ ਹੈ ਅਤੇ ਉਨ੍ਹਾਂ ਦਾ ਆਨੰਦ ਮਾਣਨਾ ਚਾਹੀਦਾ ਹੈ, ਗੁਆਂਢੀਆਂ ਦੇ ਘਰਾਂ, ਗੁਆਂਢੀਆਂ ਦੇ ਦੇਸ਼ਾਂ ਨੂੰ ਤਬਾਹ ਕਰਨ ਅਤੇ ਹਰ ਤਰ੍ਹਾਂ ਦੀਆਂ ਚੀਜ਼ਾਂ ਖਾਣ ਦੀ ਬਜਾਏ ਜੋ ਮੁਸੀਬਤ ਪੈਦਾ ਕਰਦੀਆਂ ਹਨ, ਮਹਾਂਮਾਰੀਆਂ ਦਾ ਕਾਰਨ ਬਣਦੀਆਂ ਹਨ। ਹਰ ਤਰ੍ਹਾਂ ਦੀਆਂ ਚੀਜ਼ਾਂ ਪੀਣਾ

ਜੋ ਦਿਮਾਗ ਨੂੰ ਬਰਬਾਦ ਕਰ ਦੇਵੇਗਾ, ਬੁੱਧੀ ਨੂੰ ਨੁਕਸਾਨ ਪਹੁੰਚਾਏਗਾ, ਜਾਂ ਸਿਗਰਟਨੋਸ਼ੀ ਕਰੇਗਾ, ਸਰੀਰ ਨੂੰ ਜ਼ਹਿਰ ਦੇਵੇਗਾ, ਜੋ ਕਿ ਪ੍ਰਮਾਤਮਾ ਦਾ ਪਵਿੱਤਰ ਮੰਦਰ ਹੈ, ਅਤੇ ਜੋ ਸਾਨੂੰ ਬਹੁਤ ਸਾਰਾ, ਬਹੁਤ ਸਾਰਾ ਆਨੰਦ ਪ੍ਰਦਾਨ ਕਰੇਗਾ। ਇਹ ਅਦਿੱਖ ਸੰਸਾਰ, ਭੂਤਾਂ ਅਤੇ ਰੂਹਾਂ ਵਰਗੇ ਜੀਵ, ਉਹ ਆਨੰਦ ਨਹੀਂ ਮਾਣ ਸਕਦੇ ਜੋ ਅਸੀਂ ਮਾਣਦੇ ਹਾਂ, ਪਰ ਉਹ ਲਾਰਾਂ ਵਹਾ ਰਹੇ ਹਨ, ਉਹ ਬਹੁਤ ਚਾਹੁੰਦੇ ਹਨ। ਪਰ ਕਿਉਂਕਿ ਉਹ ਬਿਨਾਂ ਇਕ ਭੌਤਿਕ ਸਰੀਰ ਦੇ ਜੀਵ ਹਨ, ਉਹ ਆਨੰਦ ਨਹੀਂ ਮਾਣ ਸਕਦੇ ਜੋ ਮਨੁੱਖ ਮਾਣਦੇ ਹਨ।

ਜਿੰਨਾ ਜ਼ਿਆਦਾ ਮੈਂ ਇਸ ਬਾਰੇ ਸੋਚਦੀ ਹਾਂ, ਓਨਾ ਹੀ ਮੈਨੂੰ ਮਨੁੱਖਤਾ ਲਈ ਬਹੁਤ ਤਰਸ ਆਉਂਦਾ ਹੈ। ਇਸੇ ਲਈ ਮੈਂ ਇਨ੍ਹਾਂ ਸਾਰੇ ਦਹਾਕਿਆਂ ਤੋਂ ਲੋਕਾਂ ਨੂੰ ਦੁਬਾਰਾ ਫਰਿਸ਼ਤੇ ਬਣਨ, ਦੁਬਾਰਾ ਪ੍ਰਮਾਤਮਾ ਦੇ ਬੱਚੇ ਬਣਨ, ਦੁਬਾਰਾ ਬੁੱਧ ਬਣਨ, ਘੱਟੋ ਘੱਟ ਭਵਿੱਖ ਦੇ ਬੁੱਧ ਬਣਨ, ਬੁੱਧਵਾਦ ਦੇ ਰਾਹ 'ਤੇ ਯਾਦ ਦਿਵਾਉਣ ਦੀ ਬਹੁਤ ਕੋਸ਼ਿਸ਼ ਕਰ ਰਹੀ ਹਾਂ। ਅਸੀਂ ਇਸ ਸੁੰਦਰ ਸੰਸਾਰ ਨੂੰ ਨੁਕਸਾਨ ਪਹੁੰਚਾਉਣ ਅਤੇ ਦੂਜਿਆਂ ਦੀਆਂ ਜ਼ਿੰਦਗੀਆਂ ਬਰਬਾਦ ਕਰਨ ਜਾਂ ਖੋਹਣ ਦੀ ਬਜਾਏ ਬਹੁਤ ਆਨੰਦ ਮਾਣਾਂਗੇ; ਕੱਲ੍ਹ ਦੋਸਤਾਂ ਨਾਲ ਸਿਰਫ਼ ਛਾਲ ਮਾਰਦੇ, ਹੱਸਦੇ, ਪੀਂਦੇ ਰਹੇ। ਅਤੇ ਅੱਜ ਉਹ ਬਿਲਕੁਲ ਇਸੇ ਤਰ੍ਹਾਂ ਚਲੇ ਗਏ ਹਨ, ਬੇਰਹਿਮ ਯੁੱਧ ਦੇ ਕਾਰਨ, ਜ਼ੁਲਮ ਦੇ ਕਾਰਨ, ਜ਼ਹਿਰੀਲੀ ਹਵਾ ਦੇ ਕਾਰਨ, ਜ਼ਹਿਰੀਲੇ ਭੋਜਨ ਦੇ ਕਾਰਨ, ਹਰ ਤਰ੍ਹਾਂ ਦੀਆਂ ਚੀਜ਼ਾਂ ਜੋ ਅਸੀਂ ਇਸ ਸੁੰਦਰ ਸਰੀਰ ਅਤੇ ਕੀਮਤੀ ਜੀਵਨ ਨੂੰ ਤਬਾਹ ਕਰਨ ਲਈ ਵਰਤ ਰਹੇ ਹਾਂ ਜਿਸਦੀ ਸਾਨੂੰ ਬਖਸ਼ਿਸ਼ ਹੈ।

ਮੇਰੇ ਪ੍ਰਮਾਤਮਾ, ਇੰਨੇ ਸਾਰੇ ਅਦਿੱਖ ਜੀਵ ਤੁਹਾਡੇ ਵਰਗਾ ਸਰੀਰ ਪ੍ਰਾਪਤ ਕਰਨ ਲਈ ਇੰਨਾ ਚਾਹੁੰਦੇ ਹਨ, ਇੰਨੀਆਂ ਮਿੰਨਤਾਂ ਕਰਦੇ - ਨਹੀਂ ਪ੍ਰਾਪਤ ਕਰ ਸਕਦੇ। ਸਿਰਫ਼ ਮਨੁੱਖ - ਜਿਨ੍ਹਾਂ ਕੋਲ ਕਾਫ਼ੀ ਗੁਣ ਹਨ, ਜੋ ਮਨੁੱਖੀ ਸਰੀਰ ਦੇ ਵਾਰਸ ਹੋ ਸਕਦੇ ਹਨ, ਜੋ ਇੱਕ ਕੀਮਤੀ, ਮੰਦਰ ਮਨੁੱਖੀ ਸਰੀਰ ਵਿੱਚ ਜਨਮ ਲੈ ਸਕਦੇ ਹਨ ਅਤੇ ਜਿਨ੍ਹਾਂ ਕੋਲ ਸੁਣਨ ਲਈ ਕੰਨ ਹਨ, ਸੁੰਘਣ ਲਈ ਨੱਕ ਹੈ, ਦੇਖਣ ਲਈ ਅੱਖਾਂ ਹਨ, ਸੋਚਣ ਲਈ ਦਿਮਾਗ ਹੈ, ਪਿਆਰ ਮਹਿਸੂਸ ਕਰਨ ਲਈ ਦਿਲ ਹੈ। ਇਹ ਸੰਸਾਰ ਤੁਹਾਡੀ ਸਭ ਤੋਂ ਵਧੀਆ ਚੋਣ, ਸਭ ਤੋਂ ਵਧੀਆ ਤੋਹਫ਼ਾ ਹੋ ਸਕਦਾ ਹੈ ਜੇਕਰ ਤੁਸੀਂ ਇਸਨੂੰ ਬਰਬਾਦ ਨਹੀਂ ਕਰਦੇ ਖਾਣ ਲਈ ਜਾਨਵਰਾਂ ਨੂੰ ਮਾਰ ਕੇ, ਯੁੱਧ ਕਰਨ ਲਈ ਜਾਂ ਉਨ੍ਹਾਂ ਤੋਂ ਕੁਝ ਵੀ ਲੁੱਟਣ ਲਈ ਇੱਕ ਦੂਜੇ ਨੂੰ ਮਾਰ ਕੇ, ਜਾਂ ਉਨ੍ਹਾਂ ਦੀ ਸਾਖ ਨੂੰ ਖਰਾਬ ਕਰਨ ਲਈ ਉਨ੍ਹਾਂ ਦੀ ਨਿੰਦਿਆ ਕਰਕੇ ਬਰਬਾਦ ਨਹੀਂ ਕਰਦੇ।

ਭਾਵੇਂ ਉਨ੍ਹਾਂ ਨੇ ਤੁਹਾਡੇ ਨਾਲ ਕੁਝ ਵੀ ਗਲਤ ਨਹੀਂ ਕੀਤਾ, ਭਾਵੇਂ ਉਨ੍ਹਾਂ ਨੇ ਕਦੇ ਕਿਸੇ ਨਾਲ ਕੁਝ ਗਲਤ ਨਹੀਂ ਕੀਤਾ ਜਾਂ ਕੁਝ ਗਲਤ ਨਹੀਂ ਕਿਹਾ, ਇਹ ਸਿਰਫ ਇਸ ਕਰਕੇ ਹੈ ਕਿਉਂਕਿ ਉਹ ਗੱਲਾਂ ਕਹਿੰਦੇ ਹਨ ਜੋ ਸੱਚ ਹਨ, ਅਤੇ ਤੁਸੀਂ ਉਨ੍ਹਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹੋ। ਕੀ ਇਹ ਅਫ਼ਸੋਸ ਦੀ ਗੱਲ ਨਹੀਂ ਹੈ? ਅਜਿਹਾ ਇਕ ਸੁੰਦਰ, ਧੰਨ ਸੰਸਾਰ, ਅਸੀਂ ਇਸਨੂੰ ਹਰ ਰੋਜ਼ ਹੋਰ ਅਤੇ ਹੋਰ ਬਰਬਾਦ ਕਰ ਰਹੇ ਹਾਂ। ਅਤੇ ਹੋ ਸਕਦਾ ਹੈ ਕਿ ਇੱਕ ਦਿਨ ਸਾਡੇ ਕੋਲ ਬਰਬਾਦ ਕਰਨ ਲਈ ਕੁਝ ਵੀ ਨਾ ਹੋਵੇ, ਸਾਡਾ ਆਪਣਾ ਕੀਮਤੀ ਸਰੀਰ ਵੀ। ਫਿਰ ਉਸ ਸਮੇਂ, ਅਫਸੋਸ ਮਹਿਸੂਸ ਕਰਨ ਲਈ, ਪਛਤਾਵਾ ਕਰਨ ਲਈ, ਬਹੁਤ ਦੇਰ ਹੋ ਜਾਵੇਗੀ। ਸੋ, ਹੁਣ ਤੋਬਾ, ਪਛਤਾਵਾ ਕਰੋ, ਵੀਗਨਿਜ਼ਮ ਦਾ ਸਿਹਤਮੰਦ, ਪੌਸ਼ਟਿਕ ਭੋਜਨ ਲਓ, ਅਤੇ ਜੋ ਵੀ ਤੁਸੀਂ ਸੋਚਦੇ ਹੋ ਕਿ ਤੁਸੀਂ ਗਲਤ ਕੀਤਾ ਹੈ ਉਸ ਲਈ ਤੋਬਾ ਕਰੋ, ਅਤੇ ਪ੍ਰਮਾਤਮਾ ਦੀ ਉਸਤਤ ਕਰੋ, ਧੰਨਵਾਦ ਕਰੋ, ਪਿਆਰ ਕਰੋ, ਉਸਦੀ ਪਾਲਣਾ ਕਰੋ, ਫਿਰ ਜ਼ਿੰਦਗੀ ਇੱਕ ਸੁੰਦਰ ਪਰੀ ਕਹਾਣੀ ਵਾਂਗ ਹੋ ਜਾਵੇਗੀ।

ਇੱਕ ਹੋਰ ਗੱਲ, ਮੈਂ ਪ੍ਰਮਾਤਮਾ ਦੀ ਸ਼ੁਕਰਗੁਜ਼ਾਰ ਹਾਂ ਕਿ ਮੈਂ ਇਕ ਨੇਤਾ ਨਹੀਂ ਹਾਂ, ਕਿਸੇ ਵੀ ਤਰ੍ਹਾਂ ਦਾ ਇਕ ਰਾਜਨੀਤਿਕ ਨੇਤਾ ਨਹੀਂ ਹਾਂ, ਸੋ ਮੈਂ ਆਪਣੇ ਮਨ ਦੀ ਗੱਲ ਸੱਚਾਈ ਨਾਲ ਕਹਿ ਸਕਦੀ ਹਾਂ, ਇਸ ਚਿੰਤਾ ਤੋਂ ਬਿਨਾਂ ਕਿ ਲੋਕ ਮੈਨੂੰ ਵੋਟ ਪਾਉਣਗੇ ਜਾਂ ਨਹੀਂ, ਜਾਂ ਮੈਨੂੰ ਬਾਹਰ ਕੱਢ ਦੇਣਗੇ, ਕਿਉਂਕਿ ਮੈਂ ਉਸ ਤਰ੍ਹਾਂ ਨਹੀਂ ਬੋਲਦੀ ਜਿਸ ਤਰ੍ਹਾਂ ਉਹ ਚਾਹੁੰਦੇ ਹਨ ਕਿ ਮੈਂ ਬੋਲਾਂ, ਜਾਂ ਮੈਂ ਉਹ ਕੰਮ ਨਹੀਂ ਕਰਦੀ ਜੋ ਲੋਕ ਚਾਹੁੰਦੇ ਹਨ ਕਿ ਮੈਂ ਕਰਾਂ, ਭਾਵੇਂ ਉਹ ਕੰਮ ਹੋ ਦਕਦਾ ਸਹੀ ਵੀ ਨਾ ਹੋਣ। ਸਾਡੇ ਕੋਲ ਧੰਨਵਾਦੀ ਹੋਣ ਲਈ ਬਹੁਤ ਸਾਰੀਆਂ ਚੀਜ਼ਾਂ ਹਨ। ਉਹ ਸਥਿਰ ਧਰਤੀ ਜਿਸ 'ਤੇ ਮੈਂ ਤੁਰਦੀ ਹਾਂ, ਐਨ ਮੇਰੀਆਂ ਅੱਖਾਂ ਦੇ ਸਾਹਮਣੇ ਹਰਾ ਘਾਹ, ਜਾਂ ਸੂਰਜ ਦੇ ਹੇਠਾਂ ਹਵਾ ਵਿੱਚ ਮੁਸਕਰਾਉਂਦੇ ਫੁੱਲ। ਸਭ ਕੁਝ ਬਹੁਤ ਵਧੀਆ ਹੈ।

ਸਭ ਕੁਝ ਸੱਚਮੁੱਚ ਬਹੁਤ ਵਧੀਆ ਹੈ। ਜੇਕਰ ਸਾਡੇ ਕੋਲ ਇਸਦਾ ਆਨੰਦ ਲੈਣ ਅਤੇ ਇਸਦੀ ਕਦਰ ਕਰਨ ਲਈ ਸਮਾਂ ਹੈ। ਇਹ ਗੱਲਾਂ, ਮੈਨੂੰ ਨਹੀਂ ਪਤਾ ਕਿ ਇਹ ਸਿਖਾਈਆਂ ਜਾ ਸਕਦੀਆਂ ਹਨ ਜਾਂ ਨਹੀਂ। ਮੈਨੂੰ ਲੱਗਦਾ ਹੈ ਕਿ ਇਹ ਗੱਲਾਂ, ਤੁਹਾਡੇ ਦਿਲ ਵਿੱਚ ਮੌਜੂਦ ਹਨ। ਤੁਹਾਨੂੰ ਉਨ੍ਹਾਂ ਨੂੰ ਯਾਦ ਰੱਖਣ ਅਤੇ ਉਨ੍ਹਾਂ 'ਤੇ ਅਮਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਸੁਸਤ ਜਾਂ ਲੁਕਿਆ ਨਾ ਰੱਖੋ ਕਿਉਂਕਿ ਤੁਸੀਂ ਬਹੁਤ ਜ਼ਿਆਦਾ ਰੁੱਝੇ ਹੋ, ਜਾਂ ਕੋਈ ਹੋਰ ਬਹਾਨਾ ਬਣਾ ਕੇ। ਤੁਹਾਨੂੰ ਆਪਣੇ ਆਪ ਨੂੰ ਪਿਆਰ ਕਰਨਾ ਪਵੇਗਾ। ਤੁਹਾਨੂੰ ਜਾਂ ਤੁਹਾਡੇ ਆਲੇ-ਦੁਆਲੇ ਜੋ ਕੁਝ ਦਿੱਤਾ ਜਾਂਦਾ ਹੈ, ਉਸ ਦਾ ਆਨੰਦ ਮਾਣਨਾ ਪਵੇਗਾ। ਤੁਸੀਂ ਕਹਿੰਦੇ ਹੋ ਕਿ ਇਹ ਤੁਸੀਂ ਹੀ ਹੋ ਜਿਸਨੇ ਇਸਨੂੰ ਪੈਸੇ ਨਾਲ ਖਰੀਦਿਆ ਹੈ। ਠੀਕ ਹੈ, ਇਹ ਸਹੀ ਹੈ। ਪਰ ਜੇ ਇਹ ਚੀਜ਼ਾਂ ਉੱਥੇ ਨਹੀਂ ਹਨ ਜਾਂ ਜਲਵਾਯੂ ਪਰਿਵਰਤਨ, ਜਾਂ ਯੁੱਧ, ਜਾਂ ਕਿਸੇ ਆਫ਼ਤ ਦੁਆਰਾ ਨੁਕਸਾਨੀਆਂ ਗਈਆਂ ਹਨ, ਤਾਂ ਭਾਵੇਂ ਤੁਹਾਡੇ ਕੋਲ ਹੀਰਿਆਂ ਦਾ ਪਹਾੜ ਹੋਵੇ, ਇਹ ਬੇਕਾਰ ਹੈ, ਹੈ ਨਾ? ਇਸ ਬਾਰੇ ਸੋਚੋ।

ਮੈਨੂੰ ਉਮੀਦ ਹੈ ਕਿ ਸਾਰੇ ਆਗੂ ਮੁੜਨਗੇ ਅਤੇ ਦੁਬਾਰਾ ਆਪਣੇ ਬੁੱਧੀਮਾਨ ਵਿਅਕਤੀ ਬਣਨਗੇ, ਅਗਲੀਆਂ ਚੋਣਾਂ ਬਾਰੇ ਚਿੰਤਾ ਨਾ ਕਰਨ ਜਾਂ ਜੇਕਰ ਵਿਰੋਧੀ ਧਿਰ ਤੁਹਾਡਾ ਸਤਿਕਾਰ ਕਰੇਗਾ ਜਾਂ ਨਹੀਂ ਅਤੇ ਤੁਹਾਡਾ ਪਾਲਣ ਕਰੇਗਾ ਜਾਂ ਨਹੀਂ। ਸਾਨੂੰ ਇਸ ਤਰਾਂ ਦੀ ਕਿਸੇ ਵੀ ਚੀਜ਼ ਬਾਰੇ ਚਿੰਤਾ ਨਹੀਂ ਕਰਨੀ ਚਾਹੀਦੀ। ਜੇਕਰ ਸਾਡੇ ਅੰਦਰ ਸ਼ਾਂਤੀ ਹੈ, ਜੇਕਰ ਅਸੀਂ ਪ੍ਰਮਾਤਮਾ ਨੂੰ ਭਾਲਦੇ ਹਾਂ, ਤਾਂ ਸਭ ਕੁਝ ਤੁਹਾਡੀ ਜ਼ਿੰਦਗੀ ਵਿੱਚ ਉਸੇ ਤਰ੍ਹਾਂ ਆਵੇਗਾ ਜਿਵੇਂ ਤੁਸੀਂ ਚਾਹੁੰਦੇ ਹੋ। ਪਰ ਸਿਵਾਏ ਜੇਕਰ ਤੁਸੀਂ ਇੱਕ ਗੁਰੂ ਹੋ - ਜੇਕਰ ਤੁਸੀਂ ਇੱਕ ਗੁਰੂ ਹੋ, ਤਾਂ ਮੁਸੀਬਤ ਦੀ ਉਮੀਦ ਕਰੋ। ਭਾਵੇਂ ਤੁਹਾਨੂੰ ਇਸਦੀ ਉਮੀਦ ਨਾ ਹੋਵੇ, ਇਹ ਆਵੇਗੀ। ਦੂਜਿਆਂ ਦੇ ਕਰਮ ਤੁਹਾਡੇ ਉੱਤੇ ਹੋਣਗੇ। ਇਹੀ ਸਮੱਸਿਆ ਹੈ।

ਠੀਕ ਹੈ, ਮੈਂ ਤੁਹਾਨੂੰ ਕੁਝ ਨੋਟਸ ਪੜ੍ਹ ਕੇ ਸੁਣਾਉਣ ਦੀ ਕੋਸ਼ਿਸ਼ ਕਰ ਰਹੀ ਹਾਂ ਜੋ ਮੈਂ ਸੂਰਜ ਨਾਲ ਗੱਲ ਕਰਦੇ ਸਮੇਂ ਬਣਾਏ ਸਨ। ਹੇ ਪ੍ਰਮਾਤਮਾ, ਮਾਫ਼ ਕਰਨਾ, ਮੇਰੀ ਆਵਾਜ਼। ਤੁਹਾਨੂੰ ਪਤਾ ਹੈ ਜਦੋਂ ਉਹ ਮੇਰਾ ਸਵਾਗਤ ਕਰਦੇ ਹਨ ਤਾਂ ਮੈਨੂੰ ਕੀ ਕਹਿੰਦੇ ਹਨ? ਉਨ੍ਹਾਂ ਨੇ ਮੈਨੂੰ ਹੁਣ ਇੱਕ ਹੋਰ ਖਿਤਾਬ ਦਿੱਤਾ ਹੈ। ਤੁਸੀਂ ਮੇਰੇ ਖਿਤਾਬ ਗਿਣ ਰਹੇ ਹੋਵੋਗੇ, ਹਰ ਵੇਲੇ। ਉਹ ਮੈਨੂੰ "ਵਿਸ਼ਵ ਕਰਮਾਤਮਕ ਕਰਜ਼ਾ ਚੁਕਾਉਣ ਵਾਲਾ ਇੱਕ" ਕਹਿੰਦੇ ਹਨ, ਮੇਰਾ ਖਿਤਾਬ। ਮੇਰੇ ਪ੍ਰਮਾਤਮਾ! ਠੀਕ ਹੈ। ਉਹ ਮੈਨੂੰ ਹੋਰ ਕੀ ਕਹਿੰਦੇ ਹਨ? ਉਹ ਮੈਨੂੰ ਰਾਜਿਆਂ ਦੇ ਰਾਜਿਆਂ ਦੇ ਰਾਜਿਆਂ ਦਾ ਰਾਜਾ ਕਹਿੰਦੇ ਹਨ। ਇੱਕ ਹੋਰ ਸਿਰਲੇਖ ਜਿਸ ਨਾਲ ਉਹ ਮੈਨੂੰ ਬੁਲਾਉਂਦੇ ਹਨ ਉਹ ਹੈ "ਪ੍ਰਮਾਤਮਾ ਦੇ ਨਾਲ ਇੱਕ"। ਅਤੇ ਉਹ ਇਹ ਵੀ ਕਹਿੰਦੇ ਹਨ ਕਿ ਸੁਪਰੀਮ ਮਾਸਟਰ ਟੈਲੀਵਿਜ਼ਨ ਸੂਰਜ ਲੋਕਾਂ ਨੂੰ ਵੀ ਲਾਭ ਪਹੁੰਚਾਉਂਦਾ ਹੈ। ਅਤੇ ਲੋਕ ਸਾਡੇ ਵਰਗੇ ਹਨ ਜੋ ਸੂਰਜ ਵਿੱਚ ਰਹਿੰਦੇ ਹਨ, ਉਥੇ ਲਗਭਗ 8,000 ਲੋਕ ਹਨ।

ਅਤੇ ਵੈਸੇ, ਤੁਸੀਂ ਮੇਰੇ ਹੋਰ ਸਿਰਲੇਖ ਇਕੱਠੇ ਕਰ ਸਕਦੇ ਹੋ। ਇਹ ਚੰਦਰਮਾ ਤੋਂ ਹੈ। ਜਦੋਂ ਉਹ ਮੈਨੂੰ ਨਮਸਕਾਰ ਕਰਦੇ ਸਨ ਅਤੇ ਗੱਲ ਕਰਦੇ ਸਨ ਤਾਂ ਉਨ੍ਹਾਂ ਕੋਲ ਤਿੰਨ ਵਾਧੂ ਖਿਤਾਬ ਹੁੰਦੇ ਸਨ। ਜਦੋਂ ਅਸੀਂ ਮਿਲ ਰਹੇ ਸੀ, ਜਦੋਂ ਚੰਦਰਮਾ ਲੋਕ ਅਤੇ ਮੈਂ ਮਿਲ ਰਹੇ ਸੀ। ਉਨ੍ਹਾਂ ਨੇ ਮੈਨੂੰ ਪਹਿਲਾ ਸਿਰਲੇਖ "ਪਵਿੱਤਰ ਬ੍ਰਹਮ ਸ਼ਾਂਤੀ ਲਿਆਉਣ ਵਾਲਾ" ਕਿਹਾ। ਮੈਨੂੰ ਉਮੀਦ ਹੈ ਕਿ ਮੈਂ ਆਪਣੀ ਇੱਛਾ ਅਤੇ ਆਪਣਾ ਖਿਤਾਬ ਪੂਰਾ ਕਰਾਂਗੀ। ਜਦੋਂ ਉਹਨਾਂ ਨੇ ਮੈਨੂੰ ਸੰਬੋਧਿਤ ਕੀਤਾ, ਤਾਂ ਉਹਨਾਂ ਨੇ ਵੱਖ-ਵੱਖ ਸਮਿਆਂ 'ਤੇ ਇਨ੍ਹਾਂ ਵਿੱਚੋਂ ਇੱਕ ਸਿਰਲੇਖ ਦੀ ਵਰਤੋਂ ਕੀਤੀ ਸੀ। ਦੂਜਾ ਸਿਰਲੇਖ "ਸੰਸਾਰ ਦਾ ਪਿਆਰਾ ਦੋਸਤ" ਹੈ। ਤੀਜਾ ਡੀਵਾਇਨ ਈਟਰਨਲ ਵਾਰਥ ਹੈ। ਕੀਮਤੀ। ਕੀ-ਮ-ਤੀ। ਤੁਹਾਡਾ ਧੰਨਵਾਦ, ਚੰਦਰਮਾ ਦੇ ਰਾਜਾ ਅਤੇ ਤੁਹਾਡੇ ਲੋਕਾਂ ਦਾ, ਖਾਸ ਕਰਕੇ ਮੇਰੇ ਪ੍ਰਤੀ ਇੰਨਾ ਦਿਆਲੂ ਅਤੇ ਪਿਆਰ ਕਰਨ ਲਈ। ਇਸ ਤੋਂ ਇਲਾਵਾ, ਇਸ ਭੌਤਿਕ ਸੰਸਾਰ ਦੇ ਲੋਕਾਂ ਦੇ ਨਾਮ 'ਤੇ, ਮੈਂ ਤੁਹਾਡੀਆਂ ਸਾਰੀਆਂ ਸੂਖਮ ਮਦਦਾਂ ਅਤੇ ਤੁਹਾਡੇ ਦੁਆਰਾ ਕੀਤੇ ਗਏ ਸਭ ਤੋਂ ਵਧੀਆ ਕੰਮਾਂ ਲਈ ਤੁਹਾਡਾ ਧੰਨਵਾਦ ਕਰਦੀ ਹਾਂ। ਪ੍ਰਮਾਤਮਾ ਤੁਹਾਨੂੰ ਅਤੇ ਤੁਹਾਡੀ ਸੰਸਾਰ ਨੂੰ, ਚੰਦਰਮਾ ਦੇ ਅੰਦਰ ਅਤੇ ਬਾਹਰ, ਸਭ ਤੋਂ ਵਧੀਆ ਸੰਭਵ ਅਸੀਸ ਦੇਵੇ।

ਮੈਂ ਤੁਹਾਡਾ ਵੀ ਧੰਨਵਾਦ ਕਰਦੀ ਹਾਂ, ਸੂਰਜ ਦੇ ਰਾਜਾ, ਤੁਹਾਡੇ ਸਾਰੇ ਪਿਆਰ, ਦਿਆਲਤਾ ਲਈ, ਇੰਨੇ ਸਪੱਸ਼ਟ ਅਤੇ ਇੰਨੇ ਡੂੰਘਾਈ ਨਾਲ। ਮੇਰੇ ਦਿਲ ਵਿੱਚ, ਮੈਂ ਤੁਹਾਡੇ ਅਤੇ ਤੁਹਾਡੇ ਲੋਕਾਂ ਵੱਲੋਂ ਬਹੁਤ ਪਿਆਰ ਮਹਿਸੂਸ ਕਰਦੀ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ। ਪ੍ਰਮਾਤਮਾ ਤੁਹਾਨੂੰ ਅਸੀਸ ਦੇਵੇ, ਤੁਹਾਨੂੰ ਤੰਦਰੁਸਤ ਰੱਖੇ ਅਤੇ ਤੁਹਾਡੀ ਸੰਸਾਰ ਨੂੰ ਅਖੰਡ ਰੱਖੇ।

Photo Caption: ਪ੍ਰਮਾਤਮਾ ਦੇ ਪਿਆਰ ਨਾਲ ਹਰ ਹਾਲਤ ਵਿਚ ਵਧਦੇ-ਫੁਲਦੇ ਰਹਿਣਾ

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (3/12)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-05-27
3486 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-05-28
2683 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-05-29
2423 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-05-30
2164 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-05-31
2403 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-06-01
1930 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-06-02
1672 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-06-03
1426 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-06-04
1153 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-06-05
683 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-06-05
683 ਦੇਖੇ ਗਏ
ਧਿਆਨਯੋਗ ਖਬਰਾਂ
2025-06-04
1164 ਦੇਖੇ ਗਏ
ਧਿਆਨਯੋਗ ਖਬਰਾਂ
2025-06-04
261 ਦੇਖੇ ਗਏ
36:31
ਧਿਆਨਯੋਗ ਖਬਰਾਂ
2025-06-04
1 ਦੇਖੇ ਗਏ
ਗਿਆਨ ਭਰਪੂਰ ਸ਼ਬਦ
2025-06-04
227 ਦੇਖੇ ਗਏ
ਸਿਹਤਮੰਦ ਜੀਵਨ ਸ਼ੈਲੀ
2025-06-04
1 ਦੇਖੇ ਗਏ
ਵਿਗਿਆਨ ਅਤੇ ਰੂਹਾਨੀਅਤ
2025-06-04
1 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-06-04
1153 ਦੇਖੇ ਗਏ
ਧਿਆਨਯੋਗ ਖਬਰਾਂ
2025-06-03
557 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ