ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਸੂਰਜ ਦੇ ਰਾਜੇ ਨਾਲ ਇਕ ਗੱਲਬਾਤ, ਬਾਰਾਂ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮੈਂ ਸੱਚਮੁੱਚ ਸੂਰਜ ਦੀ ਬਹੁਤ ਕਦਰ ਕਰਦੀ ਹਾਂ। ਅਤੇ ਅੱਜ ਮੈਂ ਉਸ ਨਾਲ ਗੱਲ ਕਰਨੀ ਚਾਹੁੰਦੀ ਸੀ। ਮੈਂ ਕਈ ਦਿਨਾਂ ਤੋਂ ਚਾਹੁੰਦੀ ਸੀ, ਚੰਦਰਮਾ ਨਾਲ ਗੱਲ ਕਰਨ ਤੋਂ ਬਾਅਦ। ਪਰ ਸਮਾਂ ਇੱਕ ਕੀਮਤੀ ਚੀਜ਼ ਹੈ, ਜਿਸਨੂੰ ਅੱਜਕੱਲ੍ਹ ਮੇਰੀ ਜ਼ਿੰਦਗੀ ਵਿੱਚ ਲੱਭਣਾ ਮੁਸ਼ਕਲ ਹੈ। ਜਾਂ ਜਦੋਂ ਵੀ ਮੈਂ ਸੁਪਰੀਮ ਮਾਸਟਰ ਟੀਵੀ ਲਈ ਸਾਰਾ ਕੰਮ ਖਤਮ ਕਰਦੀ ਹਾਂ, ਫਿਰ ਮੈਨੂੰ ਮੈਗੀਟੇਸ਼ਨ ਕਰਨਾ ਪੈਂਦਾ ਹੈ, ਜਿੰਨਾ ਮੈਂ ਕਰ ਸਕਦੀ ਹਾਂ ਸਾਢੇ 11 ਘੰਟੇ ਜਾਂ ਇਸ ਤੋਂ ਵੱਧ ਦੀ ਪੂਰਤੀ ਲਈ। ਅਤੇ ਫਿਰ ਮੈਨੂੰ ਕੁਝ ਖਾਣਾ ਪਵੇਗਾ। ਅਤੇ ਭਾਵੇਂ ਠੰਡਾ ਹੋਵੇ, ਜਿਵੇਂ ਕਿ ਫਲ ਅਤੇ ਸ਼ਾਇਦ ਕੁਝ ਡਬਲ ਰੋਟੀ ਅਤੇ ਵੀਗਨ ਪਨੀਰ, ਤੁਹਾਨੂੰ ਅਜੇ ਵੀ ਤਿਆਰੀ ਕਰਨ ਦੀ ਲੋੜ ਹੈ। ਪਰ ਮੈਨੂੰ ਲੱਗਦਾ ਹੈ ਕਿ ਮੈਂ ਬਹੁਤ ਖੁਸ਼ਕਿਸਮਤ ਹਾਂ। ਮੇਰੇ ਕੋਲ ਉਹ ਸਭ ਕੁਝ ਹੈ ਜਿਸਦੀ ਮੈਨੂੰ ਲੋੜ ਹੈ ਅਤੇ ਸਿਹਤ ਵੀ। ਭਾਵੇਂ ਮੈਂ ਕਿਸੇ ਕਾਰਨ ਕਰਕੇ ਬਿਮਾਰ ਹੋਵਾਂ, ਜਿਵੇਂ ਕਿ ਬਹੁਤ ਜ਼ਿਆਦਾ ਖੰਘ, ਜਾਂ ਥੋੜ੍ਹਾ ਜਿਹਾ ਖੂਨ ਵਗ ਰਿਹਾ ਹੋਵੇ। ਪਰ ਮੈਨੂੰ ਅਜੇ ਵੀ ਲੱਗਦਾ ਹੈ ਕਿ ਮੈਂ ਬਹੁਤ ਸਿਹਤਮੰਦ, ਖੁਸ਼ਕਿਸਮਤ ਅਤੇ ਖੁਸ਼ ਹਾਂ, ਭਾਵੇਂ ਬਿਮਾਰੀ ਤੁਹਾਨੂੰ ਬੇਆਰਾਮ ਮਹਿਸੂਸ ਕਰਾਉਂਦੀ ਹੈ। ਪਰ ਇਹ ਉਸ ਖੁਸ਼ੀ ਦੇ ਮੁਕਾਬਲੇ ਬਹੁਤਾ ਕੁਝ ਨਹੀਂ ਹੈ ਜੋ ਤੁਸੀਂ ਮਹਿਸੂਸ ਕਰਦੇ ਹੋ, ਅਸਲ ਸਿਹਤ ਦੇ ਮੁਕਾਬਲੇ ਇਸ ਸਭ ਤੋਂ ਉੱਪਰ ਹੈ।

ਅਤੇ ਸੂਰਜ, ਜੇਕਰ ਸੂਰਜ ਦਿਨ ਵੇਲੇ ਨਿਕਲਦਾ ਹੈ, ਓਹ, ਇਹ ਬਹੁਤ ਵਧੀਆ ਹੈ, ਇਹ ਬਹੁਤ ਵਧੀਆ ਹੈ। ਮੇਰੇ ਇਹ ਤੁਹਾਨੂੰ ਦੱਸਣ ਤੋਂ ਪਹਿਲਾਂ ਵੀ, ਕਈ ਵਾਰ ਮੇਰੇ ਕੋਲ ਲੋੜੀਂਦੀ ਬਿਜਲੀ ਨਹੀਂ ਹੁੰਦੀ ਸੀ ਅਤੇ ਮੈਨੂੰ ਉਡੀਕ ਕਰਨੀ ਪੈਂਦੀ ਸੀ ਕਿਉਂਕਿ ਸੂਰਜ ਕਾਫ਼ੀ ਨਹੀਂ ਸੀ। ਖਾਸ ਕਰਕੇ ਸਰਦੀਆਂ ਵਿੱਚ, ਅਤੇ ਅਕਸਰ ਟੈਲੀਫੋਨ ਉੱਥੇ ਨਹੀਂ ਪਹੁੰਚਦਾ ਜਿੱਥੇ ਮੈਂ ਚਾਹੁੰਦੀ ਹਾਂ। ਪਰ ਅਸਲ ਵਿੱਚ, ਮੈਂ ਬਹੁਤੇ ਲੋਕਾਂ ਨਾਲ ਸੰਪਰਕ ਨਹੀਂ ਕਰਦੀ, ਸਿਰਫ਼ ਦੋ, ਤਿੰਨ, ਮੈਨੂੰ ਲੱਗਦਾ ਹੈ ਕਿ ਤਿੰਨ, ਮੇਰੀਆਂ ਸਾਰੀਆਂ ਉਂਗਲਾਂ 'ਤੇ ਗਿਣਨ ਲਈ ਵੀ ਕਾਫ਼ੀ ਨਹੀਂ ਹਨ। ਪਰ ਫਿਰ ਵੀ, ਮੈਂ ਬਹੁਤ ਖੁਸ਼ਕਿਸਮਤ ਮਹਿਸੂਸ ਕਰਦੀ ਹਾਂ, ਮੈਂ ਬਹੁਤ ਖੁਸ਼ ਮਹਿਸੂਸ ਕਰਦੀ ਹਾਂ, ਆਪਣੇ ਦਿਲ ਵਿੱਚ ਬਹੁਤ ਧੰਨਵਾਦੀ ਹਾਂ। ਅਤੇ ਮੈਂ ਇਸਨੂੰ ਉੱਚੀ ਆਵਾਜ਼ ਵਿੱਚ ਵੀ ਕਹਿੰਦੀ ਹਾਂ। ਜਦੋਂ ਵੀ ਮੇਰੇ ਕੋਲ ਸਮਾਂ ਹੁੰਦਾ ਹੈ, ਮੈਂ ਹਮੇਸ਼ਾ ਦਿਲੋਂ ਧੰਨਵਾਦ ਦੇ ਸ਼ਬਦ ਦੁਹਰਾਉਂਦੀ ਹਾਂ।

ਜ਼ਰਾ ਸੋਚੋ, ਬਹੁਤ ਸਾਰੇ ਗਰੀਬ ਲੋਕਾਂ ਕੋਲ ਮੇਰੇ ਵਾਂਗ ਜ਼ਿੰਦਗੀ ਨਹੀਂ ਹੈ। ਅਤੇ ਪੁਰਾਣੇ ਸਮੇਂ ਦੇ ਰਾਜਿਆਂ ਕੋਲ, ਉਨ੍ਹਾਂ ਕੋਲ ਹੁਣ ਵਰਗੀ ਸਹੂਲਤ ਨਹੀਂ ਸੀ। ਭਾਵੇਂ ਉਨ੍ਹਾਂ ਕੋਲ ਸਾਰਾ ਸੰਸਾਰ ਸੀ, ਪਰ ਉਨ੍ਹਾਂ ਕੋਲ ਉਹ ਸਹੂਲਤ ਨਹੀਂ ਸੀ ਜੋ ਮੇਰੇ ਕੋਲ ਹੈ। ਅਤੇ ਉਨ੍ਹਾਂ ਨੂੰ ਖੁਸਰਿਆਂ ਦੇ ਭੋਜਨ ਲਿਆਉਣ ਦੀ ਉਡੀਕ ਕਰਨੀ ਪਈ, ਅਤੇ ਇਹ ਠੰਡਾ ਹੋ ਜਾਂਦਾ ਸੀ। ਉਸ ਦਿਨ ਉਹ ਹਮੇਸ਼ਾ ਉਹ ਨਹੀਂ ਸੀ ਜੋ ਉਹ ਖਾਣਾ ਚਾਹੁੰਦੇ ਸਨ, ਪਰ ਉਨ੍ਹਾਂ ਨੂੰ ਖਾਣਾ ਪਿਆ, ਭਾਵੇਂ ਇਸਦਾ ਸੁਆਦ ਵਧੀਆ ਨਾ ਵੀ ਹੋਵੇ। ਸੋ, ਮੈਨੂੰ ਲੱਗਦਾ ਹੈ ਕਿ ਮੈਂ ਬਹੁਤ ਖੁਸ਼ਕਿਸਮਤ ਹਾਂ। ਖਾਂਦੀ ਹਾਂ ਜਦੋਂ ਮੈਨੂੰ ਭੁੱਖ ਲੱਗਦੀ ਹੈ, ਮੈਨੂੰ ਇੰਤਜ਼ਾਰ ਨਹੀਂ ਕਰਨਾ ਪੈਂਦਾ, ਮੈਂ ਆਪਣੇ ਲਈ ਉਹ ਤਿਆਰ ਕਰ ਸਕਦੀ ਹਾਂ ਜੋ ਮੈਨੂੰ ਚਾਹੀਦਾ ਹੈ, ਜੋ ਮੈਂ ਚਾਹੁੰਦੀ ਹਾਂ, ਸੋ ਇਸਦਾ ਸੁਆਦ ਬਹੁਤ ਵਧੀਆ ਹੁੰਦਾ ਹੈ। ਜਦੋਂ ਤੁਸੀਂ ਕੁਝ ਚਾਹੁੰਦੇ ਹੋ ਅਤੇ ਤੁਹਾਡੇ ਕੋਲ ਉਹ ਹੁੰਦਾ ਹੈ, ਤਾਂ ਤੁਸੀਂ ਬਹੁਤ ਖੁਸ਼ ਮਹਿਸੂਸ ਕਰਦੇ ਹੋ। ਦਰਅਸਲ, ਮੇਰੇ ਕੋਲ ਬਹੁਤ ਕੁਝ ਨਹੀਂ ਹੈ, ਪਰ ਮੈਨੂੰ ਲੱਗਦਾ ਹੈ ਕਿ ਮੇਰੇ ਕੋਲ ਪਹਿਲਾਂ ਹੀ ਬਹੁਤ ਕੁਝ ਹੈ - ਇਤਨੀ ਅਮੀਰ, ਇਤਨੀ ਸੰਤੁਸ਼ਟ, ਇਤਨੀ ਸੰਤੁਸ਼ਟ। ਸੋ, ਮੈਂ ਤੁਹਾਨੂੰ ਇਹ ਸਭ ਦੱਸ ਰਹੀ ਹਾਂ ਤਾਂ ਜੋ ਤੁਹਾਨੂੰ ਪਤਾ ਲੱਗ ਸਕੇ ਕਿ ਤੁਸੀਂ ਮੇਰੇ ਬਾਰੇ ਬਹੁਤੀ ਚਿੰਤਾ ਨਾ ਕਰੋ।

ਪਹਿਲਾਂ ਤਾਂ ਇਹ ਘੱਟ ਸੁਵਿਧਾਜਨਕ ਸੀ, ਪਰ ਹੌਲੀ-ਹੌਲੀ ਮੈਂ ਆਪਣੀਆਂ ਚੀਜ਼ਾਂ ਦਾ ਪ੍ਰਬੰਧ ਕੀਤਾ। ਮੇਰਾ ਵਿਗਵੈਮ ਵੀ, ਜਦੋਂ ਮੈਂ ਇਸਨੂੰ ਗੱਦੇ ਹੇਠ ਰੱਖਦੀ ਹਾਂ, ਤਾਂ ਮੇਰੇ ਕੋਲ ਬਿਸਤਰੇ ਦੇ ਨਾਲ ਜੇਬਾਂ ਹਨ। ਅਤੇ ਫਿਰ ਮੈਂ ਉਹ ਸਾਰੀਆਂ ਚੀਜ਼ਾਂ ਰੱਖ ਦਿੰਦੀ ਹਾਂ ਜਿਨ੍ਹਾਂ ਦੀ ਮੈਨੂੰ ਲੋੜ ਹੁੰਦੀ ਹੈ, ਜਿਵੇਂ ਕਿ ਕੋਈ ਖਾਸ ਮਲਮ, ਸ਼ਾਇਦ ਕੁਝ ਅਜਿਹਾ ਜਿਸਦੀ ਮੈਨੂੰ ਹਮੇਸ਼ਾ ਲੋੜ ਹੁੰਦੀ ਹੈ। ਅਤੇ ਕੁਝ ਸ਼ੈਲਫਾਂ ਹਨ ਆਪਣੀਆਂ ਚੀਜ਼ਾਂ ਇਸਦੇ ਨਾਲ ਰੱਖਣ ਲਈ, ਅਤੇ ਪੀਸੀ ਇਸ ਉੱਤੇ ਰੱਖ ਸਕਾਂ। ਅਤੇ ਗੱਦੇ 'ਤੇ ਬੈਠਣਾ ਵੀ ਬਹੁਤ, ਬਹੁਤ ਵਧੀਆ ਹੈ। ਇਕ ਵੱਡੀ ਕੁਰਸੀ, ਜਾਂ ਇਕ ਵੱਡੇ ਮੇਜ਼ ਜਾਂ ਕਿਸੇ ਵੀ ਚੀਜ਼ ਦੀ ਲੋੜ ਨਹੀਂ। ਮੈਂ ਪੀਸੀ ਲਗਾਉਣ ਲਈ ਕਿਸੇ ਕਿਤਾਬ ਦੀ ਵਰਤੋਂ ਕਰਦੀ ਹਾਂ, ਅਤੇ ਇੱਕ ਵਰਗਾਕਾਰ ਗੱਦੇ ਦੀ ਵਰਤੋਂ ਕਰਦੀ ਹਾਂ, ਆਪਣਾ ਕੀਬੋਰਡ ਲਗਾਉਣ ਲਈ, ਮੈਂ ਕੀਬੋਰਡ ਨੂੰ ਉਸ ਖੜ੍ਹੇ ਵਰਗਾਕਾਰ ਗੱਦੇ 'ਤੇ ਰੱਖਦੀ ਹਾਂ। ਅਤੇ ਬੱਸ ਇਹੀ, ਮੈਂ ਉੱਥੇ ਕੰਮ ਕਰਦੀ ਹਾਂ। ਬਹੁਤ ਸੁਵਿਧਾਜਨਕ ਅਤੇ ਸੰਪੂਰਨ ਕੰਮ ਕਰਦਾ ਹੈ। ਜਦੋਂ ਬਿਜਲੀ ਹੁੰਦੀ ਹੈ, ਤਾਂ ਸਭ ਕੁਝ ਸੰਪੂਰਨ ਕੰਮ ਕਰਦਾ ਹੈ। ਨਹੀਂ ਤਾਂ, ਤੁਹਾਨੂੰ ਉਡੀਕ ਕਰਨੀ ਪਵੇਗੀ, ਅਤੇ ਇਸ ਵਿੱਚ ਜ਼ਿਆਦਾ ਸਮਾਂ ਲੱਗੇਗਾ। ਅਤੇ ਜਦੋਂ ਇੰਟਰਨੈੱਟ ਵਧੀਆ ਕੰਮ ਕਰਦਾ ਹੈ, ਤਾਂ ਇਹ ਬਹੁਤ ਸੰਪੂਰਨ ਵੀ ਹੁੰਦਾ ਹੈ। ਘੱਟੋ-ਘੱਟ ਮੈਂ ਆਪਣੇ ਫ਼ੋਨ ਅਤੇ ਪੀਸੀ ਨੂੰ ਚਾਰਜ ਕਰਕੇ ਕੰਮ ਤਾਂ ਕਰ ਸਕਦੀ ਹਾਂ।

ਅਤੇ ਮੈਂ ਬਸ ਸੋਚ ਰਹੀ ਹਾਂ ਕਿ ਸੂਰਜ ਕਿੰਨਾ ਪਿਆਰਾ ਹੈ, ਕਿਉਂਕਿ ਕਈ ਵਾਰ ਮੈਂ ਸੂਰਜ ਦੀ ਫੋਟੋ ਖਿੱਚਣਾ ਚਾਹੁੰਦੀ ਹਾਂ। ਅਤੇ ਮੈਂ ਕਿਹਾ, "ਓਹ, ਸੂਰਜ, ਤੁਸੀਂ ਇੱਥੇ ਨਹੀਂ ਹੋ।" ਅਤੇ ਫਿਰ ਉਹ ਸੰਘਣੇ ਕਾਲੇ ਬੱਦਲ ਵਿੱਚੋਂ ਲੰਘ ਕੇ ਮੇਰੇ ਲਈ ਬਾਹਰ ਆਇਆ, ਮੇਰੇ ਕੋਲ ਕੁਝ ਫੋਟੋਆਂ ਖਿੱਚਣ ਲਈ ਕਾਫ਼ੀ ਸਮਾਂ ਸੀ। ਓਹ, ਮੈਨੂੰ ਲੱਗਦਾ ਹੈ ਕਿ ਮੈਂ ਹਰ ਚੀਜ਼ ਦੇ ਬਹੁਤ ਨੇੜੇ ਹਾਂ - ਰੁੱਖਾਂ ਦੇ, ਪੌਦਿਆਂ ਦੇ, ਗਿਲਹਰੀ-ਲੋਕਾਂ ਦੇ, ਕੁਝ ਵੀ। ਅਤੇ ਨਾਲ ਹੀ, ਚੰਦਰਮਾ ਅਤੇ ਸੂਰਜ ਦੇ ਇੰਨੇ ਨੇੜੇ। ਅਤੇ ਧਰਤੀ, ਇੱਥੇ ਬਾਹਰ ਘੁੰਮਣ ਲਈ ਤੁਹਾਨੂੰ ਵਿਹੜਾ ਜਾਂ ਕੁਝ ਵੀ ਸਾਫ਼ ਕਰਨ ਦੀ ਲੋੜ ਨਹੀਂ ਹੈ। ਇਹੀ ਤਾਂ ਇਸਦੀ ਖੂਬਸੂਰਤੀ ਹੈ। ਬਸ ਥੋੜ੍ਹੀ ਜਿਹੀ ਜਗ੍ਹਾ ਅਤੇ ਥੋੜ੍ਹਾ ਜਿਹਾ ਵਾਈਨਲ। ਅਤੇ ਤੁਸੀਂ ਬਸ ਅੰਦਰ ਜਾਓ, ਬਾਹਰ ਜਾਓ, ਇਸਨੂੰ ਸਾਫ਼ ਕਰਨਾ ਬਹੁਤ ਆਸਾਨ ਹੈ। ਮੈਨੂੰ ਘਰ ਦੇ ਕੰਮਾਂ ਦੀ ਚਿੰਤਾ ਕਰਨ ਵਿੱਚ ਬਹੁਤਾ ਸਮਾਂ ਨਹੀਂ ਲਗਾਉਣਾ ਪੈਂਦਾ। ਮੈਂ ਹਰ ਵੇਲੇ ਇੰਨਾ ਚੰਗਾ, ਇੰਨਾ ਆਜ਼ਾਦ, ਇੰਨਾ ਖੁਸ਼ਕਿਸਮਤ ਮਹਿਸੂਸ ਕਰਦੀ ਹਾਂ। ਖੈਰ, ਜ਼ਿਆਦਾਤਰ ਸਮਾਂ, ਸਿਵਾਏ ਕਈ ਵਾਰ ਕੁਝ ਬਹੁਤ ਜ਼ਿਆਦਾ ਦਮਨਕਾਰੀ ਅਤੇ ਚਿੰਤਾਜਨਕ ਹੁੰਦਾ ਹੈ। ਸੰਸਾਰ ਬਾਰੇ ਚੀਜਾਂ ਅਤੇ ਲੋਕ ਬੇਲੋੜਾ ਮਰ ਰਹੇ ਹਨ, ਅਤੇ ਜਾਨਵਰ-ਲੋਕ ਹਰ ਰੋਜ਼ ਅਤੇ ਬੇਲੋੜਾ ਦੁੱਖ ਝੱਲ ਰਹੇ ਹਨ। ਓਹ, ਪ੍ਰਮਾਤਮਾ! ਕਿ ਮੈਨੂੰ ਹਮੇਸ਼ਾ ਇਸਨੂੰ ਪਿੱਛੇ ਛੱਡਣ ਦੀ ਕੋਸ਼ਿਸ਼ ਕਰਨੀ ਪੈਂਦੀ ਹੈ, ਨਹੀਂ ਤਾਂ ਮੈਂ ਕੰਮ ਨਹੀਂ ਕਰ ਸਕਦੀ।

ਪਰ ਜ਼ਿਆਦਾਤਰ ਸਮਾਂ, ਮੈਂ ਇਹਨਾਂ ਸਕਾਰਾਤਮਕ ਚੀਜ਼ਾਂ ਬਾਰੇ ਸੋਚਦੀ ਹਾਂ ਅਤੇ ਆਪਣੇ ਆਲੇ ਦੁਆਲੇ ਚੀਜ਼ਾਂ ਨੂੰ ਵਧਦਾ ਦੇਖ ਕੇ ਖੁਸ਼ ਹੁੰਦੀ ਹਾਂ। ਜਿਵੇਂ ਸਰਦੀਆਂ ਵਿਚ, ਬਹੁਤ ਸਾਰੀਆਂ ਚੀਜ਼ਾਂ ਸਿਰਫ਼ ਸੁਸਤ, ਸੁੱਤੀਆਂ ਹੁੰਦੀਆਂ ਹਨ। ਅਤੇ ਜਦੋਂ ਬਸੰਤ ਆਉਂਦੀ ਹੈ, ਹਰ ਜਗ੍ਹਾ ਹਰਾ ਹੁੰਦਾ ਹੈ, ਘਾਹ, ਪੌਦੇ, ਗੁਮਨਾਮ ਪੌਦੇ, ਪਰ ਉਹ ਸਾਰੇ ਹਰੇ ਹੁੰਦੇ ਹਨ, ਬਹੁਤ ਖੁਸ਼। ਮੈਂ ਵੀ ਉਨ੍ਹਾਂ ਵਾਂਗ ਖੁਸ਼ ਮਹਿਸੂਸ ਕਰ ਰਹੀ ਹਾਂ, ਖਿੜ ਰਹੀ ਹਾਂ। ਸੂਰਜ ਅਤੇ ਚੰਦ, ਜਦੋਂ ਵੀ ਉਹ ਬਾਹਰ ਆਉਂਦੇ ਹਨ, ਉਹ ਮੇਰੇ ਖੁਸ਼ਹਾਲ ਦੋਸਤਾਂ ਵਾਂਗ ਹੁੰਦੇ ਹਨ। ਅਤੇ ਮੈਨੂੰ ਹਮੇਸ਼ਾ ਉਨ੍ਹਾਂ ਦੁਆਰਾ ਪਿਆਰ ਮਹਿਸੂਸ ਹੁੰਦਾ ਹੈ।

ਅਤੇ ਰਾਤ ਨੂੰ ਤਾਰੇ, ਜਦੋਂ ਤੁਸੀਂ ਅਸਮਾਨ ਵੱਲ ਦੇਖਦੇ ਹੋ, ਤਾਂ ਇੱਕ ਛੋਟੀ ਜਿਹੀ ਕੁਰਸੀ 'ਤੇ ਬੈਠੋ ਹੋਏ, ਜਾਂ ਤੁਸੀਂ ਪਿਕਨਿਕ ਕੁਰਸੀਆਂ ਖਰੀਦ ਸਕਦੇ ਹੋ, ਜਿਨ੍ਹਾਂ 'ਤੇ ਬੈਠਣਾ ਅਤੇ ਉੱਪਰ ਦੇਖਣਾ ਬਹੁਤ ਆਸਾਨ ਹੁੰਦਾ ਹੈ। ਵਾਹ, ਇਹ ਸੱਚਮੁੱਚ… ਸਾਰੇ ਤਾਰੇ ਬਾਹਰ ਆਉਂਦੇ ਹਨ, ਅਤੇ ਉਥੇ ਕੁਝ ਵੀ ਨਹੀਂ ਹੈ ਜਿਸ ਨਾਲ ਤੁਸੀਂ ਇਸਦੀ ਤੁਲਨਾ ਕਰ ਸਕਦੇ ਹੋ। ਸਰਦੀਆਂ ਵਿੱਚ, ਤੁਸੀਂ ਤਾਰੇ ਦੇਖਦੇ ਹੋ, ਇਹ ਗਰਮੀਆਂ ਨਾਲੋਂ ਵੀ ਵਧੀਆ ਹੁੰਦਾ ਹੈ। ਸਰਦੀਆਂ ਵਿੱਚ, ਰੁੱਖਾਂ 'ਤੇ ਪੱਤੇ ਨਹੀਂ ਹੁੰਦੇ, ਅਤੇ ਤੁਸੀਂ ਟਾਹਣੀਆਂ ਵਿੱਚੋਂ ਦੇਖ ਸਕਦੇ ਹੋ। ਸਾਰੇ ਤਾਰੇ ਸ਼ਹਿਰ ਨਾਲੋਂ ਜ਼ਿਆਦਾ ਚਮਕਦੇ ਜਾਪਦੇ ਹਨ, ਅਤੇ ਤੁਸੀਂ ਕਿਸੇ ਤਰ੍ਹਾਂ ਉਨ੍ਹਾਂ ਦੇ ਨੇੜੇ ਮਹਿਸੂਸ ਕਰਦੇ ਹੋ। ਮੇਰਾ ਮਤਲਬ ਹੈ, ਸਰੀਰਕ ਤੌਰ 'ਤੇ, ਤੁਸੀਂ ਮਹਿਸੂਸ ਕਰਦੇ ਹੋ ਕਿ ਉਹ ਤੁਹਾਡੇ ਨੇੜੇ ਹਨ। ਇਹ ਸਾਰਾ ਸ਼ਾਨਦਾਰ ਅਹਿਸਾਸ ਤੁਹਾਨੂੰ ਖੁਸ਼ ਕਰਦਾ ਹੈ, ਮੈਨੂੰ ਖੁਸ਼ ਕਰਦਾ ਹੈ, ਅਤੇ ਬਹੁਤ ਕਦਰਦਾਨੀ ਦਿੰਦਾ ਹੈ। ਇਸੇ ਲਈ ਮੈਂ ਖੁਸ਼ਕਿਸਮਤ ਅਤੇ ਖੁਸ਼ ਮਹਿਸੂਸ ਕਰਦੀ ਹਾਂ।

ਅਤੇ ਮੈਂ ਸੋਚ ਰਹੀ ਸੀ, ਕਿੰਨੇ ਲੋਕ ਮੇਰੇ ਵਾਂਗ ਅਜਿਹਾ ਇਕ ਦ੍ਰਿਸ਼ ਦੇਖ ਸਕਦੇ ਹਨ - ਮੈਂ ਆਪਣੇ ਸਿਰ ਦੇ ਉੱਪਰ ਸਾਰੇ ਪੱਤੇ ਦੇਖ ਸਕਦੀ ਹਾਂ, ਅਤੇ ਸੂਰਜ ਨੇ ਵੀ ਬਾਹਰ ਆ ਕੇ ਹਾਲੋ ਕਹਿਣ ਦੀ ਕੋਸ਼ਿਸ਼ ਕੀਤੀ, ਅਤੇ ਮੈਨੂੰ ਕੁਝ ਸੁੰਦਰ ਫੋਟੋਆਂ ਖਿੱਚਣ ਦਿਤੀਆਂ। ਮੈਂ ਪ੍ਰਮਾਤਮਾ ਦਾ ਇਤਨਾ ਧੰਨਵਾਦੀ ਮਹਿਸੂਸ ਕਰਦੀ ਹਾਂ, ਸਾਰੇ ਸੰਤਾਂ ਅਤੇ ਰਿਸ਼ੀਆਂ ਦਾ ਵੀ ਸਾਨੂੰ ਇੰਨੇ ਬਹੁਤ ਸਾਰੇ ਗੁਣ ਦੇਣ ਲਈ ਤਾਂ ਜੋ ਅਸੀਂ ਉਨ੍ਹਾਂ ਦੇ ਵਾਰਸ ਬਣ ਸਕੀਏ, ਅਤੇ ਅਸੀਂ ਆਪਣੇ ਆਲੇ ਦੁਆਲੇ ਦੀ ਹਰ ਚੀਜ਼ ਦਾ ਆਨੰਦ ਮਾਣ ਸਕੀਏ।

ਭਾਵੇਂ ਜਦੋਂ ਮੈਂ ਸ਼ਹਿਰ ਵਿੱਚ ਸੀ, ਮੈਂ ਬਹੁਤ ਸ਼ੁਕਰਗੁਜ਼ਾਰ ਵੀ ਮਹਿਸੂਸ ਕਰ ਰਹੀ ਸੀ ਮੈਂ ਜਿੱਥੇ ਵੀ ਜਾਂਦੀ ਸੀ, ਕਿਉਂਕਿ ਮੇਰੇ ਕੋਲ ਉਹ ਚੀਜ਼ਾਂ ਹੋ ਸਕਦੀਆਂ ਹਨ ਜਿਨ੍ਹਾਂ ਦੀ ਮੈਨੂੰ ਲੋੜ ਹੈ, ਭਾਵੇਂ ਇੰਨੀਆਂ ਜ਼ਿਆਦਾ ਨਾ ਹੋਣ, ਪਰ ਮੈਂ ਪਹਿਲਾਂ ਹੀ ਬਹੁਤ ਜ਼ਿਆਦਾ ਭਰਪੂਰਤਾ ਮਹਿਸੂਸ ਕਰਦੀ ਹਾਂ। ਮੇਰਾ ਖਿਆਲ ਹੈ ਕਿ ਮੈਂ ਇਕ ਬਹੁਤ ਖੁਸ਼ ਇਨਸਾਨ ਹਾਂ, ਜੋ ਕਿ ਇੱਕ ਚੰਗੀ ਗੱਲ ਹੈ, ਸੋ ਤੁਸੀਂ ਬਹੁਤ ਸਾਰੀਆਂ ਉਦਾਸ ਸਥਿਤੀਆਂ ਨੂੰ ਸਹਿ ਸਕਦੇ ਹੋ, ਅਤੇ ਕੁਝ ਤਾਂ ਘਾਤਕ ਵੀ, ਅਤੇ ਕੁਝ ਤਾਂ ਬਹੁਤ ਹੀ ਅਣਸੁਖਾਵੀਆਂ ਵੀ। ਪਰ ਸਭ ਬੀਤ ਜਾਣਗੇ; ਖੁਸ਼ੀ ਦੇ ਸਮੇਂ, ਉਦਾਸ ਸਮੇਂ, ਉਹ ਸਾਰੇ ਬੀਤ ਜਾਣਗੇ। ਉਹ ਸਾਰੇ ਲੰਘ ਜਾਣਗੇ, ਸੋ ਸਾਨੂੰ ਇਸ ਬਾਰੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਸਾਨੂੰ ਇਸਨੂੰ ਹਮੇਸ਼ਾ ਯਾਦ ਰੱਖਣ ਦੀ ਲੋੜ ਨਹੀਂ ਹੈ। ਹਰ ਦਿਨ ਉਥੇ ਹਮੇਸ਼ਾ ਕੁਝ ਵੱਖਰੀਆਂ ਚੀਜ਼ਾਂ ਹੁੰਦੀਆਂ ਹਨ। ਜਦੋਂ ਤੁਸੀਂ ਪੌਦੇ ਦੇਖਦੇ ਹੋ, ਉਹ ਵਧਦੇ ਹਨ ਅਤੇ ਹਰ ਰੋਜ਼ ਥੋੜ੍ਹਾ ਜਿਹਾ ਵੱਖਰਾ ਹੁੰਦਾ ਹੈ। ਕੁਝ ਫੁੱਲ, ਪੁਰਾਣੇ - ਭਾਵੇਂ ਪੁਰਾਣੇ ਹੀ ਕਿਉਂ ਨਾ ਹੋਣ, ਪਰ ਉਹ ਵਧੇਰੇ ਪਰਿਪੱਕ ਅਤੇ ਸੁੰਦਰ ਰੰਗ ਵਿਚ ਬਣ ਜਾਂਦੇ ਹਨ। ਜਦੋਂ ਉਹ ਜ਼ਿਆਦਾ ਪਰਿਪੱਕ ਹੁੰਦੇ ਹਨ ਤਾਂ ਉਹ ਕਈ ਵਾਰ ਵੱਖ-ਵੱਖ ਰੰਗਾਂ ਵਿੱਚ ਬਦਲ ਜਾਂਦੇ ਹਨ। ਅਤੇ ਫਿਰ ਇੱਕ ਨਵਾਂ ਆਉਂਦਾ ਹੈ, ਤੁਸੀਂ ਹਮੇਸ਼ਾ ਹਰ ਚੀਜ਼ ਦਾ ਆਨੰਦ ਲੈ ਸਕਦੇ ਹੋ। ਜੰਗਲ ਵਿੱਚ, ਉਥੇ ਬਹੁਤ ਸਾਰੇ ਫੁੱਲ ਹਨ। ਜੇ ਮੇਰੇ ਕੋਲ ਇੱਕ ਬਾਗ਼ ਹੁੰਦਾ, ਤਾਂ ਮੈਂ ਕਦੇ ਵੀ ਇੰਨੇ ਸਾਰੇ ਇਸ ਤਰਾਂ ਨਹੀਂ ਲਗਾ ਸਕਦੀ।

ਮੈਂ ਬਹੁਤ ਖੁਸ਼ਕਿਸਮਤ ਮਹਿਸੂਸ ਕਰਦੀ ਹਾਂ। ਮੈਂ ਤੁਹਾਡਾ ਧੰਨਵਾਦ ਕਰਦੀ ਹਾਂ, ਪ੍ਰਮਾਤਮਾ ਜੀਓ, ਮੇਰੇ ਤੇ ਇੰਨਾ ਦਿਆਲੂ ਹੋਣ ਲਈ, ਮੇਰੀ ਦੇਖਭਾਲ ਕਰਨ ਲਈ।, ਹਰ ਛੋਟੀ ਜਿਹੀ ਗੱਲ ਵਿਚ, ਭਾਵੇਂ ਦਵਾਈ ਕਿਸ ਤਰ੍ਹਾਂ ਦੀ ਹੋਵੇ। ਤੁਹਾਡੇ ਕੋਲ ਇਸ ਤੋਂ ਵਧੀਆ ਇਕ ਸਰਪ੍ਰਸਤ ਕਿਵੇਂ ਹੋ ਸਕਦਾ ਹੈ? ਬੇਸ਼ੱਕ, ਮੈਂ ਜਾਣਦੀ ਹਾਂ ਕਿ ਮੈਨੂੰ ਅਜੇ ਵੀ ਦੁੱਖ ਝੱਲਣਾ ਪਵੇਗਾ, ਪਰ ਜੇ ਤੁਸੀਂ ਜਾਣਦੇ ਹੋ ਕਿ ਤੁਹਾਡੇ ਕੋਲ ਕੋਈ ਅਜਿਹਾ ਵਿਅਕਤੀ ਹੈ ਜੋ ਤੁਹਾਨੂੰ ਬਹੁਤ ਪਿਆਰ ਕਰਦਾ ਹੈ, ਤਾਂ ਤੁਸੀਂ ਹਰ ਚੀਜ਼ ਨੂੰ ਪਾਰ ਕਰ ਸਕਦੇ ਹੋ, ਸੱਚਮੁੱਚ! ਸੱਚਮੁੱਚ, "ਪਹਿਲਾਂ ਪ੍ਰਮਾਤਮਾ ਦੇ ਰਾਜ ਦੀ ਭਾਲ ਕਰੋ, ਅਤੇ ਸਾਰੀਆਂ ਚੀਜ਼ਾਂ ਤੁਹਾਨੂੰ ਦਿੱਤੀਆਂ ਜਾਣਗੀਆਂ।"

ਖੈਰ, ਮੈਂ ਤੁਹਾਨੂੰ ਦੱਸਣਾ ਚਾਹੁੰਦੀ ਸੀ ਕਿ ਮੈਂ ਸੂਰਜ ਨਾਲ ਗੱਲ ਕੀਤੀ ਸੀ, ਪਰ ਮੈਂ ਹੁਣ ਆਪਣੇ ਬਾਰੇ ਹੀ ਸਾਰੀ ਗੱਲ ਕਰ ਰਹੀ ਹਾਂ, ਕਿਉਂਕਿ ਮੈਂ ਬਹੁਤ ਖੁਸ਼ ਹਾਂ, ਬਹੁਤ ਖੁਸ਼ਕਿਸਮਤ ਹਾਂ। ਮੈਂ ਸੋਚਿਆ ਕਿ ਮੈਨੂੰ ਵੀ ਇਹ ਊਰਜਾ ਤੁਹਾਡੇ ਨਾਲ ਸਾਂਝੀ ਕਰਨੀ ਚਾਹੀਦੀ ਹੈ। ਉਮੀਦ ਹੈ ਕਿ ਜਦੋਂ ਤੁਸੀਂ ਇਹ ਸਭ ਸੁਣੋਗੇ ਅਤੇ ਛੋਟੀਆਂ-ਛੋਟੀਆਂ ਚੀਜਾਂ ਦੀ ਕਦਰ ਕਰੋਗੇ, ਬਹੁਤ ਛੋਟੀਆਂ ਚੀਜਾਂ ਦੀ, ਤਾਂ ਤੁਹਾਡੇ ਦਿਨ ਸੁਧਰ ਜਾਣਗੇ।

Photo Caption: ਉਪਰ ਵਲ ਜਾਣਾ ਸੁਰਿਖਤ ਪੁਰਾਣੇ ਘਰ ਦਾ ਰਸਤਾ ਹੈ

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (2/12)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-05-27
3486 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-05-28
2683 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-05-29
2423 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-05-30
2164 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-05-31
2403 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-06-01
1930 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-06-02
1672 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-06-03
1426 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-06-04
1153 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-06-05
683 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-06-05
683 ਦੇਖੇ ਗਏ
ਧਿਆਨਯੋਗ ਖਬਰਾਂ
2025-06-04
1164 ਦੇਖੇ ਗਏ
ਧਿਆਨਯੋਗ ਖਬਰਾਂ
2025-06-04
261 ਦੇਖੇ ਗਏ
36:31
ਧਿਆਨਯੋਗ ਖਬਰਾਂ
2025-06-04
1 ਦੇਖੇ ਗਏ
ਗਿਆਨ ਭਰਪੂਰ ਸ਼ਬਦ
2025-06-04
227 ਦੇਖੇ ਗਏ
ਸਿਹਤਮੰਦ ਜੀਵਨ ਸ਼ੈਲੀ
2025-06-04
1 ਦੇਖੇ ਗਏ
ਵਿਗਿਆਨ ਅਤੇ ਰੂਹਾਨੀਅਤ
2025-06-04
1 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-06-04
1153 ਦੇਖੇ ਗਏ
ਧਿਆਨਯੋਗ ਖਬਰਾਂ
2025-06-03
557 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ