ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਈਸਾਈ ਵਫ਼ਾਦਾਰਾਂ ਨੂੰ ਸਮਰਪਿਤ ਇੱਕ ਗੱਲਬਾਤ, ਸਤ ਹਿਸਿਆਂ ਦਾ ਸਤਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਅੱਜ ਵੀ,ਵੱਖ-ਵੱਖ ਧਰਮਾਂ ਬਾਰੇ ਬਹੁਤ ਸਾਰੀ ਜਾਣਕਾਰੀ ਹੈ, ਅਤੇ ਲੋਕ ਅਜੇ ਵੀ ਮਹਾਨ ਧਰਮਾਂ ਵਿਚਕਾਰ ਇੱਕ ਹੱਦ ਬਣਾ ਰਹੇ ਹਨ, ਇੱਕ ਸੀਮਾ ਅਤੇ ਫਿਰ ਵੀ ਵੱਖ-ਵੱਖ ਦੇਸ਼ਾਂ ਵਿੱਚ, ਵੱਖ-ਵੱਖ ਤਰੀਕਿਆਂ ਨਾਲ ਆਪਣੇ ਸ਼ਰਧਾਲੂਆਂ ਨੂੰ ਸਤਾਉਂਦੇ ਹਨ!! ਹਾਏ ਕਿਤਨੀ ਦੁੱਖ ਦੀ ਗੱਲ ਹੈ! ਜੇ ਤੁਸੀਂ ਇੱਕ ਈਸਾਈ ਹੋ, ਤਾਂ ਤੁਸੀਂ ਵੱਡੀ ਮੁਸੀਬਤ ਜਾਂ ਘਾਤਕ ਖ਼ਤਰੇ ਵਿੱਚ ਹੋ ਸਕਦੇ ਹੋ। ਜੇਕਰ ਤੁਸੀਂ ਬੁੱਧ ਧਰਮ ਵਿੱਚ ਹੋ, ਤਾਂ ਤੁਹਾਨੂੰ ਵੀ ਇਹੀ ਸਮੱਸਿਆ ਹੋ ਸਕਦੀ ਹੈ। ਜੇਕਰ ਤੁਸੀਂ ਮੁਸਲਮਾਨ ਹੋ, ਤਾਂ ਤੁਹਾਨੂੰ ਵੀ ਇਹੀ ਸਮੱਸਿਆ ਹੋ ਸਕਦੀ ਹੈ, ਆਦਿ। […]

ਅੱਜਕੱਲ੍ਹ, ਸਾਡੇ ਕੋਲ ਬਹੁਤ ਸਾਰੀ ਜਾਣਕਾਰੀ ਹੈ। ਅਜੇ ਵੀ ਲੋਕ ਸਾਰੇ ਧਰਮਾਂ ਦੇ ਮੁੱਖ ਨੁਕਤੇ ਨੂੰ ਨਹੀਂ ਸਮਝਦੇ। ਟੀਚਾ ਕੀ ਹੈ? ਸਾਰੇ ਧਰਮ ਕਿਸ ਵੱਲ ਇਸ਼ਾਰਾ ਕਰ ਰਹੇ ਹਨ? ਇਹ ਮੇਰੇ ਲਈ ਕਈ ਵਾਰ ਬਹੁਤ ਉਦਾਸ ਹੁੰਦਾ ਹੈ, ਨਿਰਾਸ਼ਾਜਨਕ। ਅਤੇ ਇਸੇ ਲਈ ਮੈਨੂੰ ਅਕਸਰ ਲੁਕਣਾ ਪੈਂਦਾ ਹੈ, ਜਿਵੇਂ ਕਿ ਹੁਣ। ਅਤੇ ਜਨਤਕ ਤੌਰ 'ਤੇ ਖੁੱਲ੍ਹ ਕੇ ਪ੍ਰਚਾਰ ਕਰਨ ਦੀ ਬਜਾਏ ਇੱਕ ਹਨੇਰੇ ਵਿਗਵੈਮ ਦੇ ਅੰਦਰ ਬੋਲੋ, ਜਿਵੇਂ ਮੈਂ ਕੁਝ ਸਮਾਂ ਪਹਿਲਾਂ ਸ਼ਾਂਤੀਪੂਰਨ ਸਮੇਂ ਵਿੱਚ ਕੀਤਾ ਸੀ।

ਕੁਝ ਸਾਲ ਪਹਿਲਾਂ ਮੈਂ ਦੂਜੀ ਵਾਰ ਸੁਪਰੀਮ ਮਾਸਟਰ ਟੈਲੀਵਿਜ਼ਨ ਸ਼ੁਰੂ ਕਰਨ ਤੋਂ ਪਹਿਲਾਂ। ਮੈਨੂੰ ਲੱਗਦਾ ਹੈ ਕਿ ਇਹ ਸੀ… ਓਹ, ਸਮਾਂ ਤੇਜ਼ੀ ਨਾਲ ਬੀਤਦਾ ਹੈ। ਮੈਨੂੰ ਸਿਰਫ਼ ਕੰਮ ਕਰਨਾ ਆਉਂਦਾ ਹੈ। ਮੈਨੂੰ ਬਹੁਤਾ ਯਾਦ ਨਹੀਂ। ਮੈਨੂੰ ਯਾਦ ਵੀ ਨਹੀਂ ਕਿ ਅਸੀਂ ਦੂਜੀ ਵਾਰ ਕਦੋਂ ਸ਼ੁਰੂ ਕੀਤਾ ਸੀ। ਅਸੀਂ ਤਾਈਵਾਨ (ਫਾਰਮੋਸਾ) ਵਿੱਚ ਦੁਬਾਰਾ ਸ਼ੁਰੂਆਤ ਕੀਤਾ ਸੀ, ਮੈਨੂੰ ਲੱਗਦਾ ਹੈ ਕਿ ਸ਼ਾਇਦ ਛੇ, ਸੱਤ ਸਾਲ ਪਹਿਲਾਂ, ਕੁਝ ਇਸ ਤਰਾਂ। ਅਤੇ ਇਸ ਤੋਂ ਪਹਿਲਾਂ ਕਿ ਮੈਂ ਤਾਈਵਾਨ (ਫਾਰਮੋਸਾ) ਵਿੱਚ ਸੁਪਰੀਮ ਮਾਸਟਰ ਟੈਲੀਵਿਜ਼ਨ ਦੂਜੀ ਵਾਰ ਦੁਬਾਰਾ ਸ਼ੁਰੂ ਕੀਤਾ, ਮਾਇਆ ਆਈ ਅਤੇ ਮੈਨੂੰ ਦੱਸਿਆ, ਚੇਤਾਵਨੀ ਦਿੱਤੀ ਕਿ ਮੈਂ ਇਹ ਕੰਮ ਸਿਰਫ 5 ਸਾਲਾਂ ਲਈ ਕਰ ਸਕਦੀ ਹਾਂ। 5 ਸਾਲਾਂ ਬਾਅਦ, ਮੈਨੂੰ ਇਸਨੂੰ ਬੰਦ ਕਰਨਾ ਪਵੇਗਾ। ਅਤੇ ਮੈਂ ਉਸਨੂੰ ਪੁੱਛਿਆ ਕਿ ਕਿਉਂ। ਉਸਨੇ ਕਿਹਾ, "ਤੁਸੀਂ ਅਧਰੰਗੀ ਹੋ ਜਾਵੋਂਗੇ।" ਤਾਂ ਮੈਂ ਸੋਚਿਆ, "ਠੀਕ ਹੈ, ਸ਼ਾਇਦ ਮੈਂ ਇਕ ਵ੍ਹੀਲਚੇਅਰ ਜਾਂ ਕੁਝ ਹੋਰ ਚੀਜ਼ ਵਿੱਚ ਹੋਵਾਂਗੀ।" ਮੈਂ ਇਹੀ ਸੋਚਿਆ ਸੀ। ਸੋ ਮੈਂ ਉਸਨੂੰ ਡਿਸਮਿਸ ਕਰ ਦਿੱਤਾ।

ਅਤੇ ਮੈਂ ਸੋਚ ਰਹੀ ਸੀ ਕਿ ਜੇ ਮੈਂ ਸੁਪਰੀਮ ਮਾਸਟਰ ਟੈਲੀਵਿਜ਼ਨ ਦਾ ਕੰਮ ਕਰਨਾ ਜਾਰੀ ਰੱਖਦੀ ਹਾਂ ਤਾਂ ਮੈਂ ਪੰਜ ਸਾਲਾਂ ਬਾਅਦ ਵ੍ਹੀਲਚੇਅਰ 'ਤੇ ਹੋ ਸਕਦੀ ਹਾਂ। ਤਾਂ ਮੈਂ ਕਿਹਾ, ਠੀਕ ਹੈ, ਜੇ ਮੈ ਅਧਰੰਗ ਹੋ ਜਾਂਦੀ ਹਾਂ, ਤਾਂ ਮੈ ਅਧਰੰਗ ਹੋਵਾਂਗੀ, ਜੇ ਮੈਂ ਅਜੇ ਵੀ ਕੰਮ ਕਰ ਸਕਦੀ ਹਾਂ। ਉਸਨੇ ਇਹ ਨਹੀਂ ਕਿਹਾ, "ਮੈਂ ਕੰਮ ਨਹੀਂ ਕਰ ਸਕਦੀ।" ਉਸਨੇ ਕਿਹਾ, "ਤੁਹਾਨੂੰ ਬੰਦ ਕਰਨਾ ਪਵੇਗਾ।" ਤਾਂ ਮੈਂ ਸੋਚ ਰਹੀ ਸੀ, ਸ਼ਾਇਦ ਇਹ ਸਿਰਫ਼ ਸਰੀਰਕ ਵਿਗਾੜ ਹੈ। ਸੋ ਮੈਂ ਇਸ ਬਾਰੇ ਬਹੁਤਾ ਪਰਵਾਹ ਨਹੀਂ ਕਰ ਸਕਦੀ ਸੀ। ਸੋ ਮੈਂ ਜਾਰੀ ਰੱਖਿਆ। ਅਤੇ ਹੁਣ ਮੈਨੂੰ ਅਹਿਸਾਸ ਹੋਇਆ ਕਿ ਅਧਰੰਗ ਹੋਣ ਦਾ ਮਤਲਬ ਹੈ ਕਿ ਮੇਰੇ ਕੋਲ ਜਾਣ ਲਈ ਕਿਤੇ ਵੀ ਨਹੀਂ ਹੈ। ਮੈਂ ਇਸ ਵੇਲੇ ਕਿਤੇ ਨਹੀਂ ਜਾ ਸਕਦੀ, ਪਰ ਮੈਂ ਅਜੇ ਵੀ ਕੰਮ ਕਰ ਸਕਦੀ ਹਾਂ ਅਤੇ ਇਹ ਇਕ ਚੰਗੀ ਗੱਲ ਹੈ। ਇਹ ਸਿਰਫ਼ ਇੰਨਾ ਹੈ ਕਿ ਮੇਰੇ ਅਖੌਤੀ ਪ੍ਰਮਾਤਮਾ ਦੇ ਪੈਰੋਕਾਰ, ਉਹ ਮੈਨੂੰ ਦੇਖ ਨਹੀਂ ਸਕੇ, ਅਤੇ ਉਹ ਮੈਨੂੰ ਬਹੁਤ ਯਾਦ ਕਰਦੇ ਹਨ। ਪਰ ਉਹ ਮੈਨੂੰ ਟੈਲੀਵਿਜ਼ਨ 'ਤੇ ਦੇਖ ਸਕਦੇ ਸਨ। ਇਹ ਪਹਿਲਾਂ ਹੀ ਕੁਝ ਹੈ। ਅਤੇ ਮੈਂ ਉਨ੍ਹਾਂ ਨੂੰ ਬਹੁਤ ਪਿਆਰ ਕਰਦੀ ਹਾਂ, ਮੈਨੂੰ ਉਨ੍ਹਾਂ ਦੀ ਬਹੁਤ ਯਾਦ ਆਉਂਦੀ ਹੈ। ਪਰ ਮੈਨੂੰ ਉਹੀ ਕਰਨਾ ਪਵੇਗਾ ਜੋ ਮੈਨੂੰ ਕਰਨਾ ਹੈ, ਜੋ ਵੱਖ-ਵੱਖ ਹਾਲਾਤਾਂ ਅਤੇ ਸਥਿਤੀਆਂ ਵਿੱਚ ਸੰਭਵ ਹੈ। ਘੱਟੋ-ਘੱਟ ਮੈਂ ਅਜੇ ਵੀ ਇੱਥੇ ਜ਼ਿੰਦਾ ਹਾਂ। ਅਤੇ ਕਦੇ-ਕਦੇ ਵਿਸ਼ਵ ਸ਼ਾਂਤੀ, ਵਿਸ਼ਵ ਵੀਗਨ ਅਤੇ ਵਿਸ਼ਵ ਆਫ਼ਤਾਂ ਵਿੱਚ ਦਖਲ ਦੇਣ ਕਾਰਨ ਕਰਮ ਦੁਆਰਾ ਬਹੁਤ ਜਾਂ ਥੋੜ੍ਹਾ ਕੁੱਟਿਆ ਜਾਂਦਾ ਹੈ।

ਮੈਂ ਹਰ ਤਰ੍ਹਾਂ ਦੇ ਕੰਮ ਕਰਦੀ ਹਾਂ। ਹੋਰ ਕੋਈ ਵੀ ਸਤਿਗੁਰੂ ਅਜਿਹਾ ਨਹੀਂ ਕਰੇਗਾ। ਅਤੇ ਫਿਰ ਵੀ, ਉਹਨਾਂ ਨੂੰ ਅਜਿਹੇ ਬੇਰਹਿਮ ਤਰੀਕਿਆਂ ਨਾਲ ਜਾਂ ਵੱਖ-ਵੱਖ ਸਥਿਤੀਆਂ ਵਿੱਚ ਸਤਾਇਆ ਗਿਆ ਅਤੇ ਮਰ ਗਏ, ਇੱਥੋਂ ਤੱਕ ਕਿ ਜ਼ਹਿਰ ਨਾਲ ਜੇਲ੍ਹ ਵਿੱਚ ਮਰੇ, ਜਾਂ ਸਲੀਬ 'ਤੇ ਮਰ ਗਏ, ਜਾਂ ਫਾਂਸੀ ਦੇ ਕੇ ਮਰ ਗਏ। ਸੋ ਮੈਂ ਉਦੋਂ ਤੱਕ ਕੰਮ ਕਰਦੀ ਹਾਂ ਜਦੋਂ ਤੱਕ ਮੈਂ ਨਹੀਂ ਕਰ ਸਕਦੀ, ਪਰ ਘੱਟੋ ਘੱਟ ਮੈਂ ਹੁਣ ਸੁਪਰੀਮ ਮਾਸਟਰ ਟੈਲੀਵਿਜ਼ਨ ਲਈ ਕੰਮ ਕਰ ਸਕਦੀ ਹਾਂ, ਅਤੇ ਲੋਕ ਮੈਨੂੰ ਦੇਖ ਸਕਦੇ ਹਨ ਅਤੇ ਜਾਣ ਸਕਦੇ ਹਨ ਕਿ ਮੈਂ ਅਜੇ ਵੀ ਜ਼ਿੰਦਾ ਹਾਂ, ਉਨ੍ਹਾਂ ਦੇ ਗੁਰੂ ਅਜੇ ਵੀ ਜ਼ਿੰਦਾ ਹਨ, ਅਤੇ ਇਹ ਪਹਿਲਾਂ ਹੀ ਕੁਝ ਚੰਗਾ ਹੈ।

ਠੀਕ ਹੈ, ਮੈਂ ਤੁਹਾਨੂੰ ਸਾਰਿਆਂ ਨੂੰ, ਈਸਾਈਆਂ ਨੂੰ, ਸ਼ੁਭਕਾਮਨਾਵਾਂ ਦਿੰਦੀ ਹਾਂ। ਮੈਂ ਵੱਖ-ਵੱਖ ਧਰਮਾਂ ਦੇ ਸਾਰੇ ਸ਼ਰਧਾਲੂਆਂ ਨੂੰ ਸ਼ੁਭਕਾਮਨਾਵਾਂ ਦਿੰਦੀ ਹਾਂ। ਮੈਂ ਤੁਹਾਨੂੰ ਸ਼ੁਭਕਾਮਨਾਵਾਂ ਦਿੰਦੀ ਹਾਂ, ਇਹ ਗਿਆਨ ਹੈ, ਇਹ ਸੱਚਮੁੱਚ ਪ੍ਰਮਾਤਮਾ ਨੂੰ ਅੰਦਰੋਂ ਅਤੇ ਬਾਹਰੋਂ ਜਾਣਨਾ ਹੈ।

ਇਹੀ ਸਭ ਤੋਂ ਵਧੀਆ ਹੈ ਜੋ ਮੈਂ ਤੁਹਾਡੇ ਲਈ ਕਾਮਨਾ ਕਰ ਸਕਦੀ ਹਾਂ, ਪੂਰੇ ਬ੍ਰਹਿਮੰਡ ਵਿੱਚ ਤੁਹਾਡੇ ਕੋਲ ਜੋ ਸਭ ਤੋਂ ਵਧੀਆ ਹੋ ਸਕਦਾ ਹੈ। ਇਹ ਉਸ ਤੋਂ ਵੀ ਬਿਹਤਰ ਹੈ ਜੇਕਰ ਲੋਕ ਤੁਹਾਨੂੰ ਇੱਕ ਪੂਰਾ ਰਾਜ ਅਤੇ ਉਸ ਰਾਜ ਦਾ ਰਾਜਾ ਬਣਨ ਦੀ ਪੇਸ਼ਕਸ਼ ਕਰਨ। ਜਿਉਂਦੇ ਜੀਅ ਗਿਆਨਵਾਨ ਹੋਣ ਅਤੇ ਪ੍ਰਮਾਤਮਾ ਨੂੰ ਜਾਣਨ ਤੋਂ ਬਿਹਤਰ ਹੋਰ ਕੁਝ ਨਹੀਂ ਹੈ। ਜੇ ਤੁਸੀਂ ਕਿਸੇ ਅਜਿਹੇ ਗੁਰੂ ਨੂੰ ਨਹੀਂ ਜਾਣਦੇ ਜੋ ਤੁਹਾਨੂੰ ਸਿਖਾ ਸਕੇ ਤਾਂ ਪ੍ਰਾਰਥਨਾ ਕਰੋ। ਜੇ ਤੁਸੀਂ ਕਿਸੇ 'ਤੇ ਭਰੋਸਾ ਨਹੀਂ ਕਰਦੇ, ਤਾਂ ਸਿਰਫ਼ ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰੋ। ਮੈਂ ਤੁਹਾਨੂੰ ਪ੍ਰਾਰਥਨਾ ਕਰਦੇ ਵੀ ਸੁਣਿਆ ਹੈ।

ਓਹ, ਦੂਜੇ ਦਿਨ, ਪਿਛਲੇ ਹਫ਼ਤੇ, ਮੈਂ ਪੂਰੇ ਸੰਸਾਰ ਤੋਂ ਬਹੁਤ ਸਾਰੀਆਂ ਪ੍ਰਾਰਥਨਾਵਾਂ ਸੁਣੀਆਂ, ਘੱਟੋ ਘੱਟ ਕੁਝ ਸਮੇਂ ਲਈ, ਅਤੇ ਫਿਰ ਮੈਨੂੰ ਜਾ ਕੇ ਕੁਝ ਕਰਨਾ ਪਿਆ, ਨਹੀਂ ਤਾਂ, ਇਹ ਬਹੁਤ ਦਿਲ ਦਹਿਲਾਉਣ ਵਾਲਾ ਅਤੇ ਬਹੁਤ ਉੱਚਾ ਸੀ - ਅੰਦਰੋਂ ਉੱਚੀ। ਭਾਵੇਂ ਤੁਸੀਂ ਮੇਰੇ ਕੋਲ ਬੈਠੋ, ਤੁਹਾਨੂੰ ਇਹ ਨਹੀਂ ਸੁਣਾਈ ਦੇਵੇਗਾ, ਪਰ ਮੈਂ ਇਹ ਸੁਣਦੀ ਹਾਂ। ਮੇਰਾ ਖਿਆਲ ਹੈ ਕਿ ਇਹ ਇਸ ਅਹਿਸਾਸ ਤੋਂ ਬਾਅਦ ਸੀ ਕਿ ਧਰਤੀ ਉੱਤੇ ਜੀਵਨ ਸਥਾਈ ਨਹੀਂ ਹੈ।

ਇਹ ਸਿਰਫ਼ ਧਰਤੀ 'ਤੇ ਹੀ ਨਹੀਂ ਹੈ, ਇਹ ਇਕ ਉੱਚ ਅਧਿਆਤਮਿਕ ਖੇਤਰ ਤੋਂ ਇਲਾਵਾ ਕਿਤੇ ਵੀ ਹੈ, ਤੀਜੇ ਅਧਿਆਤਮਿਕ ਪੱਧਰ ਤੋਂ ਉੱਪਰ ਨੂੰ ਛੱਡ ਕੇ। ਹੋਰ ਕਿਤੇ ਵੀ ਸੁਰੱਖਿਅਤ ਨਹੀਂ ਹੈ। ਇਹ ਸਥਾਈ ਨਹੀਂ ਹੈ। ਇਹ ਮੰਨਿਆ ਜਾਂਦਾ ਹੈ ਕਿ ਇਹ ਕਿਸੇ ਦਿਨ ਤਬਾਹ ਹੋ ਜਾਵੇਗਾ। ਅਸੀਂ ਇਸਨੂੰ ਜਿੰਨਾ ਚਿਰ ਵਧਾ ਸਕਦੇ ਹਾਂ, ਵਧਾ ਸਕਦੇ ਹਾਂ, ਪਰ ਆਪਣੀਆਂ ਜ਼ਿੰਦਗੀਆਂ ਨਹੀਂ। ਹੋ ਸਕਦਾ ਹੈ ਕਿ ਕੋਈ ਗੁਰੂ ਜਾਂ ਪ੍ਰਮਾਤਮਾ ਇਸਨੂੰ ਵਧਾ ਸਕੇ, ਪਰ ਤੁਹਾਡੇ ਲਈ ਭੌਤਿਕ ਜੀਵਨ ਨਹੀਂ। ਕਿਸੇ ਸਵਰਗ ਵਿੱਚ, ਹਾਂਜੀ, ਤੁਸੀਂ ਹਮੇਸ਼ਾ ਲਈ ਰਹਿ ਸਕਦੇ ਹੋ - ਇੱਥੇ ਨਹੀਂ, ਇੱਥੇ ਨਹੀਂ। ਹੋ ਸਕਦਾ ਹੈ ਕਿ ਤੁਸੀਂ ਬਹੁਤ ਲੰਮਾ ਸਮਾਂ ਜੀ ਸਕਦੇ ਹੋ, ਇਹ ਨਿਰਭਰ ਕਰਦਾ ਹੈ।

ਜੇਕਰ ਇਹ ਸੰਸਾਰ ਹਰ ਤਰ੍ਹਾਂ ਦੇ ਵਿਨਾਸ਼ਕਾਰੀ ਉਥਲ-ਪੁਥਲ ਤੋਂ ਬਚ ਜਾਂਦਾ ਹੈ, ਅਤੇ ਜੇਕਰ ਮਨੁੱਖ ਇੱਕ ਦੂਜੇ ਪ੍ਰਤੀ ਅਤੇ ਇੱਕੋ ਗ੍ਰਹਿ ਦੇ ਸਾਰੇ ਜੀਵਾਂ ਪ੍ਰਤੀ ਨੇਕ, ਹਮਦਰਦ, ਉਦਾਰੂ, ਕ੍ਰਿਪਾਲੂ ਅਤੇ ਰਹਿਮਦਿਲ ਬਣ ਜਾਂਦੇ ਹਨ, ਤਾਂ ਸ਼ਾਇਦ ਮਨੁੱਖ ਦੁਬਾਰਾ ਲੰਮਾ ਸਮਾਂ ਜੀਉਣਗੇ - ਦੋ, ਤਿੰਨ ਸੌ ਸਾਲ, ਜਾਂ ਅੱਠ ਸੌ ਸਾਲ, ਜਾਂ ਸ਼ਾਇਦ ਇੱਕ ਹਜ਼ਾਰ ਸਾਲ ਤੋਂ ਵੱਧ - ਇਹ ਆਮ ਹੋਵੇਗਾ।

ਪਰ ਹੁਣ, ਨਹੀਂ। ਬਹੁਤ ਜ਼ਿਆਦਾ ਮਾਰਨ-ਵਾਲੇ ਕਰਮ, ਉਸ ਸਭ ਦਾ ਭੁਗਤਾਨ ਕਰਨ ਲਈ ਤੁਹਾਨੂੰ ਮਾਰਿਆ ਜਾਣਾ ਪਵੇਗਾ। ਸੋ ਇਕ ਲੰਬੀ ਉਮਰ ਦੀ ਕਾਮਨਾ ਕਰਨਾ ਸੰਭਵ ਨਹੀਂ ਹੈ।

ਉਥੇ ਕੁਝ ਅਭਿਆਸੀ ਹਨ, ਬਹੁਤੇ ਨਹੀਂ, ਤਾਓਵਾਦੀ ਜਾਂ ਬੋਧੀ, ਉਹ ਲੰਬੀ ਉਮਰ ਦਾ ਅਭਿਆਸ ਕਰਦੇ ਹਨ। ਅਤੇ ਉਹ ਹਰ ਸਮੇਂ ਅਭਿਆਸ ਕਰਦੇ ਹਨ ਤਾਂ ਜੋ ਉਹ ਲੰਬੇ ਸਮੇਂ ਤੱਕ ਜੀ ਸਕਣ। ਮੈਨੂੰ ਨਹੀਂ ਪਤਾ ਕਿ ਉਹ ਕਿਸ ਲਈ ਅਭਿਆਸ ਕਰਦੇ ਹਨ। ਜੇ ਇਸ ਸੰਸਾਰ ਵਿੱਚ ਉਹ ਕੁਝ ਵੀ ਨਹੀਂ ਕਰ ਸਕਦੇ, ਤਾਂ ਉਹ ਕਿਉਂ ਲੰਮਾ ਸਮਾਂ ਜੀਣਾ ਚਾਹੁੰਦੇ ਹਨ? ਸਿਵਾਏ ਜੇਕਰ ਉਹ ਸੱਚਮੁੱਚ ਪ੍ਰਮਾਤਮਾ ਨੂੰ ਪਹਿਲਾਂ ਹੀ ਜਾਣਦੇ ਹਨ, ਤਾਂ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਉਹ ਲੰਬੇ ਸਮੇਂ ਤੱਕ ਜੀਉਂਦੇ ਹਨ ਜਾਂ ਨਹੀਂ। ਇਸ ਸਰੀਰਕ ਪਹਿਰਾਵੇ ਨੂੰ ਤਿਆਗਣ ਤੋਂ ਬਾਅਦ ਉਹ ਪ੍ਰਮਾਤਮਾ ਨੂੰ ਵੇਖਣਗੇ। ਤਾਂ ਕਿਸੇ ਵੀ ਤਰ੍ਹਾਂ, ਕੋਈ ਗੱਲ ਨਹੀਂ, ਇਹ ਤੁਹਾਡੀ ਜ਼ਿੰਦਗੀ ਹੈ।

ਤੁਸੀਂ ਚੁਣੋ, ਪਰ ਗੁਣਾਂ ਦੀ ਚੋਣ ਕਰੋ, ਦਇਆ ਚੁਣੋ, ਪ੍ਰੇਮ-ਭਰੀ-ਦਇਆ ਚੁਣੋ। ਇਹ ਤੁਹਾਨੂੰ ਨੇਕ ਬਣਾਉਂਦੀ ਹੈ ਅਤੇ ਤੁਹਾਨੂੰ ਸਾਰੇ ਸਵਰਗਾਂ ਅਤੇ ਧਰਤੀ ਦੁਆਰਾ ਪਿਆਰਾ ਬਣਾਉਂਦੀ ਹੈ, ਅਤੇ ਨਰਕ ਨੂੰ ਤੁਹਾਡੇ ਤੋਂ ਡਰਾਉਂਦਾ ਹੈ, ਜੋ ਤੁਹਾਨੂੰ ਕਦੇ ਛੂਹ ਨਹੀਂ ਸਕਦਾ। ਘੱਟੋ ਘੱਟ ਹਰ ਰੋਜ਼ ਪ੍ਰਾਰਥਨਾ ਕਰੋ, ਫਿਰ ਘੱਟੋ ਘੱਟ ਇਸ ਜੀਵਨ ਕਾਲ ਵਿੱਚ, ਭੂਤ ਤੁਹਾਨੂੰ ਛੂਹ ਨਹੀਂ ਸਕਦੇ, ਤੁਹਾਡੀ ਜ਼ਿੰਦਗੀ ਵਿੱਚ ਤਬਾਹੀ ਨਹੀਂ ਮਚਾ ਸਕਦੇ। ਅਤੇ ਤੁਹਾਡਾ ਆਪਣੇ ਪਰਿਵਾਰ, ਰਿਸ਼ਤੇਦਾਰਾਂ ਅਤੇ ਦੋਸਤਾਂ ਨਾਲ ਇੱਕ ਵਧੀਆ ਅਤੇ ਸ਼ਾਂਤੀਪੂਰਨ ਜੀਵਨ ਹੋਵੇਗਾ, ਅਤੇ ਤੁਸੀਂ ਲੰਬੇ ਸਮੇਂ ਤੱਕ ਜੀਵੋਂਗੇ। ਸੈਂਕੜੇ ਸਾਲਾਂ ਤੋਂ ਇਵੇਂ ਨਹੀਂ ਉਵੇਂ ਜਿਵੇਂ ਅਸੀਂ ਈਡਨ ਵਿੱਚ ਰਹਿੰਦੇ ਹਾਂ, ਪਰ ਅਸੀਂ ਮਾਫ਼ ਕਰਕੇ ਅਤੇ ਕਿਸੇ ਨੂੰ ਹੋਰ ਦੁਖੀ ਨਾ ਕਰਕੇ, ਕਿਸੇ ਨੂੰ ਹੋਰ ਨੁਕਸਾਨ ਨਾ ਪਹੁੰਚਾ ਕੇ, ਕਿਸੇ ਦਾ ਕਤਲ ਨਾ ਕਰਕੇ ਉਸ ਈਡਨ ਨੂੰ ਬਣਾ ਸਕਦੇ ਹਾਂ।

ਕਿਸੇ ਵੀ ਵਿਅਕਤੀ ਤੋਂ, ਮੇਰਾ ਮਤਲਬ ਇਸ ਗ੍ਰਹਿ ਦੇ ਸਾਰੇ ਜੀਵ। ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਅਤੇ ਸਾਰੇ ਜੀਵਾਂ ਨੂੰ ਇੱਕੋ ਗ੍ਰਹਿ ਦਿੰਦਾ ਹੈ। ਇਸਨੂੰ ਤਬਾਹ ਕਰਨ ਲਈ ਤੁਹਾਡਾ ਨਹੀਂ ਹੈ। ਇਹ ਤੁਸੀਂ ਨਹੀਂ ਹੋ ਜਿਸਨੇ ਇਸ ਗ੍ਰਹਿ ਨੂੰ ਜੀਵਨ ਦਿੱਤਾ ਹੈ। ਇਹ ਤਬਾਹ ਕਰਨ ਲਈ ਤੁਹਾਡਾ ਗ੍ਰਹਿ ਨਹੀਂ ਹੈ। ਇਹ ਸਾਰੇ ਸਹਿ-ਨਿਵਾਸੀਆਂ ਲਈ ਇੱਕ ਸਾਂਝਾ ਗ੍ਰਹਿ ਹੈ। ਜਾਨਵਰ-ਲੋਕ ਤੁਹਾਡੇ ਸਹਿ-ਨਿਵਾਸੀ ਜਾਂ ਸਹਿ-ਕਿਰਾਏਦਾਰ ਹਨ। ਜਿਵੇਂ, ਇਹ ਤੁਹਾਡਾ ਨਹੀਂ, ਇਹ ਗ੍ਰਹਿ । ਤੁਸੀਂ ਸਿਰਫ਼ ਇੱਕ ਕਿਰਾਏਦਾਰ ਹੋ। ਜਾਨਵਰ-ਲੋਕ ਵੀ ਸਹਿ-ਕਿਰਾਏਦਾਰ ਹਨ। ਸੋ ਯਾਦ ਰੱਖੋ। ਉਨ੍ਹਾਂ ਨੂੰ ਸਤਿਕਾਰ ਦਿਓ ਅਤੇ ਉਨ੍ਹਾਂ ਨੂੰ ਇਕੱਲਾ ਛੱਡ ਦਿਓ। ਪ੍ਰਮਾਤਮਾ ਤੁਹਾਡਾ ਧਿਆਨ ਰੱਖੇਗਾ ਅਤੇ ਪ੍ਰਮਾਤਮਾ ਉਨ੍ਹਾਂ ਦਾ ਵੀ ਧਿਆਨ ਰੱਖੇਗਾ। ਬਾਈਬਲ ਵਿੱਚ, ਇਹ ਕਿਹਾ ਗਿਆ ਹੈ ਕਿ ਪ੍ਰਮਾਤਮਾ ਜਾਨਵਰਾਂ-ਲੋਕਾਂ ਲਈ ਭੋਜਨ, ਚਾਰਾ ਵੀ ਬਣਾਉਂਦਾ ਹੈ। ਇਸਨੂੰ ਬਾਈਬਲ ਵਿੱਚ ਕਾਲਾ ਅਤੇ ਚਿੱਟਾ (ਸਪਸ਼ਟ) ਦੱਸਿਆ ਗਿਆ ਹੈ। ਤੁਸੀਂ, ਈਸਾਈਓ, ਇਸਨੂੰ ਦੁਬਾਰਾ ਪੜ੍ਹੋ। ਪ੍ਰਮਾਤਮਾ ਨੇ ਤਾਂ ਇਹ ਵੀ ਕਿਹਾ ਕਿ ਜਾਨਵਰ-ਲੋਕ ਤੁਹਾਡੇ ਸਹਾਇਕ ਹੋਣਗੇ। ਜੇ ਤੁਹਾਨੂੰ ਕੁਝ ਨਹੀਂ ਪਤਾ, ਤਾਂ ਪੰਛੀ ਤੋਂ ਪੁੱਛੋ - ਜਾਂ ਜਾਨਵਰ-ਲੋਕਾਂ ਤੋਂ ਪੁੱਛੋ, ਉਦਾਹਰਣ ਵਜੋਂ।

"ਅਤੇ ਧਰਤੀ ਦੇ ਹਰ ਜਾਨਵਰ, ਅਕਾਸ਼ ਦੇ ਹਰ ਪੰਛੀ, ਧਰਤੀ ਉੱਤੇ ਰੀਂਗਣ ਵਾਲੇ ਹਰ ਜੀਵ ਨੂੰ, ਹਰ ਉਸ ਜੀਵ ਨੂੰ ਜਿਸਦੇ ਕੋਲ ਜੀਵਨ ਦਾ ਸਾਹ ਹੈ, ਮੈਂ ਭੋਜਨ ਲਈ ਹਰ ਹਰਾ ਪੌਦਾ ਦਿੱਤਾ ਹੈ।" ਅਤੇ ਇਹ ਇਸ ਤਰਾਂ ਸੀ।" ~ ਪਵਿੱਤਰ ਬਾਈਬਲ, ਉਤਪਤ 1:30

"ਉਹ ਜਾਨਵਰਾਂ ਲਈ ਘਾਹ, ਅਤੇ ਮਨੁੱਖ ਦੀ ਸੇਵਾ ਲਈ ਬੂਟੀ ਉਗਾਉਂਦਾ ਹੈ: ਤਾਂ ਜੋ ਉਹ ਧਰਤੀ ਵਿੱਚੋਂ ਭੋਜਨ ਕੱਢ ਸਕੇ।" ~ ਪਵਿੱਤਰ ਬਾਈਬਲ, ਸਤੋਤਰ 104:14

"ਯਕੀਨਨ ਮਨੁੱਖਾਂ ਦੀ ਕਿਸਮਤ ਉਵੇਂ ਜਾਨਵਰਾਂ ਵਰਗੀ ਹੀ ਹੈ; ਇੱਕੋ ਜਿਹੀ ਕਿਸਮਤ ਦੋਵਾਂ ਦੀ ਉਡੀਕ ਕਰ ਰਹੀ ਹੈ: ਜਿਵੇਂ ਇੱਕ ਮਰਦਾ ਹੈ, ਉਸੇ ਤਰ੍ਹਾਂ ਦੂਜਾ ਮਰਦਾ ਹੈ। ਸਾਰਿਆਂ ਦਾ ਸਾਹ ਇੱਕੋ ਜਿਹਾ ਹੈ; ਮਨੁੱਖਾਂ ਨੂੰ ਜਾਨਵਰਾਂ ਉੱਤੇ ਕੋਈ ਫਾਇਦਾ ਨਹੀਂ ਹੈ [...]" ~ ਪਵਿੱਤਰ ਬਾਈਬਲ, ਉਪਦੇਸ਼ 3:19

"ਇੱਕ ਧਰਮੀ ਮਨੁੱਖ ਆਪਣੇ ਪਸ਼ੂ ਦੀ ਜਾਨ ਦੀ ਪਰਵਾਹ ਕਰਦਾ ਹੈ, ਪਰ ਦੁਸ਼ਟਾਂ ਦੀ ਦਇਆ ਸਿਰਫ਼ ਜ਼ੁਲਮ ਹੀ ਹੁੰਦੀ ਹੈ।" ~ ਪਵਿੱਤਰ ਬਾਈਬਲ, ਕਹਾਉਤਾਂ 12:10

"ਯਹੋਵਾਹ ਸਭਨਾਂ ਲਈ ਭਲਾ ਹੈ, ਅਤੇ ਉਹਦੀਆਂ ਰਹਿਮਤਾਂ ਉਹਦੇ ਸਾਰੇ ਕੰਮਾਂ ਉੱਤੇ ਹਨ। [ਭਾਵ ਸ੍ਰਿਸ਼ਟ ਕੀਤੀਆਂ ਗਈਆਂ ਚੀਜ਼ਾਂ ਦੀ ਸੰਪੂਰਨਤਾ]" ~ ਪਵਿੱਤਰ ਬਾਈਬਲ, ਸਤੋਤਰ 145:9

"ਪਰ ਜਾਨਵਰਾਂ ਤੋਂ ਪੁੱਛੋ, ਅਤੇ ਉਹ ਤੁਹਾਨੂੰ ਸਿਖਾਉਣਗੇ, ਜਾਂ ਅਕਾਸ਼ ਦੇ ਪੰਛੀਆਂ ਤੋਂ, ਅਤੇ ਉਹ ਤੁਹਾਨੂੰ ਦੱਸਣਗੇ; ਜਾਂ ਧਰਤੀ ਨਾਲ ਗੱਲ ਕਰੋ, ਅਤੇ ਉਹ ਤੁਹਾਨੂੰ ਸਿਖਾਏਗੀ, ਜਾਂ ਸਮੁੰਦਰ ਦੀਆਂ ਮੱਛੀਆਂ ਨੂੰ ਤੁਹਾਨੂੰ ਦੱਸਣ ਦਿਓ।" ~ ਪਵਿੱਤਰ ਬਾਈਬਲ, ਅੱਯੂਬ 12:7-8 ਆਦਿ…

ਹਾਂ, ਪਰ ਅੱਜਕੱਲ੍ਹ ਤੁਸੀਂ ਪੁੱਛਦੇ ਹੋ, ਤੁਹਾਨੂੰ ਕੁਝ ਨਹੀਂ ਸੁਣਦਾ। ਤੁਹਾਡੀ ਅੰਤਰ-ਪ੍ਰੇਰਨਾ, -ਦ੍ਰਿਸ਼ਟੀ ਧੁੰਦਲੀ ਹੈ। ਤੁਹਾਡੀ ਜ਼ਮੀਰ ਬੰਦ ਹੈ। ਤਾਂ ਤੁਸੀਂ ਸਿਰਫ਼ ਇੱਕ ਦਿਮਾਗਹੀਣ ਜ਼ੋਂਬੀ ਵਾਂਗ ਕੰਮ ਕਰ ਰਹੇ ਹੋ। ਮੈਨੂੰ ਮਾਫ਼ ਕਰੋ। ਜੇ ਮੈਂ ਸੱਚੀ ਹਾਂ ਤਾਂ ਮੈਨੂੰ ਮਾਫ਼ ਕਰ ਦੇਣਾ। ਕਿਰਪਾ ਕਰਕੇ ਜਾਗੋ। ਇਕ ਦੇਵਤਾ ਬਣੋ। ਇੱਕ ਛੋਟਾ-ਦੇਵਤਾ ਬਣੋ। ਮਹਾਨ ਪ੍ਰਮਾਤਮਾ ਦੇ ਬੱਚਿਓ, ਧਰਤੀ ਉੱਤੇ ਪ੍ਰਮਾਤਮਾ ਦੇ ਇੱਕ ਬੱਚੇ ਦੀ ਸ਼ਾਨ ਸ਼ੌਤਕ, ਇਜ਼ਤ ਨਾਲ ਚੱਲੋ, ਇੱਕ ਅਜਿਹੇ ਮੰਦਰ ਦੀ ਜਿਸ ਦੇ ਅੰਦਰ ਪ੍ਰਮਾਤਮਾ ਵੱਸਦਾ ਹੈ। ਇਸ ਗੱਲ ਦੀ ਪਰਵਾਹ ਨਾ ਕਰੋ ਕਿ ਹੋਰ ਧਾਰਮਿਕ, ਮੂਰਖ ਭਿਕਸ਼ੂ ਜਾਂ ਨਨ ਕੀ ਕਹਿ ਰਹੇ ਹਨ ਕਿ ਪ੍ਰਮਾਤਮਾ ਹੈ, ਕੋਈ ਪ੍ਰਮਾਤਮਾ ਨਹੀਂ ਹੈ। ਤੁਸੀਂ ਇਸਨੂੰ ਖੁਦ ਅਸਲੀ ਬਣਾਉ। ਅਤੇ ਜੇਕਰ ਤੁਸੀਂ ਸੱਚਮੁੱਚ ਪ੍ਰਮਾਤਮਾ ਵਿੱਚ ਵਿਸ਼ਵਾਸ ਕਰਦੇ ਹੋ, ਤਾਂ ਤੁਹਾਨੂੰ ਵਿਸ਼ਵਾਸ ਕਰਨਾ ਚਾਹੀਦਾ ਹੈ ਕਿ ਪ੍ਰਮਾਤਮਾ ਨੇ ਜਾਨਵਰਾਂ-ਲੋਕਾਂ ਲਈ ਸਭ ਕੁਝ ਬਣਾਇਆ ਹੈ - ਜੋ ਵੀ ਜਿਸ ਦੀ ਉਨਾਂ ਨੂੰ ਲੋੜ ਹੈ, ਅਤੇ ਪ੍ਰਮਾਤਮਾ ਨੇ ਮਨੁੱਖਾਂ ਲਈ ਸਭ ਕੁਝ ਬਣਾਇਆ ਹੈ, ਜੋ ਵੀ ਉਨਾਂ ਨੂੰ ਚਾਹੀਦਾ ਹੈ।

ਅਤੇ ਅਸੀਂ ਇਸੇ ਤਰ੍ਹਾਂ ਹੀ ਰਹਿੰਦੇ ਹਾਂ, ਦੋਸਤ, ਗੁਆਂਢੀ, ਕਾਤਲ ਨਹੀਂ, ਤੁਸੀਂ ਇਨਸਾਨ ਨਹੀਂ - ਇੱਜ਼ਤਦਾਰ ਇਨਸਾਨ - ਕਾਤਲ ਬਣ ਜਾਂਦੇ ਹਨ, ਉਹਨਾਂ ਦੀਆਂ ਜਾਨਾਂ ਦੇ, ਉਹਨਾਂ ਦੇ ਬੱਚਿਆਂ ਦੇ ਜੀਵਨ ਦੇ ਡਾਕੂ ਬਣ ਜਾਂਦੇ ਹਨ। ਹੇ ਪ੍ਰਮਾਤਮਾ, ਇਹ ਬਹੁਤ ਹੀ ਬੇਰਹਿਮ, ਬਹੁਤ ਹੀ ਨਾਮੰਨਣਯੋਗ, ਬਹੁਤ ਹੀ ਅਵਿਸ਼ਵਾਸ਼ਯੋਗ ਹੈ ਕਿ ਅੱਜਕਲ ਅਸੀਂ ਅਜੇ ਵੀ ਇਸ ਤਰਾਂ ਦੇ ਸੰਸਾਰ ਵਿੱਚ ਰਹਿੰਦੇ ਹਾਂ, ਇੱਕ ਦੂਜੇ ਨੂੰ ਮਾਰਦੇ ਹੋਏ ਵੀ, ਤੁਹਾਡੇ ਵਰਗੇ ਹੀ ਚਿਹਰੇ ਵਰਗੇ ਦਿਖਾਈ ਦਿੰਦੇ ਹਾਂ। ਦੁਸ਼ਮਣ ਤੁਹਾਡੇ ਵਰਗੇ ਲੱਗਦੇ ਹਨ। ਅਤੇ ਤੁਸੀਂ ਉਸਦਾ ਸਾਹਮਣਾ ਕਰਦੇ ਹੋ ਅਤੇ ਫਿਰ ਉਸਨੂੰ ਇਸ ਤਰਾਂ ਮਾਰ ਦਿੰਦੇ ਹੋ, ਉਸਦੀ ਜਾਨ ਨੂੰ ਇਸ ਤਰ੍ਹਾਂ ਖਤਮ ਕਰ ਦਿੰਦੇ ਹੋ, ਇੱਕ ਸਕਿੰਟ ਵਿੱਚ। ਅਤੇ ਫਿਰ ਹਰ ਸਾਲ ਅਰਬਾਂ ਜਾਨਵਰ-ਲੋਕਾਂ ਨੂੰ ਇਸ ਤਰਾਂ ਅਜਿਹੇ ਇਕ ਸ਼ੈਤਾਨੀ ਤਰੀਕੇ ਨਾਲ ਮਾਰਨਾ, ਮੈਨੂੰ ਕਹਿਣਾ ਪਵੇਗਾ। ਇਹ ਬੇਰਹਿਮੀ ਤੋਂ ਪਰੇ ਹੈ, ਇਹ ਇੱਕ ਸ਼ੈਤਾਨੀ ਤਰੀਕਾ ਹੈ। ਸਿਰਫ਼ ਨਰਕ ਵਿੱਚ ਹੀ ਸ਼ੈਤਾਨ ਕਿਸੇ ਨੂੰ ਸਜ਼ਾ ਦੇਣਗੇ, ਇੱਕ ਪਾਪੀ ਨੂੰ ਇਸ ਤਰਾਂ।

ਸੋ ਸਾਵਧਾਨ ਰਹੋ ਕਿ ਇਸ ਸੰਸਾਰ ਤੋਂ ਜਾਣ ਤੋਂ ਬਾਅਦ ਤੁਹਾਨੂੰ ਨਰਕ ਵਿੱਚ ਇਸ ਤਰਾਂ ਦੀ ਸਜ਼ਾ ਦਿੱਤੀ ਜਾ ਸਕਦੀ ਹੈ। ਬਹੁਤ ਸਾਵਧਾਨ ਰਹੋ। ਇਹ ਸਾਰੀਆਂ ਕਾਤਲਾਨਾ ਕਾਰਵਾਈਆਂ ਬੰਦ ਕਰੋ। ਆਪਣੇ ਬੱਚਿਆਂ ਨੂੰ ਜਨਮ ਤੋਂ ਪਹਿਲਾਂ ਹੀ ਮਾਰਨਾ ਬੰਦ ਕਰੋ। ਜਾਨਵਰਾਂ-ਮਨੁੱਖਾਂ ਨੂੰ ਮਾਰਨਾ ਬੰਦ ਕਰੋ ਜਾਂ ਅਸਿੱਧੇ ਤੌਰ 'ਤੇ ਸਿਰਫ਼ ਖਾਣ ਲਈ ਕਤਲ ਕਰਨਾ ਬੰਦ ਕਰੋ। ਸਾਡੇ ਕੋਲ ਹਰ ਜਗ੍ਹਾ ਬਹੁਤ ਸਾਰਾ ਭੋਜਨ ਹੈ, ਅਤੇ ਇੰਨਾ ਪੌਸ਼ਟਿਕ ਹੈ। ਇਨ੍ਹਾਂ ਸਾਰੇ ਮਰੇ ਹੋਏ ਜਾਨਵਰਾਂ-ਲੋਕਾਂ ਨੂੰ ਖਾਣ ਨਾਲ ਤੁਸੀਂ ਸਿਰਫ਼ ਬਿਮਾਰ ਹੋਵੋਗੇ, ਆਪਣੇ ਪੈਸੇ ਅਤੇ ਮਨੁੱਖੀ ਭੋਜਨ ਸਬਸਿਡੀਆਂ, ਅਤੇ ਸਰਕਾਰੀ ਸਹਾਇਤਾ ਦਾ ਵਧੇਰੇ ਖਰਚ ਕਰਨਾ, ਸਿਰਫ਼ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣ ਅਤੇ ਆਪਣੇ ਆਪ ਨੂੰ ਮਾਰਨ ਲਈ, ਅਤੇ ਇੱਥੋਂ ਤੱਕ ਕਿ ਮਰੇ ਹੋਏ ਜਾਨਵਰਾਂ-ਲੋਕਾਂ ਦਾ ਮਾਸ ਖਾ ਕੇ ਆਪਣੇ ਬੱਚਿਆਂ ਨੂੰ ਵੀ ਮਾਰਨ ਲਈ। ਅਤੇ ਜਿਸ ਤਰੀਕੇ ਨਾਲ ਉਨ੍ਹਾਂ ਦਾ ਕਤਲ ਕੀਤਾ ਜਾਂਦਾ ਹੈ, ਜਿਸ ਤਰੀਕੇ ਨਾਲ ਉਨ੍ਹਾਂ ਨੂੰ ਆਪਣੀਆਂ ਸਾਰੀਆਂ ਜਿੰਦਗੀਆਂ ਤਸੀਹੇ ਦਿੱਤੇ ਜਾਂਦੇ ਰਹੇ ਹਨ, ਉਹ ਤੁਹਾਨੂੰ ਸ਼ਾਂਤੀ ਨਾਲ ਨਹੀਂ ਛੱਡੇਗਾ।

ਕਿਰਪਾ ਕਰਕੇ, ਈਸਾਈ ਜਾਂ ਬੋਧੀ, ਚੰਗਾ ਵਿਵਹਾਰ ਕਰੋ। ਜੇ ਤੁਸੀਂ ਚਾਹੁੰਦੇ ਹੋ, ਤਾਂ ਲੋੜੀਂਦਾ ਸਾਰਾ ਗਿਆਨ ਪ੍ਰਾਪਤ ਕਰਨ ਲਈ ਸੂਤਰਾਂ ਬਾਰੇ ਹੋਰ ਜਾਣੋ। ਜੇ ਨਹੀਂ, ਤਾਂ ਤੁਸੀਂ ਸਿਰਫ਼ ਨੇਕ ਬਣੋ, ਨੈਤਿਕ ਬਣੋ, ਚੰਗੇ ਬਣੋ, ਦਿਆਲੂ ਬਣੋ, ਵੀਗਨ ਬਣੋ। ਤੁਹਾਨੂੰ ਬੱਸ ਇਹੀ ਕਰਨ ਦੀ ਲੋੜ ਹੈ। ਅਤੇ ਪ੍ਰਮਾਤਮਾ ਤੁਹਾਨੂੰ ਬਾਕੀ ਕੰਮ ਕਰਨ ਵਿੱਚ ਮਦਦ ਕਰੇਗਾ। ਜੇ ਤੁਸੀਂ ਅਜਿਹਾ ਕਰੋਗੇ ਤਾਂ ਬੁੱਧ ਜਾਣ ਜਾਣਗੇ ਕਿ ਤੁਸੀਂ ਚੰਗੇ ਹੋ। ਭਾਵੇਂ ਤੁਸੀਂ ਮੰਦਰ ਨਾ ਵੀ ਜਾਓ, ਭਾਵੇਂ ਤੁਸੀਂ ਬੁੱਧਾਂ ਦੀ ਬਜਾਏ ਕਿਸੇ ਵੀ ਭਿਕਸ਼ੂ ਦੀ ਪੂਜਾ ਕਰਦੇ ਹੋ, ਜੇ ਤੁਸੀਂ ਇੱਕ ਚੰਗੇ ਵਿਅਕਤੀ ਹੋ, ਧਰਮੀ, ਇਮਾਨਦਾਰੀ ਨਾਲ ਜਿਉਂਦੇ ਹੋ, ਤਾਂ ਬੁੱਧ ਤੁਹਾਨੂੰ ਜਾਣ ਲੈਣਗੇ, ਤੁਹਾਨੂੰ ਅਸੀਸ ਦੇਣਗੇ। ਪ੍ਰਮਾਤਮਾ ਤੁਹਾਨੂੰ ਪਿਆਰ ਕਰੇਗਾ ਅਤੇ ਤੁਹਾਨੂੰ ਅਸੀਸ ਦੇਵੇਗਾ। ਆਮੇਨ।

ਯਿਸੂ ਮਸੀਹ, ਪੈਗੰਬਰ ਮੁਹੰਮਦ, ਉਹਨਾਂ ਉਪਰ ਸ਼ਾਂਤੀ ਬਣੀ ਰਹੇ, ਅਮਿਤਾਭ ਬੁੱਧ, ਸਾਰੇ ਬੁੱਧ, ਸਾਰੇ ਸੰਤ ਅਤੇ ਰਿਸ਼ੀ, ਅਸੀਂ ਤੁਹਾਨੂੰ ਪਿਆਰ ਕਰਦੇ ਹਾਂ। ਕਿਰਪਾ ਕਰਕੇ ਸਾਨੂੰ ਅਸ਼ੀਰਵਾਦ ਦਿਓ। ਕਿਰਪਾ ਕਰਕੇ ਸਾਨੂੰ ਗਿਆਨਵਾਨ ਹੋਣ ਵਿੱਚ ਮਦਦ ਕਰੋ। ਕਿਰਪਾ ਕਰਕੇ ਇਸ ਗ੍ਰਹਿ ਨੂੰ ਬਚਾਓ ਤਾਂ ਜੋ ਸਾਡੇ ਕੋਲ ਆਪਣੇ ਕੀਤੇ ਕੁਕਰਮਾਂ ਤੋਂ ਤੋਬਾ ਕਰਨ ਦਾ ਸਮਾਂ ਹੋਵੇ। ਤੁਹਾਡਾ ਸਾਰਿਆਂ ਦਾ, ਮਹਾਰਾਜਾਂ, ਸੰਤਾਂ ਅਤੇ ਰਿਸ਼ੀਆਂ ਦਾ ਧੰਨਵਾਦ। ਤੁਹਾਡਾ ਧੰਨਵਾਦ। ਪ੍ਰਮਾਤਮਾ ਤੁਹਾਨੂੰ ਅਸੀਸ ਦੇਵੇ। ਆਮੇਨ।

Photo Caption: ਵਧੀਆ ਕਿ ਸ਼ਾਂਤਮਈ ਚੰਦਰਮਾਂ ਦੀ ਰੋਸ਼ਨੀ ਮੌਜ਼ੂਦ ਹੈ!

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (7/7)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-04-23
2783 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-04-24
2190 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-04-25
2238 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-04-26
2173 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-04-27
2081 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-04-28
1954 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-04-29
1995 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
ਧਿਆਨਯੋਗ ਖਬਰਾਂ
2025-05-24
249 ਦੇਖੇ ਗਏ
ਧਿਆਨਯੋਗ ਖਬਰਾਂ
2025-05-24
563 ਦੇਖੇ ਗਏ
ਗਿਆਨ ਭਰਪੂਰ ਸ਼ਬਦ
2025-05-24
129 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-05-24
442 ਦੇਖੇ ਗਏ
ਧਿਆਨਯੋਗ ਖਬਰਾਂ
2025-05-23
734 ਦੇਖੇ ਗਏ
33:41
ਧਿਆਨਯੋਗ ਖਬਰਾਂ
2025-05-23
3 ਦੇਖੇ ਗਏ
ਗਿਆਨ ਭਰਪੂਰ ਸ਼ਬਦ
2025-05-23
204 ਦੇਖੇ ਗਏ
ਸੰਸਾਰ ਸਾਡੇ ਆਸ ਪਾਸ
2025-05-23
1 ਦੇਖੇ ਗਏ
ਜਾਨਵਰਾਂ ਦਾ ਸੰਸਾਰ: ਸਾਡੇ ਸਾਥੀ ਵਸ਼ਿੰਦੇ
2025-05-23
3 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ