ਵਿਸਤਾਰ
ਡਾਓਨਲੋਡ Docx
ਹੋਰ ਪੜੋ
ਹਰੇਕ ਪੱਧਰ 'ਤੇ ਇੱਕ ਦੇਵਤਾ ਹੁੰਦਾ ਹੈ ਜੋ ਇਸਨੂੰ ਨਿਯੰਤਰਿਤ ਕਰਦਾ ਹੈ, ਨਿਯੰਤਰਿਤ ਨਹੀਂ ਕਰਦਾ, ਪਰ ਜੋ ਉਨ੍ਹਾਂ ਦੇ ਖੇਤਰ ਵਿੱਚ ਜੀਵਾਂ 'ਤੇ ਰਾਜ ਕਰਦਾ ਹੈ ਅਤੇ ਉਨ੍ਹਾਂ ਦੀ ਮਦਦ ਕਰਦਾ ਹੈ। ਐਸਟਰਲ (ਸੂਖਮ) ਤੋਂ ਬਾਅਦ, ਸਾਡੇ ਕੋਲ ਇਹ ਕੌਸਲ (ਕਾਰਣ) ਪੱਧਰ ਹੈ, ਜਿਸਦਾ ਅਰਥ ਹੈ “ਕਾਰਨ ਅਤੇ ਪ੍ਰਭਾਵ।” ਅਤੇ ਉੱਥੇ ਆਕਾਸ਼ੀ ਰਿਕਾਰਡ ਹਨ, ਸੋ ਤੁਸੀਂ ਜਨਮ ਤੋਂ ਲੈ ਕੇ ਮੌਤ ਤੱਕ ਹਰ ਕਿਸੇ ਦੇ ਜੀਵਨ ਦੀ ਜਾਂਚ ਕਰ ਸਕਦੇ ਹੋ, ਅਤੇ ਇੱਥੋਂ ਤੱਕ ਕਿ ਭਵਿੱਖ ਦੀ ਵੀ - ਜਦੋਂ ਵੀ ਇਹ ਹੁੰਦਾ ਹੈ, ਉਹ ਇਸਨੂੰ ਉੱਥੇ ਰਿਕਾਰਡ ਕਰਦੇ ਹਨ। ਹੁਣ, ਸਾਡੇ ਕੋਲ ਉਸ ਕੌਸਲ (ਕਾਰਣ) ਪੱਧਰ ਤੋਂ ਉੱਪਰ ਇੱਕ ਹੋਰ ਹੈ, ਜਿਸਨੂੰ ਬ੍ਰਹਮਾ ਕਿਹਾ ਜਾਂਦਾ ਹੈ। ਸੋ ਉਹ ਆਪਣੇ ਤੀਜੇ ਪੱਧਰ ਦੇ ਖੇਤਰ ਦਾ ਮਾਲਕ ਹੈ, ਪਰ ਉਹ ਤਿੰਨਾਂ ਪੱਧਰਾਂ ਦਾ ਉੱਚਾ ਮਾਲਕ ਵੀ ਹੈ: ਐਸਟਰਲ (ਸੂਖਮ), ਕੌਸਲ (ਕਾਰਣ), ਅਤੇ ਬ੍ਰਹਮਾ ਪੱਧਰ। ਅਤੇ ਉਹ, ਓਹ, ਬਹੁਤ ਸ਼ਕਤੀਸ਼ਾਲੀ ਹੈ, ਬੇਸ਼ੱਕ।ਇਨ੍ਹਾਂ ਤਿੰਨਾਂ ਪੱਧਰਾਂ ਦੇ ਅੰਦਰ, ਲੋਕ ਉਸ ਪੱਧਰ ਨਾਲੋਂ ਜਿਸ ਵਿੱਚ ਅਸੀਂ ਇਸ ਸਮੇਂ ਹਾਂ, ਭਾਵ ਧਰਤੀ ਦੇ ਪੱਧਰ ਨਾਲੋਂ, ਵਧੇਰੇ ਖੁਸ਼, ਵਧੇਰੇ ਸ਼ਕਤੀਸ਼ਾਲੀ ਹਨ। ਅਤੇ ਇਸ ਤੋਂ ਉੱਪਰ, ਜਦੋਂ ਵੀ ਤੁਸੀਂ ਇਹਨਾਂ ਵਿੱਚੋਂ ਕਿਸੇ ਇੱਕ ਪੱਧਰ 'ਤੇ ਪਹੁੰਚਦੇ ਹੋ, ਤੁਸੀਂ ਵਿਸ਼ਵਾਸ ਕਰੋਗੇ ਕਿ ਬੱਸ ਇਹੀ ਹੈ। ਇਸ ਤੋਂ ਵਧੀਆ ਹੋਰ ਕੁਝ ਨਹੀਂ ਹੋ ਸਕਦਾ। ਦਰਅਸਲ, ਇਸ ਸੰਸਾਰ ਵਿੱਚ ਰਹਿਣ-ਵਾਲੇ ਲੋਕ ਵੀ ਮੰਨਦੇ ਹਨ ਕਿ ਧਰਤੀ ਤੋਂ ਵਧੀਆ ਕੁਝ ਨਹੀਂ ਹੈ, ਸੋ ਉਹ ਹੋਰ ਅਹੁਦਾ, ਹੋਰ ਅਮੀਰੀ, ਹੋਰ ਆਰਾਮਦਾਇਕ ਜ਼ਿੰਦਗੀ, ਹੋਰ ਪ੍ਰਸਿੱਧੀ ਪ੍ਰਾਪਤ ਕਰਨ ਲਈ ਇੱਕ ਦੂਜੇ ਨਾਲ ਲੜਦੇ ਹਨ। ਕਿਉਂਕਿ ਉਹ ਨਹੀਂ ਜਾਣਦੇ ਕਿ ਹੋਰ ਵੀ ਪੱਧਰ ਹਨ ਜੋ ਇਸ ਸੰਸਾਰ ਦੇ ਪੱਧਰ ਨਾਲੋਂ ਬਹੁਤ ਬਿਹਤਰ ਹਨ। ਪਰ ਇਸ ਧਰਤੀ ਤੋਂ ਤੀਜੇ ਪੱਧਰ ਤੱਕ - ਬਹੁਤੇ ਲੋਕ ਤੀਜੇ ਪੱਧਰ ਤੱਕ ਵੀ ਨਹੀਂ ਪਹੁੰਚ ਸਕੇ, ਪਰ ਜੇ ਉਹ ਉੱਥੇ ਪਹੁੰਚਦੇ ਹਨ, ਤਾਂ ਉਹ ਕਹਿੰਦੇ ਹਨ,"ਓਹ, ਇਹ ਪ੍ਰਮਾਤਮਾ ਹੈ। ਇਹ ਸਭ ਤੋਂ ਉੱਚਾ ਸਵਰਗ ਹੈ। ਇਹ ਸਰਬਸ਼ਕਤੀਮਾਨ ਪ੍ਰਮਾਤਮਾ ਹੈ।" ਅਤੇ ਉੱਪਰ, ਉਹ ਨਹੀਂ ਜਾਣਦੇ ਸਨ ਕਿ ਇਸ ਬ੍ਰਹਮਾ ਪੱਧਰ ਤੋਂ ਵੀ ਉੱਚੇ ਪੱਧਰ ਹਨ। ਇਸੇ ਲਈ ਬਹੁਤ ਸਾਰੇ ਹਿੰਦੂ ਲੋਕ ਬ੍ਰਹਮਾ ਦੀ ਪੂਜਾ ਕਰਦੇ ਹਨ ਅਤੇ ਬ੍ਰਾਹਮਣ ਬਣ ਗਏ, ਭਾਵ ਬ੍ਰਹਮਾ ਦੇ ਵਿਸ਼ਵਾਸੀ, ਅਤੇ ਉਹ ਬ੍ਰਹਮਾ ਦੀ ਪੂਜਾ ਕਰਦੇ ਹਨ।ਕਿਉਂਕਿ ਉਸ ਸਮੇਂ ਸ਼ਾਇਦ ਉਹ ਅਧਿਆਪਕ, ਗੁਰੂ, ਜਿਸਨੇ ਸ਼ੁਰੂ ਵਿੱਚ ਲੋਕਾਂ ਨੂੰ ਸਿਖਾਇਆ ਹੋਵੇ - ਕਿਉਂਕਿ ਪੁਰਾਣੇ ਸਮੇਂ ਵਿੱਚ ਤੁਸੀਂ ਹਮੇਸ਼ਾ ਬਹੁਤ ਸਾਰੇ ਗੁਰੂਆਂ ਨੂੰ ਨਹੀਂ ਮਿਲਦੇ, ਜਾਂ ਕੋਈ ਵੀ ਗੁਰੂ ਦੇ ਦਰਸ਼ਨ ਨਹੀਂ ਹੁੰਦੇ, ਸੋ ਜਿਸ ਕੋਲ ਵੀ ਇਹ ਸੀ, ਅਤੇ ਪੀਆਰ, ਜਨਸੰਪਰਕ ਦੇ ਕਾਰਨ, ਉਹ ਬਦਲ ਗਏ - ਉਹ ਸਾਰੇ ਇਸ ਗੁਰੂ ਦਾ ਪਾਲਣ ਕਰਦੇ ਸਨ ਜੋ ਬ੍ਰਹਮਾ ਪੱਧਰ 'ਤੇ ਪਹੁੰਚ ਗਿਆ ਸੀ ਅਤੇ ਬ੍ਰਹਮਣ ਬਣ ਗਏ। ਇਸ ਤਰਾਂ, ਇਹ ਉਸ ਸਮੇਂ ਬਹੁਤ ਮਸ਼ਹੂਰ ਹੋ ਗਿਆ, ਅਤੇ ਫਿਰ ਹੁਣ ਤੱਕ ਜਾਰੀ ਹੈ। ਜਦੋਂ ਤੁਸੀਂ ਬ੍ਰਹਮਾ ਪੱਧਰ 'ਤੇ ਪਹੁੰਚਦੇ ਹੋ, ਓਹ, ਤੁਹਾਡੇ ਕੋਲ ਬਹੁਤ ਕੁਝ ਹੁੰਦਾ ਹੈ, ਬਹੁਤ ਸਾਰੀ ਸ਼ਕਤੀ। ਅਤੇ ਫਿਰ ਜਾਦੂਈ ਸ਼ਕਤੀ ਵੀ ਹੈ, ਹਰ ਚੀਜ਼ ਦਾ ਇੱਕ ਵਿਸ਼ਾਲ ਗਿਆਨ, ਇੱਥੋਂ ਤੱਕ ਕਿ ਦਵਾਈ ਵੀ, ਅਤੇ ਪ੍ਰਕਾਸ਼-ਯਾਤਰਾ - ਸਿਰਫ਼ ਇੱਕ ਹਲਕੇ ਸਰੀਰ ਨਾਲ ਵੱਖ-ਵੱਖ ਸੰਸਾਰਾਂ ਦੀ ਯਾਤਰਾ। ਸੋ ਹੁਣ ਉਸ ਸਾਰੀ ਸ਼ਕਤੀ ਦੇ ਕਾਰਨ, ਲੋਕ ਬ੍ਰਹਮਾ ਵਿੱਚ ਇੰਨਾ ਵਿਸ਼ਵਾਸ ਕਰਦੇ ਹਨ। ਉਸ ਗੁਰੂ 'ਤੇ ਬਹੁਤ ਵਿਸ਼ਵਾਸ ਹੈ। ਇਸ ਤਰਾਂ, ਸਾਡੇ ਕੋਲ ਬ੍ਰਹਮਾ ਹੈ। ਕੁੱਲ ਮਿਲਾ ਕੇ, ਆਮ ਤੌਰ 'ਤੇ, ਬਾਅਦ ਵਿੱਚ ਉਹ ਇਸਨੂੰ ਹਿੰਦੂ ਧਰਮ ਕਹਿੰਦੇ ਹਨ, ਅਤੇ ਉਹ ਪ੍ਰਮਾਤਮਾ ਨੂੰ ਬ੍ਰਹਮਾ ਕਹਿੰਦੇ ਹਨ।ਪਰ ਉਹ ਨਹੀਂ ਜਾਣਦੇ, ਇਸ ਸੰਸਾਰ ਤੋਂ ਲੈ ਕੇ ਬ੍ਰਹਮਾ ਪੱਧਰ ਤੱਕ, ਇਹ ਕਿੰਨਾ ਵੀ ਮਹਾਨ ਕਿਉਂ ਨਾ ਹੋਵੇ, ਇਹ ਇੱਕ ਵਿਨਾਸ਼ਕਾਰੀ ਖੇਤਰ ਹੈ। ਤਾਂ ਇਸਦਾ ਮਤਲਬ ਹੈ ਕਿ ਵਿਚਕਾਰਲਾ ਕੋਈ ਵੀ ਖੇਤਰ, ਬ੍ਰਹਮਾ ਤੱਕ, ਇਹ ਹਮੇਸ਼ਾ ਲਈ (ਸਥਾਈ) ਨਹੀਂ ਹੈ। ਇਹ ਇਸ ਸਮੱਗਰੀ ਤੋਂ ਇੱਕ ਅਸਥਾਈ ਸਮੇਂ ਲਈ ਬਣਾਇਆ ਗਿਆ ਹੈ। ਪਰ ਅਸਥਾਈ ਦਾ ਅਰਥ ਹਮੇਸ਼ਾ ਲਈ ਵੀ ਹੈ - ਲੰਮਾ, ਲੰਮਾ, ਲੰਮਾ, ਲੰਮਾ, ਯੁੱਗਾਂ, ਯੁੱਗਾਂ ਤੱਕ । ਇਸੇ ਲਈ ਅਸੀਂ ਅਜੇ ਵੀ ਇੱਥੇ ਹਾਂ, ਪ੍ਰਸਿੱਧੀ ਅਤੇ ਮੁਨਾਫ਼ੇ ਲਈ ਇੱਕ ਦੂਜੇ ਨਾਲ ਲੜ ਰਹੇ ਹਾਂ। ਪਰ ਕੁਝ ਲੋਕਾਂ ਲਈ ਖੁਸ਼ਕਿਸਮਤ ਹੈ ਜੋ ਬ੍ਰਹਮਾ, ਜਾਂ ਇੱਥੋਂ ਤੱਕ ਕਿ ਕੌਸਲ (ਕਾਰਣ) ਸੰਸਾਰ ਬਾਰੇ ਵੀ ਜਾਣਦੇ ਹਨ, ਕਿਉਂਕਿ ਇਹਨਾਂ ਵਿੱਚੋਂ ਹਰੇਕ ਖੇਤਰ ਵਿੱਚ ਦੇਖਭਾਲ ਕਰਨ ਲਈ ਇੱਕ ਦੇਵਤਾ ਹੈ। ਸੋ ਜਦੋਂ ਉਹ ਜਾਣਦੇ ਹਨ ਕਿ ਇੱਕ ਦੇਵਤਾ ਹੈ ਜੋ ਉਨ੍ਹਾਂ ਨੂੰ ਅਸੀਸ ਦਿੰਦਾ ਹੈ, ਉਨ੍ਹਾਂ ਦੀ ਮਦਦ ਕਰਦਾ ਹੈ, ਤਾਂ ਉਹ ਉਸ ਦੇਵਤੇ ਦੀ ਪੂਜਾ ਕਰਦੇ ਹਨ।ਐਸਟਰਲ (ਸੂਖਮ) ਪੱਧਰ, ਤੁਸੀਂ ਜ਼ਿਆਦਾ ਦੇਰ ਨਹੀਂ ਰਹਿ ਸਕਦੇ, ਪਰ ਐਸਟਰਲ (ਸੂਖਮ) ਤੋਂ ਉੱਪਰ ਉਥੇ ਇੱਕ ਸੰਸਾਰ ਹੈ, ਐਸਟਰਲ (ਸੂਖਮ) ਅਤੇ ਕੌਸਲ (ਕਾਰਣ) ਦੇ ਵਿਚਕਾਰ, ਅਤੇ ਕੌਸਲ (ਕਾਰਣ) ਸੰਸਾਰ ਅਤੇ ਬ੍ਰਹਮਾ ਸੰਸਾਰ ਦੇ ਵਿਚਕਾਰ ਵੀ, ਉਥੇ ਇੱਕ ਵਿਚਕਾਰ-ਸੰਸਾਰ, ਵਿਚਕਾਰ-ਪੱਧਰ ਵੀ ਹੈ। ਅਤੇ ਕੁਝ ਗੁਰੂ ਪੈਰੋਕਾਰਾਂ ਨੂੰ ਸਾਰੇ ਰਾਹ ਆਪਣੇ ਪੱਧਰ ਤੱਕ ਨਹੀਂ ਲਿਜਾ ਸਕਦੇ, ਭਾਵੇਂ ਉਹਨਾਂ ਨੂੰ ਕਿੰਨਾ ਵੀ ਉੱਚਾ ਅਹਿਸਾਸ, ਅਨੁਭਵ ਕਿਉਂ ਨਾ ਹੋਵੇ। ਸੋ ਉਹ ਵਿਚਕਾਰ ਕਿਸੇ ਕਿਸਮ ਦਾ ਸਵਰਗ ਬਣਾਉਂਦੇ ਹਨ, ਜਿਵੇਂ ਕਿ ਐਸਟਰਲ (ਸੂਖਮ) ਤੋਂ ਉੱਪਰ, ਕੌਸਲ (ਕਾਰਣ) ਤੋਂ ਉੱਪਰ ਅਤੇ ਬ੍ਰਹਮਾ ਪੱਧਰ ਤੋਂ ਉੱਪਰ। ਜਿਵੇਂ ਮੈਂ ਵੱਖ-ਵੱਖ ਲੋਕਾਂ ਲਈ ਕੁਝ ਡੋਮੇਨ, ਖੇਤਰ ਬਣਾਇਆ ਹੈ, ਇੱਥੋਂ ਤੱਕ ਕਿ ਉਨ੍ਹਾਂ ਦਾਨਵਾਂ ਲਈ ਵੀ ਜੋ ਕੋਮਲ ਅਤੇ ਚੰਗੇ ਬਣ ਗਏ ਹਨ ਅਤੇ ਅਭਿਆਸ ਕਰਨਾ ਅਤੇ ਪ੍ਰਮਾਤਮਾ ਨੂੰ ਜਾਣਨਾ ਚਾਹੁੰਦੇ ਹਨ, ਵਟਾਂਦਰਾ ਕਰਨ ਲਈ। ਭੂਤ ਬਣਨ ਅਤੇ ਧਰਤੀ ਉੱਤੇ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਦੀ ਬਜਾਏ, ਉਹ ਇੱਕ ਦੂਜੇ ਨਾਲ ਆਦਾਨ-ਪ੍ਰਦਾਨ ਕਰਦੇ ਹਨ ਅਤੇ ਇੱਕ ਅਜਿਹੇ ਖੇਤਰ ਵਿੱਚ ਚਲੇ ਜਾਂਦੇ ਹਨ, ਜਿੱਥੇ ਉਹ ਸੁਰੱਖਿਅਤ ਹੁੰਦੇ ਹਨ, ਉਨ੍ਹਾਂ ਕੋਲ ਉਹ ਸਭ ਕੁਝ ਹੁੰਦਾ ਹੈ ਜਿਸਦੀ ਉਨ੍ਹਾਂ ਨੂੰ ਲੋੜ ਹੁੰਦੀ ਹੈ। ਅਤੇ ਜੇ ਉਹ ਚਾਹੁਣ, ਤਾਂ ਉਹ ਅਭਿਆਸ ਜਾਰੀ ਰੱਖ ਸਕਦੇ ਹਨ।ਪਰ ਕੁਝ ਆਪਣੇ ਰੁਤਬੇ ਕਾਰਨ ਉੱਚਾ ਨਹੀਂ ਜਾ ਸਕਦੇ, ਜਿਵੇਂ ਕਿ ਉਨ੍ਹਾਂ ਕੋਲ ਇੱਕ ਮਨੁੱਖੀ ਆਤਮਾ ਨਹੀਂ ਹੈ। ਫਿਰ ਗੁਰੂ ਵੀ ਉਨ੍ਹਾਂ ਨੂੰ ਉੱਚਾ ਨਹੀਂ ਚੁੱਕ ਸਕਦਾ, ਪਰ ਉਨ੍ਹਾਂ ਲਈ ਸ਼ਾਂਤੀ ਨਾਲ, ਖੁਸ਼ੀ ਨਾਲ ਰਹਿਣ ਲਈ ਇੱਕ ਜਗ੍ਹਾ ਬਣਾਉਂਦਾ ਹੈ। ਇਹ, ਸੰਸਾਰਾਂ ਦੇ ਵਿਚਕਾਰ, ਪੱਧਰਾਂ ਦੇ ਵਿਚਕਾਰ, ਗਿਆਨਵਾਨ ਗੁਰੂਆਂ ਦੁਆਰਾ ਵਿਸ਼ੇਸ਼ ਤੌਰ 'ਤੇ ਬਣਾਏ ਗਏ ਹਨ, ਇਹ ਸਥਾਈ ਹਨ। ਉਹ ਕਿਸੇ ਵੀ ਤਰ੍ਹਾਂ ਭੌਤਿਕ ਨਹੀਂ ਹਨ, ਅਤੇ ਉਹ ਸਥਾਈ ਹਨ। ਅਸਥਾਈ ਅੰਦਰ ਸਥਾਈ ਹਨ। ਇਹ ਥੋੜ੍ਹਾ ਜਿਹਾ ਅਮੂਰਤ ਹੈ ਅਤੇ ਸ਼ਾਇਦ ਸਮਝਣਾ ਆਸਾਨ ਨਾ ਹੋਵੇ, ਪਰ ਮੈਂ ਤੁਹਾਨੂੰ ਸਿਰਫ਼ ਸਮਝਾ ਰਹੀ ਹਾਂ ਤਾਂ ਜੋ ਤੁਹਾਨੂੰ ਪਤਾ ਲੱਗੇ ਕਿ ਕੁਝ ਪ੍ਰਮਾਤਮਾ ਦੇ ਸਿਰਲੇਖ ਵੱਖਰੇ ਕਿਉਂ ਹਨ, ਵੱਖ-ਵੱਖ ਭਾਸ਼ਾਵਾਂ ਦੇ ਕਾਰਨ ਵੱਖ-ਵੱਖ ਸ਼ਬਦਾਵਲੀ ਹੋਣ ਤੋਂ ਇਲਾਵਾ।ਕੁਝ ਗੁਰੂ ਹਨ ਜੋ ਸਿਰਫ਼ ਕੁਝ ਖਾਸ ਪੱਧਰਾਂ ਤੱਕ ਪਹੁੰਚਦੇ ਹਨ, ਅਤੇ ਸੋ ਉੱਥੇ ਦੇਵਤੇ, ਅਸੀਂ ਉਨ੍ਹਾਂ ਨੂੰ ਉਨ੍ਹਾਂ ਦੇ ਨਾਮ, ਉਨ੍ਹਾਂ ਦੇ ਸਿਰਲੇਖ, ਇਸ ਤਰਾਂ ਦਿੰਦੇ ਹਾਂ। ਪਰ ਇਸਦਾ ਮਤਲਬ ਇਹ ਨਹੀਂ ਕਿ ਇਹ ਸਰਬਸ਼ਕਤੀਮਾਨ ਪ੍ਰਮਾਤਮਾ ਹੈ। ਫਿਰ ਵੀ, ਜੇਕਰ ਉਹ ਚੰਗੇ ਅਤੇ ਦਿਆਲੂ, ਚੰਗੇ ਅਤੇ ਨੇਕ ਹਨ ਅਤੇ ਬ੍ਰਹਿਮੰਡੀ ਕਾਨੂੰਨ ਦੀ ਪਾਲਣਾ ਕਰਦੇ ਹਨ, ਪ੍ਰਮਾਤਮਾ ਦੀ ਪੂਜਾ ਕਰਦੇ ਹਨ, ਤਾਂ ਉਹ ਵੀ ਠੀਕ ਹੋਣਗੇ। ਅਤੇ ਸ਼ਾਇਦ ਇੱਕ ਦਿਨ ਉਹ ਇੱਕ ਸੱਚਮੁੱਚ ਮਹਾਨ ਗਿਆਨਵਾਨ ਗੁਰੂ ਨੂੰ ਮਿਲਣਗੇ, ਦਰਸ਼ਨ ਕਰਨਗੇ। ਫਿਰ ਉਹ ਉਨ੍ਹਾਂ ਨੂੰ ਹੋਰ ਵੀ ਅੱਗੇ ਲੈ ਜਾਣਗੇ। ਕਿਉਂਕਿ ਅਸਲੀ, ਮਹਾਨ ਗੁਰੂ ਹਰ ਜਗ੍ਹਾ ਸਿਖਾਉਂਦਾ ਹੈ, ਜਿੱਥੇ ਵੀ ਬੇਨਤੀ ਕੀਤੀ ਜਾਂਦੀ ਹੈ। ਉਹ ਆ ਕੇ ਉਨ੍ਹਾਂ ਨੂੰ ਸਿਖਾਏਗਾ। ਸੋ ਇਹ ਨਾ ਸੋਚੋ ਕਿ ਗੁਰੂ, ਗਿਆਨ ਪ੍ਰਾਪਤੀ ਤੋਂ ਬਾਅਦ, ਪਿਤਾ ਦੇ ਘਰ ਵਾਪਸ ਚਲਾ ਜਾਂਦਾ ਹੈ ਅਤੇ ਕੁਝ ਨਹੀਂ ਕਰਦਾ। ਇਹ ਇਸ ਤਰਾਂ ਨਹੀਂ ਹੈ। ਪਰ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ।ਗੁਰੂ ਇੰਨਾ ਵਿਅਸਤ ਨਹੀਂ ਹੈ ਕਿਉਂਕਿ ਉਹ ਵੱਖ-ਵੱਖ ਕੰਮ ਕਰਨ ਲਈ ਇੱਕ ਵਾਧੂ ਸਰੀਰ ਬਣਾ ਸਕਦਾ ਹੈ, ਇੱਥੋਂ ਤੱਕ ਕਿ ਬਹੁਤ ਸਾਰੇ ਕੰਮ ਕਰਨ ਲਈ ਵਾਧੂ ਭੌਤਿਕ ਸਰੀਰ ਵੀ। ਅਤੇ ਉਹ ਵਾਧੂ ਸਰੀਰ ਕੁਝ ਵੀ ਹੋ ਸਕਦਾ ਹੈ: ਇੱਕ ਰਾਸ਼ਟਰਪਤੀ ਹੋ ਸਕਦਾ ਹੈ, ਇੱਕ ਪ੍ਰਧਾਨ ਮੰਤਰੀ ਹੋ ਸਕਦਾ ਹੈ, ਇੱਕ ਮੰਤਰੀ ਹੋ ਸਕਦਾ ਹੈ, ਇੱਕ ਰਾਜਾ ਜਾਂ ਰਾਣੀ ਵੀ ਹੋ ਸਕਦਾ ਹੈ। ਕਿਉਂਕਿ ਗੁਰੂ ਸਰੀਰਕ ਤੌਰ 'ਤੇ ਜਾਂ ਐਸਟਰਲ (ਸੂਖਮ) ਸਰੀਰ ਵਿੱਚ ਬਹੁਤ ਸਾਰੀਆਂ ਚੀਜ਼ਾਂ ਨਹੀਂ ਕਰ ਸਕਦਾ। ਅਸਲੀ ਗੁਰੂ ਦਾ ਉੱਥੇ ਵੀ ਇੱਕ ਸਰੀਰ ਹੋ ਸਕਦਾ ਹੈ, ਪਰ ਨਿਰਵਾਣ ਤੋਂ ਬਾਅਦ, ਵਾਪਸ ਆਉਣ ਤੋਂ ਬਾਅਦ, ਪ੍ਰਕਾਸ਼ਮਾਨ ਮਹਾਨ ਆਪਾ,ਆਤਮਾ ਨੂੰ ਸਿਰਫ਼ ਇੱਕ ਸਰੀਰ ਨਹੀਂ ਹੋਣਾ ਚਾਹੀਦਾ, ਇਹ ਵੱਖ-ਵੱਖ ਪੱਧਰਾਂ 'ਤੇ ਲੋਕਾਂ ਨੂੰ ਸਿਖਾਉਣ ਲਈ ਵੱਖ-ਵੱਖ ਸਰੀਰਾਂ ਵਿੱਚ ਪ੍ਰਗਟ ਹੋ ਸਕਦਾ ਹੈ। ਇਹ ਵਿਸ਼ੇਸ਼ ਅਧਿਕਾਰ ਸਿਰਫ਼ ਸਭ ਤੋਂ ਮਹਾਨ ਗਿਆਨਵਾਨ ਗੁਰੂ, ਪੂਰੀ ਤਰ੍ਹਾਂ ਗਿਆਨਵਾਨ ਗੁਰੂ, ਜਾਂ ਪ੍ਰਮਾਤਮਾ ਦੇ ਪੁੱਤਰ ਲਈ ਹੀ ਹੈ। ਹਰ ਗੁਰੂ ਕੋਲ ਇਹ ਯੋਗਤਾ ਨਹੀਂ ਹੁੰਦੀ।ਪਰ ਬਹੁਤ ਸਾਰੇ ਗੁਰੂ ਆਪਣੇ ਘਰ ਵਾਪਸ ਆ ਜਾਂਦੇ ਹਨ, ਜਿਵੇਂ ਕਿ ਪੰਜਵਾਂ ਪੱਧਰ। ਤੀਜੇ ਪੱਧਰ ਦੇ ਉੱਪਰ, ਇੱਕ ਹੋਰ ਪੱਧਰ ਹੈ। ਅਤੇ ਤੀਜੇ ਅਤੇ ਚੌਥੇ ਪੱਧਰ ਦੇ ਵਿਚਕਾਰ, ਕੁਝ ਗੁਰੂਆਂ ਨੇ ਉੱਥੇ ਵੀ ਕੁਝ ਸੰਸਾਰ ਬਣਾਏ, ਖਾਸ ਲਈ, ਆਪਣੇ ਵਫ਼ਾਦਾਰ ਜਾਂ ਕਿਸੇ ਅਜਿਹੇ ਵਿਅਕਤੀ ਦੀ ਮਦਦ ਕਰਨ ਲਈ ਜੋ ਉਹਨਾਂ ਵਿੱਚ ਵਿਸ਼ਵਾਸ ਕਰਦਾ ਹੈ ਅਤੇ ਉਹਨਾਂ ਨੂੰ ਮੁਕਤ ਕਰਨ ਲਈ ਉਹਨਾਂ ਦੀ ਲੋੜ ਹੈ, ਪਰ ਉਹਨਾਂ ਨੂੰ ਨਹੀਂ ਦੇਖਿਆ, ਦਰਸ਼ਨ ਨਹੀਂ ਕੀਤੇ, ਉਹਨਾਂ ਨਾਲ ਨਿੱਜੀ ਤੌਰ 'ਤੇ ਨਹੀਂ ਸਿੱਖ ਸਕਿਆ। ਪਰ ਜੇ ਉਹ ਉਨ੍ਹਾਂ ਵਿੱਚ ਵਿਸ਼ਵਾਸ ਕਰਦੇ ਹਨ, ਤਾਂ ਉਹ ਉਨ੍ਹਾਂ ਨੂੰ ਵੀ ਉੱਥੇ ਲੈ ਜਾਣਗੇ। ਇਹ ਪੱਧਰ ਅਸਲੀ, ਸਥਾਈ ਹਨ, ਪਹਿਲਾਂ ਤੋਂ ਮੌਜੂਦ ਪੱਧਰਾਂ ਜਾਂ ਇਸ ਵਰਗੇ ਭੌਤਿਕ ਪੱਧਰਾਂ ਵਾਂਗ ਨਹੀਂ।ਕੁਝ ਧਰਮ ਜਿਵੇਂ ਕਿ ਜੈਨ ਧਰਮ, ਉਹ ਪ੍ਰਮਾਤਮਾ ਦਾ ਜ਼ਿਕਰ ਨਹੀਂ ਕਰਦੇ, ਜਾਂ ਹੋ ਸਕਦਾ ਹੈ ਕਿ ਉਹ ਪ੍ਰਮਾਤਮਾ ਦਾ ਬਹੁਤਾ ਜ਼ਿਕਰ ਨਹੀਂ ਕਰਦੇ, ਕਿਉਂਕਿ ਉਹ ਪਹਿਲਾਂ ਹੀ ਪ੍ਰਮਾਤਮਾ ਨਾਲ ਇੱਕਮਿਕ ਹਨ। ਜਿਵੇਂ ਯਿਸੂ ਨੇ ਕਿਹਾ ਸੀ, "ਮੈਂ ਅਤੇ ਮੇਰਾ ਪਿਤਾ ਇੱਕ ਹਾਂ"। "ਸਿਵਾਏ ਮੇਰੇ ਰਾਹੀਂ ਕੋਈ ਵੀ ਪਿਤਾ ਕੋਲ ਨਹੀਂ ਆਉਂਦਾ।" ਸੋ ਜੇਕਰ ਤੁਸੀਂ ਉਸ ਗੁਰੂ ਦੀ ਪੂਜਾ ਕਰਦੇ ਹੋ, ਉਦਾਹਰਣ ਵਜੋਂ, ਭਗਵਾਨ ਮਹਾਂਵੀਰ, ਤਾਂ ਤੁਸੀਂ ਪ੍ਰਮਾਤਮਾ ਦੀ ਪੂਜਾ ਕਰਦੇ ਹੋ। ਸੋ ਬੁੱਧ ਵਾਂਗ, ਉਹ ਪਹਿਲਾਂ ਹੀ ਸਰਬਸ਼ਕਤੀਮਾਨ ਪ੍ਰਮਾਤਮਾ ਨਾਲ ਇੱਕ ਹੈ। ਉਸਨੇ ਪਹਿਲਾਂ ਹੀ ਆਪਣੇ ਬੁੱਧ ਸੁਭਾਅ ਨੂੰ ਮਹਿਸੂਸ, ਅਨੁਭਵ ਕਰ ਲਿਆ ਸੀ, ਜੋ ਕਿ ਅੰਦਰਲੀ ਪ੍ਰਮਾਤਮਾ ਦੀ ਪ੍ਰਕਿਰਤੀ ਹੈ। ਫਿਰ ਭਾਵੇਂ ਤੁਸੀਂ ਬੁੱਧ ਦੀ ਪੂਜਾ ਕਰਦੇ ਹੋ, ਤੁਸੀਂ ਪ੍ਰਮਾਤਮਾ ਦੀ ਪੂਜਾ ਕਰਦੇ ਹੋ। ਕਿਉਂਕਿ ਇਹ ਪ੍ਰਮਾਤਮਾ ਦਾ ਪ੍ਰਗਟਾਵਾ ਹੈ। ਭਾਵੇਂ ਉਹ ਮਨੁੱਖੀ ਰੂਪ ਵਿੱਚ ਸੀ, ਪਰ ਉਸਨੂੰ ਪਹਿਲਾਂ ਹੀ ਪਰਮ ਪ੍ਰਭੂ ਦਾ ਅਹਿਸਾਸ ਹੋ ਚੁੱਕਾ ਸੀ। ਓਹ, ਅਸੀਂ ਹਮੇਸ਼ਾ ਲਈ ਗੱਲ ਕਰ ਸਕਦੇ ਹਾਂ, ਪਰ ਮੈਨੂੰ ਉਮੀਦ ਹੈ ਕਿ ਇਹ ਬੁਨਿਆਦੀ ਹੈ, ਤੁਹਾਨੂੰ "ਪ੍ਰਮਾਤਮਾ ਮੌਜੂਦ ਹੈ ਜਾਂ ਨਹੀਂ" ਬਾਰੇ ਸੰਤੁਸ਼ਟ ਕਰਨ ਲਈ ਕਾਫ਼ੀ ਹੈ।ਹੁਣ, ਜ਼ਿਆਦਾਤਰ ਲੋਕ, ਜਦੋਂ ਉਨ੍ਹਾਂ ਕੋਲ ਇੱਕ ਮਹਾਨ ਗਿਆਨਵਾਨ ਗੁਰੂ ਹੁੰਦਾ ਹੈ, ਤਾਂ ਉਹ ਉਨ੍ਹਾਂ ਨੂੰ ਪ੍ਰਮਾਤਮਾ ਵਾਂਗ ਪੂਜਦੇ ਹਨ। ਉਹ ਉਨ੍ਹਾਂ ਨੂੰ "ਪ੍ਰਮਾਤਮਾ" ਕਹਿੰਦੇ ਹਨ। ਜ਼ਿਆਦਾਤਰ ਉਹ ਉਹਨਾਂ ਨੂੰ ਗੁਰੂ ਵੀ ਕਹਿੰਦੇ ਹਨ, ਪਰ ਉਹ ਉਹਨਾਂ ਨੂੰ "ਮੇਰਾ ਪ੍ਰਮਾਤਮਾ" ਵੀ ਕਹਿੰਦੇ ਹਨ, ਕਿਉਂਕਿ ਉਹ ਗੁਰੂ ਦੀ ਤੁਲਨਾ ਪ੍ਰਮਾਤਮਾ ਨਾਲ ਕਰਦੇ ਹਨ। ਕਿਉਂਕਿ ਗੁਰੂ ਵਿੱਚ ਪ੍ਰਮਾਤਮਾ ਦੇ ਸਾਰੇ ਦਿਆਲੂ ਗੁਣ ਹਨ। ਪ੍ਰਮਾਤਮਾ ਕੀ ਹੈ, ਇਸ ਬਾਰੇ ਉਨ੍ਹਾਂ ਦੇ ਵਿਸ਼ਵਾਸ ਅਨੁਸਾਰ, ਕੁਝ ਅਸਲ ਵਿੱਚ ਪ੍ਰਮਾਤਮਾ ਦੇ ਰੂਪ ਵਿਚ ਪ੍ਰਗਟ ਵੀ ਹੁੰਦੇ ਜਾਂ ਕੁਝ ਅਸਲ ਵਿੱਚ ਪਹਿਲਾਂ ਹੀ ਪ੍ਰਮਾਤਮਾ ਨਾਲ ਇੱਕਮਿਕ ਹੁੰਦੇ ਹਨ। ਸੋ ਜੇਕਰ ਤੁਹਾਡੇ ਕੋਲ ਇੱਕ ਜੀਵਤ ਗੁਰੂ ਹੈ, ਅਤੇ ਉਹ ਗੁਰੂ ਪਹਿਲਾਂ ਹੀ ਪ੍ਰਮਾਤਮਾ ਨਾਲ ਇੱਕ ਹੈ, ਤਾਂ ਤੁਸੀਂ ਉਸ ਗੁਰੂ ਦੀ ਪੂਜਾ ਕਰ ਸਕਦੇ ਹੋ, ਜਾਂ ਗੁਰੂ ਰਾਹੀਂ ਪ੍ਰਮਾਤਮਾ ਦੀ ਪੂਜਾ ਕਰ ਸਕਦੇ ਹੋ। ਇਹ ਬਹੁਤਾ ਫ਼ਰਕ ਨਹੀਂ ਹੈ।ਹੁਣ, ਤੁਹਾਡੇ ਸਾਰਿਆਂ ਲਈ, ਈਸਾਈ ਧਰਮ ਵਿੱਚ, ਕਿਰਪਾ ਕਰਕੇ ਆਪਣੇ ਧਰਮ ਅਤੇ ਬੁੱਧ ਧਰਮ, ਜਾਂ ਹੋਰ ਮਹਾਨ ਧਰਮਾਂ ਵਿੱਚ ਫਰਕ ਨਾ ਕਰੋ। ਇਹ ਬਸ ਇਹੀ ਹੈ ਕਿ ਬੁੱਧ ਇਕ ਸ਼ਾਂਤ-ਪ੍ਰਚਾਰਕ ਰਹੇ ਹਨ। ਉਸਨੇ ਕਦੇ ਵੀ ਹਿੰਸਾ ਦੀ ਵਕਾਲਤ ਨਹੀਂ ਕੀਤੀ, ਅਤੇ ਇਹੀ ਮੈਨੂੰ ਪਸੰਦ ਹੈ। ਈਸਾਈ ਧਰਮ ਨਾਲ ਵੀ ਇਹੀ ਗੱਲ ਹੈ, ਪਰ ਬਾਅਦ ਦੇ ਈਸਾਈ ਧਰਮ, ਜਾਂ ਇਸਲਾਮ, ਜਾਂ ਹੋਰ ਕਈ ਧਰਮਾਂ ਦੇ ਅਨੁਯਾਈ, ਮਸੀਹ ਦੀਆਂ ਸਿੱਖਿਆਵਾਂ ਦੀ ਦੁਰਵਰਤੋਂ ਕਰਦੇ ਹਨ ਅਤੇ ਇਸ ਸੰਸਾਰ ਵਿੱਚ ਬਹੁਤ ਜ਼ਿਆਦਾ ਗੜਬੜ, ਘੜਮਸ ਜਾਂ ਖੂਨ-ਖਰਾਬਾ ਪੈਦਾ ਕਰਦੇ ਹਨ। ਇਹ ਨਹੀਂ ਹੋਣਾ ਚਾਹੀਦਾ। ਕਿਸੇ ਵੀ ਗੁਰੂ ਨੂੰ ਇਸਦੀ ਕਦੇ ਵੀ ਇਜਾਜ਼ਤ ਨਹੀਂ ਦੇਣੀ ਚਾਹੀਦੀ।Photo Caption: ਕਠਨਾਈ ਸਰਬ ਦੀ ਜਿਤ ਹੈ!