ਵਿਸਤਾਰ
ਡਾਓਨਲੋਡ Docx
ਹੋਰ ਪੜੋ
ਵੱਖ-ਵੱਖ ਦੇਸ਼ਾਂ ਵਿੱਚ, ਸਾਡੇ ਕੋਲ ਪ੍ਰਮਾਤਮਾ ਜਾਂ ਬੁੱਧ ਲਈ ਵੱਖ-ਵੱਖ ਸ਼ਬਦਾਵਲੀ ਹੈ। "ਬੁੱਧ" ਇੱਕ ਸੰਸਕ੍ਰਿਤ ਨਾਮ ਹੈ, ਅਤੇ ਇਸਦਾ ਉਚਾਰਨ "ਬੁੱਧ" ਹੁੰਦਾ ਹੈ। ਪਰ ਔ ਲੈਕ (ਵੀਐਤਨਾਮ) ਵਿੱਚ, ਉਹ ਉਸ ਨੂੰ ਫਾਟ, ਜਾਂ ਬੁਤ, ਜਾਂ ਦ ਟੌਨ, ਜਾਂ ਡਿਓ ਨੁ, ਵੋ ਥੁਓਂਗ ਸੁ, ਵੋ ਥੁਓਂਗ ਸੀ, ਆਦਿ ਕਹਿੰਦੇ ਹਨ। ਅਤੇ ਵੱਖ-ਵੱਖ ਦੇਸ਼ਾਂ ਵਿੱਚ, ਸਾਡੇ ਕੋਲ ਵੱਖ-ਵੱਖ ਧਰਮ ਹਨ, ਅਤੇ ਉਹ "ਪ੍ਰਮਾਤਮਾ" ਨੂੰ ਇੱਕ ਵੱਖਰੇ ਨਾਮ ਨਾਲ ਕਹਿੰਦੇ ਹਨ। ਔ ਲੈਕ (ਵੀਐਤਨਾਮ) ਵਿੱਚ, ਸਾਡੇ ਕੋਲ "ਪ੍ਰਮਾਤਮਾ" ਵੀ ਹੈ। ਜਦੋਂ ਉਹ (ਥਿਚ ਨਹਤ ਟੁ) ਕਹਿੰਦਾ ਹੈ ਕਿ ਕੋਈ ਪ੍ਰਮਾਤਮਾ ਨਹੀਂ ਹੈ, ਤਾਂ ਉਹ ਸੱਚਮੁੱਚ ਸਾਰੇ ਔਲੈਕਸੀਜ਼ (ਵੀਐਤਨਾਮੀਜ਼) ਵਫ਼ਾਦਾਰਾਂ ਦੀ ਨਿੰਦਿਆ ਕਰਦਾ ਹੈ, ਇਹ ਸੰਕੇਤ ਦਿੰਦਾ ਹੈ ਕਿ ਉਹ ਸਾਰੇ ਮੂਰਖ ਹਨ ਕਿਉਂਕਿ ਉਹ ਪ੍ਰਮਾਤਮਾ ਵਿੱਚ ਵਿਸ਼ਵਾਸ ਕਰਦੇ ਹਨ, ਜੋ ਮੌਜੂਦ ਨਹੀਂ ਹੈ! ਉਸਦੇ ਅਨੁਸਾਰ, ਥਿਚ ਨਹਤ ਟੁ।ਹਰ ਰੋਜ਼, ਔਲੈਕਸੀਜ਼ (ਵੀਐਤਨਾਮੀਜ਼) ਲੋਕ ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰਦੇ ਹਨ, ਸਵਰਗ ਅੱਗੇ ਪ੍ਰਾਰਥਨਾ ਕਰਦੇ ਹਨ। ਇੱਥੋਂ ਤੱਕ ਕਿ ਉਹ ਪ੍ਰਮਾਤਮਾ ਅਤੇ ਬੁੱਧ ਨੂੰ ਇਕਠੇ ਜੋੜਦੇ ਹਨ। ਟ੍ਰੋਏ ਫਾਟ ਦਾ ਅਰਥ"ਬੁੱਧ" ਜਾਂ "ਪ੍ਰਮਾਤਮਾ" ਹੈ । "ਚੀਨ ਫਾਟ ਟ੍ਰੋਏ ਫੂ ਹੋ" ਦਾ ਮਤਲਬ ਹੈ "ਬੁੱਧ ਅਤੇ ਪ੍ਰਮਾਤਮਾ, ਕਿਰਪਾ ਕਰਕੇ ਸਾਡੀ ਮਦਦ ਕਰੋ।" ਉਹ ਹਮੇਸ਼ਾ ਕਹਿੰਦੇ ਹਨ, "ਪ੍ਰਮਾਤਮਾ ਅਤੇ ਬੁੱਧ ਨੂੰ ਪ੍ਰਾਰਥਨਾ ਕਰੋ।" ਲੇ ਟ੍ਰੋਏ, ਲੇ ਫਾਟ। ਫੂ ਹੋ। "ਬੁੱਧ ਨੂੰ ਪ੍ਰਾਰਥਨਾ ਕਰੋ, ਪ੍ਰਮਾਤਮਾ ਨੂੰ ਪ੍ਰਾਰਥਨਾ ਕਰੋ। ਕਿਰਪਾ ਕਰਕੇ ਸਾਡੀ ਰੱਖਿਆ ਕਰੋ।" ਕੁਝ ਅਜਿਹਾ ਇਸ ਤਰਾਂ, ਹਰ ਸਮੇਂ। ਉਹ ਔ ਲੈਕ (ਵੀਐਤਨਾਮ) ਵਿੱਚ ਇਸ ਤਰਾਂ ਪ੍ਰਾਰਥਨਾ ਕਰਦੇ ਹਨ, ਅਤੇ ਪ੍ਰਮਾਤਮਾ ਅਤੇ ਬੁੱਧ ਦੀ ਉਸਤਤ ਕਰਦੇ ਹਨ। ਪਰ, ਬੇਸ਼ੱਕ, ਤੁਹਾਨੂੰ ਹਮੇਸ਼ਾ ਪ੍ਰਮਾਤਮਾ ਨੂੰ ਪੁਕਾਰਨ ਦੀ ਲੋੜ ਨਹੀਂ ਹੈ। ਬੁੱਧ ਪ੍ਰਮਾਤਮਾ ਦੇ ਪ੍ਰਤੀਨਿਧੀ ਹਨ, ਸੋ ਤੁਸੀਂ ਮਾਸਟਰ, ਗੁਰੂ, ਬੁੱਧ ਦੀ ਵੀ ਪੂਜਾ ਕਰ ਸਕਦੇ ਹੋ।ਬੁੱਧ ਦਾ ਅਰਥ ਹੈ ਮਾਸਟਰ, ਸਤਿਗੁਰੂ। ਅਤੇ ਫਿਰ, ਬੇਸ਼ੱਕ, ਉਹ ਕਿਸੇ ਵੀ ਤਰ੍ਹਾਂ ਇਕੱਠੇ ਜੁੜੇ ਹੋਏ ਹਨ। ਜੇਕਰ ਮਾਸਟਰ, ਗੁਰੂ ਅਸਲੀ ਅਤੇ ਮਹਾਨ ਹੈ, ਤਾਂ ਉਹ ਕਿਵੇਂ ਵੀ ਪ੍ਰਮਾਤਮਾ ਨਾਲ ਇੱਕ ਹੈ। ਅੰਦਰ। ਇਸਦਾ ਮਤਲਬ ਇਹ ਨਹੀਂ ਕਿ ਉਹ ਗੁਆਚ ਗਏ ਹਨ। ਅੰਦਰ, ਉਹ ਇੱਕ ਸ਼ਕਤੀ ਵਿੱਚ ਇਕੱਠੇ ਹਨ, ਮਹਾਨ ਬ੍ਰਹਿਮੰਡੀ ਸ਼ਕਤੀ ਦੀ ਇੱਕ ਸ਼ਕਤੀ। ਪਰ ਬਾਹਰ, ਉਹ ਅਜੇ ਵੀ ਇੱਕ ਵਿਅਕਤੀ ਹਨ, ਇੱਥੋਂ ਤੱਕ ਕਿ ਸਵਰਗ ਵਿੱਚ ਵੀ। ਜਿਵੇਂ ਅਮਿਤਾਭ ਬੁੱਧ ਸਿਰਫ਼ ਈਸ਼ਵਰਤਾ ਵਿੱਚ ਅਲੋਪ ਨਹੀਂ ਹੁੰਦੇ, ਉਹ ਅਜੇ ਵੀ ਅਮਿਤਾਭ ਬੁੱਧ ਹਨ। ਅਤੇ ਪ੍ਰਮਾਤਮਾ ਪ੍ਰਮਾਤਮਾ ਹੈ।ਬੁੱਧ ਧਰਮ ਵਿੱਚ, ਬੁੱਧ ਨੇ ਕਿਹਾ ਸੀ ਕਿ ਤੁਹਾਨੂੰ ਆਪਣੇ ਆਪ 'ਤੇ ਭਰੋਸਾ ਕਰਨਾ ਪਵੇਗਾ। "ਮੈਂ ਸਿਰਫ਼ ਚੰਦ ਵੱਲ ਇਸ਼ਾਰਾ ਕਰਨ ਵਾਲੀ ਉਂਗਲੀ ਹਾਂ, ਪਰ ਮੈਂ ਚੰਦ ਨਹੀਂ ਹਾਂ।" ਸੋ ਤੁਸੀਂ ਮੇਰੀ ਉਂਗਲੀ ਦੇ ਪਿੱਛੇ ਚੱਲੋ, ਚੰਦ ਨੂੰ ਲੱਭੋ, ਅਤੇ ਚੰਦ ਨੂੰ ਦੇਖੋ।" ਭਾਵ, ਉਸਨੇ ਲੋਕਾਂ ਨੂੰ ਸਿਖਾਇਆ ਕਿ ਕਿਵੇਂ ਗਿਆਨ ਪ੍ਰਾਪਤ ਕਰਨਾ ਹੈ ਅਤੇ ਗਿਆਨ ਨੂੰ ਯਾਦ ਰੱਖਣਾ ਹੈ, ਟੀਚਾ। ਪਰ ਜੇਕਰ ਤੁਸੀਂ ਅਭਿਆਸ ਨਹੀਂ ਕਰਦੇ ਤਾਂ ਉਹ ਤੁਹਾਨੂੰ ਪੂਰਾ ਗਿਆਨ ਨਹੀਂ ਦੇ ਸਕਦੇ। ਤੁਹਾਨੂੰ ਆਪਣਾ ਮਾਸਟਰ, ਗੁਰੂ ਆਪ ਬਣਨਾ ਪਵੇਗਾ। ਇਹ ਪੱਕਾ ਹੈ।ਸਾਰੇ ਗੁਰੂ ਇੱਕੋ ਜਿਹੀ, ਸਮਾਨ ਸਿੱਖਿਆ ਦਿੰਦੇ ਹਨ। ਉਹ ਰਸਤਾ ਦਿਖਾਉਂਦੇ ਹਨ, ਪਰ ਤੁਹਾਨੂੰ ਉੱਥੇ ਤੁਰਨਾ ਪਵੇਗਾ। ਖੈਰ, ਬੇਸ਼ੱਕ, ਕਈ ਵਾਰ ਜਦੋਂ ਤੁਸੀਂ ਕਿਸੇ ਕਾਰਨ ਕਰਕੇ ਬਿਮਾਰ ਅਤੇ ਥੱਕੇ ਹੁੰਦੇ ਹੋ, ਤਾਂ ਗੁਰੂ, ਬੁੱਧ ਤੁਹਾਨੂੰ ਚੁੱਕ ਲੈਂਦੇ ਹਨ। ਭਾਵ, ਉਸ ਸਮੇਂ, ਉਹ ਤੁਹਾਨੂੰ ਹੋਰ ਕਿਰਪਾ ਦਿੰਦੇ ਹਨ, ਤੁਹਾਨੂੰ ਹੋਰ ਸ਼ਕਤੀ ਦਿੰਦੇ ਹਨ, ਜਦੋਂ ਤੱਕ ਤੁਸੀਂ ਦੁਬਾਰਾ ਠੀਕ ਨਹੀਂ ਹੋ ਜਾਂਦੇ। ਕਿਉਂਕਿ ਉਹ ਤੁਹਾਡੀ ਮਦਦ ਕਰਨ ਲਈ, ਤੁਹਾਨੂੰ ਬਚਾਉਣ ਲਈ ਪ੍ਰਮਾਤਮਾ ਦੀ ਨੁਮਾਇੰਦਗੀ ਕਰ ਰਹੇ ਹਨ। ਪਰ ਤੁਹਾਨੂੰ ਉਨ੍ਹਾਂ ਦੀ ਪਾਲਣਾ ਕਰਨੀ ਪਵੇਗੀ, ਉਨ੍ਹਾਂ ਦੇ ਨਾਲ ਜਾਣ ਲਈ, ਉਨ੍ਹਾਂ ਦੀ ਸਿੱਖਿਆ ਦੇ ਨਾਲ ਜਾਣਾ ਪਵੇਗਾ।ਬੇਸ਼ੱਕ, ਕਿਤੇ ਵੀ ਨਿੱਜੀ ਤੌਰ 'ਤੇ ਉਨ੍ਹਾਂ ਦਾ ਅਨੁਸਰਨ ਕਰਨ ਵਾਂਗ ਨਹੀਂ। ਤੁਸੀਂ ਇਹ ਵੀ ਕਰ ਸਕਦੇ ਹੋ। ਪਰ, ਬੇਸ਼ੱਕ, ਪੁਰਾਣੇ ਸਮਿਆਂ ਵਿੱਚ, ਇਹ ਵਧੇਰੇ ਮਹੱਤਵਪੂਰਨ ਸੀ ਕਿਉਂਕਿ ਸਾਡੇ ਕੋਲ ਕੋਈ ਟੈਲੀਫੋਨ, ਟੈਲੀਵਿਜ਼ਨ ਜਾਂ ਕੁਝ ਵੀ ਨਹੀਂ ਸੀ, ਸੋ ਜੋ ਵੀ ਕਰ ਸਕਦਾ ਸੀ, ਉਹ ਗੁਰੂ, ਬੁੱਧ ਦੇ ਕੋਲ ਇਕੱਠੇ ਰਹਿੰਦੇ ਸਨ, ਭਿਕਸ਼ੂ ਜਾਂ ਨਨ, ਸਾਧਵੀਆਂ ਬਣ ਜਾਂਦੇ ਸਨ, ਤਾਂ ਜੋ ਹਰ ਰੋਜ਼ ਸਿੱਧੇ ਤੌਰ 'ਤੇ ਉਨ੍ਹਾਂ ਦੀਆਂ ਸਿੱਖਿਆਵਾਂ ਪ੍ਰਾਪਤ ਕਰ ਸਕਣ। ਜਦੋਂ ਕਿ ਜੇ ਤੁਸੀਂ ਦੂਰ ਰਹਿੰਦੇ ਹੋ, ਤਾਂ ਇਹ ਮੁਸ਼ਕਲ ਹੈ। ਅਤੇ ਭਾਵੇਂ ਭਿਕਸ਼ੂ ਅਤੇ ਨਨਾਂ, ਸਾਧਵੀਆਂ ਬੁੱਧ ਦੇ ਨਾਲ ਨਹੀਂ ਰਹਿੰਦੇ ਸਨ, ਉਹ ਅਕਸਰ ਬੁੱਧ ਨੂੰ ਮਿਲਣ ਆਉਂਦੇ ਸਨ। ਜਾਂ ਉਥੇ ਕੁਝ ਰੀਟਰੀਟ ਹੁੰਦੀ ਸੀ, ਅਤੇ ਉਹ ਆਉਂਦੇ ਅਤੇ ਬੁੱਧ ਨੂੰ ਚੀਜ਼ਾਂ ਬਾਰੇ ਪੁੱਛਦੇ, ਉਨ੍ਹਾਂ ਦੀ ਅਧਿਆਤਮਿਕ ਤਰੱਕੀ ਬਾਰੇ, ਉਦਾਹਰਣ ਵਜੋਂ ਇਸ ਤਰਾਂ। ਅਤੇ ਆਮ ਆਦਮੀ ਜੋ ਬਹੁਤ ਦੂਰ ਰਹਿੰਦਾ ਸੀ, ਪਰ ਜਿੰਨੀ ਵਾਰ ਹੋ ਸਕੇ ਉਸਨੂੰ ਮਿਲਣ ਲਈ ਆਉਣ ਦਾ ਤਰੀਕਾ ਲੱਭਣ ਦੀ ਕੋਸ਼ਿਸ਼ ਵੀ ਕਰਦਾ ਸੀ। ਇੱਥੋਂ ਤੱਕ ਕਿ ਬੁੱਧ ਦੇ ਪਿਤਾ ਵੀ ਸ਼ਕਿਆਮੁਨੀ ਬੁੱਧ ਨੂੰ ਮਿਲਣ ਆਉਂਦੇ ਰਹਿੰਦੇ ਸਨ। ਕੋਈ ਵੀ ਬੁੱਧ, ਗੁਰੂ ਸਮਾਨ ਹੁੰਦਾ ਹੈ। ਉਨ੍ਹਾਂ ਨਾਲ ਪਹਿਲਾਂ ਵੀ ਇਹੀ ਹੋਇਆ ਸੀ।ਅਤੇ ਹੁਣ ਸਾਡੇ ਕੋਲ ਵਧੇਰੇ ਉੱਨਤ ਤਕਨਾਲੋਜੀ ਹੈ ਤਾਂ ਜੋ ਅਸੀਂ ਕਿਸੇ ਵੀ ਮਹਾਨ ਗੁਰੂ ਨੂੰ ਦੂਰੋਂ ਦੇਖ ਸਕੀਏ, ਜੋ ਕਿ ਚੰਗਾ ਵੀ ਹੈ। ਤਾਂ ਬੁੱਧ ਨੇ ਕਿਹਾ, "ਤੁਸੀਂ ਆਪਣੇ ਆਪ 'ਤੇ ਭਰੋਸਾ ਕਰੋ। ਤੁਹਾਨੂੰ ਅਭਿਆਸ ਕਰਨਾ ਪਵੇਗਾ।" ਬੇਸ਼ੱਕ, ਸਾਰੇ ਗੁਰੂ ਤੁਹਾਨੂੰ ਇਹ ਸਿਖਾਉਣਗੇ। ਇਹ ਬਹੁਤ ਹੀ ਤਰਕਪੂਰਨ ਹੈ। ਤੁਹਾਡੇ ਦੇਸ਼ ਦਾ ਸਭ ਤੋਂ ਵੱਡਾ ਅੰਗਰੇਜ਼ੀ ਅਧਿਆਪਕ ਵੀ ਤੁਹਾਨੂੰ ਉਹ ਸਾਰਾ ਅੰਗਰੇਜ਼ੀ ਗਿਆਨ ਨਹੀਂ ਦੇ ਸਕਦਾ ਜੋ ਉਹ ਜਾਣਦਾ ਹੈ, ਅਤੇ ਉਸਦਾ ਸਾਰਾ ਅੰਗਰੇਜ਼ੀ ਲਹਿਜ਼ਾ ਜਾਂ ਪ੍ਰਤਿਭਾ, ਜੇਕਰ ਤੁਸੀਂ ਉਸਦੀ ਪਾਲਣਾ ਨਹੀਂ ਕਰਦੇ - ਭਾਵ, ਜੇ ਤੁਸੀਂ ਉਸਦੀ ਸਿੱਖਿਆ ਦੀ ਪਾਲਣਾ ਨਹੀਂ ਕਰਦੇ, ਜੇ ਤੁਸੀਂ ਉਸਦੇ ਸਬਕ ਨਹੀਂ ਸਿੱਖਦੇ, ਜੇ ਤੁਸੀਂ ਆਪਣਾ ਘਰ ਦਾ ਕੰਮ ਨਹੀਂ ਕਰਦੇ। ਇਹ ਇਸੇ ਤਰ੍ਹਾਂ ਹੈ, ਸਭ ਕੁਝ ਬਹੁਤ ਤਰਕਪੂਰਨ ਹੈ।ਪਰ ਇਸਦਾ ਮਤਲਬ ਇਹ ਨਹੀਂ ਕਿ ਪ੍ਰਮਾਤਮਾ ਮੌਜੂਦ ਨਹੀਂ ਹੈ ਜਾਂ ਕੋਈ ਹੋਰ ਸ਼ਕਤੀ ਮੌਜੂਦ ਨਹੀਂ ਹੈ। ਪ੍ਰਮਾਤਮਾ ਵੱਲੋਂ ਇੱਕ ਵੱਡੀ, ਮਹਾਨ ਸ਼ਕਤੀ ਹੈ। ਅਤੇ ਇਸੇ ਕਰਕੇ, ਇਸ ਸੰਸਾਰ ਵਿੱਚ ਬੁੱਧ, ਗੁਰੂ ਮਜ਼ਬੂਤ, ਸਿਹਤਮੰਦ, ਸ਼ਕਤੀਸ਼ਾਲੀ ਰਹਿ ਸਕਦੇ ਹਨ। ਇਹ ਦੇਸ਼ 'ਤੇ ਨਿਰਭਰ ਕਰਦਾ ਹੈ, ਬੇਸ਼ੱਕ। ਕੁਝ ਦੇਸ਼, ਪ੍ਰਭੂ ਯਿਸੂ ਮਸੀਹ ਦੇ ਮਾਮਲੇ ਵਿੱਚ ਉਹ ਉਸ ਨੂੰ ਤੁਰੰਤ ਮਾਰ ਦਿੰਦੇ ਹਨ। ਓਹ, ਪ੍ਰਮਾਤਮਾ! ਜਾਂ ਹੋਰ ਬਹੁਤ ਸਾਰੇ ਗੁਰੂ। ਜ਼ਿਆਦਾਤਰ ਗੁਰੂਆਂ ਨੂੰ ਬੇਰਹਿਮੀ ਨਾਲ ਮਾਰ ਦਿੱਤਾ ਗਿਆ ਸੀ, ਇੱਥੋਂ ਤੱਕ ਕਿ ਉਨ੍ਹਾਂ ਦੇ ਪੈਰੋਕਾਰਾਂ ਨੂੰ ਵੀ, ਜਿਵੇਂ ਕਿ ਯਿਸੂ ਦੇ ਸਮੇਂ ਦੌਰਾਨ, ਉਦਾਹਰਣ ਵਜੋਂ। ਤੁਸੀਂ ਪਿਛਲੇ ਸਮੇਂ ਵਿੱਚ ਕਿਸੇ ਵੀ ਗੁਰੂ ਦਾ ਨਾਮ ਲੈਂਦੇ ਹੋ, ਉਹ ਸਾਰੇ ਸਰਕਾਰ ਦੇ ਨਾਮ 'ਤੇ ਬੇਰਹਿਮੀ ਨਾਲ ਮਾਰੇ ਗਏ ਸਨ। ਤਾਂ ਤੁਸੀਂ ਖੁਸ਼ ਹੋਵੋਗੇ, ਖੁਸ਼ ਹੋਵੋਗੇ ਕਿ ਹੁਣ ਵੀ ਔ ਲੈਕ (ਵੀਐਤਨਾਮ) ਜਾਂ ਹੋਰ ਬਹੁਤ ਸਾਰੇ ਦੇਸ਼ਾਂ ਦੇ ਲੋਕ ਅਜੇ ਵੀ ਚਰਚ ਵਿੱਚ ਯਿਸੂ ਅਤੇ ਪ੍ਰਮਾਤਮਾ ਦੀ ਪੂਜਾ ਕਰ ਸਕਦੇ ਹਨ। ਅਤੇ ਬੋਧੀ ਮੰਦਰ ਵਿੱਚ ਬੁੱਧਾਂ ਦੀ ਪੂਜਾ ਕਰ ਸਕਦੇ ਹਨ। ਅਤੇ ਭਿਕਸ਼ੂ ਅਤੇ ਨਨਾਂ, ਸਾਧਵੀਆਂ ਅਜੇ ਵੀ ਘੁੰਮਣ-ਫਿਰਨ ਅਤੇ ਲੋਕਾਂ ਨੂੰ ਆਪਣੀ ਮਰਜ਼ੀ ਅਨੁਸਾਰ ਸਿਖਾਉਣ, ਜਾਂ ਸਿਰਫ਼ ਔਨਲਾਈਨ ਜਾਣ ਲਈ ਆਜ਼ਾਦ ਹਨ।ਪਰ ਇਹ ਭਿਕਸ਼ੂ, ਥਿਚ ਨਾਹਟ ਟੁ, ਉਹ ਸਭ ਗਲਤ ਹੈ। ਮੈਨੂੰ ਨਹੀਂ ਪਤਾ ਕਿ ਉਸਨੇ ਹੋਰ ਕੀ ਕੁਝ ਗਲਤ ਕੀਤਾ। ਮੈਂ ਔ ਲੈਕ (ਵੀਐਤਨਾਮ) ਵਿੱਚ ਨਹੀਂ ਹਾਂ। ਮੈਂ ਉਸਨੂੰ 24/7 ਧਿਆਨ ਨਹੀਂ ਦਿੰਦੀ। ਪਰ ਉਸਨੇ ਜਨਤਕ ਤੌਰ 'ਤੇ ਕਹੀਆਂ ਇੰਨੀਆਂ ਸਾਰੀਆਂ ਗੱਲਾਂ ਉਸਦੇ ਬਹੁਤ ਹੀ ਨੀਵੇਂ ਚਰਿੱਤਰ ਅਤੇ ਨੀਵੇਂ ਪੱਧਰ ਨੂੰ ਦਰਸਾਉਣ ਲਈ ਕਾਫ਼ੀ ਹਨ। ਬੁੱਧ ਦੇ ਵਿਰੁੱਧ ਇੰਨੀਆਂ ਪਾਪ-ਭਰੀਆਂ ਗੱਲਾਂ ਕਹਿਣ ਲਈ ਉਸਨੂੰ ਸ਼ੈਤਾਨ ਦੇ ਪੱਧਰ 'ਤੇ ਹੋਣਾ ਚਾਹੀਦਾ ਹੈ। ਉਹ ਬੁੱਧ-ਵਿਰੋਧੀ ਹੈ, ਜਿਵੇਂ ਪੋਪ ਮਸੀਹ-ਵਿਰੋਧੀ ਹੈ। ਕਿਉਂਕਿ ਉਹ ਪ੍ਰਭੂ ਯਿਸੂ ਅਤੇ ਪ੍ਰਮਾਤਮਾ ਦੀ ਨਿੰਦਿਆ ਕਰਦਾ ਹੈ, ਜਦੋਂ ਕਿ ਉਹ ਪ੍ਰਮਾਤਮਾ ਦੀ ਮਹਿਮਾ ਅਤੇ ਯਿਸੂ ਦੀ ਪ੍ਰਸਿੱਧੀ ਤੋਂ ਲਾਭ ਉਠਾਉਂਦੇ ਹੋਏ, ਯਿਸੂ ਦਾ ਵਫਾਦਾਰ, ਈਸਾਈ ਧਰਮ ਵਿਚ ਸਭ ਤੋਂ ਉਚਾ ਸਥਾਨ ਪੋਪ ਬਣ ਸਕਣ ਲਈ। ਅਤੇ ਉਹ ਅਜੇ ਵੀ ਯਿਸੂ ਦੀ ਨਿੰਦਿਆ ਕਰਨ ਲਈ ਆਪਣਾ ਮੂੰਹ ਖੋਲ੍ਹਦਾ ਹੈ, ਇੱਥੋਂ ਤੱਕ ਕਿ ਪਰਮੇਸ਼ੁਰ ਦੀ ਵੀ ਨਿੰਦਿਆ ਕਰਦਾ ਹੈ। ਤਾਂ ਜੇ ਉਹ ਮਸੀਹ-ਵਿਰੋਧੀ ਨਹੀਂ ਹੈ, ਤਾਂ ਉਹ ਕੌਣ ਹੈ? ਤੁਸੀਂ ਆਪਣੇ ਆਪ ਤੋਂ ਪੁੱਛੋ। ਇਹ ਭਿਕਸ਼ੂ ਵੀ ਉਹੀ ਹੈ। ਥਿਚ ਨਾਹਟ ਟੁ, ਉਹ ਉਹੀ ਹੈ। ਉਹ ਬੁੱਧ ਧਰਮ ਬਾਰੇ ਕੁਝ ਨਹੀਂ ਜਾਣਦਾ ਜਿਵੇਂ ਉਹ ਪ੍ਰਚਾਰ ਕਰਦਾ ਹੈ - ਸਿਰਫ਼ ਪ੍ਰਚਾਰ ਕਰਦਾ ਹੈ, "ਓਹ, ਪੈਸੇ ਦਿਓ, ਪੈਸੇ ਦਿਓ।"
Thích Nhật Từ asking for donations from philanthropists: ਅੱਜ, ਮੈਂ ਇਹ ਵੀ ਉਮੀਦ ਕਰਦਾ ਹਾਂ ਕਿ ਹਰ ਕੋਈ, ਉਦਾਹਰਣ ਵਜੋਂ, ਜਿਸਦੀ A, B, ਜਾਂ C ਸਥਾਨ 'ਤੇ ਦਾਨ ਕਰਨ ਦੀ ਯੋਜਨਾ ਹੈ, ਅਤੇ ਇਹਨਾਂ ਯੋਗਦਾਨਾਂ ਲਈ ਇੱਕ ਸਾਲਾਨਾ ਰਕਮ ਵੱਖ ਰੱਖੀ ਹੈ, ਤਾਂ ਤੁਸੀਂ ਇਹ ਸਾਰਾ ਕੁਝ ਮੈਨੂੰ ਭੇਜ ਸਕਦੇ ਹੋ। ਸਭ ਕੁਝ ਇੱਕੋ ਜਿਹਾ ਹੀ ਰਹੇਗਾ।
ਜ਼ਿਆਦਾਤਰ ਸਮਾਂ ਮੈਂ ਇਸ ਬਾਰੇ ਸੁਣਦੀ ਹਾਂ। ਬਹੁਤ ਸਾਰੇ ਭਿਕਸ਼ੂ ਵੀ ਅਜਿਹੇ ਹੀ ਹੁੰਦੇ ਹਨ। ਓਹ ਅੱਛਾ, ਕੋਈ ਗੱਲ ਨਹੀਂ, ਜਿੰਨਾ ਚਿਰ ਉਹ ਸਿਰਫ਼ ਪੈਸੇ ਮੰਗਦੇ ਹਨ ਹੋਰ ਕੁਝ ਨਹੀਂ ਮੰਗਦੇ। ਪਰ ਜੇ ਉਹ ਲੋਕਾਂ ਤੋਂ ਉਨ੍ਹਾਂ ਦੇ ਵਿਸ਼ਵਾਸ ਨੂੰ ਖੋਹ ਲੈਂਦੇ ਹਨ ਜੋ ਉਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਪਹਿਲਾਂ ਹੀ ਬਣਾਇਆ ਹੈ, ਤਾਂ ਇਹ ਪਾਪ ਹੈ, ਬਹੁਤ ਪਾਪ ਹੈ।ਮੈਂ ਉਨ੍ਹਾਂ ਨੂੰ, ਭਿਕਸ਼ੂਆਂ ਜਾਂ ਨਨਾਂ, ਸਾਧਵੀਆਂ ਨੂੰ ਸਲਾਹ ਦਿੱਤੀ ਹੈ, ਜੇ ਤੁਸੀਂ ਬਹੁਤਾ ਨਹੀਂ ਜਾਣਦੇ ਜਾਂ ਕੁਝ ਨਹੀਂ ਜਾਣਦੇ, ਤਾਂ ਚੁੱਪ ਰਹੋ। ਅੰਦਰੋਂ ਹੋਰ ਜਾਣੋ, ਬੁੱਧਾਂ ਨੂੰ ਪ੍ਰਾਰਥਨਾ ਕਰੋ ਕਿ ਉਹ ਉਨ੍ਹਾਂ ਨੂੰ ਸਿਖਾਉਣ, ਉਨ੍ਹਾਂ ਨੂੰ ਥੋੜ੍ਹੀ ਜਿਹੀ ਜਾਣਕਾਰੀ, ਪ੍ਰੇਰਨਾ ਦੇਣ, ਜੇ ਉਹ ਇਹ ਇਥੋਂ ਤਕ ਪ੍ਰਾਪਤ ਵੀ ਕਰ ਸਕਦੇ ਹੋਣ। ਬੁੱਧਾਂ ਤੋਂ ਸਿੱਖਿਆ ਅਤੇ ਅਸ਼ੀਰਵਾਦ ਪ੍ਰਾਪਤ ਕਰਨਾ ਆਸਾਨ ਨਹੀਂ ਹੈ, ਭਾਵੇਂ ਉਹ ਹਮੇਸ਼ਾ ਦਿੰਦੇ ਹਨ। ਪ੍ਰਮਾਤਮਾ ਹਮੇਸ਼ਾ ਦਿੰਦਾ ਹੈ, ਪਰ ਹਰ ਕਿਸੇ ਨੂੰ ਪ੍ਰਮਾਤਮਾ ਦਾ ਆਸ਼ੀਰਵਾਦ, ਜਵਾਬ ਜਾਂ ਨਿਰਦੇਸ਼ ਨਹੀਂ ਮਿਲਦੇ। ਇਹੀ ਗੱਲ ਹੈ। ਬੁੱਧ ਜਾਂ ਪ੍ਰਮਾਤਮਾ ਦੇ ਉਪਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਤੁਹਾਨੂੰ ਇਮਾਨਦਾਰ, ਸ਼ੁੱਧ ਅਤੇ ਨੇਕ ਹੋਣਾ ਪਵੇਗਾ। ਇਹ ਇਸ ਤਰਾਂ ਹੈ ਜਿਵੇਂ ਅਸਲੀ ਕੁਝ ਪੀਣ ਲਈ ਤੁਹਾਡਾ ਗਲਾਸ ਸਾਫ਼ ਹੋਣਾ ਚਾਹੀਦਾ ਹੈ!ਜਦੋਂ ਕਿਸੇ ਨੇ ਪੁੱਛਿਆ, "ਪ੍ਰਮਾਤਮਾ ਮੌਜ਼ੂਦ ਹੈ ਜਾਂ ਨਹੀਂ?", ਤਾਂ ਬੁੱਧ ਨੇ ਕਿਹਾ, "ਅਜਿਹਾ ਕੋਈ ਪ੍ਰਮਾਤਮਾ ਨਹੀਂ ਹੈ," ਜਿਵੇਂ ਕਿ ਮਨੁੱਖ ਮਨੁੱਖੀ ਸ਼ਬਦਾਵਲੀ ਅਤੇ ਮਨੁੱਖੀ ਕਲਪਨਾ ਵਿੱਚ ਇਸਦਾ ਵਰਣਨ ਕਰਦੇ ਹਨ। ਇਹ ਹੈ ਜੋ ਉਨਾਂ ਦਾ ਮਤਲਬ ਸੀ। ਤਾਂ ਉਸਨੇ ਕਿਹਾ, "ਅਜਿਹਾ ਕੋਈ ਪ੍ਰਮਾਤਮਾ ਨਹੀਂ ਹੈ, ਪਰ ਇੱਕ ਚੀਜ਼ ਹੈ ਜਿਸ ਤੋਂ ਸਾਰੀਆਂ ਚੀਜ਼ਾਂ ਆਈਆਂ ਸਨ, ਅਤੇ ਜਿਸ ਵਿੱਚ ਸਾਰੀਆਂ ਚੀਜ਼ਾਂ ਵਾਪਸ ਜਾਣਗੀਆਂ।" ਇਹੀ ਗੱਲ ਬੁੱਧ ਨੇ ਬੋਧੀ ਸੂਤਰ ਵਿੱਚ ਕਹੀ ਹੈ। ਸੋ ਜੇਕਰ ਉਹ ਇੱਕ ਚੀਜ਼ ਪ੍ਰਮਾਤਮਾ ਨਹੀਂ ਹੈ, ਤਾਂ ਫਿਰ ਕੀ ਹੈ? ਇਹ ਕੁਝ ਵੀ ਕਿਵੇਂ ਹੋ ਸਕਦੀ ਹੈ ਅਤੇ ਫਿਰ ਅਸੀਂ ਸਾਰੇ ਕਿੱਥੋਂ ਆਉਂਦੇ ਹਾਂ? ਜੇ ਪ੍ਰਮਾਤਮਾ ਨਾ ਹੋਵੇ…ਸਾਨੂੰ ਉਸ ਨੂੰ ਪ੍ਰਮਾਤਮਾ ਕਹਿਣ ਦੀ ਲੋੜ ਨਹੀਂ ਹੈ। ਇਹ ਇੱਕ ਮਹਾਨ, ਮਹਾਨ, ਸਭ ਤੋਂ ਵੱਡੀ ਪਰਉਪਕਾਰੀ, ਦਿਆਲੂ, ਰਹਿਮਭਰੀ, ਪਿਆਰ ਵਾਲੀ, ਹਮਦਰਦ, ਅਥਾਹ, ਸਰਬ-ਗਿਆਨੀ ਊਰਜਾ ਹੈ - ਬਸ ਇਹੀ ਕਹੋ - ਜਿਸ ਤੋਂ ਅਸੀਂ ਵਿਕਸਤ ਹੋਏ ਅਤੇ ਮਨੁੱਖੀ ਜੀਵ, ਸੰਤ ਅਤੇ ਰਿਸ਼ੀ ਬਣੇ। ਅਤੇ ਫਿਰ ਹੌਲੀ-ਹੌਲੀ, ਜੇਕਰ ਅਸੀਂ ਸੱਚਮੁੱਚ ਉਸ ਸਵਾਲ ਦੀ ਡੂੰਘਾਈ ਵਿੱਚ ਜਾਣਾ ਚਾਹੁੰਦੇ ਹਾਂ ਅਤੇ ਜਾਣਨਾ ਚਾਹੁੰਦੇ ਹਾਂ ਕਿ ਅਸੀਂ ਕੌਣ ਹਾਂ, ਤਾਂ ਸਾਨੂੰ ਇਸਦਾ ਜਵਾਬ ਸ਼ਾਇਦ ਕੁਝ ਧਾਰਮਿਕ ਗ੍ਰੰਥਾਂ ਵਿੱਚ ਮਿਲੇਗਾ, ਸ਼ਾਇਦ ਕਿਸੇ ਗਿਆਨਵਾਨ ਮਹਾਨ ਗੁਰੂ ਦੁਆਰਾ, ਜੇਕਰ ਅਸੀਂ ਕਾਫ਼ੀ ਕਿਸਮਤ ਵਾਲੇ ਹਾਂ।ਬਹੁਤ ਸਾਰੇ ਲੋਕ ਵੱਖ-ਵੱਖ ਦੇਸ਼ਾਂ ਦੇ ਕਾਰਨ, ਅਤੇ ਉਸ ਗਿਆਨਵਾਨ ਵਿਅਕਤੀ ਦੇ ਪੱਧਰ ਦੇ ਕਾਰਨ ਵੀ ਪ੍ਰਮਾਤਮਾ ਨੂੰ ਵੱਖ-ਵੱਖ ਨਾਵਾਂ ਨਾਲ ਬੁਲਾਉਂਦੇ ਹਨ। ਕਿਉਂਕਿ ਕਈ ਵਾਰ ਉਹ ਸਰਬਸ਼ਕਤੀਮਾਨ ਪ੍ਰਮਾਤਮਾ ਨਾਲ ਸਿੱਧਾ ਸੰਪਰਕ ਨਹੀਂ ਕਰ ਸਕਦੇ - ਓਹ, ਇਹ ਅਜਿਹੀ ਚੀਜ਼ ਹੈ ਜੋ ਤੁਹਾਡੇ ਕੋਲ ਹਮੇਸ਼ਾ ਨਹੀਂ ਹੋ ਸਕਦੀ। ਪਰ ਉਨ੍ਹਾਂ ਕੋਲ ਪ੍ਰਮਾਤਮਾ ਦਾ ਪ੍ਰਤੀਨਿਧੀ ਹੋ ਸਕਦਾ ਹੈ। ਜਿਵੇਂ ਕਿ, ਉਦਾਹਰਣ ਵਜੋਂ, ਬੁੱਧ ਜਾਂ ਈਸਾਈ ਧਰਮ ਦੇ ਗੁਰੂ, ਉਨ੍ਹਾਂ ਵਿੱਚੋਂ ਬਹੁਤ ਸਾਰੇ ਪ੍ਰਮਾਤਮਾ ਬਾਰੇ ਪ੍ਰਚਾਰ ਕਰਦੇ ਹਨ। ਅਸਲੀਅਤ ਵਿੱਚ, ਉਹ ਮਹਾਨ ਸੰਤ ਹਨ, ਪ੍ਰਮਾਤਮਾ ਦੇ ਮਹਾਨ ਪੁੱਤਰ ਅਤੇ ਧੀਆਂ ਹਨ, ਅਸਲੀਅਤ ਵਿੱਚ, ਸਵਰਗ ਵਿੱਚ, ਆਪਣੇ ਨਿਵਾਸ ਸਥਾਨ ਵਿੱਚ। ਸੋ ਜੇਕਰ ਤੁਸੀਂ ਉਨ੍ਹਾਂ ਵਿੱਚ ਵਿਸ਼ਵਾਸ ਕਰਦੇ ਹੋ, ਤਾਂ ਪ੍ਰਮਾਤਮਾ ਤੁਹਾਨੂੰ ਅਸੀਸ ਵੀ ਦੇਵੇਗਾ।ਕਿਉਂਕਿ ਦੇਸ਼ ਦੇ ਇੱਕ ਰਾਜੇ ਵਾਂਗ, ਤੁਸੀਂ ਹਮੇਸ਼ਾ ਉਸ ਨਾਲ ਗੱਲ ਨਹੀਂ ਕਰ ਸਕਦੇ। ਪਰ ਰਾਜੇ ਕੋਲ ਵੱਖ-ਵੱਖ ਤਰ੍ਹਾਂ ਦੇ ਵਿਭਾਗਾਂ ਦੇ ਮੰਤਰੀ ਹਨ, ਵੱਖ-ਵੱਖ ਸਮੱਸਿਆਵਾਂ ਲਈ, ਦੇਸ਼ ਦੇ ਵੱਖ-ਵੱਖ ਮੁੱਦਿਆਂ ਲਈ, ਉਸਦੇ ਲਈ ਦੇਸ਼ ਚਲਾਉਣ ਲਈ। ਪਰ ਰਾਜਾ ਹਮੇਸ਼ਾ ਉੱਥੇ ਹੁੰਦਾ ਹੈ। ਰਾਜੇ ਤੋਂ ਬਿਨਾਂ, ਉਥੇ ਕੋਈ ਪ੍ਰਧਾਨ ਮੰਤਰੀ ਨਹੀਂ ਹੁੰਦਾ, ਉਥੇ ਕੋਈ ਮੰਤਰੀ ਨਹੀਂ ਹੁੰਦਾ। ਇੱਕ ਰਾਜਾ ਇੱਕ ਪ੍ਰਤੀਕ ਹੈ, ਸਥਾਈ ਸਰਕਾਰ, ਸਥਾਈ ਨੇਤਾ ਹੁੰਦਾ ਹੈ। ਅਤੇ ਅੱਜਕੱਲ੍ਹ, ਸਾਡੇ ਕੋਲ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ, ਆਦਿ ਹਨ। ਇਹ ਇਸੇ ਤਰ੍ਹਾਂ ਹੈ, ਪਰ ਇਹ ਇੱਕ ਰਾਜੇ ਵਾਂਗ ਸਥਾਈ ਨਹੀਂ ਹੈ। ਸੋ, ਬਹੁਤ ਸਾਰੇ ਦੇਸ਼, ਉਹ ਇੱਕ ਰਾਜਾ ਪਸੰਦ ਕਰਦੇ ਹਨ। ਉਹ ਮਹਿਸੂਸ ਕਰਦੇ ਹਨ ਕਿ ਇਹ ਵਧੇਰੇ ਸਥਿਰ, ਵਧੇਰੇ ਭਰੋਸੇਮੰਦ ਹੈ। ਉਹ ਬਸ ਵਧੇਰੇ ਸਥਿਰ ਮਹਿਸੂਸ ਕਰਦੇ ਹਨ, ਹਮੇਸ਼ਾ ਕੁਝ ਨਾ ਕੁਝ ਉੱਥੇ ਮੌਜ਼ੂਦ ਹੈ। ਰਾਸ਼ਟਰਪਤੀ, ਪ੍ਰਧਾਨ ਮੰਤਰੀ, ਉਹ ਆਉਂਦੇ-ਜਾਂਦੇ ਰਹਿੰਦੇ ਹਨ, ਆਉਂਦੇ-ਜਾਂਦੇ ਰਹਿੰਦੇ ਹਨ। ਖੈਰ, ਮੇਰੇ ਲਈ, ਕਈ ਵਾਰ ਮੈਨੂੰ ਚੱਕਰ ਵੀ ਆਉਂਦੇ ਹਨ, ਹਮੇਸ਼ਾ ਇਹ ਚੋਣ, ਉਹ ਚੋਣ ਜੋ, ਹਰ ਕਈ ਸਾਲਾਂ ਬਾਅਦ ਇਕ ਰਾਸ਼ਟਰਪਤੀ ਬਣਨ ਲਈ ਇੰਨਾ ਪੈਸਾ, ਇੰਨਾ ਸਮਾਂ ਖਰਚ ਹੁੰਦਾ ਹੈ, ਇੰਨੀ ਲੜਾਈ, ਕਈ ਵਾਰ ਇਥੋਂ ਤਕ ਹਿੰਸਾ ਨਾਲ ਵੀ। ਅਤੇ ਫਿਰ ਕੁਝ ਸਾਲਾਂ ਬਾਅਦ, ਉਹ ਤੁਹਾਨੂੰ ਬਾਹਰ ਸੁੱਟ ਦਿੰਦੇ ਹਨ ਅਤੇ ਕਿਸੇ ਹੋਰ ਦੀ ਪੂਜਾ ਕਰਦੇ ਹਨ। ਤਾਂ, ਇਹ ਸ਼ਾਇਦ ਕਿਸੇ ਤਰੀਕੇ ਨਾਲ ਵਧੀਆ ਹੈ। ਜੇ ਰਾਸ਼ਟਰਪਤੀ ਚੰਗਾ ਨਹੀਂ ਹੈ, ਤਾਂ ਉਸਨੂੰ ਬਦਲਣਾ ਬਿਹਤਰ ਹੈ, ਬੇਸ਼ੱਕ।ਪਰ ਇੱਕ ਰਾਜ ਵਿੱਚ, ਜੇਕਰ ਰਾਜਾ ਚੰਗਾ ਹੈ, ਤਾਂ ਉਹ ਉਸਨੂੰ ਹਮੇਸ਼ਾ ਲਈ ਰੱਖਣਾ ਪਸੰਦ ਕਰਦੇ ਹਨ। ਇਹ ਵੀ ਬਹੁਤ ਚੰਗਾ ਹੈ। ਉਹ ਸਥਿਰ ਮਹਿਸੂਸ ਕਰਦੇ ਹਨ, ਉਨ੍ਹਾਂ ਦਾ ਦੇਸ਼ ਸਥਿਰ ਹੈ। ਬਹੁਤ ਸਾਰੇ ਦੇਸ਼ਾਂ ਵਿੱਚ ਜਿੱਥੇ ਰਾਜੇ ਹਨ, ਅਸੀਂ ਕੁਝ ਰਾਜੇ ਅਤੇ ਰਾਣੀਆਂ, ਰਾਜਕੁਮਾਰਾਂ ਅਤੇ ਰਾਜਕੁਮਾਰੀਆਂ ਨੂੰ ਅਜੇ ਵੀ ਧਰਤੀ'ਤੇ ਬਚੇ ਹੋਏ ਦੇਖਦੇ ਹਾਂ, ਅਤੇ ਉਹ ਇੱਕ ਚੰਗਾ ਕੰਮ ਕਰ ਰਹੇ ਹਨ। ਮੈਨੂੰ ਇੱਕ ਅਜਿਹੇ ਰਾਜ ਵਿੱਚ ਰਹਿਣਾ ਵੀ ਪਸੰਦ ਹੈ, ਇੱਕ ਅਜਿਹਾ ਦੇਸ਼ ਜਿੱਥੇ ਇੱਕ ਰਾਜਾ ਅਤੇ ਇੱਕ ਰਾਣੀ ਹੋਵੇ, ਅਤੇ ਇਹ ਇੱਕ ਤਰ੍ਹਾਂ ਨਾਲ ਵਧੇਰੇ ਸਥਿਰ ਮਹਿਸੂਸ ਹੁੰਦਾ ਹੈ। ਪਰ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ - ਜੇਕਰ ਕੋਈ ਦੇਸ਼ ਚੰਗਾ ਅਤੇ ਖੁਸ਼ਹਾਲ ਹੈ, ਤਾਂ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਅਸੀਂ ਰਾਸ਼ਟਰਪਤੀ ਬਦਲਦੇ ਹਾਂ। ਇਹ ਵੀ ਚੰਗਾ ਹੈ, ਸ਼ਾਇਦ ਨਵੇਂ ਵਿਚਾਰ, ਵਧੇਰੇ ਕੁਸ਼ਲ ਕੰਮ ਕਰਨਾ, ਇਸ ਤਰਾਂ ਦੀਆਂ ਚੀਜ਼ਾਂ। ਜੇ ਨਹੀਂ, ਤਾਂ ਇਹ ਬਹੁਤ ਹਫੜਾ-ਦਫੜੀ ਵਾਲਾ ਹੋ ਸਕਦਾ ਹੈ। ਇਹ ਸਿਰਫ਼ ਮੁਕਾਬਲੇ ਬਾਰੇ ਹੈ। ਇਹ ਸਿਰਫ਼ ਉਸ ਸੀਟ ਬਾਰੇ ਹੈ ਜੋ ਵੀ ਘਰ ਵਿੱਚ ਹੈ, ਵਾਈਟ ਹਾਊਸ, "ਗੁਲਾਬੀ" ਹਾਊਸ, "ਜਾਮਨੀ" ਹਾਊਸ । ਪਰ ਬਹੁਤ ਸਾਰੇ ਦੇਸ਼ ਜਿਨ੍ਹਾਂ ਦੇ ਕੋਲ ਰਾਜੇ ਹਨ, ਉਹ ਬਹੁਤ ਸਥਿਰ ਹਨ। ਉਹ ਚੰਗੇ ਵਿਵਹਾਰ ਵਾਲੇ ਹਨ, ਅਤੇ ਉਹਨਾਂ ਨੂੰ ਇੱਕ ਚੰਗੇ ਰਾਜਾ ਹੋਣ 'ਤੇ ਮਾਣ ਹੈ। ਅਤੇ ਉਨ੍ਹਾਂ ਦੇ ਦੇਸ਼ ਕਿਸੇ ਤਰ੍ਹਾਂ ਬਹੁਤ ਸਥਿਰ, ਬਹੁਤ ਸਥਿਰ ਅਤੇ ਖੁਸ਼ਹਾਲ ਹਨ। ਫਿਰ ਇੱਕ ਰਾਜਾ ਜਾਂ ਇੱਕ ਰਾਣੀ ਹੋਣਾ ਵੀ ਬਹੁਤ ਚੰਗਾ ਹੈ।ਇਸ ਤੋਂ ਇਲਾਵਾ, ਜਿਵੇਂ ਕਿ ਅਸੀਂ ਜਾਣਦੇ ਹਾਂ, ਸਾਰੇ ਦੇਸ਼ਾਂ ਵਿੱਚ, ਉਨ੍ਹਾਂ ਦਾ ਆਪਣਾ ਪ੍ਰਮਾਤਮਾ ਹੈ, ਧਰਮ ਦੇ ਨਾਲ ਜਾਂ ਬਿਨਾਂ। ਉਹ ਜਾਣਦੇ ਹਨ ਕਿ ਪ੍ਰਮਾਤਮਾ ਪਹਿਲਾਂ ਹੀ ਮੌਜੂਦ ਹੈ, ਅਤੇ ਉਹ ਹਮੇਸ਼ਾ ਕਿਸੇ ਵੀ ਚੀਜ਼ ਲਈ ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰਦੇ ਹਨ - ਆਪਣੀ ਜ਼ਿੰਦਗੀ ਵਿੱਚ ਮੁਸ਼ਕਲ ਲਈ ਜਾਂ ਕਿਸੇ ਵੀ ਚੀਜ਼ ਲਈ ਜਿਸਦੀ ਉਹਨਾਂ ਨੂੰ ਲੋੜ ਹੈ। ਇਸ ਤਰਾਂ, ਪ੍ਰਮਾਤਮਾ ਦੀ ਖ਼ਾਤਰ, ਪ੍ਰਮਾਤਮਾ ਵਿੱਚ ਵਿਸ਼ਵਾਸ ਕਰਨ ਲਈ, ਉਹ ਇੱਕ ਦੂਜੇ ਨਾਲ ਲੜਦੇ ਵੀ ਹਨ, ਅਤੇ ਇਹ ਬੁਰਾ ਹੈ। ਇਹੀ ਸਮੱਸਿਆ ਹੈ ਜਦੋਂ ਲੋਕ ਕੱਟੜ ਹੁੰਦੇ ਹਨ ਅਤੇ ਅਸਲ ਸਿੱਖਿਆ ਦੀ ਪਾਲਣਾ ਨਹੀਂ ਕਰਦੇ।Photo Caption: ਫਰਕ ਨਾਲ ਕੋਈ ਫਰਕ ਨਹੀਂ ਪੈਂਦਾ