3 ਅਪ੍ਰੈਲ, 2023 ਨੂੰ, ਮੇਰੇ ਕੋਲ ਇੱਕ ਅਜਿਹਾ ਅਨੁਭਵ ਹੋਇਆ ਜਿਸਨੇ ਮੈਨੂੰ ਉਸ ਤੋਂ ਕਿਤੇ ਪਰੇ ਲੈ ਗਿਆ ਜੋ ਮੈਂ ਸੋਚਿਆ ਸੀ ਕਿ ਸੰਭਵ ਸੀ। 12 ਮਿੰਟਾਂ ਲਈ, ਮੈਂ ਡਾਕਟਰੀ ਤੌਰ 'ਤੇ ਮਰੀ ਹੋਈ ਸੀ। ਨਾ ਦਿਲ ਦੀ ਧੜਕਣ, ਨਾ ਸਾਹ, ਪਰ ਉਨ੍ਹਾਂ 12 ਮਿੰਟਾਂ ਵਿੱਚ, ਮੈਂ ਸਿਰਫ਼ ਕੁਝ ਖਾਲੀਪਨ ਵਿਚ ਹੀ ਨਹੀਂ ਗਈ, ਮੈਂ ਕਿਤੇ ਚਲੀ ਗਈ। ਕਿਸੇ ਜਗਾ ਜੋ ਇੰਨੀ ਅਸਲੀ, ਇੰਨੀ ਡੂੰਘੀ ਕਿ ਮੈਂ ਅਜੇ ਵੀ ਇਸਨੂੰ ਸਮਝਣ ਦੀ ਕੋਸ਼ਿਸ਼ ਕਰ ਰਹੀ ਹਾਂ। ਅਤੇ ਜੋ ਮੈਂ ਅਨੁਭਵ ਕੀਤਾ ਉਹ ਸਿਰਫ਼ ਮੇਰੇ ਲਈ ਨਹੀਂ ਸੀ। ਇਹ ਸਾਡੇ ਸਾਰਿਆਂ ਲਈ ਇੱਕ ਸੁਨੇਹਾ ਸੀ। ਮੈਂ ਆਪਣੇ ਆਪ ਨੂੰ ਸਭ ਤੋਂ ਅਸਾਧਾਰਨ ਜਗ੍ਹਾ 'ਤੇ ਪਾਇਆ। ਪਹਿਲੀ ਚੀਜ਼ ਜੋ ਮੈਂ ਦੇਖੀ ਰੌਸ਼ਨੀ ਸੀ। ਅਤੇ ਅਚਾਨਕ, ਮੇਰੇ ਆਲੇ ਦੁਆਲੇ ਦੀ ਰੌਸ਼ਨੀ ਹੋਰ ਵੀ ਚਮਕਦਾਰ, ਵਧੇਰੇ ਕੇਂਦ੍ਰਿਤ ਹੋ ਗਈ, ਅਤੇ ਉੱਥੇ ਉਹ ਸੀ, ਯਿਸੂ। ਮੈਂ ਇਹ ਵਧਾ-ਚੜਾ ਕੇ ਨਹੀਂ ਕਹਿ ਰਹੀ ਜਦੋਂ ਮੈਂ ਕਹਿੰਦੀ ਹਾਂ ਕਿ ਕਕਿ ਉਸਦਾ ਵਰਣਨ ਕਰਨ ਦੀ ਕੋਸ਼ਿਸ਼ ਕਰਨਾ ਅਸੰਭਵ ਮਹਿਸੂਸ ਹੁੰਦਾ ਹੈ। ਉਹ ਕਿਸੇ ਵੀ ਚਿੱਤਰ ਜਾਂ ਚਿੱਤਰਣ ਵਰਗਾ ਨਹੀਂ ਸੀ ਜੋ ਮੈਂ ਕਦੇ ਦੇਖਿਆ ਹੈ। ਉਸਦੀ ਮੌਜੂਦਗੀ ਮਨੁੱਖੀ ਅਤੇ ਦੈਵੀ ਦੋਵੇਂ ਸੀ, ਇੱਕ ਅਜਿਹਾ ਪਿਆਰ ਅਤੇ ਸ਼ਕਤੀ ਫੈਲਾ ਰਹੀ ਸੀ ਜੋ ਮੈਂ ਪਹਿਲਾਂ ਕਦੇ ਮਹਿਸੂਸ ਨਹੀਂ ਕੀਤੀ। ਉਸਦੀਆਂ ਅੱਖਾਂ, ਉਹਨਾਂ ਨੇ ਸਭ ਕੁਝ ਆਪਣੇ ਅੰਦਰ ਕੈਦ ਕਰ ਲਿਆ: ਦਇਆ, ਗਿਆਨ, ਅਤੇ ਇੱਕ ਡੂੰਘਾਈ ਜੋ ਮੇਰੇ ਅੰਦਰੋਂ ਸਿੱਧਾ ਦਿਖਾਈ ਦਿੰਦੀ ਸੀ।
ਇਹ ਇੱਕੋ ਇੱਕ ਪ੍ਰਮਾਤਮਾ ਸਰਬਸ਼ਕਤੀਮਾਨ ਨਹੀਂ ਹੈ, ਸਗੋਂ ਪ੍ਰਮਾਤਮਾ ਦਾ ਇੱਕ ਹਿੱਸਾ ਹੈ, ਜਾਂ ਸ਼ਾਇਦ ਪ੍ਰਮਾਤਮਾ ਸਰਬਸ਼ਕਤੀਮਾਨ ਦੀ ਕੁਝ ਘੱਟ ਬਾਰੰਬਾਰਤਾ ਹੈ। ਨਹੀਂ ਤਾਂ, ਮਨੁੱਖਤਾ ਜਾਂ ਇਸਨੂੰ ਪ੍ਰਾਪਤ-ਕਰਨ ਵਾਲਾ ਕੋਈ ਵੀ ਵਿਅਕਤੀ ਮਿੱਟੀ ਵਿੱਚ ਫਟ ਜਾਵੇਗਾ - ਉਹ ਪ੍ਰਮਾਤਮਾ ਦੀ ਸ਼ਕਤੀ, ਸਰਬਸ਼ਕਤੀਮਾਨ ਤੋਂ, ਜਾਂ ਯਿਸੂ ਮਸੀਹ ਤੋਂ ਵੀ, ਅਸਲੀ,ਅਸਲੀ, ਸੰਪੂਰਨ ਯਿਸੂ ਮਸੀਹ, ਜੋ ਕਿ ਸਭ ਤੋਂ ਉੱਚੇ ਸਵਰਗ ਤੋਂ ਹੈ, ਉਸ ਬੇਅੰਤ ਸ਼ਕਤੀ ਨੂੰ ਹਜ਼ਮ ਨਹੀਂ ਕਰ ਸਕਦੇ।ਮਨੁੱਖ ਇਸ ਤੱਕ ਨਹੀਂ ਪਹੁੰਚ ਸਕਦੇ ਕਿਉਂਕਿ ਉਹਨਾਂ ਕੋਲ ਅਧਿਆਤਮਿਕ ਤੌਰ 'ਤੇ, ਜਾਂ ਬਾਰੰਬਾਰਤਾ ਦੇ ਹਿਸਾਬ ਨਾਲ, ਇਸਨੂੰ ਪ੍ਰਾਪਤ ਕਰਨ, ਇਸਨੂੰ ਹਜ਼ਮ ਕਰਨ ਲਈ ਲੋੜੀਂਦੀ ਤਾਕਤ ਨਹੀਂ ਹੈ। ਉਹ ਮਿੱਟੀ ਬਣ ਜਾਣਗੇ। ਇਸ ਲਈ ਅੱਜ ਕੱਲ੍ਹ, ਸਰਬਸ਼ਕਤੀਮਾਨ ਪ੍ਰਮਾਤਮਾ, ਸਰਬ-ਮਿਹਰਵਾਨ, ਸਰਬ-ਦਿਆਲੂ, ਸਰਬ-ਪਿਆਰ ਕਰਨ ਵਾਲਾ, ਸਰਬ-ਪ੍ਰਮਾਤਮਾ... ਅਤੇ ਉਹਨਾਂ ਦੇ ਪੁੱਤਰ, ਅਤੇ ਅਲਟੀਮੇਟ ਸਤਿਗੁਰੂ ਸਾਰੇ ਰੂਹਾਨੀ ਤੌਰ 'ਤੇ, ਸ਼ਕਤੀ ਦੇ ਤੌਰ ਤੇ, ਗਿਆਨ ਦੇ ਤੌਰ ਤੇ ਏਕਤਾ ਵਿੱਚ ਦੁਬਾਰਾ ਇਕੱਠੇ ਹੋ ਗਏ ਹਨ। ਉਨ੍ਹਾਂ ਨੇ ਤਿੰਨ ਵੱਖ-ਵੱਖ ਪੱਧਰਾਂ ਵਿੱਚ ਨਿਵੇਸ਼ ਕੀਤਾ ਹੈ, ਪਰ ਹੁਣ ਉਹ ਇੱਕਜੁੱਟ ਹਨ, ਅਤੇ ਇੱਕ ਹੋ ਗਏ ਹਨ। ਪਰ ਫਿਰ ਵੀ, ਉਨ੍ਹਾਂ ਨੇ ਆਪਣੀ ਸਾਰੀ ਪਛਾਣ, ਨਿੱਜੀ ਪਛਾਣ ਨਹੀਂ ਗੁਆਈ ਹੈ। ਇਹ ਤੁਹਾਨੂੰ ਸਮਝਾਉਣਾ ਬਹੁਤ ਔਖਾ ਹੈ। ਇਹ ਮਨ ਲਈ ਸੱਚਮੁੱਚ ਇਸਨੂੰ ਸਮਝਣਾ ਬਹੁਤ ਅਮੂਰਤ ਹੈ। ਪਰ ਫਿਰ ਵੀ, ਅਸੀਂ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਸਾਨੂੰ ਬਸ ਉਨ੍ਹਾਂ ਦਾ ਧੰਨਵਾਦ ਕਰਨਾ ਹੈ, ਤੋਬਾ ਕਰਨੀ ਹੈ, ਅਤੇ ਚੰਗੇ ਬਣਨਾ ਹੈ।ਇਸ ਅੰਤਮ ਸਮੇਂ ਵਿੱਚ, ਸਾਰੇ ਮਾਪ ਇੰਨੇ ਸਖ਼ਤ ਹਨ, ਇੰਨੇ ਸਖ਼ਤ ਕਿ ਕੋਈ ਵੀ ਬਚ ਨਹੀਂ ਸਕਦਾ। ਸਾਡੇ ਸਮੇਂ ਦੇ ਇਸ ਸਮੇਂ, ਸਾਡੇ ਇਤਿਹਾਸ ਦੇ ਇਸ ਸਮੇਂ ਵਿੱਚ, ਮਿੱਟੀ ਦਾ ਇੱਕ ਕਣ ਵੀ ਇਸ ਨਿਰਣੇ ਤੋਂ ਨਹੀਂ ਬਚ ਸਕਦਾ। ਇੱਕੋ ਇੱਕ ਹੱਲ ਹੈ ਵੀਗਨ ਹੋਣਾ, ਪਛਤਾਵਾ ਕਰਨਾ, ਅਤੇ ਚੰਗੇ ਹੋਣਾ - ਹਰ ਸੰਭਵ ਪਹਿਲੂਆਂ ਵਿੱਚ। ਮੈਨੂੰ ਪਤਾ ਹੈ ਕਿ ਤੁਸੀਂ ਇਹ ਪਹਿਲਾਂ ਵੀ ਮੇਰੇ ਤੋਂ ਨਿੱਜੀ ਤੌਰ 'ਤੇ ਅਤੇ ਖਾਸ ਕਰਕੇ ਸੁਣਿਆ ਹੋਵੇਗਾ। ਪਰ ਕਿਰਪਾ ਕਰਕੇ, ਕਿਰਪਾ ਕਰਕੇ ਉਨ੍ਹਾਂ ਨੂੰ ਹਲਕੇ ਵਿੱਚ ਨਾ ਲਓ। ਜੇਕਰ ਹਾਲ ਹੀ ਦੇ ਸਮੇਂ ਵਿੱਚ, ਇਹਨਾਂ ਹਾਲੀਆ ਮਹੀਨਿਆਂ ਵਿੱਚ, ਜੇਕਰ ਬਹੁਤ ਸਾਰੇ, ਮੇਰਾ ਮਤਲਬ ਹੈ, ਵੱਡੀ ਗਿਣਤੀ ਵਿੱਚ ਮਨੁੱਖ, ਬਹੁਗਿਣਤੀ ਨੇ, ਦਿਲੋਂ ਪ੍ਰਾਰਥਨਾ ਨਹੀਂ ਕੀਤੀ ਅਤੇ ਪਛਤਾਵਾ ਨਹੀਂ ਕੀਤਾ, ਨਿਮਰਤਾ ਨਾਲ ਮਾਫ਼ੀ ਅਤੇ ਸੁਰੱਖਿਆ ਦੀ ਭੀਖ ਨਹੀਂ ਮੰਗੀ, ਤਾਂ ਅਸੀਂ ਮੁਸ਼ਕਲ ਨਾਲ ਜ਼ਿੰਦਾ ਬਾਹਰ ਨਿਕਲ ਸਕਦੇ ਸੀ, ਮੇਰਾ ਮਤਲਬ ਹੈ ਸਰੀਰਕ ਤੌਰ 'ਤੇ। ਅਤੇ ਐਸਟਰਲ, ਸੂਖਮ ਖੇਤਰ ਵਿੱਚ, ਸਾਨੂੰ ਸਜ਼ਾ ਦਿੱਤੀ ਜਾਵੇਗੀ,,, ਹਾਏ ਮੇਰੇ ਰੱਬਾ! ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ, ਕੋਈ ਅੰਤ ਵੀ ਨਹੀਂ । ਇਸ ਲਈ ਮੈਂ ਬਹੁਤ ਧੰਨਵਾਦੀ ਹਾਂ। ਮੈਨੂੰ ਬਹੁਤ ਖੁਸ਼ੀ ਹੈ ਕਿ ਮਨੁੱਖਾਂ ਨੂੰ ਘੱਟੋ-ਘੱਟ ਆਪਣੀਆਂ ਜਾਨਾਂ ਦਾ ਡਰ ਹੈ ਅਤੇ ਉਹ ਵਧੇਰੇ ਨਿਮਰ, ਦੈਵੀ ਕਾਨੂੰਨ ਅਤੇ ਇਸਦੀ ਉਲੰਘਣਾ ਦੇ ਨਤੀਜਿਆਂ ਪ੍ਰਤੀ ਵਧੇਰੇ ਸਤਿਕਾਰਯੋਗ ਬਣਨ ਲੱਗ ਪਏ ਹਨ।ਹੁਣ, ਪਿਛਲੇ ਕੁਝ ਮਹੀਨਿਆਂ ਵਿੱਚ, ਮੈਂ ਹਰ ਰੋਜ਼ ਸਰਬਸ਼ਕਤੀਮਾਨ ਪ੍ਰਮਾਤਮਾ ਨੂੰ ਪ੍ਰਾਰਥਨਾ ਕੀਤੀ, ਕੀ ਇਸ ਗ੍ਰਹਿ ਨੂੰ ਬਚਾਉਣ ਲਈ, ਮੈਂ ਕੁਝ ਹੋਰ ਕਰ ਸਕਦੀ ਹਾਂ ਮਨੁੱਖਾਂ ਅਤੇ ਹੋਰ ਸਾਰੇ ਜੀਵਾਂ ਨੂੰ ਬਚਾਉਣ ਲਈ ਜੋ ਪ੍ਰਮਾਤਮਾ ਦੁਆਰਾ ਬਣਾਏ ਗਏ ਹਨ। ਮੈਨੂੰ ਬਹੁਤ ਚਿੰਤਾ ਸੀ ਕਿ ਅਸੀਂ ਸ਼ਾਇਦ ਕਿਤੇ ਨਾ ਪਹੁੰਚ ਸਕੀਏ। ਅਤੇ ਆਪਣੇ ਆਲੇ-ਦੁਆਲੇ ਦੇਖੋ: ਕੀ ਤੁਸੀਂ ਕਦੇ ਕੋਈ ਹੋਰ ਗ੍ਰਹਿ ਦੇਖਿਆ ਹੈ - ਇੱਥੋਂ ਤੱਕ ਕਿ ਕੁਝ ਗ੍ਰਹਿ ਵਿਗਿਆਨੀਆਂ ਦੁਆਰਾ ਜੀਵਨ ਦੇ ਕਿਸੇ ਕਿਸਮ ਦੇ ਸੰਕੇਤ ਦੇ ਨਾਲ ਵੀ ਲਭੇ ਗਏ ਹਨ - ਕੀ ਤੁਸੀਂ ਖੁਦ ਕਦੇ ਕੋਈ ਹੋਰ ਸੁੰਦਰ ਗ੍ਰਹਿ ਦੇਖਿਆ ਹੈ?ਕੀ ਤੁਸੀਂ ਕਦੇ ਇਸ ਤੋਂ ਵੱਧ ਸੁੰਦਰ ਗ੍ਰਹਿ ਦੇਖਿਆ ਹੈ? ਇਸਨੂੰ ਪਿਆਰ, ਭਰਪੂਰ ਪਿਆਰ, ਭਰਪੂਰ ਦੇਖਭਾਲ, ਭਰਪੂਰ ਧਿਆਨ ਨਾਲ ਬਣਾਇਆ ਗਿਆ ਹੈ, ਉਨ੍ਹਾਂ ਸਾਰੇ ਪਹਿਲੂਆਂ ਨਾਲ ਜਿਨ੍ਹਾਂ ਬਾਰੇ ਤੁਸੀਂ ਕਲਾਤਮਕ ਤੌਰ 'ਤੇ ਸੋਚ ਸਕਦੇ ਹੋ: ਜੀਵੰਤ, ਹਰ ਚੀਜ਼ ਦੀ ਸੁੰਦਰ ਭਰਪੂਰਤਾ ਜਿਸਦੀ ਇੱਕ ਮਨੁੱਖ ਨੂੰ ਲੋੜ ਹੋ ਸਕਦੀ ਹੈ, ਅਤੇ ਨਾ ਸਿਰਫ਼ ਮਨੁੱਖਾਂ ਨੂੰ, ਸਗੋਂ ਇਸ 'ਤੇ ਮੌਜੂਦ ਸਾਰੇ ਜੀਵ। ਜਾਨਵਰ-ਲੋਕ, ਸਬਜ਼ੀਆਂ, ਰੁੱਖ, ਇੱਥੋਂ ਤੱਕ ਕਿ ਕੀੜੇ-ਮਕੌੜੇ, ਧਰਤੀ 'ਤੇ ਜੀਵਨ ਜਾਰੀ ਰੱਖਣ ਲਈ ਸਾਰੀ ਬੁੱਧੀ ਅਤੇ ਸਮਰੱਥਾ ਨਾਲ ਨਿਵਾਜੇ ਗਏ ਹਨ - ਸਭ ਤੋਂ ਵਧੀਆ ਤਰੀਕੇ ਨਾਲ ਜਿਵੇਂ ਅਸੀਂ, ਜਾਂ ਕਿਸੇ ਵਿਗਿਆਨੀ ਨੇ ਕਦੇ ਕਲਪਨਾ ਕੀਤੀ ਹੈ ਕਿ ਇਸਨੂੰ ਕਿਵੇਂ ਬਣਾਇਆ ਗਿਆ ਹੈ, ਇਸਨੂੰ ਕਿਵੇਂ ਬਣਾਇਆ ਗਿਆ ਹੈ, ਤਾਂ ਜੋ ਇਹ ਇੰਨਾ ਸੁੰਦਰ, ਇੰਨਾ ਸੁਵਿਧਾਜਨਕ, ਇੰਨਾ ਆਰਾਮਦਾਇਕ ਬਣ ਜਾਵੇ, ਜਿਵੇਂ ਸਾਡੇ ਕੋਲ ਇਹ ਹੈ।ਇਸ ਲਈ ਇਹ ਅਫ਼ਸੋਸ ਦੀ ਗੱਲ ਹੈ ਜੇਕਰ ਇਹ ਗ੍ਰਹਿ ਹੁਣ ਹੋਰ ਨਹੀਂ ਬਚ ਸਕਦਾ। ਭਾਵੇਂ ਅਸੀਂ ਹਮੇਸ਼ਾ ਲਈ ਪ੍ਰਾਰਥਨਾ ਕਰ ਸਕੀਏ, ਹੋਰ ਕੋਈ ਵੀ ਗ੍ਰਹਿ ਇਸ ਗ੍ਰਹਿ ਜਿੰਨਾ ਸੁੰਦਰ - ਸੁੰਦਰ ਅਤੇ ਆਰਾਮਦਾਇਕ ਨਹੀਂ ਹੋ ਸਕਦਾ। ਭਾਵੇਂ ਸਾਨੂੰ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਪਰ ਅਸੀਂ ਇਸਨੂੰ ਖੁਦ ਬਣਾਇਆ। ਅਸੀਂ ਇਸਨੂੰ ਬਣਾਇਆ, ਬਿਲਕੁਲ ਸਾਡੇ ਪੁਰਖਿਆਂ, ਆਦਮ ਅਤੇ ਈਵ ਵਾਂਗ। ਉਹ ਈਡਨ ਦੇ ਬਾਗ਼ ਵਿੱਚ ਖੁਸ਼ੀ ਨਾਲ ਰਹਿ ਰਹੇ ਹਨ, ਅਤੇ ਫਿਰ ਉਨ੍ਹਾਂ ਨੇ ਖੁਦ ਪ੍ਰਮਾਤਮਾ ਦੀ ਅਣਆਗਿਆਕਾਰੀ ਕੀਤੀ, ਥੋੜ੍ਹੀ ਜਿਹੀ ਚੀਜ਼ ਕਰਕੇ ਵੀ ਕਾਨੂੰਨ ਦੀ ਉਲੰਘਣਾ ਕੀਤੀ, ਇਸ ਦੀ ਬਜਾਏ ਨਕਾਰਾਤਮਕ ਸੱਪ ਦੀ ਗੱਲ ਸੁਣੀ। ਸੱਪ ਦਾ ਸੱਪ ਦੇ ਰੂਪ ਵਿੱਚ ਹੋਣਾ ਜ਼ਰੂਰੀ ਨਹੀਂ ਹੈ। ਇਹ ਸਿਰਫ਼ ਨਕਾਰਾਤਮਕ ਸ਼ਕਤੀ, ਮਾਇਆ, ਭਰਮ ਰਾਜੇ ਦਾ ਇੱਕ ਪ੍ਰਤੀਕ ਹੈ।ਇਸ ਲਈ ਅਸੀਂ ਪ੍ਰਮਾਤਮਾ ਨੂੰ ਦੋਸ਼ ਨਹੀਂ ਦੇ ਸਕਦੇ। ਉਦਾਹਰਨ ਲਈ, ਜੇਕਰ ਇੱਕ ਰਾਸ਼ਟਰਪਤੀ, ਜਿਸਦਾ ਇੱਕ ਪੁੱਤਰ ਹੈ, ਚੰਗਾ ਅਤੇ ਯੋਗ, ਅਤੇ ਸਾਰੇ ਬੋਡੀਗਾਰਡਾਂ ਦੁਆਰਾ ਸੁਰੱਖਿਅਤ ਹੈ, ਜੇਕਰ ਉਹ ਖੁਦ ਦੇਸ਼ ਦੇ ਕਾਨੂੰਨ ਦੀ ਉਲੰਘਣਾ ਕਰਦਾ ਹੈ, ਤਾਂ ਉਸਨੂੰ ਨਤੀਜੇ ਭੁਗਤਣੇ ਪੈਣਗੇ। ਅਤੇ ਇਹ ਦੁੱਖ ਹੈ, ਸਾਖ ਦੇ ਮਾਮਲੇ ਵਿੱਚ, ਰੋਮਾਂਸ ਦੇ ਮਾਮਲੇ ਵਿੱਚ। ਉਸ ਤੋਂ ਹਰ ਤਰ੍ਹਾਂ ਦੇ ਮੌਕੇ ਹੱਥੋਂ ਨਿਕਲ ਜਾਣਗੇ। ਅਤੇ ਇਹ ਇਸ ਗ੍ਰਹਿ ਦੇ ਮਨੁੱਖਾਂ ਦੇ ਸਮਾਨ ਤਰੀਕਾ ਹੈ। ਜਦੋਂ ਅਸੀਂ ਬ੍ਰਹਿਮੰਡ ਦੇ ਨਿਯਮ ਦੀ ਉਲੰਘਣਾ ਕਰਦੇ ਹਾਂ, ਤਾਂ ਸਾਨੂੰ ਨਤੀਜੇ ਭੁਗਤਣੇ ਪੈਣਗੇ। ਅਤੇ ਸਾਡੇ ਇਤਿਹਾਸ ਦੇ ਇਸ ਸਮੇਂ ਵਿੱਚ, ਨਤੀਜੇ ਭਿਆਨਕ, ਬਚਣਯੋਗ ਨਹੀਂ। ਇੱਕ ਵਾਰ ਜਦੋਂ ਤੁਸੀਂ ਸਰੀਰ ਗੁਆ ਦਿੰਦੇ ਹੋ, ਤਾਂ ਨਰਕ ਤੋਂ ਬਚਣਾ ਲਗਭਗ ਅਸੰਭਵ ਹੁੰਦਾ ਹੈ। ਜੇਕਰ ਤੁਹਾਡਾ ਇਕ ਸਤਿਗੁਰੂ ਸ਼ਕਤੀ ਨਾਲ, ਇਕ ਜੀਵਤ ਸਤਿਗੁਰੂ ਨਾਲ ਸੱਚਾ ਸਬੰਧ ਨਹੀਂ ਹੈ, ਤਾਂ ਤੁਸੀਂ ਹਮੇਸ਼ਾ ਲਈ ਤਬਾਹ ਹੋ ਜਾਓਗੇ, ਹਮੇਸ਼ਾ ਲਈ ਦੁੱਖ ਝੱਲੋਗੇ। ਕਈ ਵਾਰ, ਤੁਸੀਂ ਖੁਦ ਸਤਿਗੁਰੂ ਨਾਲ ਸਿੱਧੇ ਤੌਰ 'ਤੇ ਜੁੜੇ ਨਹੀਂ ਹੁੰਦੇ, ਪਰ ਹੋ ਸਕਦਾ ਹੈ ਕਿ ਤੁਹਾਡੇ ਬੱਚੇ, ਤੁਹਾਡੀ ਧੀ, ਤੁਹਾਡਾ ਪੁੱਤਰ, ਇੱਕ ਮਹਾਨ ਜੀਵਤ ਸਤਿਗੁਰੂ ਦਾ ਇਕ ਪੈਰੋਕਾਰ ਹੋਵੇ। ਜਿੰਨਾ ਵੱਡਾ ਜੀਵਤ ਸਤਿਗੁਰੂ ਹੋਵੇਗਾ, ਓਨਾ ਹੀ ਵਧੀਆ, ਓਨਾ ਹੀ ਜ਼ਿਆਦਾ ਸ਼ਕਤੀਸ਼ਾਲੀ ਉਹ ਹੋਰ ਜੀਵਾਂ ਨੂੰ ਬਚਾਉਣ ਲਈ ਹੋਣਗੇ, ਨਾ ਸਿਰਫ਼ ਮਨੁੱਖਾਂ ਨੂੰ ਸਗੋਂ ਜਾਨਵਰ-ਲੋਕਾਂ ਨੂੰ ਵੀ।ਮੇਰੇ ਬਹੁਤ ਸਾਰੇ ਕੁੱਤੇ-ਲੋਕ ਅਤੇ ਪੰਛੀ-ਲੋਕ, ਜਿਨ੍ਹਾਂ ਨੂੰ ਮੈਂ ਬਚਾਇਆ ਸੀ, ਮੈਨੂੰ ਆਖਰੀ ਵਾਰ ਦੇਖਣ ਦਾ ਮੌਕਾ ਨਾ ਮਿਲਣ 'ਤੇ ਮਰ ਗਏ। ਪਰ ਫਿਰ ਵੀ, ਮੇਰੇ ਕੋਲ ਪ੍ਰਮਾਤਮਾ ਦੇ ਨਾਮ ਤੇ, ਉਨ੍ਹਾਂ ਨੂੰ ਬਚਾਉਣ ਅਤੇ ਉਨ੍ਹਾਂ ਨੂੰ ਆਪਣੀ ਨਵੀਂ ਧਰਤੀ, ਟਿਮ ਕੋ ਟੂ ਦੇ ਨਵੇਂ ਅਧਿਆਤਮਿਕ ਖੇਤਰ ਵਿੱਚ ਲਿਆਉਣ ਦੀ ਸ਼ਕਤੀ ਹੈ। ਇਸ ਲਈ ਮੇਰਾ ਦਿਲ ਜ਼ਿਆਦਾ ਦੇਰ ਤੱਕ ਦੁਖੀ ਨਹੀਂ ਹੁੰਦਾ। ਬੇਸ਼ੱਕ, ਕਈ ਵਾਰ ਮੈਨੂੰ ਉਨ੍ਹਾਂ ਦੀ ਯਾਦ ਆਉਂਦੀ ਹੈ, ਅਤੇ ਮੈਨੂੰ ਬਹੁਤ ਦੁੱਖ ਹੁੰਦਾ ਹੈ ਕਿ ਮੈਂ ਹਰ ਸਮੇਂ ਉਨ੍ਹਾਂ ਦੇ ਨਾਲ ਨਹੀਂ ਰਹਿੰਦੀ, ਅਤੇ ਉਨ੍ਹਾਂ ਦੀ ਸੱਚਮੁੱਚ ਚੰਗੀ ਦੇਖਭਾਲ ਕਰਦੀ, ਉਨ੍ਹਾਂ ਦੀ ਬਿਹਤਰ ਦੇਖਭਾਲ ਕਰਦੀ, ਭਾਵੇਂ ਅਸੀਂ ਉਨ੍ਹਾਂ ਦੀ ਚੰਗੀ ਦੇਖਭਾਲ ਕਰਦੇ ਹਾਂ। ਪਰ ਫਿਰ ਵੀ, ਮੈਂ ਚਾਹੁੰਦੀ ਹਾਂ ਕਿ ਮੈਂ ਉਨ੍ਹਾਂ ਦੀ ਨਿੱਜੀ ਤੌਰ 'ਤੇ ਹੋਰ ਦੇਖਭਾਲ ਕਰ ਸਕਾਂ, ਅਤੇ ਜਦੋਂ ਤੱਕ ਉਹ ਘਰ ਨਹੀਂ ਜਾਂਦੇ, ਮੈਂ ਉਨ੍ਹਾਂ ਨੂੰ ਹਰ ਸਮੇਂ ਆਪਣੇ ਨਾਲ ਰੱਖ ਸਕਾਂ। ਪਰ ਘੱਟੋ ਘੱਟ ਮੈਨੂੰ ਪਤਾ ਹੈ ਕਿ ਉਹ ਟਿਮ ਕਿਊ ਟੂ ਦੇ ਨਵੇਂ ਅਧਿਆਤਮਿਕ ਖੇਤਰ ਵਿੱਚ ਹਨ, ਹਮੇਸ਼ਾ ਲਈ ਖੁਸ਼, ਹਮੇਸ਼ਾ ਲਈ ਆਜ਼ਾਦ। ਇਹ ਮੈਨੂੰ ਪਹਿਲਾਂ ਹੀ ਬਹੁਤ ਦਿਲਾਸਾ ਦਿੰਦਾ ਹੈ; ਭੌਤਿਕ ਖੇਤਰ ਵਿੱਚ, ਭਾਵਨਾਤਮਕ, ਸਰੀਰਕ ਭਾਵਨਾਵਾਂ ਬਹੁਤ ਜ਼ਿਆਦਾ ਉਦਾਸ ਨਹੀਂ ਰਹੀਆਂ ਹਨ।Photo Caption: ਲੋੜਵੰਦਾਂ ਲਈ ਯੋਗਦਾਨ ਪਾਓ ਜੇ ਕਰ ਸਕਦੇ ਹੋਸਭ ਤੋਂ ਸ਼ਕਤੀਸ਼ਾਲੀ ਤ੍ਰਿਏਕ ਦੀ ਸਰਬਸ਼ਕਤੀਮਾਨ-ਕਿਰਪਾ + ਪ੍ਰਾਰਥਨਾਵਾਂ, ਪਛਤਾਵਾ, ਅਤੇ ਸਾਡੇ ਸੰਸਾਰ ਦੀ ਰੱਖਿਆ ਵਿੱਚ ਵੀਗਨ ਹੋਣ ਦੀ ਦਿਆਲੂ ਸ਼ਕਤੀ। ਪੰਜ ਹਿਸਿਆਂ ਦਾ ਦੂਸਰਾ ਭਾਗ
2025-08-22
ਵਿਸਤਾਰ
ਹੋਰ ਪੜੋ
ਅਸੀਂ ਸਾਰੇ ਭਵਿੱਖਬਾਣੀ ਕਰਨ ਵਾਲਿਆਂ, ਮਨੋ-ਵਿਗਿਆਨੀਆਂ ਦਾ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਆਪਣਾ ਸਮਾਂ ਕੱਢਿਆ ਹੈ ਅਤੇ ਬ੍ਰਹਿਮੰਡ ਦੇ ਰਹੱਸਾਂ ਦੀ ਖੋਜ ਕਰਦੇ ਰਹੇ ਹਨ, ਸਖ਼ਤ ਮਿਹਨਤ ਕਰ ਰਹੇ ਹਨ ਸਮਝਣ ਲਈ, ਅਧਿਐਨ ਕਰਨ ਅਤੇ ਆਪਣੇ ਆਪ ਨੂੰ ਸ਼ੁੱਧ ਕਰਨ ਲਈ ਤਾਂ ਜੋ ਪ੍ਰਮਾਤਮਾ ਦੀ ਚੇਤਾਵਨੀ ਪ੍ਰਾਪਤ ਕਰਨ ਲਈ। […] ਪ੍ਰਮਾਤਮਾ ਦੀਆਂ ਚੇਤਾਵਨੀਆਂ ਹਮੇਸ਼ਾ ਸਰਬ ਉੱਚ ਤੋਂ ਨਹੀਂ ਆਉਂਦੀਆਂ, ਕਿਉਂਕਿ ਸਰਬ ਉੱਚ, ਜ਼ਿਆਦਾਤਰ ਮਨੁੱਖ ਉਸ ਤੱਕ ਨਹੀਂ ਪਹੁੰਚ ਸਕਦੇ। ਜਦੋਂ ਲੋਕਾਂ ਨੂੰ ਮੌਤ-ਦੇ-ਨੇੜੇ ਦਾ ਅਨੁਭਵ ਹੁੰਦਾ ਹੈ, ਤਾਂ ਉਨ੍ਹਾਂ ਨੇ ਸ਼ਾਇਦ ਉਨ੍ਹਾਂ ਨੂੰ ਦੇਖਿਆ ਹੋਵੇਗਾ ਜਿਨ੍ਹਾਂ ਨੂੰ ਉਹ ਪ੍ਰਭੂ ਯਿਸੂ, ਜਾਂ ਬੁੱਧ ਜਾਂ ਬੋਧੀਸਤਵ, ਸੰਤ ਅਤੇ ਰਿਸ਼ੀ ਕਹਿੰਦੇ ਹਨ।