ਵਿਸਤਾਰ
ਡਾਓਨਲੋਡ Docx
ਹੋਰ ਪੜੋ
ਜਿਵੇਂ ਕਿ ਅਸੀਂ ਪਹਿਲਾਂ ਦੱਸਿਆ ਹੈ, ਗਲੋਬਲ ਵਾਰਮਿੰਗ ਸਾਡੇ ਗ੍ਰਹਿ ਲਈ ਇਕ ਬਹੁਤ ਹੀ ਭਿਆਨਕ ਸਥਿਤੀ ਹੈ। ਸੰਯੁਕਤ ਰਾਸ਼ਟਰ ਦੀ 2006 ਦੀ ਰਿਪੋਰਟ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਸਭ ਤੋਂ ਵੱਡਾ ਪ੍ਰਦੂਸ਼ਣ ਪਸ਼ੂ ਪਾਲਣ ਪੋਸ਼ਣ, ਜਾਨਵਰ(-ਲੋਕ-ਪਾਲਣ ਉਦਯੋਗਾਂ) ਤੋਂ ਆ ਰਿਹਾ ਹੈ। ਅਤੇ ਇਹ ਪ੍ਰਦੂਸ਼ਣ ਸੱਚਮੁੱਚ ਸਾਡੀਆਂ ਜ਼ਿੰਦਗੀਆਂ ਲਈ ਖ਼ਤਰਾ ਪੈਦਾ ਕਰ ਰਿਹਾ ਹੈ। ਅਤੇ ਅਸਲ ਵਿੱਚ, ਪਸ਼ੂ ਬਹੁਤ ਸਾਰੀ ਮੀਥੇਨ ਗੈਸ ਪੈਦਾ ਕਰਦੇ ਹਨ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ, ਮੀਥੇਨ ਗੈਸ ਬਹੁਤ ਖ਼ਤਰਨਾਕ ਹੈ। ਜਿਉਂ ਹੀ ਮੀਥੇਨ ਗੈਸ ਸਾਡੇ ਵਾਯੂਮੰਡਲ ਵਿੱਚ ਜਾਂਦੀ ਹੈ, ਇਹ ਇੱਕ ਵੱਡੀ ਢਾਲ ਬਣਾਉਂਦੀ ਹੈ ਜੋ ਉਸ ਸਾਰੀ ਗਰਮੀ ਨੂੰ ਰੱਖਦੀ ਹੈ ਜਿਸਨੂੰ ਪੁਲਾੜ ਵਿੱਚ ਵਾਪਸ ਉਛਾਲਿਆ ਜਾਣਾ ਚਾਹੀਦਾ ਸੀ। ਸੋ, ਜਿਉਂ-ਜਿਉਂ ਅਸੀਂ ਆਪਣੇ ਸਿਸਟਮ ਵਿੱਚ ਵੱਧ ਤੋਂ ਵੱਧ ਗਰਮੀ ਇਕੱਠੀ ਕਰਦੇ ਹਾਂ, ਸਾਡੇ ਗ੍ਰਹਿ ਦਾ ਤਾਪਮਾਨ ਵਧਦਾ ਅਤੇ ਵਧਦਾ ਰਹਿੰਦਾ ਹੈ। ਸੋ ਸਾਨੂੰ ਇਸ ਗਰਮੀ ਵਾਧੇ ਨੂੰ ਤੁਰੰਤ ਰੋਕਣਾ ਪਵੇਗਾ। ਸੋ, ਗਲੋਬਲ ਵਾਰਮਿੰਗ ਨੂੰ ਰੋਕਣ ਦਾ ਤੁਰੰਤ ਹੱਲ ਜੈਵਿਕ ਵੀਗਨ ਖੁਰਾਕ ਵੱਲ ਜਾਣਾ ਹੈ। ਕਿਉਂ? ਕਿਉਂਕਿ ਜਾਨਵਰ(-ਲੋਕ) ਉਤਪਾਦਾਂ ਦਾ ਸੇਵਨ ਬੰਦ ਕਰਕੇ, ਅਸੀਂ ਕੁਦਰਤੀ ਤੌਰ 'ਤੇ ਪਸ਼ੂ(-ਲੋਕ-ਪਾਲਣ ਉਦਯੋਗਾਂ) ਦੁਆਰਾ ਪੈਦਾ-ਹੋਣ-ਵਾਲੀ ਮੀਥੇਨ ਗੈਸ ਦੇ ਉਤਪਾਦਨ ਨੂੰ ਰੋਕ ਦੇਵਾਂਗੇ। ਅਤੇ ਇਸ ਤਰਾਂ, ਸਾਡੀ ਪ੍ਰਕਿਰਤੀ ਬਿਹਤਰ ਹੋ ਜਾਵੇਗੀ, ਸੋ ਸਾਡੇ ਕੋਲ ਆਪਣੇ ਗ੍ਰਹਿ ਨੂੰ ਬਚਾਉਣ ਦੇ ਯੋਗ ਹੋਣ ਲਈ ਵਧੇਰੇ ਸਮਾਂ ਹੋਵੇਗਾ। ਸੋ ਇਹ ਬਹੁਤ ਜ਼ਰੂਰੀ ਹੈ ਕਿ ਅੱਜ ਰਾਤ ਤੁਹਾਡੇ ਵਿੱਚੋਂ ਹਰ ਕੋਈ ਜਾਣਦਾ ਹੋਵੇ ਕਿ ਅਸੀਂ ਇਸ ਸਮੇਂ ਕਿਸ ਸਥਿਤੀ ਵਿੱਚ ਹਾਂ।ਨਾਸਾ ਦੇ ਵਿਗਿਆਨੀ ਡਾ. ਜੇਮਜ਼ ਹੈਨਸਨ ਦੀ ਖੋਜ ਅਨੁਸਾਰ, ਗ੍ਰਹਿ ਦਾ ਤਾਪਮਾਨ ਵਧਦਾ ਜਾ ਰਿਹਾ ਹੈ। ਸੋ, ਜੇਕਰ ਅਸੀਂ ਤੁਰੰਤ, ਜਿੰਨੀ ਜਲਦੀ ਹੋ ਸਕੇ ਪ੍ਰਤੀਕਿਰਿਆ ਨਹੀਂ ਕਰਦੇ, ਤਾਂ ਸਾਨੂੰ ਸਭ ਤੋਂ ਭੈੜੇ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕੁਝ ਮਹੀਨੇ ਪਹਿਲਾਂ, ਕੋਪਨਹੇਗਨ ਡੈਨਮਾਰਕ ਵਿੱਚ, "ਸੰਸਾਰ ਦਾ ਅੰਤ" ਕਾਨਫਰੰਸ ਹੋਈ ਸੀ ਜਿਸਦੀ ਮੇਜ਼ਬਾਨੀ ਡਾ. ਕੈਥਰੀਨ ਰਿਚਰਡਸਨ ਨੇ ਕੀਤੀ ਸੀ, ਜਿਨ੍ਹਾਂ ਨੇ ਗਲੋਬਲ ਵਾਰਮਿੰਗ ਬਾਰੇ ਸੰਯੁਕਤ ਰਾਸ਼ਟਰ ਦੀ ਰਿਪੋਰਟ ਦੀ ਪੁਸ਼ਟੀ ਕੀਤੀ ਸੀ। ਅਤੇ ਉਸਨੇ ਕਿਹਾ, "ਅਸੀਂ ਸਭ ਤੋਂ ਭੈੜੇ ਦੀ ਉਮੀਦ ਕਰ ਸਕਦੇ ਹਾਂ। ਤਾਪਮਾਨ 5 ਤੋਂ 6 ਡਿਗਰੀ ਦੇ ਵਿਚਕਾਰ ਵਧ ਸਕਦਾ ਹੈ।"ਸੋ ਸਾਨੂੰ ਸਾਰਿਆਂ ਨੂੰ ਇਸ ਤਰਾਂ ਦੀ ਸਥਿਤੀ ਤੋਂ ਬਚਣਾ ਪਵੇਗਾ। ਦਿਆਲੂ, ਵੀਗਨ ਖੁਰਾਕ ਦੀ ਪਾਲਣਾ ਕਰਕੇ, ਸਾਡੇ ਸਾਰਿਆਂ ਕੋਲ ਆਪਣੇ ਗ੍ਰਹਿ ਨੂੰ ਬਚਾਉਣ ਦਾ ਮੌਕਾ ਹੋਵੇਗਾ। ਸਾਡੇ ਸਾਰਿਆਂ ਕੋਲ ਆਪਣੇ ਬੱਚਿਆਂ ਨੂੰ, ਆਪਣੇ ਗ੍ਰਹਿ ਨੂੰ ਇੱਕ ਮੌਕਾ ਦੇਣ ਦਾ ਮੌਕਾ ਹੋਵੇਗਾ, ਤਾਂ ਜੋ ਅਸੀਂ ਸ਼ਾਂਤੀ ਅਤੇ ਸਦਭਾਵਨਾ ਨਾਲ ਰਹਿ ਸਕੀਏ।ਔਰਤੋਂ ਅਤੇ ਸੱਜਣੋਂ, ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਸਾਰੇ ਇਸ ਮਹੱਤਵਪੂਰਨ ਸੰਦੇਸ਼ ਨੂੰ ਆਪਣੇ ਰਿਸ਼ਤੇਦਾਰਾਂ, ਦੋਸਤਾਂ ਅਤੇ ਪਰਿਵਾਰ ਨਾਲ ਸਾਂਝਾ ਕਰ ਸਕੋ ਜੋ ਤੁਸੀਂ ਅੱਜ ਇੱਥੇ ਪ੍ਰਾਪਤ ਕਰਨ ਲਈ ਆਏ ਹੋ। ਕਿਉਂਕਿ ਸਾਡੇ ਵਿੱਚੋਂ ਜ਼ਿਆਦਾਤਰ ਲੋਕਾਂ ਨੂੰ ਨਹੀਂ ਪਤਾ ਕਿ ਕੀ ਹੋ ਰਿਹਾ ਹੈ, ਖਾਸ ਕਰਕੇ ਅਫਰੀਕਾ ਵਿੱਚ। ਬਹੁਤੀ ਵਾਰ ਅਸੀਂ ਸੋਚਦੇ ਹਾਂ ਕਿ ਗਲੋਬਲ ਵਾਰਮਿੰਗ ਵਧੇਰੇ ਵਿਕਸਤ ਦੇਸ਼ਾਂ ਦੁਆਰਾ ਪੈਦਾ ਕੀਤੀ ਗਈ ਇੱਕ ਸਥਿਤੀ ਹੈ, ਪਰ ਅਸੀਂ ਸਾਰੇ ਗਲੋਬਲ ਵਾਰਮਿੰਗ ਤੋਂ ਪ੍ਰਭਾਵਿਤ ਹੁੰਦੇ ਹਾਂ। ਕਿਉਂਕਿ ਇਹ ਇਸ ਤਰਾਂ ਹੈ ਜਿਵੇਂ ਅਸੀਂ ਇੱਕ ਬਹੁਤ ਵੱਡੇ ਜਹਾਜ਼ ਵਿੱਚ ਬੈਠੇ ਹਾਂ, ਅਤੇ ਕੁਝ ਲੋਕ ਪਿੱਛੇ ਬੈਠੇ ਹਨ ਜਦੋਂ ਕਿ ਕੁਝ ਲੋਕ ਪਹਿਲੀ ਸ਼੍ਰੇਣੀ ਦੀਆਂ ਸੀਟਾਂ 'ਤੇ ਬੈਠੇ ਹਨ। ਪਰ ਸਾਨੂੰ ਇੱਕ ਗੱਲ ਯਾਦ ਰੱਖਣੀ ਚਾਹੀਦੀ ਹੈ: ਜੇਕਰ ਜਹਾਜ਼ ਡਿੱਗਦਾ ਹੈ, ਤਾਂ ਹਰ ਕੋਈ ਜਹਾਜ਼ ਦੇ ਨਾਲ ਡਿੱਗ ਜਾਵੇਗਾ। ਸੋ ਸਾਨੂੰ ਆਪਣਾ ਜਹਾਜ਼ ਬਚਾਉਣਾ ਪਵੇਗਾ। ਸਾਨੂੰ ਇਹ ਯਕੀਨੀ ਬਣਾਉਣਾ ਪਵੇਗਾ ਕਿ ਸਾਡਾ ਵਾਤਾਵਰਣ ਸਾਫ਼ ਹੋਵੇ। ਸਾਨੂੰ ਇਹ ਯਕੀਨੀ ਬਣਾਉਣਾ ਪਵੇਗਾ ਕਿ ਸਾਡਾ ਜਹਾਜ਼ ਸ਼ਾਂਤੀ ਨਾਲ ਉਤਰ ਸਕੇ, ਤਾਂ ਜੋ ਸਾਰੇ ਯਾਤਰੀ ਖੁਸ਼ੀ ਨਾਲ ਬਾਹਰ ਨਿਕਲ ਸਕਣ। ਸੋ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਤੁਸੀਂ ਕਿੱਥੋਂ ਦੇ ਹੋ, ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਤੁਸੀਂ ਅਫ਼ਰੀਕੀ ਹੋ, ਯੂਰਪੀਅਨ ਹੋ, ਅਮਰੀਕੀ ਹੋ - ਸਾਨੂੰ ਸਾਰਿਆਂ ਨੂੰ ਗਲੋਬਲ ਵਾਰਮਿੰਗ ਨੂੰ ਰੋਕਣ ਲਈ ਆਪਣੇ ਹੱਥ ਇਕੱਠੇ ਕਰਨੇ ਪੈਣਗੇ ਜੋ ਸਾਡੀਆਂ ਜ਼ਿੰਦਗੀਆਂ ਨੂੰ ਖ਼ਤਰਾ ਬਣਾ ਰਹੀ ਹੈ।ਅਤੇ ਸਭ ਤੋਂ ਵਧੀਆ ਤਰੀਕਾ ਆਪਣੀ ਆਦਤ ਨੂੰ ਬਦਲਣਾ ਹੈ, ਵੀਗਨ ਬਣਨਾ, ਸਾਡੀ ਮਦਦ ਕਰਨਾ, ਆਪਣੇ ਗ੍ਰਹਿ ਨੂੰ ਬਚਾਉਣ ਲਈ ਯਤਨ ਕਰਨਾ।ਹੁਣ, ਅਸੀਂ ਆਪਣੇ ਕੁਝ ਬਹੁਤ ਮਹੱਤਵਪੂਰਨ ਮਹਿਮਾਨਾਂ ਦੇ ਸਵਾਲਾਂ 'ਤੇ ਵਿਚਾਰ ਕਰਾਂਗੇ। ਆਓ ਪਹਿਲੇ ਸਵਾਲ ਵੱਲ ਵਧੀਏ।(ਪਹਿਲਾ ਸਵਾਲ ਸ਼੍ਰੀ ਅਸੀਯਾਹ ਵਾਰੂਓ ਦਾ ਹੈ।) ਉਹ ਲੋਮੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ ਵੀਗਨ ਕਲੱਬ ਦਾ ਪ੍ਰਧਾਨ ਹੈ।) ਜੀ ਆਇਆਂ ਨੂੰ, ਸ਼੍ਰੀ ਵਾਰੂਓ।Mr. ASSIAH WAROU: ਪਸ਼ੂ, ਬੱਕਰੀਆਂ, ਸੂਰ ਅਤੇ ਮੁਰਗੀਆਂ ਪਾਲਣ ਜੰਗਲਾਂ ਦੀ ਕਟਾਈ, ਪਾਣੀ ਪ੍ਰਦੂਸ਼ਣ ਅਤੇ ਗ੍ਰੀਨਹਾਊਸ ਗੈਸਾਂ ਦੇ ਨਿਕਾਸ ਦਾ ਪਹਿਲਾ ਕਾਰਨ ਹੈ। ਐਕੁਆਕਲਚਰ ਬਾਰੇ ਕਿਵੇਂ ਹੈ, ਸਤਿਗੁਰੂ ਜੀ? ਇਹ ਵਿਗੜਨ ਵਿੱਚ ਕਿਵੇਂ ਯੋਗਦਾਨ ਪਾਉਂਦਾ ਹੈ?(ਸਤਿਗੁਰੂ ਜੀ, ਮੈਂ ਸ਼੍ਰੀ ਅਸੀਯਾਹ ਵਾਰੂਓ ਵੱਲੋਂ ਪਹਿਲਾ ਸਵਾਲ ਪੁੱਛਾਂਗਾ।) ਠੀਕ ਹੈ। ਠੀਕ ਹੈ। (ਗਾਂਵਾਂ, ਵੱਛੇ, ਸੂਰ ਅਤੇ ਮੁਰਗੀ(-ਲੋਕਾਂ) ਵਰਗੇ ਪਸ਼ੂਆਂ ਦਾ ਪ੍ਰਜਨਨ ਜੰਗਲਾਂ ਦੀ ਕਟਾਈ, ਜਲ ਪ੍ਰਦੂਸ਼ਣ ਅਤੇ ਗ੍ਰੀਨਹਾਊਸ ਗੈਸਾਂ ਦੇ ਨਿਕਾਸ ਦਾ ਪਹਿਲਾ ਸਰੋਤ ਹੈ। ਮੱਛੀ(-ਲੋਕਾਂ) ਦਾ ਪਾਲਣ-ਪੋਸ਼ਣ ਜਾਂ ਮੱਛੀ(-ਲੋਕਾਂ ਦਾ ਪਾਲਣ-ਪੋਸ਼ਣ) ਗਲੋਬਲ ਵਾਰਮਿੰਗ ਨੂੰ ਕਿਵੇਂ ਵਧਾਉਂਦਾ ਹੈ? ਕੀ ਇਹ ਘੱਟ ਵਿਨਾਸ਼ਕਾਰੀ ਹੈ?)Master: ਤੁਹਾਡਾ ਧੰਨਵਾਦ, ਤੁਹਾਡਾ ਧੰਨਵਾਦ। ਮੈਂ ਤੁਹਾਨੂੰ ਸੁਣਿਆ। ਇਹ ਵੀ ਇਸੇ ਤਰ੍ਹਾਂ ਹੈ। ਪਰ ਮੈਨੂੰ ਖੁਸ਼ੀ ਹੈ ਕਿ ਤੁਸੀਂ, ਸ਼੍ਰੀ ਅਸੀਯਾਹ, ਅਤੇ ਕਲੱਬ ਯੂਨੀਵਰਸਿਟੀ ਦੇ ਵੀਗਨ ਕਲੱਬ ਦੀ ਅਗਵਾਈ ਸੰਭਾਲ ਰਹੇ ਹੋ। ਮੈਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਅਜਿਹਾ ਕਲੱਬ ਕਿਸੇ ਯੂਨੀਵਰਸਿਟੀ ਵਿੱਚ ਮੌਜੂਦ ਹੈ, ਸੋ ਪਹਿਲਾਂ ਸ਼੍ਰੀ ਅਸੀਯਾਹ ਤੁਹਾਡਾ ਧੰਨਵਾਦ। ਕਿਰਪਾ ਕਰਕੇ ਮੇਰੀਆਂ ਵਧਾਈਆਂ ਅਤੇ ਦਿਲੋਂ ਪ੍ਰਸ਼ੰਸਾ ਭੇਜੋ। (ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਮੈਨੂੰ ਇਸ ਤਰਾਂ ਦੇ ਯਤਨਾਂ ਵਿੱਚ ਖਾਸ ਤੌਰ 'ਤੇ ਨੌਜਵਾਨਾਂ ਨੂੰ ਸ਼ਾਮਲ ਦੇਖ ਕੇ ਖੁਸ਼ੀ ਹੋ ਰਹੀ ਹੈ, ਜੋ ਮਨੁੱਖੀ ਸਿਹਤ ਅਤੇ ਗ੍ਰਹਿ ਲਈ ਵੀ ਯੋਗਦਾਨ ਪਾਉਂਦੇ ਹਨ।ਮੱਛੀਆਂ ਫੜਨ ਬਾਰੇ ਇਸ ਸਵਾਲ ਦਾ ਜਵਾਬ ਦੇਣ ਲਈ, ਅਸਲ ਵਿੱਚ, ਮੱਛੀਆਂ ਫੜਨਾ ਗਲੋਬਲ ਵਾਰਮਿੰਗ ਵਿੱਚ ਯੋਗਦਾਨ ਪਾਉਂਦਾ ਹੈ, ਮੁੱਖ ਤੌਰ 'ਤੇ ਸੰਸਾਰ ਦੇ ਸਮੁੰਦਰਾਂ ਦੇ ਗੁੰਝਲਦਾਰ ਵਾਤਾਵਰਣ ਪ੍ਰਣਾਲੀਆਂ ਨੂੰ ਵਿਗਾੜ ਕੇ। ਸੰਤੁਲਿਤ ਸਮੁੰਦਰੀ ਪਰਿਆਵਰਣ ਪ੍ਰਣਾਲੀਆਂ ਬਹੁਤ ਮਹੱਤਵਪੂਰਨ ਹਨ, ਕਿਉਂਕਿ ਗ੍ਰਹਿ ਦਾ ਦੋ-ਤਿਹਾਈ ਤੋਂ ਵੱਧ ਹਿੱਸਾ ਸਮੁੰਦਰਾਂ ਨਾਲ ਢੱਕਿਆ ਹੋਇਆ ਹੈ। ਇਹ ਸੰਸਾਰ ਦੀ ਅੱਧੀ ਆਕਸੀਜਨ ਪ੍ਰਦਾਨ ਕਰਦੇ ਹਨ ਅਤੇ ਗਲੋਬਲ ਜਲਵਾਯੂ ਨੂੰ ਨਿਯਮਤ ਕਰਨ ਵਿੱਚ ਵੱਡੀ ਭੂਮਿਕਾ ਨਿਭਾਉਂਦੇ ਹਨ। ਸੋ, ਧਰਤੀ 'ਤੇ ਜੀਵਨ ਸੱਚਮੁੱਚ ਬਚਾਅ ਲਈ ਸਮੁੰਦਰ'ਤੇ ਬਹੁਤ ਨਿਰਭਰ ਕਰਦਾ ਹੈ। ਇਸ ਤੋਂ ਇਲਾਵਾ, ਸਮੁੰਦਰ ਵਾਯੂਮੰਡਲੀ CO2, ਕਾਰਬਨ ਡਾਈਆਕਸਾਈਡ ਨੂੰ ਵੀ ਸੋਖ ਲੈਂਦੇ ਹਨ, ਜੋ ਸਿੱਧੇ ਤੌਰ 'ਤੇ ਸਾਡੇ ਗ੍ਰਹਿ ਨੂੰ ਠੰਡਾ ਕਰਨ ਵਿੱਚ ਮਦਦ ਕਰਦਾ ਹੈ। ਇਹ ਸਮੁੰਦਰਾਂ ਦੁਆਰਾ ਕੀਤੇ-ਜਾਣ ਵਾਲੇ ਮਹਾਨ ਕੰਮਾਂ ਵਿੱਚੋਂ ਕੁਝ ਕੁ ਹਨ। ਇਸ ਤਰਾਂ ਸਮੁੰਦਰਾਂ ਦੇ ਸੰਤੁਲਨ ਨੂੰ ਵਿਗਾੜਨਾ, ਅੰਤ ਵਿੱਚ ਸਾਡੀਆਂ ਆਪਣੀਆਂ ਜਾਨਾਂ ਨੂੰ ਖ਼ਤਰੇ ਵਿੱਚ ਪਾਉਂਦਾ ਹੈ। ਸੋ, ਅਸੀਂ ਕਹਿ ਸਕਦੇ ਹਾਂ ਕਿ ਜੇਕਰ ਅਸੀਂ ਜਿਉਂਦੇ ਰਹਿਣਾ ਚਾਹੁੰਦੇ ਹਾਂ ਤਾਂ ਸਮੁੰਦਰਾਂ ਦੀ ਦੇਖਭਾਲ ਕਰਨਾ ਸਾਡੇ ਹਿੱਤ ਵਿੱਚ ਹੈ, ਅਤੇ ਉਨ੍ਹਾਂ ਵਿੱਚ ਮੌਜੂਦ ਸਾਰੀ ਜ਼ਿੰਦਗੀ, ਜਿਸ ਵਿੱਚ ਮੱਛੀ-ਲੋਕ ਵੀ ਸ਼ਾਮਲ ਹਨ।ਮੱਛੀ-ਲੋਕ ਫਾਰਮ ਜ਼ਮੀਨ 'ਤੇ ਬਣੇ ਫੈਕਟਰੀ ਫਾਰਮਾਂ ਵਾਂਗ ਹੀ ਹਨ। ਉਹਨਾਂ ਨੂੰ ਵਾਤਾਵਰਣ ਪੱਖੋਂ ਵੀ ਇਸੇ ਤਰ੍ਹਾਂ ਦੀਆਂ ਸਮੱਸਿਆਵਾਂ ਹਨ, ਜਿਨ੍ਹਾਂ ਦੇ ਪ੍ਰਭਾਵਾਂ ਵਿੱਚ ਪਾਣੀ ਦੇ ਸਰੋਤਾਂ ਨੂੰ ਪ੍ਰਦੂਸ਼ਿਤ ਕਰਨਾ ਸ਼ਾਮਲ ਹੈ। ਫਾਰਮ ਕੀਤੀਆਂ ਗਈਆਂ ਮੱਛੀ-ਲੋਕ ਸਮੁੰਦਰ ਦੇ ਕਿਨਾਰਿਆਂ ਤੋਂ ਬਾਹਰ ਵੱਡੇ ਜਾਲ ਵਾਲੇ ਖੇਤਰਾਂ ਵਿੱਚ ਅਣਚਾਹੇ ਭੋਜਨ, ਮੱਛੀ-ਲੋਕਾਂ ਦੀ ਰਹਿੰਦ-ਖੂੰਹਦ, ਐਂਟੀਬਾਇਓਟਿਕਸ, ਜਾਂ ਹੋਰ ਦਵਾਈਆਂ ਅਤੇ ਰਸਾਇਣਾਂ ਨਾਲ ਭਰੀਆਂ ਹੁੰਦੀਆਂ ਹਨ ਜੋ ਆਲੇ ਦੁਆਲੇ ਦੇ ਪਾਣੀਆਂ ਵਿੱਚ ਜਾਂਦੀਆਂ ਹਨ, ਜਿੱਥੇ ਉਹ ਸਾਡੇ ਵਾਤਾਵਰਣ ਪ੍ਰਣਾਲੀ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ ਅਤੇ ਸਾਡੇ ਪੀਣ-ਵਾਲੇ ਸਰੋਤਾਂ ਨੂੰ ਪ੍ਰਦੂਸ਼ਿਤ ਕਰਦੀਆਂ ਹਨ, ਜਿਸ ਨਾਲ ਜੰਗਲੀ ਮੱਛੀ-ਲੋਕ ਵੀ ਖਤਮ ਹੋ ਜਾਂਦੀਆਂ ਹਨ। ਮੱਛੀ(-ਲੋਕ) - ਜਿਵੇਂ ਕਿ ਸਾਲਮਨ ਜੋ ਮਨੁੱਖਾਂ ਦੁਆਰਾ ਖਾਧੀ ਜਾਂਦੀ ਹੈ - ਇਸ ਨੂੰ ਆਮ ਤੌਰ 'ਤੇ ਐਂਚੋਵੀ-ਲੋਕ ਵਰਗੀਆਂ ਹੋਰ ਮੱਛੀਆਂ-ਲੋਕਾਂ ਦੀ ਵੱਡੀ ਮਾਤਰਾ ਵਿੱਚ ਖੁਆਇਆ ਜਾਂਦਾ ਹੈ। ਅਧਿਐਨਾਂ ਤੋਂ ਪਤਾ ਲੱਗਾ ਹੈ ਕਿ ਸੁਪਰਮਾਰਕੀਟ ਵਿੱਚ ਵਿਕਣ-ਵਾਲੇ ਹਰ ਕਿਲੋ ਸਾਲਮਨ-ਲੋਕਾਂ ਲਈ, ਸਾਲਮਨ(-ਲੋਕਾਂ) ਨੂੰ ਖੁਆਉਣ ਲਈ ਚਾਰ ਕਿਲੋ ਜੰਗਲੀ ਮੱਛੀਆਂ(-ਲੋਕ) ਫੜਨੀਆਂ ਪੈਂਦੀਆਂ ਹਨ।ਇਹ ਅਭਿਆਸ ਸਮੁੰਦਰੀ ਜਾਨਵਰ-ਲੋਕਾਂ ਨੂੰ ਵੀ ਖ਼ਤਰੇ ਵਿੱਚ ਪਾਉਂਦਾ ਹੈ, ਜਿਵੇਂ ਕਿ ਸਮੁੰਦਰੀ ਸ਼ੇਰ- ਅਤੇ ਪੰਛੀ(-ਲੋਕ) ਜੋ ਸੋਚਿਆ ਜਾਂਦਾ ਖ਼ਤਰਾ ਹਨ। ਉਹਨਾਂ ਨੂੰ ਅਕਸਰ ਪਟਾਕਿਆਂ ਜਾਂ ਉੱਚੀ ਆਵਾਜ਼ ਵਿੱਚ ਪਾਣੀ ਦੇ ਅੰਦਰ ਸਪੀਕਰਾਂ ਨਾਲ ਪਰੇਸ਼ਾਨ ਕੀਤਾ ਜਾਂਦਾ ਹੈ, ਜਿਸ ਨਾਲ ਸਮੁੰਦਰੀ ਥਣਧਾਰੀ ਜਾਨਵਰ-ਲੋਕਾਂ ਨੂੰ ਦਰਦ, ਭਟਕਣਾ ਅਤੇ ਸੁਣਨ ਸ਼ਕਤੀ ਦਾ ਨੁਕਸਾਨ ਹੁੰਦਾ ਹੈ। ਅਤੇ ਕਈਆਂ ਨੂੰ ਅਕਸਰ ਗੋਲੀ ਮਾਰ ਕੇ ਮਾਰ ਦਿੱਤਾ ਜਾਂਦਾ ਹੈ। ਇਹ ਮੱਛੀਆਂ(-ਲੋਕਾਂ) ਪਾਲਣ ਨਾਲ ਜੁੜੀਆਂ ਕੁਝ ਸਮੱਸਿਆਵਾਂ ਹਨ, ਜੋ ਮੱਛੀਆਂ ਫੜਨ ਦੇ ਵਧਣ ਨਾਲ ਵੱਡੀਆਂ ਹੋ ਗਈਆਂ ਹਨ।ਸੋ ਸੈਲਮਨ(-ਲੋਕਾਂ) ਲਈ ਭੋਜਨ ਦੇ ਉਤਪਾਦਨ ਵਰਗੇ ਸਬੰਧਤ ਉਦਯੋਗਾਂ ਤੋਂ ਪੈਦਾ ਹੋਣ ਵਾਲੇ ਮੁੱਦੇ ਵੀ ਵਧ ਰਹੇ ਹਨ। ਉਦਾਹਰਣ ਵਜੋਂ, ਪਰੂ ਵਿੱਚ, ਮੱਛੀ(-ਲੋਕ) ਭੋਜਨ ਐਂਚੋਵੀ(-ਲੋਕਾਂ) ਤੋਂ ਬਣਾਇਆ ਜਾਂਦਾ ਹੈ, ਜੋ ਇਸਦੇ ਉਤਪਾਦਨ ਵਿੱਚ ਨੇੜਿਓ ਸ਼ਾਮਲ ਬਾਲਗਾਂ ਲਈ ਬਿਮਾਰੀ ਦਾ ਕਾਰਨ ਬਣਦਾ ਹੈ, ਨਾਲ ਹੀ ਫੈਕਟਰੀਆਂ ਤੋਂ ਸੜਕਾਂ 'ਤੇ ਨਿਕਲਣ ਵਾਲੇ ਜ਼ਹਿਰੀਲੇ ਧੂੰਏਂ ਤੋਂ ਛੋਟੇ ਬੱਚਿਆਂ ਵਿੱਚ ਦਮਾ ਅਤੇ ਚਮੜੀ ਦੀ ਬਿਮਾਰੀ, ਬੇਸ਼ੱਕ, ਨੇੜਲੇ ਸਮੁੰਦਰੀ ਪਾਣੀਆਂ ਵਿੱਚ ਪ੍ਰਦੂਸ਼ਣ ਦੇ ਨਾਲ। ਇਹ ਮੱਛੀ(-ਲੋਕ) ਉਤਪਾਦਨ ਪੰਛੀ(-ਲੋਕਾਂ) ਦੀ ਆਬਾਦੀ ਨੂੰ ਵੀ ਪ੍ਰਭਾਵਿਤ ਕਰਦਾ ਹੈ, ਕੁਝ ਗੁਆਨੋ ਪੰਛੀ(-ਲੋਕਾਂ) ਦੀ ਗਿਣਤੀ ਵਿੱਚ 90% ਦੀ ਗਿਰਾਵਟ ਆਈ ਹੈ। ਸੋ, ਨਤੀਜਾ ਇਹ ਹੈ ਕਿ ਖਪਤਕਾਰ ਸਸਤੀ ਮੱਛੀ(-ਲੋਕ) ਖਰੀਦ ਸਕਦੇ ਹਨ, ਪਰ ਇਹ ਸਾਡੇ ਬੱਚਿਆਂ ਦੀ ਸਿਹਤ ਲਈ ਬਹੁਤ ਭਾਰੀ, ਮਹਿੰਗੀ ਕੀਮਤ ਅਤੇ ਇੱਕ ਵਿਗੜਿਆ ਵਾਤਾਵਰਣ ਦੇ ਨਾਲ ਆਉਂਦਾ ਹੈ।ਇਸ ਦੌਰਾਨ, ਜੇ ਅਸੀਂ ਕਹਿੰਦੇ ਹਾਂ ਕਿ ਸਮੁੰਦਰੀ ਵਾਤਾਵਰਣ ਪ੍ਰਣਾਲੀਆਂ ਨੂੰ ਸੰਤੁਲਿਤ ਕਰਨ ਲਈ ਮੱਛੀ(-ਲੋਕਾਂ) ਦੀ ਆਬਾਦੀ 'ਤੇ ਨਿਰਭਰ ਕੀਤਾ ਜਾਂਦਾ ਹੈ, ਤਾਂ ਉਹ ਵਾਤਾਵਰਣ ਪ੍ਰਣਾਲੀਆਂ ਇਸ ਸਮੇਂ ਬਹੁਤ ਅਸੰਤੁਲਿਤ ਹਨ। ਵਿਗਿਆਨੀਆਂ ਦਾ ਅੰਦਾਜ਼ਾ ਹੈ ਕਿ ਪਿਛਲੇ 50 ਸਾਲਾਂ ਵਿੱਚ ਵਪਾਰਕ ਮੱਛੀਆਂ ਫੜਨ ਕਾਰਨ ਸਮੁੰਦਰਾਂ ਦੀਆਂ 90% ਤੋਂ ਵੱਧ ਵੱਡੀਆਂ ਮੱਛੀ(-ਲੋਕ) ਅਲੋਪ ਹੋ ਗਈਆਂ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ, ਮੱਛੀਆਂ ਫੜਨ ਦੀ ਮੌਜੂਦਾ ਦਰ ਨਾਲ, 2050 ਤੱਕ ਮੱਛੀਆਂ ਫੜੀਆਂ-ਜਾਣ ਵਾਲੀਆਂ ਸਾਰੀਆਂ ਪ੍ਰਜਾਤੀਆਂ ਦਾ ਵਿਸ਼ਵਵਿਆਪੀ ਪਤਨ ਹੋ ਜਾਵੇਗਾ ਅਤੇ ਕਿਹਾ ਕਿ ਰਿਕਵਰੀ ਦੇ ਯਤਨ ਤੁਰੰਤ ਸ਼ੁਰੂ ਕਰਨ ਦੀ ਲੋੜ ਹੈ। ਸੋ, ਅਸੀਂ ਇਨ੍ਹਾਂ ਮੱਛੀ(-ਲੋਕਾਂ) ਅਤੇ ਸਮੁੰਦਰੀ ਜੀਵਨ ਤੋਂ ਜੋ ਦੇਖ ਰਹੇ ਹਾਂ, ਉਹ ਬਿਪਤਾ ਦੇ ਸੰਕੇਤ ਹਨ।ਅਤੇ ਸਮੁੰਦਰਾਂ ਤੋਂ ਹੀ, ਅਸੀਂ ਹੋਰ ਸੰਕੇਤ ਦੇਖ ਰਹੇ ਹਾਂ ਜਿਵੇਂ ਕਿ ਗਰਮ ਤਾਪਮਾਨ, ਸਮੁੰਦਰ ਦੇ ਪੱਧਰ ਦਾ ਵਧਣਾ, ਤੇਜ਼ਾਬੀਕਰਨ ਵਿੱਚ ਵਾਧਾ ਅਤੇ ਪ੍ਰਦੂਸ਼ਣ ਦੇ ਭਿਆਨਕ ਪੱਧਰ। ਸੋ ਗਲੋਬਲ ਵਾਰਮਿੰਗ ਸਮੁੰਦਰਾਂ ਨੂੰ ਪ੍ਰਭਾਵਿਤ ਕਰ ਰਹੀ ਹੈ, ਜੋ ਬਦਲੇ ਵਿੱਚ ਮੱਛੀਆਂ(-ਲੋਕਾਂ) ਨੂੰ ਪ੍ਰਭਾਵਿਤ ਕਰ ਰਹੀ ਹੈ। ਇਹ ਪਸ਼ੂ-ਪਾਲਣ ਉਦਯੋਗ ਦੁਆਰਾ ਪੇਸ਼ ਕੀਤੀ ਗਈ ਸਥਿਤੀ ਵਾਂਗ ਹੀ ਜ਼ਰੂਰੀ ਸਥਿਤੀ ਹੈ, ਅਤੇ ਇਸਦਾ ਹੱਲ ਵੀ ਉਹੀ ਹੈ। ਜਾਨਵਰਾਂ-ਲੋਕਾਂ ਦਾ ਮਾਸ ਖਾਣਾ ਬੰਦ ਕਰੋ; ਭੋਜਨ ਲਈ ਕਤਲ ਕਰਨਾ ਬੰਦ ਕਰੋ; ਮੱਛੀ(-ਲੋਕਾਂ) ਨੂੰ ਖਾਣਾ ਬੰਦ ਕਰੋ। ਇਹ ਸਮੁੰਦਰ ਅਤੇ ਜ਼ਮੀਨ ਦੋਵਾਂ ਦੇ ਸੰਤੁਲਨ ਨੂੰ ਤੁਰੰਤ ਬਹਾਲ ਕਰਨ ਵਿੱਚ ਮਦਦ ਕਰੇਗਾ।ਮੱਛੀ(-ਲੋਕ) ਪ੍ਰਮਾਤਮਾ ਦੀਆਂ ਰਚਨਾਵਾਂ ਹਨ ਜਿਨ੍ਹਾਂ ਦੀ ਸਾਨੂੰ ਦੇਖਭਾਲ, ਸਤਿਕਾਰ, ਰੱਖਿਆ ਕਰਨੀ ਚਾਹੀਦੀ ਹੈ, ਖਾਣਾ ਨਹੀਂ ਚਾਹੀਦਾ। ਸਾਨੂੰ ਮੱਛੀ(-ਲੋਕਾਂ) ਦੀ ਮਦਦ ਕਰਨ, ਉਨ੍ਹਾਂ ਨੂੰ ਅਤੇ ਸਾਰੇ ਸਮੁੰਦਰੀ ਜੀਵਨ ਨੂੰ ਜਲਵਾਯੂ ਪਰਿਵਰਤਨ ਦੇ ਵਿਨਾਸ਼ਕਾਰੀ ਪ੍ਰਭਾਵਾਂ ਤੋਂ ਬਚਾਉਣ ਦੇ ਤਰੀਕੇ ਲੱਭਣੇ ਚਾਹੀਦੇ ਹਨ। ਇੱਕ ਵਾਰ ਜਦੋਂ ਅਸੀਂ ਇਸ ਤਰਾਂ ਸੋਚਣਾ ਸ਼ੁਰੂ ਕਰ ਦਿੰਦੇ ਹਾਂ, ਤਾਂ ਅਸੀਂ ਆਪਣੇ ਲਈ, ਮੱਛੀ(-ਲੋਕਾਂ) ਅਤੇ ਗ੍ਰਹਿ ਲਈ ਇੱਕ ਬਿਹਤਰ ਸਥਿਤੀ ਵਿੱਚ ਹੁੰਦੇ ਹਾਂ। ਤੁਹਾਡਾ ਧੰਨਵਾਦ। (ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਤੁਹਾਡਾ ਸਵਾਗਤ ਹੈ, ਪਿਆਰੇ।Photo Caption: ਸੰਭਾਵਨਾ ਦਰਸਾਓ, ਸੰਸਾਰ ਵਿਚ ਮਜ਼ਬੂਤ ਬਣੋਂਗੇ।