ਵਿਸਤਾਰ
ਡਾਓਨਲੋਡ Docx
ਹੋਰ ਪੜੋ
ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ, ਗਲੋਬਲ ਵਾਰਮਿੰਗ ਅੱਜ ਇੱਕ ਹੋਰ ਮਹੱਤਵਪੂਰਨ ਮੁੱਦਾ ਹੈ ਜੋ ਸਾਰੀ ਜ਼ਿੰਦਗੀ ਨੂੰ ਖ਼ਤਰਾ ਹੈ, ਜੋ ਸਾਡੇ ਬੱਚਿਆਂ, ਸਾਡੇ ਪਰਿਵਾਰਾਂ ਦੀਆਂ ਜ਼ਿੰਦਗੀਆਂ ਨੂੰ ਖ਼ਤਰਾ ਹੈ। ਸਾਨੂੰ ਜਿੰਨੀ ਜਲਦੀ ਹੋ ਸਕੇ ਗਲੋਬਲ ਵਾਰਮਿੰਗ ਨੂੰ ਰੋਕਣਾ ਪਵੇਗਾ। ਸਾਨੂੰ ਹੁਣ ਦਿਆਲੂ, ਜੈਵਿਕ, ਵੀਗਨ ਖੁਰਾਕ ਦੀ ਪਾਲਣਾ ਕਰਕੇ ਗਲੋਬਲ ਵਾਰਮਿੰਗ ਨੂੰ ਰੋਕਣਾ ਪਵੇਗਾ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਅਖ਼ਬਾਰਾਂ ਤੋਂ ਲੈ ਕੇ ਵੱਖ-ਵੱਖ ਟੀਵੀ ਚੈਨਲਾਂ ਤੱਕ, ਅਸੀਂ ਸਾਰੇ ਗਲੋਬਲ ਵਾਰਮਿੰਗ ਬਾਰੇ ਗੱਲ ਕਰਦੇ ਹਾਂ, ਪਰ ਸਾਡੇ ਵਿੱਚੋਂ ਬਹੁਤਿਆਂ ਨੂੰ ਇਹ ਨਹੀਂ ਪਤਾ ਕਿ ਅਸੀਂ ਇਸ ਸਮੇਂ ਕਿੰਨੀ ਮੁਸ਼ਕਲ ਸਥਿਤੀ ਵਿੱਚ ਹਾਂ। ਤਾਪਮਾਨ ਵਿੱਚ ਵਾਧਾ ਆਰਕਟਿਕ ਧਰੁਵ ਵਿੱਚ ਬਰਫ਼ ਦੇ ਪਿਘਲਣ ਨੂੰ ਭੜਕਾ ਰਿਹਾ ਹੈ। ਸੋ, ਸਾਨੂੰ ਆਪਣੀ ਆਦਤ ਬਦਲਣ ਦੀ ਕੋਸ਼ਿਸ਼ ਕਰਨੀ ਪਵੇਗੀ। ਸਾਨੂੰ ਇਕੱਠੇ ਰਹਿਣ ਦਾ ਇੱਕ ਬਿਹਤਰ ਤਰੀਕਾ ਲੱਭਣ ਦੀ ਕੋਸ਼ਿਸ਼ ਕਰਨੀ ਪਵੇਗੀ। ਸਾਨੂੰ ਸਦਭਾਵਨਾ ਨਾਲ ਰਹਿਣਾ ਪਵੇਗਾ। ਸੋ, ਗਲੋਬਲ ਵਾਰਮਿੰਗ ਇਸ ਸਮੇਂ ਸਾਡੇ ਜੀਵਨ ਵਿੱਚ ਇੱਕ ਬਹੁਤ ਮਹੱਤਵਪੂਰਨ ਮੁੱਦਾ ਹੈ। ਸਾਨੂੰ ਵੀਗਨ ਬਣਨਾ ਪਵੇਗਾ ਕਿਉਂਕਿ ਜਿਉਂ-ਜਿਉਂ ਬਰਫ਼ ਪਿਘਲ ਰਹੀ ਹੈ, ਉਥੇ ਆਰਕਟਿਕ ਸਮੁੰਦਰ ਦੇ ਹੇਠਾਂ ਬਹੁਤ ਸਾਰੀ ਗੈਸ ਫਸੀ ਹੋਈ ਹੈ। ਸੋ ਜੇਕਰ ਉਹ ਗੈਸ ਛੱਡੀ ਜਾਂਦੀ ਹੈ, ਤਾਂ ਅਸੀਂ ਸਾਰੇ ਮੁਸੀਬਤ ਵਿੱਚ ਪੈ ਜਾਵਾਂਗੇ। ਡਾ. ਜੇ ਜ਼ਵਾਲੀ ਨੇ ਭਵਿੱਖਬਾਣੀ ਕੀਤੀ ਹੈ ਕਿ ਬਰਫ਼ ਪੂਰੀ ਤਰ੍ਹਾਂ ਖਤਮ ਹੋ ਜਾਵੇਗੀ। ਸੋ, ਜੇਕਰ ਕੁਝ ਨਹੀਂ ਕੀਤਾ ਜਾਂਦਾ, ਤਾਂ ਅਸੀਂ ਸ਼ਾਇਦ ਨਾ-ਵਾਪਸੀ ਦੇ ਬਿੰਦੂ 'ਤੇ ਪਹੁੰਚ ਸਕਦੇ ਹਾਂ। ਔਰਤੋਂ ਅਤੇ ਸੱਜਣੋ, ਪਰਮ ਸਤਿਗੁਰੂ ਚਿੰਗ ਹਾਈ (ਵੀਗਨ) ਵੀ ਅੱਜ ਸਾਡੇ ਨਾਲ ਲਾਈਵ ਵੀਡੀਓ ਕਾਨਫਰੰਸ ਰਾਹੀਂ ਸਾਡੇ ਮਹਿਮਾਨ ਵਜੋਂ ਸ਼ਾਮਲ ਹੋ ਰਹੇ ਹਨ। 20 ਸਾਲਾਂ ਤੋਂ ਵੱਧ ਸਮੇਂ ਤੱਕ ਸਾਰੀਆਂ ਸੱਭਿਆਚਾਰਕ ਸੀਮਾਵਾਂ ਤੋਂ ਪਾਰ ਆਪਣੀ ਬੁੱਧੀ, ਪਿਆਰ ਅਤੇ ਸੂਝ ਸਾਂਝੀ ਕਰਨ ਤੋਂ ਬਾਅਦ, ਪਰਮ ਸਤਿਗੁਰੂ ਚਿੰਗ ਹਾਈ ਜੀ ਸਾਰੇ ਜੀਵਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਆਪਣਾ ਸਮਾਂ ਅਤੇ ਯਤਨ ਸਮਰਪਿਤ ਕਰਦੇ ਰਹਿੰਦੇ ਹਨ। ਅਸੀਂ ਬਹੁਤ ਧੰਨਵਾਦੀ ਹਾਂ ਕਿ ਉਨਾਂ ਨੇ ਅੱਜ ਰਾਤ ਵੀਡੀਓ ਕਾਨਫਰੰਸ ਰਾਹੀਂ ਸਾਡੇ ਨਾਲ ਜੁੜਨ ਦਾ ਸੱਦਾ ਸਵੀਕਾਰ ਕਰ ਲਿਆ ਹੈ। ਹੁਣ ਅਸੀਂ ਆਪਣੀ ਵੀਡੀਓ ਪੇਸ਼ਕਾਰੀ, "ਪਿਆਰ ਦੇ ਰਾਹ ਤੇ ਚੱਲੋ" ਦੇ ਨਾਲ ਪਰਮ ਸਤਿਗੁਰੂ ਚਿੰਗ ਹਾਈ ਜੀ (ਵੀਗਨ) ਦੀ ਇੱਕ ਸੰਖੇਪ ਜੀਵਨੀ ਪੇਸ਼ ਕਰਨ ਲਈ ਇੱਕ ਪਲ ਕੱਢਣਾ ਚਾਹੁੰਦੇ ਹਾਂ। Photo Caption: ਸਾਰੀਆਂ ਰਚਨਾਵਾਂ ਵਿਚ ਵੇਰਵੇ ਭਾਵਨਾਤਮਕ ਹਨ!