ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 
ਭਵਿਖਬਾਣੀ ਭਾਗ 372 - ਬਿਪਤਾ ਨੂੰ ਦੂਰ ਕਰਨ ਲਈ ਮੁਕਤੀਦਾਤੇ ਨਾਲ ਸਚੇ ਪਿਆਰ ਨੂੰ ਜਗਾਉ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਫਿਰ ਮੈਂ ਲੱਖਾਂ ਗੁਆਚੀਆਂ ਰੂਹਾਂ ਦੀਆਂ ਚੀਕਾਂ ਸੁਣੀਆਂ। ਮੈਂ ਉਨ੍ਹਾਂ ਨੂੰ ਚੀਕਦੇ ਅਤੇ ਪ੍ਰਮਾਤਮਾ ਨੂੰ ਪੁਕਾਰਦੇ ਸੁਣਿਆ, ਅਤੇ ਮੈਨੂੰ ਪਤਾ ਸੀ ਕਿ ਕਿਸੇ ਤਰ੍ਹਾਂ ਬਹੁਤ ਦੇਰ ਹੋ ਗਈ ਸੀ; ਕੁਝ ਵਾਪਰ‌ ਗਿਆ ਸੀ। ਅਤੇ ਫਿਰ ਮੈਂ ਪ੍ਰਮਾਤਮਾ ਨੂੰ ਇਹ ਕਹਿੰਦੇ ਸੁਣਿਆ, ਪ੍ਰਮਾਤਮਾ ਨੇ ਕਿਹਾ, "ਇਹ ਚੰਗੇ ਅਤੇ ਬੁਰੇ ਦੇ ਗਿਆਨ ਦੇ ਰੁੱਖ ਦੀ ਭਰਪੂਰਤਾ ਹੈ। ਇਹ ਉਹ ਹੈ ਜੋ ਆਦਮ ਨੇ ਈਦਨ ਦੇ ਬਾਗ਼ ਵਿੱਚ ਮੇਰੇ ਨਾਲ ਮੇਲ ਕਰਨ ਦੀ ਬਜਾਏ ਚੁਣਿਆ ਸੀ।"

ਹਲੇਲੂਯਾਹ, ਹਲੇਲੂਯਾਹ! ਯਹੋਵਾਹ, ਪ੍ਰਮਾਤਮਾ ਦੀ ਉਸਤਤਿ ਕਰੋ!

ਡਾ. ਮੌਰਿਸ ਸਕਲਰ ਇੱਕ ਮੈਸੀਆਨਿਕ ਯਹੂਦੀ ਮੰਤਰੀ ਅਤੇ ਸੰਯੁਕਤ ਰਾਜ ਅਮਰੀਕਾ ਤੋਂ ਵਿਸ਼ਵ ਪੱਧਰੀ-ਕੰਸਰਟ ਵਾਇਲਨਵਾਦਕ ਹੈ। ਮੈਸੀਆਨਿਕ ਯਹੂਦੀ ਲੋਕ ਵਿਸ਼ਵਾਸ ਕਰਦੇ ਹਨ ਕਿ ਯੇਸ਼ੂਆ, ਜਾਂ ਪ੍ਰਮਾਤਮਾ ਯਿਸੂ ਮਸੀਹ (ਸ਼ਾਕਾਹਾਰੀ), ​ਪ੍ਰਮਾਤਮਾ ਦਾ ਪੁੱਤਰ ਅਤੇ ਸੱਚਾ ਯਹੂਦੀ ਮਸੀਹਾ ਹੈ ਜੋ ਅੰਤਮ ਸਮੇਂ ਵਿੱਚ ਨਵੇਂ ਯੁੱਗ ਦੀ ਸ਼ੁਰੂਆਤ ਕਰਨ ਲਈ ਵਾਪਸ ਆਵੇਗਾ। ਵਿਸ਼ਵਵਿਆਪੀ ਸ਼ਾਂਤੀ ਅਤੇ ਬਹਾਲੀ ਦੇ ਨਵੇਂ ਯੁੱਗ ਨੂੰ "ਮੈਸੀਆਨਿਕ ਯੁੱਗ" ਜਾਂ "ਆਉਣ ਵਾਲਾ ਸੰਸਾਰ" ਕਿਹਾ ਜਾਂਦਾ ਹੈ।

ਸਕਲਰ ਮਿਨਿਸਟ੍ਰੀਜ਼ ਰਾਹੀਂ, ਜੋ ਕਿ ਵਿਅਕਤੀਗਤ ਤੌਰ 'ਤੇ ਜਾਂ ਔਨਲਾਈਨ ਪਲੇਟਫਾਰਮਾਂ 'ਤੇ ਚਲਾਈਆਂ ਜਾਂਦੀਆਂ ਹਨ, ਡਾ. ਸਕਲਰ ਆਪਣੀ ਬੇਮਿਸਾਲ ਸੰਗੀਤਕ ਪ੍ਰਤਿਭਾ ਦੀ ਵਰਤੋਂ ਲੋਕਾਂ ਨੂੰ ਇਲਾਜ ਅਤੇ ਦਿਲਾਸਾ ਦੇਣ ਅਤੇ ਉਨ੍ਹਾਂ ਨੂੰ ਪ੍ਰਮਾਤਮਾ ਨਾਲ ਨਿੱਜੀ ਰਿਸ਼ਤਾ ਬਣਾਉਣ ਲਈ ਪ੍ਰੇਰਿਤ ਕਰਨ ਲਈ ਕਰਦੇ ਹਨ।

ਜਵਾਨੀ ਵਿੱਚ, ਮੌਰਿਸ ਨੂੰ ਇੱਕ ਵਾਇਲਨ ਪ੍ਰਤਿਭਾਸ਼ਾਲੀ ਵਜੋਂ ਜਾਣਿਆ ਜਾਂਦਾ ਸੀ ਅਤੇ ਉਸਨੇ ਸੰਯੁਕਤ ਰਾਜ ਅਮਰੀਕਾ ਦੀਆਂ ਦੋ ਸਭ ਤੋਂ ਵੱਕਾਰੀ ਸੰਗੀਤ ਅਕੈਡਮੀਆਂ, ਨਿਊਯਾਰਕ ਵਿੱਚ ਜੂਲੀਅਰਡ ਸਕੂਲ ਆਫ਼ ਮਿਊਜ਼ਿਕ ਅਤੇ ਫਿਲਾਡੇਲਫੀਆ ਵਿੱਚ ਕਰਟਿਸ ਇੰਸਟੀਚਿਊਟ ਆਫ਼ ਮਿਊਜ਼ਿਕ ਵਿੱਚ ਭਾਗ ਲਿਆ।

ਆਪਣੇ ਵੀਹਵਿਆਂ ਦੇ ਸ਼ੁਰੂ ਵਿੱਚ, ਉਸਨੇ ਬਹੁਤ ਸਾਰੇ ਪੁਰਸਕਾਰ ਪ੍ਰਾਪਤ ਕੀਤੇ ਸਨ ਅਤੇ 1990 ਵਿੱਚ ਮਿਊਜ਼ਿਕ ਅਮਰੀਕਾ ਦੁਆਰਾ ਸਾਲ ਦੇ ਚੋਟੀ ਦੇ ਦਸ ਨੌਜਵਾਨ ਕਲਾਕਾਰਾਂ ਵਿੱਚੋਂ ਇੱਕ ਵਜੋਂ ਮਾਨਤਾ ਪ੍ਰਾਪਤ ਕੀਤੀ ਗਈ ਸੀ। ਉਸਦਾ ਰਸਤਾ ਸੁਚਾਰੂ, ਆਸ਼ਾਜਨਕ ਅਤੇ ਤਸੱਲੀਬਖਸ਼ ਜਾਪਦਾ ਸੀ, ਅੱਗੇ ਇੱਕ ਸ਼ਾਨਦਾਰ ਕਰੀਅਰ ਸੀ।

ਹਾਲਾਂਕਿ, ਅੰਦਰੋਂ, ਉਹ ਗੰਭੀਰ ਉਦਾਸੀ, ਇਕੱਲਤਾ ਅਤੇ ਅਧਿਆਤਮਿਕ ਖਾਲੀਪਣ ਤੋਂ ਪੀੜਤ ਸੀ। 1986 ਵਿੱਚ, ਦਰਦ ਇੰਨਾ ਜ਼ਿਆਦਾ ਹੋ ਗਿਆ ਕਿ ਉਹ ਲਗਾਤਾਰ ਇੱਕ ਹਫ਼ਤੇ ਲਈ ਨਿਊਯਾਰਕ ਸਿਟੀ ਦੇ ਜਾਰਜ ਵਾਸ਼ਿੰਗਟਨ ਬ੍ਰਿਜ 'ਤੇ ਗਿਆ, ਆਪਣੀ ਜਾਨ ਲੈਣ ਦੀ ਕੋਸ਼ਿਸ਼ ਕੀਤੀ। ਉਸਨੇ ਇੱਕ ਪ੍ਰਸਾਰਣ ਇੰਟਰਵਿਊ ਦੌਰਾਨ ਇਸ ਅਨੁਭਵ ਨੂੰ ਯਾਦ ਕੀਤਾ।

ਮੈਂ ਪੁਲ 'ਤੇ ਗਿਆ, ਅਤੇ ਮੈਂ ਅਸਲ ਚੜ੍ਹਾਈ ਦੇ ਬਿਲਕੁਲ ਸ਼ੁਰੂ ਵਿੱਚ ਹੀ ਪਹੁੰਚਿਆ ਸੀ, ਅਤੇ ਇੱਕ ਦੂਤ ਆਇਆ ਅਤੇ ਮੇਰੇ ਪੈਰਾਂ 'ਤੇ ਖੜ੍ਹਾ ਹੋ ਗਿਆ। ਮੈਂ ਹੋਰ ਅੱਗੇ ਨਹੀਂ ਵਧ ਸਕਦਾ ਸੀ। ਅਤੇ ਹਰ ਰੋਜ਼ ਮੈਂ ਥੋੜ੍ਹਾ ਹੋਰ ਦੂਰ ਜਾਂਦਾ ਸੀ, ਅਤੇ ਉਹੀ ਗੱਲ ਹੁੰਦੀ ਸੀ। ਅਤੇ ਅੰਤ ਵਿੱਚ, ਆਖਰੀ ਦਿਨ, ਮੈਂ ਅਸਲ ਵਿੱਚ ਸਿਖਰ 'ਤੇ ਪਹੁੰਚ ਗਿਆ, ਅਤੇ ਮੈਂ ਆਪਣਾ ਪੈਰ ਪੁਲ ਦੇ ਕਿਨਾਰੇ ਰੱਖਿਆ, ਅਤੇ ਇੱਕ ਹਵਾ ਆਈ, ਸਿਰਫ਼ ਹਵਾ ਦਾ ਇੱਕ ਝੂੰਕਾ। ਮੈਂ ਹੈਰਾਨ ਹੋ ਗਿਆ, ਅਤੇ ਮੈਂ ਉੱਥੇ ਫੁੱਟਪਾਥ ਦੇ ਕਿਨਾਰੇ ਡਿੱਗ ਪਿਆ, ਅਤੇ ਕਾਰਾਂ ਸ਼ੋਰ-ਸ਼ਰਾਬੇ ਨਾਲ ਚੱਲ ਰਹੀਆਂ ਸਨ, ਅਤੇ ਫਿਰ ਉਹ ਦੂਤ ਮੇਰੇ ਉੱਤੇ ਬੈਠ ਗਿਆ। ਮੈਂ ਉਸਨੂੰ ਦੇਖਿਆ ਅਤੇ ਮਹਿਸੂਸ ਕੀਤਾ, ਪਰ ਮੈਂ ਸਿਰਫ਼ ਰੋ ਰਿਹਾ ਸੀ।

ਇਹ ਘਟਨਾ ਮੌਰਿਸ ਦੇ ਜੀਵਨ ਵਿੱਚ ਇੱਕ ਮੋੜ ਬਣ ਗਈ। ਬਾਅਦ ਵਿੱਚ, ਉਸਨੇ ਪ੍ਰਮਾਤਮਾ ਨਾਲ ਡੂੰਘਾ ਸੰਬੰਧ ਬਣਾਉਣਾ ਸ਼ੁਰੂ ਕਰ ਦਿੱਤਾ। ਫਿਰ, ਇੱਕ ਰਾਤ ਜਦੋਂ ਉਹ ਇੱਕ ਓਪੇਰਾ ਕੰਸਰਟ ਤੋਂ ਘਰ ਜਾ ਰਿਹਾ ਸੀ, ਤਾਂ ਪ੍ਰਮਾਤਮਾ ਮੌਰਿਸ ਨੂੰ ਮਿਲਣ ਆਇਆ।

ਅਚਾਨਕ, ਮੇਰੀ ਕਾਰ ਇਕ ਬੱਦਲ ਨਾਲ ਭਰ ਗਈ। ਮੈਂ ਰੋਣ ਲੱਗ ਪਿਆ, ਬਸ ਰੋਣ ਲੱਗ ਪਿਆ,ਅਤੇ ਮੈਂ ਪ੍ਰਮਾਤਮਾ ਨੂੰ ਇਹ ਕਹਿੰਦੇ ਸੁਣਿਆ, "ਪੁੱਤਰ, ਤੁਸੀਂ ਇੱਕ ਸ਼ਾਮ ਲਈ ਲੋਕਾਂ ਦਾ ਮਨੋਰੰਜਨ ਕਰ ਸਕਦੇ ਹੋਂ, ਅਤੇ ਇਹ ਠੀਕ ਹੈ, ਪਰ ਜੇ ਤੁਸੀਂ ਜਾ ਕੇ ਸੇਵਾ ਕਰੋਂਗੇ ਅਤੇ ਮੇਰੇ ਲਈ ਪ੍ਰਦਰਸ਼ਨ ਕਰੋਂਗੇ, ਤਾਂ ਮੈਂ ਸਿਰਫ਼ ਇੱਕ ਰਾਤ ਲਈ ਲੋਕਾਂ ਦਾ ਮਨੋਰੰਜਨ ਕਰਨ ਤੋਂ ਵੱਧ ਕੁਝ ਕਰਾਂਗਾ, ਮੈਂ ਜ਼ਿੰਦਗੀਆਂ ਹਮੇਸ਼ਾ ਲਈ ਬਦਲ ਦਿਆਂਗਾ। ਤੁਸੀਂ ਕਿਹੜਾ ਚਾਹੁੰਦੇ ਹੋ?"

ਮੌਰਿਸ ਸਕਲਰ ਨੇ ਆਪਣੀ ਚੋਣ ਕੀਤੀ। ਉਹ 1991 ਵਿੱਚ ਇੱਕ ਸੇਵਕ, ਮਨਿਸਟਰ ਬਣਿਆ ਅਤੇ ਉਸਨੇ ਸੰਯੁਕਤ ਰਾਜ, ਕੈਨੇਡਾ, ਯੂਰਪ, ਏਸ਼ੀਆ ਅਤੇ ਇਜ਼ਰਾਈਲ ਵਿੱਚ ਪ੍ਰਦਰਸ਼ਨ ਅਤੇ ਪ੍ਰਚਾਰ ਕਰਦੇ ਹੋਏ, ਪ੍ਰਮਾਤਮਾ ਲਈ ਇੱਕ ਸਾਧਨ ਵਜੋਂ ਸੇਵਾ ਕੀਤੀ ਹੈ। ਉਸਦਾ ਸੰਗੀਤ ਸੁਣਨ ਵਾਲੇ ਬਹੁਤ ਸਾਰੇ ਲੋਕਾਂ ਨੇ ਇਲਾਜ ਅਤੇ ਉੱਨਤੀ ਦੀਆਂ ਮਾਤਰਾਂ ਦਾ ਅਨੁਭਵ ਕੀਤਾ ਹੈ। 1997 ਵਿੱਚ, ਉਸਨੂੰ ਸੰਯੁਕਤ ਰਾਜ ਅਮਰੀਕਾ ਦੇ ਅਲਾਬਾਮਾ ਦੇ ਹੰਟਸਵਿਲੇ ਵਿੱਚ ਵਰਡ ਆਫ਼ ਟਰੂਥ ਸੈਮੀਨਰੀ ਤੋਂ ਡਾਕਟਰ ਆਫ਼ ਮਿਨਿਸਟ੍ਰੀ ਦੀ ਡਿਗਰੀ ਪ੍ਰਦਾਨ ਕੀਤੀ ਗਈ।

ਆਪਣੇ ਜੀਵਨ ਦੌਰਾਨ, ਡਾ. ਸਕਲਰ ਨੇ ਪ੍ਰਮਾਤਮਾ ਵੱਲੋਂ ਭਵਿੱਖਬਾਣੀ ਵਾਲੇ ਸੁਪਨਿਆਂ ਅਤੇ ਦਰਸ਼ਨਾਂ ਦਾ ਅਨੁਭਵ ਕੀਤਾ ਹੈ, ਜੋ ਮਨੁੱਖਤਾ ਦੇ ਭਵਿੱਖ, ਅੰਤਮ ਸਮੇਂ ਅਤੇ ਸਵਰਗ ਦੀ ਮਹਿਮਾ ਬਾਰੇ ਸਮਝ ਪ੍ਰਦਾਨ ਕਰਦੇ ਹਨ।

1985 ਦੇ ਸ਼ੁਰੂ ਵਿੱਚ, ਟੈਕਸਾਸ ਦੇ ਡੱਲਾਸ ਵਿੱਚ ਧਾਰਮਿਕ ਇਕੱਠਾਂ ਵਿੱਚ ਸ਼ਾਮਲ ਹੁੰਦੇ ਹੋਏ, ਪ੍ਰਮਾਤਮਾ ਉਸਨੂੰ ਬਾਹਰੀ ਪੁਲਾੜ ਵਿੱਚ ਲੈ ਗਏ ਅਤੇ ਇੱਕ ਜਾਲ ਦਾ ਦਰਸ਼ਨ ਦਿਖਾਇਆ ਜੋ ਜਲਦੀ ਹੀ ਧਰਤੀ ਨੂੰ ਢੱਕ ਲਵੇਗਾ।

ਮੈਂ ਪੁਲਾੜ ਵਿੱਚ ਸੀ, ਅਤੇ ਮੈਂ ਸੁੰਦਰ ਨੀਲਾ ਗ੍ਰਹਿ ਦੇਖਿਆ। ਇਹ ਬਹੁਤ ਹੀ ਸ਼ਾਨਦਾਰ ਸੀ। ਇਹ ਬਹੁਤ ਹੀ ਸ਼ਾਨਦਾਰ ਹੈ। ਸਾਡਾ ਗ੍ਰਹਿ, ਪ੍ਰਮਾਤਮਾ ਦੀ ਮਹਿਮਾ ਲਈ, ਧਰਤੀ ਨੂੰ ਢੱਕਦਾ ਹੈ ਜਿਵੇਂ ਪਾਣੀ ਸਮੁੰਦਰ ਨੂੰ ਢੱਕਦਾ ਹੈ, ਬਹੁਤ ਸੁੰਦਰ। ਅਤੇ ਮੈਂ ਬਸ ਬਹੁਤ ਹੈਰਾਨ ਸੀ। ਅਤੇ ਫਿਰ, ਮੈਂ ਪ੍ਰਮਾਤਮਾ ਨੂੰ ਇਹ ਕਹਿੰਦੇ ਸੁਣਿਆ, "ਦੇਖਦੇ ਰਹੋ।" ਅਤੇ ਜਿਵੇਂ ਹੀ ਮੈਂ ਦੇਖ ਰਿਹਾ ਸੀ, ਮੈਂ ਇਹ ਛੋਟੀਆਂ, ਛੇ-ਆਕਾਰ ਦੀਆਂ, ਨਿਓਨ ਲਾਈਟਾਂ ਬਣਦੀਆਂ ਹੋਈਆਂ ਦੇਖਣ ਲਗਾ। ਯੂਰਪ ਵਿੱਚ ਪਹਿਲਾਂ। ਫਿਰ ਇਹ ਅਮਰੀਕਾ ਦੇ ਪੱਛਮੀ ਤੱਟ 'ਤੇ ਆਇਆ। ਫਿਰ ਇਹ ਅਮਰੀਕਾ ਵਿੱਚੋਂ ਲੰਘਿਆ। ਅਤੇ ਫਿਰ, ਜਲਦੀ ਹੀ, ਇਸਨੇ ਧਰਤੀ ਨੂੰ ਢੱਕ ਲਿਆ। ਅਤੇ, ਜਦੋਂ ਇਹ ਚੀਜ਼ ਪੂਰੀ ਹੋ ਗਈ, ਇਹ ਇੱਕ ਜੀਓਡੈਸਿਕ ਗੁੰਬਦ ਵਾਂਗ ਦਿਖਾਈ ਦਿੱਤੀ। ਪਰ ਪ੍ਰਮਾਤਮਾ ਨੇ ਮੈਨੂੰ ਕਿਹਾ, "ਇੱਕ ਇਲੈਕਟ੍ਰਾਨਿਕ ਵੈਬ ਆ ਰਿਹਾ ਹੈ ਜੋ ਧਰਤੀ ਨੂੰ ਢੱਕ ਲਵੇਗਾ। ਅਤੇ ਇਹ ਵੈੱਬ ਸੰਸਾਰ ਭਰ ਵਿੱਚ ਸਾਰਿਆਂ ਨੂੰ ਇਕਜੁੱਟ ਕਰੇਗਾ, ਅਤੇ ਕੁਝ ਸਮੇਂ ਲਈ ਇਹ ਇੱਕ ਸ਼ਾਨਦਾਰ ਚੀਜ਼, ਇੱਕ ਵਰਦਾਨ ਵਾਂਗ ਜਾਪੇਗਾ, ਇਹ ਬਹੁਤ ਖੁਸ਼ਹਾਲੀ ਲਿਆਏਗਾ, ਇਹ ਏਕਤਾ ਲਿਆਏਗਾ, ਇਹ ਇੱਕ ਬਹੁਤ ਚੰਗੀ ਚੀਜ਼ ਵਾਂਗ ਜਾਪੇਗਾ।" ਅਤੇ ਫਿਰ ਉਸਨੇ ਕਿਹਾ, "ਪਰ ਦੇਖਦੇ ਰਹੋ।" ਤਾਂ, ਮੈਂ ਦੇਖਿਆ, ਅਤੇ ਮੈਨੂੰ ਇਕ ਖਾਰੇ, ਹਰੇ ਰੰਗ ਕਿਸਮ ਦੇ ਇਕ ਤਲਾਅ ਦੇ ਰੰਗ ਵਾਂਗ, ਧੂੰਆਂ ਦਿਖਾਈ ਦੇਣ ਲੱਗਾ, ਅਤੇ ਇਹ ਉੱਪਰ ਆਉਣ ਲੱਗਾ ਅਤੇ ਇਹਨਾਂ ਛੋਟੇ ਛੇ-ਆਕਾਰ ਦੀਆਂ ਵਿੱਚੋਂ ਹਰੇਕ ਨੂੰ ਭਰ ਗਿਆ।

ਅਤੇ ਫਿਰ ਅਚਾਨਕ, ਪੂਰੀ ਧਰਤੀ, ਇਹ ਇੱਕ ਤਲਾਅ ਦੇ ਤਲ ਵਰਗੀ ਲੱਗ ਰਹੀ ਸੀ, ਅਤੇ ਮੈਂ ਧਰਤੀ ਨੂੰ ਹੋਰ ਨਹੀਂ ਦੇਖ ਸਕਦਾ ਸੀ। ਇਹ ਬਸ ਇੰਨਾ ਖਾਰਾ ਰੰਗ ਸੀ। ਅਤੇ ਫਿਰ, ਮੈਂ ਪ੍ਰਮਾਤਮਾ ਨੂੰ ਦੁਬਾਰਾ ਕਹਿੰਦੇ ਸੁਣਿਆ, "ਦੇਖਦੇ ਰਹੋ।" ਜਿਵੇਂ ਮੈਂ ਦੇਖ ਰਿਹਾ ਸੀ, ਫਿਰ ਮੈਂ ਉਹੀ ਦੇਖਿਆ, ਉਸੇ ਕ੍ਰਮ ਵਿੱਚ, ਅਚਾਨਕ ਉਹ ਕਾਲੇ, ਕਾਲੇ, ਕਾਲੇ ਹੋ ਗਏ। ਅੰਤ ਤੱਕ, ਸਾਰਾ ਗ੍ਰਹਿ ਹਨੇਰੇ ਵਿੱਚ ਸੀ, ਪਰ ਇਹ ਸਿਰਫ਼ ਹਨੇਰਾ ਹੀ ਨਹੀਂ ਸੀ; ਇਹ ਇੱਕ ਡੂੰਘਾ ਹਨੇਰਾ ਸੀ। ਮੇਰਾ ਮਤਲਬ ਹੈ, ਇਹ ਇੰਨਾ ਕਾਲਾ ਸੀ ਕਿ ਪੁਲਾੜ ਚਮਕਦਾਰ ਲੱਗ ਰਿਹਾ ਸੀ। ਇਹ ਇੱਕ ਆਤਮਿਕ ਹਨੇਰਾ ਸੀ। ਅਤੇ ਮੇਰੇ ਪੇਟ ਵਿੱਚ ਇਹ ਬਿਮਾਰ ਭਾਵਨਾ ਸੀ।

ਫਿਰ ਮੈਂ ਲੱਖਾਂ ਗੁਆਚੀਆਂ ਰੂਹਾਂ ਦੀਆਂ ਚੀਕਾਂ ਸੁਣੀਆਂ। ਮੈਂ ਉਨ੍ਹਾਂ ਨੂੰ ਚੀਕਦੇ ਅਤੇ ਪ੍ਰਮਾਤਮਾ ਨੂੰ ਪੁਕਾਰਦੇ ਸੁਣਿਆ, ਅਤੇ ਮੈਨੂੰ ਪਤਾ ਸੀ ਕਿ ਕਿਸੇ ਤਰ੍ਹਾਂ ਬਹੁਤ ਦੇਰ ਹੋ ਗਈ ਸੀ; ਕੁਝ ਵਾਪਰ‌ ਗਿਆ ਸੀ। ਅਤੇ ਫਿਰ ਮੈਂ ਪ੍ਰਮਾਤਮਾ ਨੂੰ ਇਹ ਕਹਿੰਦੇ ਸੁਣਿਆ, ਪ੍ਰਮਾਤਮਾ ਨੇ ਕਿਹਾ, "ਇਹ ਚੰਗੇ ਅਤੇ ਬੁਰੇ ਦੇ ਗਿਆਨ ਦੇ ਰੁੱਖ ਦੀ ਭਰਪੂਰਤਾ ਹੈ। ਇਹ ਉਹ ਹੈ ਜੋ ਆਦਮ ਨੇ ਈਦਨ ਦੇ ਬਾਗ਼ ਵਿੱਚ ਮੇਰੇ ਨਾਲ ਮੇਲ ਕਰਨ ਦੀ ਬਜਾਏ ਚੁਣਿਆ ਸੀ।"

1993 ਵਿੱਚ, ਡਾ. ਮੌਰਿਸ ਸਕਲਰ ਨੂੰ ਇਹ ਦ੍ਰਿਸ਼ਟੀਕੋਣ ਪ੍ਰਾਪਤ ਹੋਣ ਤੋਂ ਅੱਠ ਸਾਲ ਬਾਅਦ, ਕੌਂਸਿਲ ਯੂਰਪੀਅਨ ਪੋਰ ਲਾ ਰੀਚਰਚੇ ਨਿਊਕਲੀਅਰ (CERN), ਜਾਂ ਯੂਰਪੀਅਨ ਆਰਗੇਨਾਈਜ਼ੇਸ਼ਨ ਫਾਰ ਨਿਊਕਲੀਅਰ ਰਿਸਰਚ, ਨੇ ਵਰਲਡ ਵਾਈਡ ਵੈੱਬ ਨੂੰ ਜਨਤਕ ਖੇਤਰ ਵਿੱਚ ਲਾਂਚ ਕੀਤਾ।

ਇਸਨੇ ਲੋਕਾਂ ਲਈ ਇੰਟਰਨੈੱਟ ਉਪਲਬਧ ਕਰਵਾਇਆ, ਜਿਸ ਨਾਲ ਮਨੁੱਖਾਂ ਦੇ ਸੰਚਾਰ ਕਰਨ, ਗਿਆਨ ਤੱਕ ਪਹੁੰਚ ਕਰਨ ਅਤੇ ਸੰਸਾਰ ਨਾਲ ਜੁੜਨ ਦੇ ਤਰੀਕੇ ਵਿੱਚ ਪੂਰੀ ਤਰ੍ਹਾਂ ਕ੍ਰਾਂਤੀ ਆਈ।

ਤੀਹ ਸਾਲ ਪਹਿਲਾਂ, ਪਹਿਲੀ ਵੈੱਬਸਾਈਟ ਔਨਲਾਈਨ ਹੋਈ ਸੀ। ਇਹ ਪਿਛਲੀ ਸਦੀ ਦੀਆਂ ਸਭ ਤੋਂ ਵੱਡੀਆਂ ਪ੍ਰਾਪਤੀਆਂ ਵਿੱਚੋਂ ਇੱਕ ਦੀ ਸ਼ੁਰੂਆਤ ਸੀ - ਵਰਲਡ ਵਾਈਡ ਵੈੱਬ। ਵਰਲਡ ਵਾਈਡ ਵੈੱਬ ਇੰਟਰਨੈੱਟ ਦੀ ਵਰਤੋਂ ਕਰਨ ਵਾਲੀ ਐਪਲੀਕੇਸ਼ਨ ਹੈ। "ਵੈੱਬ" ਨੇ ਇੰਟਰਨੈੱਟ ਨੂੰ ਇੱਕ ਅਜਿਹੇ ਨੈੱਟਵਰਕ ਵਿੱਚ ਬਦਲ ਦਿੱਤਾ ਜਿਸਨੂੰ ਹੁਣ ਜਨਤਾ ਵਰਤ ਸਕਦੀ ਹੈ।

ਇੱਕ ਅਜਿਹੇ ਸੰਸਾਰ ਦੀ ਕਲਪਨਾ ਕਰੋ ਜਿੱਥੇ ਲਿਖਿਆ ਹਰ ਸ਼ਬਦ, ਪੇਂਟ ਕੀਤੀ ਹਰ ਤਸਵੀਰ, ਅਤੇ ਸ਼ੂਟ ਕੀਤੀ ਹਰ ਫਿਲਮ ਨੂੰ ਤੁਹਾਡੇ ਘਰ ਵਿੱਚ ਇੱਕ ਸੂਚਨਾ ਸੁਪਰ ਹਾਈਵੇਅ, ਇੱਕ ਉੱਚ-ਸਮਰੱਥਾ ਵਾਲੇ ਡਿਜੀਟਲ ਸੰਚਾਰ ਨੈਟਵਰਕ ਰਾਹੀਂ ਤੁਰੰਤ ਦੇਖਿਆ ਜਾ ਸਕਦਾ ਹੈ। ਇਹ ਬਹੁਤ ਵਧੀਆ ਲੱਗਦਾ ਹੈ, ਪਰ ਇਹ ਸਭ ਕੰਪਿਊਟਰਾਂ ਦੁਆਰਾ ਸੰਚਾਰ ਕਰਨ 'ਤੇ ਨਿਰਭਰ ਕਰਦਾ ਹੈ, ਅਤੇ ਅਸਲ ਵਿੱਚ, ਇਹ ਪਹਿਲਾਂ ਹੀ ਇੰਟਰਨੈੱਟ ਨਾਮਕ ਕਿਸੇ ਚੀਜ਼ 'ਤੇ ਹੋ ਰਿਹਾ ਹੈ, ਜਿਸਨੂੰ ਸੰਸਾਰ ਦਾ ਕੋਈ ਵੀ ਵਿਅਕਤੀ ਜਿਸ ਕੋਲ ਕੰਪਿਊਟਰ ਅਤੇ ਇੱਕ ਮੋਡਮ ਹੈ, ਟੈਲੀਫੋਨ ਲਾਈਨ ਨਾਲ ਜੁੜਨ ਲਈ ਗਾਹਕ ਬਣ ਸਕਦਾ ਹੈ।

ਵਰਲਡ ਵਾਈਡ ਵੈੱਬ ਦੀ ਵਰਤੋਂ ਪੂਰੀ ਧਰਤੀ 'ਤੇ ਤੇਜ਼ੀ ਨਾਲ ਫੈਲ ਗਈ, ਵਿਸ਼ਵਵਿਆਪੀ ਉਪਭੋਗਤਾ 1993 ਵਿੱਚ 15 ਮਿਲੀਅਨ ਤੋਂ ਵੱਧ ਕੇ 2000 ਤੱਕ 361 ਮਿਲੀਅਨ ਹੋ ਗਏ, ਜੋ ਕਿ 2010 ਤੱਕ ਦੋ ਬਿਲੀਅਨ ਤੋਂ ਵੱਧ ਹੋ ਗਏ। ਅੱਜ, ਇਹ ਅੰਕੜਾ ਵੱਧ ਕੇ 5.65 ਬਿਲੀਅਨ ਹੋ ਗਿਆ ਹੈ।

ਜਿਵੇਂ ਕਿ ਡਾ. ਮੌਰਿਸ ਸਕਲਰ ਦੁਆਰਾ ਦੇਖਿਆ ਗਿਆ ਹੈ, ਸ਼ੁਰੂਆਤੀ ਵਰਲਡ ਵਾਈਡ ਵੈੱਬ ਨੇ ਵਿਸ਼ਵਵਿਆਪੀ ਨਾਗਰਿਕਾਂ ਨੂੰ ਔਨਲਾਈਨ ਫੋਰਮਾਂ, ਚੈਟ ਰੂਮਾਂ, ਮੈਸੇਜਿੰਗ ਐਪਲੀਕੇਸ਼ਨਾਂ, ਡਿਜੀਟਲ ਭਾਈਚਾਰਿਆਂ ਅਤੇ ਹੋਰ ਬਹੁਤ ਕੁਝ ਰਾਹੀਂ ਜੋੜਿਆ, ਇਸ ਤਰ੍ਹਾਂ ਏਕਤਾ ਦੀ ਭਾਵਨਾ ਪੈਦਾ ਕੀਤੀ ਜੋ ਕਿ ਪਹਿਲਾਂ ਕਦੇ ਨਹੀਂ ਸੀ। "ਵੈੱਬ" ਨੇ ਕਾਰੋਬਾਰੀ ਨਵੀਨਤਾ ਅਤੇ ਆਰਥਿਕ ਵਿਕਾਸ ਲਈ ਇੱਕ ਬਿਲਕੁਲ ਨਵਾਂ ਰਸਤਾ ਬਣਾ ਕੇ ਬਹੁਤ ਖੁਸ਼ਹਾਲੀ ਲਿਆਂਦੀ।

ਹਾਲਾਂਕਿ, ਹਾਲ ਹੀ ਦੇ ਸਾਲਾਂ ਵਿੱਚ, ਸਮਾਰਟਫੋਨ, ਸੋਸ਼ਲ ਮੀਡੀਆ, ਵੀਡੀਓ ਗੇਮਾਂ ਅਤੇ ਵੱਖ-ਵੱਖ ਟੈਬਲੇਟਾਂ ਦੇ ਉਭਾਰ ਨਾਲ, "ਵੈੱਬ" ਅਤੇ ਆਮ ਤੌਰ 'ਤੇ ਤਕਨਾਲੋਜੀ ਨਾਲ ਮਨੁੱਖਤਾ ਦਾ ਸਬੰਧ ਇੱਕ ਨਵੇਂ ਪੱਧਰ 'ਤੇ ਪਹੁੰਚ ਗਿਆ ਹੈ, ਜਿਸ ਨਾਲ ਚਿੰਤਾਵਾਂ ਵਧਦੀਆਂ ਜਾ ਰਹੀਆਂ ਹਨ: ਕੀ ਅਸੀਂ ਆਪਣੀ ਰਚਨਾ ਦੇ ਬੰਧਕ ਬਣ ਰਹੇ ਹਾਂ?

ਅੱਜ ਮਨੁੱਖਤਾ ਫ਼ੋਨਾਂ ਨੂੰ ਦੇਖਣ ਵਿੱਚ ਬਹੁਤ ਸਾਰਾ ਸਮਾਂ ਬਿਤਾਉਂਦੀ ਹੈ। ਜਰਮਨੀ ਵਿੱਚ, ਲੋਕ ਆਪਣੇ ਸਮਾਰਟਫੋਨ 'ਤੇ ਪ੍ਰਤੀ ਦਿਨ ਔਸਤਨ 3.35 ਘੰਟੇ ਬਿਤਾਉਂਦੇ ਹਨ। ਅਮਰੀਕਾ ਵਿੱਚ, ਇਹ 4.34 ਘੰਟੇ ਹੈ। ਭਾਰਤ ਵਿੱਚ, 4.77 (ਘੰਟੇ)। ਅਤੇ, ਇੰਡੋਨੇਸ਼ੀਆ ਵਿੱਚ, ਲੋਕ ਆਪਣੇ ਫ਼ੋਨ 'ਤੇ ਪ੍ਰਤੀ ਦਿਨ ਛੇ ਘੰਟੇ ਤੋਂ ਵੱਧ ਸਮਾਂ ਬਿਤਾਉਂਦੇ ਹਨ। ਅਸੀਂ ਆਪਣੇ ਫ਼ੋਨਾਂ 'ਤੇ ਇੰਨਾ ਸਮਾਂ ਬਿਤਾਉਂਦੇ ਹਾਂ ਕਿ ਅੱਜ ਬਹੁਤ ਸਾਰੇ ਖੋਜਕਰਤਾ ਇਸ ਬਾਰੇ ਚੇਤਾਵਨੀ ਦੇ ਰਹੇ ਹਨ ਕਿ ਇਹ ਸਕ੍ਰੀਨ ਟਾਈਮ ਸਾਡੇ ਨਾਲ ਕੀ ਕਰ ਸਕਦਾ ਹੈ।

ਇਹ ਸੰਸਾਰ ਭਰ ਦੇ ਘਰਾਂ ਵਿੱਚ ਇੱਕ ਜਾਣਿਆ-ਪਛਾਣਿਆ ਦ੍ਰਿਸ਼ ਹੈ: ਬੱਚਿਆਂ ਦਾ ਤਕਨਾਲੋਜੀ ਦੁਆਰਾ ਮਨੋਰੰਜਨ ਅਤੇ ਸ਼ਾਂਤ ਕੀਤਾ ਜਾ ਰਿਹਾ ਹੈ। ਪਰ ਇਹ ਵੀ ਜਾਣਿਆ-ਪਛਾਣਿਆ ਹੈ: ਜਦੋਂ ਯੰਤਰ ਖੋਹ ਲਏ ਜਾਂਦੇ ਹਨ ਤਾਂ ਬਹੁਤ ਵੱਡਾ ਨੁਕਸਾਨ। ਉਨ੍ਹਾਂ ਦੀਆਂ ਪ੍ਰਤੀਕਿਰਿਆਵਾਂ ਜੋ ਅਸਲ ਵਿੱਚ ਸਾਡੇ ਸਮੇਂ ਦੀਆਂ ਵੱਡੀਆਂ ਡਾਕਟਰੀ ਚੁਣੌਤੀਆਂ ਵਿੱਚੋਂ ਇੱਕ ਦੇ ਲੱਛਣ ਹਨ। ਜਿਸਨੂੰ ਇੰਟਰਨੈੱਟ ਐਡਿਕਸ਼ਨ ਡਿਸਆਰਡਰ ਕਿਹਾ ਜਾਂਦਾ ਹੈ।

ਚੈਟਜੀਪੀਟੀ-ਪ੍ਰੇਰਿਤ ਮਨੋਵਿਗਿਆਨ ਬਾਰੇ ਅੱਜ ਰਾਤ ਇੱਕ ਨਵੀਂ ਚੇਤਾਵਨੀ: ਮਾਹਰ ਕਹਿੰਦੇ ਹਨ ਕਿ ਇਹ ਉਦੋਂ ਹੁੰਦਾ ਹੈ ਜਦੋਂ ਉਪਭੋਗਤਾ ਚੈਟਬੋਟ ਨਾਲ ਜੁੜੇ ਹੁੰਦੇ ਹਨ, ਉਹ ਸੋਚਦੇ ਹਨ ਕਿ ਇਹ ਇੱਕ ਅਸਲੀ ਰਿਸ਼ਤਾ ਹੈ, ਅਤੇ ਅਸਲੀਅਤ ਤੋਂ ਸੰਪਰਕ ਗੁਆ ਦਿੰਦੇ ਹਨ।

ਫਲੋਰੀਡਾ ਵਿੱਚ ਇੱਕ 14 ਸਾਲਾ ਲੜਕੇ ਨੇ ਇੱਕ ਏਆਈ ਚੈਟਬੋਟ ਨਾਲ ਪਿਆਰ ਹੋਣ ਦੀ ਖਬਰ ਮਿਲਣ ਤੋਂ ਬਾਅਦ ਦੁਖਦਾਈ ਤੌਰ 'ਤੇ ਖੁਦਕੁਸ਼ੀ ਕਰ ਲਈ। ਬੈਲਜੀਅਮ ਵਿੱਚ, ਇੱਕ ਵਿਅਕਤੀ ਨੇ ਆਪਣੀ ਜਾਨ ਲੈ ਲਈ ਜਦੋਂ ਇੱਕ ਚੈਟਬੋਟ ਨੇ ਉਸਨੂੰ ਜਲਵਾਯੂ ਪਰਿਵਰਤਨ ਨਾਲ ਲੜਨ ਲਈ ਆਪਣੇ ਆਪ ਨੂੰ ਕੁਰਬਾਨ ਕਰਨ ਲਈ ਕਥਿਤ ਤੌਰ 'ਤੇ ਉਤਸ਼ਾਹਿਤ ਕੀਤਾ।

ਇਸ ਤੋਂ ਇਲਾਵਾ, ਨੁਕਸਾਨਦੇਹ ਅਤੇ ਅਣਉਚਿਤ ਸਮੱਗਰੀ ਨੂੰ ਵੈੱਬ 'ਤੇ ਆਸਾਨੀ ਨਾਲ ਪਹੁੰਚਯੋਗ ਬਣਾਇਆ ਗਿਆ ਹੈ, ਜੋ ਲੋਕਾਂ ਨੂੰ ਪ੍ਰਮਾਤਮਾ ਅਤੇ ਸੰਤਾਂ ਅਤੇ ਰਿਸ਼ੀਆਂ ਦੀਆਂ ਪਵਿੱਤਰ ਸਿੱਖਿਆਵਾਂ ਤੋਂ ਦੂਰ ਕਰ ਰਿਹਾ ਹੈ।

ਆਦਿ...

2025 ਵਿੱਚ, ਅਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ, AI) ਨੂੰ ਮੁੱਖ ਧਾਰਾ ਵਿੱਚ ਆਉਂਦੇ ਦੇਖ ਰਹੇ ਹਾਂ, ਜੋ ਸਾਡੇ ਰੋਜ਼ਾਨਾ ਜੀਵਨ ਦੇ ਹਰ ਪਹਿਲੂ ਵਿੱਚ ਏਕੀਕ੍ਰਿਤ ਹੋਣ ਲਈ ਤਿਆਰ ਹੈ। ਇਸ ਉੱਚ-ਸ਼ਕਤੀ ਵਾਲੀ ਤਕਨਾਲੋਜੀ ਦੀ, ਜੇਕਰ ਦੁਰਵਰਤੋਂ ਕੀਤੀ ਜਾਂਦੀ ਹੈ ਜਾਂ ਮਾੜੇ ਢੰਗ ਨਾਲ ਪ੍ਰਬੰਧਿਤ ਕੀਤਾ ਜਾਂਦਾ ਹੈ, ਤਾਂ ਮਨੁੱਖਤਾ ਲਈ ਗੰਭੀਰ ਨਤੀਜੇ ਹੋ ਸਕਦੇ ਹਨ।

ਅਤੇ ਟੇਸਲਾ ਮੋਟਰਜ਼ ਦੇ ਸੀਈਓ ਈਲੌਨ ਮਸਕ ਵੱਲੋਂ ਇੱਕ ਚੇਤਾਵਨੀ। ਇਸਦਾ ਕਾਰਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ; ਇਸ ਦੀ ਬਜਾਏ, ਮਸਕ ਆਰਟੀਫੀਸ਼ੀਅਲ ਇੰਟੈਲੀਜੈਂਸ ਬਾਰੇ ਚੇਤਾਵਨੀ ਦਿੰਦਾ ਹੈ, ਜਿਸਨੂੰ ਉਸਨੇ ਪ੍ਰਮਾਣੂ ਹਥਿਆਰਾਂ ਨਾਲੋਂ ਵੀ ਜ਼ਿਆਦਾ ਖ਼ਤਰਨਾਕ ਕਿਹਾ ਹੈ।

ਮੈਂ ਸੱਚਮੁੱਚ ਏਆਈ, AI ਦੇ ਬਹੁਤ ਨੇੜੇ ਹਾਂ, ਬਹੁਤ ਨੇੜੇ ਹਾਂ। ਇਹ ਲਗਭਗ ਕਿਸੇ ਨੂੰ ਪਤਾ ਹੋਣ ਨਾਲੋਂ ਕਿਤੇ ਜ਼ਿਆਦਾ ਕਰਨ ਦੇ ਸਮਰੱਥ ਹੈ, ਅਤੇ ਸੁਧਾਰ ਦੀ ਦਰ ਘਾਤਕ ਹੈ। ਮੈਨੂੰ ਲੱਗਦਾ ਹੈ ਕਿ ਏਆਈ ਦਾ ਖ਼ਤਰਾ ਪ੍ਰਮਾਣੂ ਹਥਿਆਰਾਂ ਦੇ ਖ਼ਤਰੇ ਨਾਲੋਂ ਕਿਤੇ ਜ਼ਿਆਦਾ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ, ਅਸੀਂ ਭੂਤ ਨੂੰ ਬੁਲਾ ਰਹੇ ਹਾਂ।

ਤਕਨਾਲੋਜੀ ਦੀ ਦੁਰਵਰਤੋਂ ਮਨੁੱਖਤਾ ਦਾ ਪਤਨ ਹੋ ਸਕਦੀ ਹੈ। ਕੀ ਇਹ ਲਗਭਗ ਚਾਰ ਦਹਾਕੇ ਪਹਿਲਾਂ ਪ੍ਰਮਾਤਮਾ ਦੁਆਰਾ ਡਾ. ਮੌਰਿਸ ਸਕਲਰ ਨੂੰ ਦਿਖਾਏ ਗਏ "ਆਤਮਿਕ ਹਨੇਰੇ" ਦਾ ਕਾਰਨ ਹੋ ਸਕਦਾ ਹੈ?

ਕੀ ਭਵਿੱਖ ਵਿੱਚ, ਮਨੁੱਖਤਾ ਹਮੇਸ਼ਾ ਲਈ ਅਧਿਆਤਮਿਕ ਹਨੇਰੇ ਵਿੱਚ ਡਿੱਗ ਜਾਵੇਗੀ, ਜਾਂ ਕੀ ਹੁਣ ਚੇਤਾਵਨੀ ਦੇ ਸੰਕੇਤਾਂ ਵੱਲ ਧਿਆਨ ਦੇਵੇਗੀ ਅਤੇ ਇੱਕ ਵੱਖਰਾ ਰਸਤਾ ਚੁਣੇਗੀ? ਅਨੀਸ਼ੀਨਾਬੇ ਪਹਿਲੀ ਕੌਮ ਦੇ ਸਿਆਣੇ ਬਜ਼ੁਰਗਾਂ ਨੇ ਸੱਤਵੀਂ ਅੱਗ ਦੇ ਸਮੇਂ ਦੀ ਭਵਿੱਖਬਾਣੀ ਕੀਤੀ ਸੀ, ਜਦੋਂ "ਗੋਰੀ ਚਮੜੀ-ਵਾਲੀ ਨਸਲ" ਦੀ ਅਗਵਾਈ ਵਾਲਾ ਆਧੁਨਿਕ ਸਮਾਜ ਇੱਕ ਮਹੱਤਵਪੂਰਨ ਚੋਣ ਕਰੇਗਾ ਜੋ ਗ੍ਰਹਿ ਦੀ ਕਿਸਮਤ ਨਿਰਧਾਰਤ ਕਰੇਗਾ।

"ਇਸ ਸਮੇਂ ਗੋਰੀ ਚਮੜੀ-ਵਾਲੀ ਨਸਲ ਨੂੰ ਦੋ ਸੜਕਾਂ ਵਿੱਚੋਂ ਇੱਕ ਦੀ ਚੋਣ ਕਰਨ ਦਾ ਮੌਕਾ ਦਿੱਤਾ ਜਾਵੇਗਾ। ਜੇਕਰ ਉਹ ਸਹੀ ਰਸਤਾ ਚੁਣਦੇ ਹਨ, ਤਾਂ ਸੱਤਵੀਂ ਅੱਗ ਅੱਠਵੀਂ ਅਤੇ ਆਖਰੀ ਅੱਗ ਨੂੰ ਪ੍ਰਕਾਸ਼ਤ ਕਰੇਗੀ - ਸ਼ਾਂਤੀ, ਪਿਆਰ, ਭਾਈਚਾਰੇ ਅਤੇ ਭੈਣ-ਭਰਾ ਦੀ ਇੱਕ ਸਦੀਵੀ ਅੱਗ। ਜੇਕਰ ਗੋਰੀ ਚਮੜੀ-ਵਾਲੀ ਨਸਲ ਸੜਕਾਂ ਦੀ ਗਲਤ ਚੋਣ ਕਰਦੀ ਹੈ, ਤਾਂ ਇਸ ਦੇਸ਼ ਵਿੱਚ ਆਉਣ ਵਿੱਚ ਉਹ ਜੋ ਤਬਾਹੀ ਆਪਣੇ ਨਾਲ ਲੈ ਕੇ ਆਏ ਸਨ, ਉਹ ਉਨ੍ਹਾਂ ਕੋਲ ਵਾਪਸ ਆਵੇਗੀ ਅਤੇ ਧਰਤੀ ਦੇ ਸਾਰੇ ਲੋਕਾਂ ਲਈ ਬਹੁਤ ਦੁੱਖ ਅਤੇ ਮੌਤ ਦਾ ਕਾਰਨ ਬਣੇਗੀ।’”

ਸਾਡੇ ਸਭ ਤੋਂ ਪਿਆਰੇ ਪਰਮ ਸਤਿਗੁਰੂ ਚਿੰਗ ਹਾਈ ਜੀ (ਵੀਗਨ) ਨੇ ਤਕਨਾਲੋਜੀ ਵਿਕਾਸ ਅਤੇ ਅਧਿਆਤਮਿਕ ਉੱਨਤੀ ਦੇ ਵਿਸ਼ੇ 'ਤੇ ਆਪਣੀ ਸੂਝ ਸਾਂਝੀ ਕੀਤੀ।

ਜਦੋਂ ਅਸੀਂ ਤਕਨੀਕੀ ਤੌਰ 'ਤੇ ਕੁਝ ਹੱਦ ਤੱਕ ਵਿਕਸਤ ਹੋ ਜਾਂਦੇ ਹਾਂ, ਅਤੇ ਅਸੀਂ ਇਸਨੂੰ ਅਧਿਆਤਮਿਕ ਜਾਗ੍ਰਿਤੀ ਨਾਲ ਸੰਤੁਲਿਤ ਨਹੀਂ ਕਰ ਰਹੇ ਹੁੰਦੇ, ਤਾਂ ਸਾਨੂੰ ਨਹੀਂ ਪਤਾ ਹੁੰਦਾ ਕਿ ਤਰੱਕੀ ਨੂੰ ਕਿਵੇਂ ਸੰਭਾਲਣਾ ਹੈ। ਅਤੇ ਫਿਰ ਅਸੀਂ ਤਕਨਾਲੋਜੀ ਦੇ ਆਪਣੇ ਅਧੂਰੇ ਗਿਆਨ ਦੇ ਨਤੀਜੇ ਭੁਗਤਾਂਗੇ। [...]

ਸਾਨੂੰ ਇਸਨੂੰ ਅਧਿਆਤਮਿਕ ਸਮਝ, ਉੱਚ ਕੁਲੀਨਤਾ ਅਤੇ ਸ਼ਾਨਦਾਰ ਨੈਤਿਕ ਮਿਆਰ ਨਾਲ ਵਧੇਰੇ ਸੰਤੁਲਿਤ ਕਰਨਾ ਪਵੇਗਾ। ਫਿਰ ਧਰਤੀ ਉੱਤੇ ਸਾਡਾ ਵਿਨਾਸ਼ ਨਹੀਂ ਹੋਵੇਗਾ। ਸਾਡੇ ਕੋਲ ਸਿਰਫ਼ ਬਰਕਤ, ਅਨੰਦ, ਅਤੇ ਤਕਨੀਕੀ ਤੌਰ 'ਤੇ ਆਰਾਮਦਾਇਕ ਜੀਵਨ ਹੋਵੇਗਾ। ਇਸ ਲਈ ਅਸੀਂ ਹੁਣ ਸਿਰਫ਼ ਕੁਲੀਨਤਾ ਵੱਲ ਮੁੜਨਾ ਹੈ, ਦਇਆ ਅਤੇ ਪਿਆਰ-ਭਰੇ ਅੰਦਾਜ਼ ਵੱਲ ਮੁੜਨਾ ਹੈ। ਜਿਵੇਂ ਕਿ ਵੀਗਨ ਬਣੋ, ਚੰਗੇ ਕੰਮ ਕਰੋ, ਹਰੇ ਬਣੋ। ਭਾਵੇਂ ਅਸੀਂ ਸਿਰਫ਼ ਵੀਗਨ ਹੀ ਹੋਈਏ, ਇਹ ਵੀ ਹਰਾ ਹੀ ਹੋਵੇਗਾ।

ਦਰਅਸਲ, ਤਕਨਾਲੋਜੀ ਇੱਕ ਸ਼ਕਤੀਸ਼ਾਲੀ ਔਜ਼ਾਰ ਹੈ ਜੋ ਧਰਤੀ 'ਤੇ ਮਨੁੱਖਾਂ ਦੁਆਰਾ ਪ੍ਰਗਟ ਕੀਤੀ ਗਈ ਚੰਗਿਆਈ ਜਾਂ ਬੁਰਾਈ ਨੂੰ ਵਧਾ ਸਕਦਾ ਹੈ। ਅਸੀਂ ਗਲਤ ਜਾਣਕਾਰੀ ਅਤੇ ਨਕਲੀ ਵਰਚੁਅਲ ਰਿਐਲਿਟੀ ਦੇ ਨਕਾਰਾਤਮਕ ਜਾਲ ਵਿੱਚ ਡੁੱਬ ਕੇ "ਅਧਿਆਤਮਿਕ ਹਨੇਰੇ" ਵਿੱਚ ਜਲਦੀ ਡਿੱਗ ਸਕਦੇ ਹਾਂ, ਜਾਂ ਅਸੀਂ ਸੱਚ, ਪ੍ਰਮਾਤਮਾ ਅਤੇ ਗਿਆਨ ਦੀ ਭਾਲ ਲਈ ਤਕਨਾਲੋਜੀ ਦੀ ਵਰਤੋਂ ਕਰ ਸਕਦੇ ਹਾਂ, ਵੀਗਨ ਦੋਸਤਾਂ ਦੇ ਅਧਿਆਤਮਿਕ ਅਤੇ ਸੰਤਮਈ ਚੱਕਰ ਵਿੱਚ ਸ਼ਾਮਲ ਹੋ ਸਕਦੇ ਹਾਂ। ਸਾਡੇ ਵਿੱਚੋਂ ਹਰੇਕ ਨੂੰ ਹੁਣ ਇੱਕ ਚੋਣ ਕਰਨੀ ਪਵੇਗੀ।

ਅਗਲੇ ਐਪੀਸੋਡ ਵਿੱਚ, ਅਸੀਂ ਸਾਂਝਾ ਕਰਾਂਗੇ ਕਿ ਸਵਰਗੀ ਅਦਾਲਤ ਵਿੱਚ ਕੀ ਵਾਪਰਿਆ ਜੋ ਸਾਡੇ ਗ੍ਰਹਿ ਦੀ ਕਿਸਮਤ ਨੂੰ ਨਿਰਧਾਰਤ ਕਰੇਗਾ, ਜਿਸਨੂੰ ਡਾ.ਮੌਰਿਸ ਸਕਲਰ ਨੇ ਦੇਖਿਆ ਸੀ।

ਡਾ. ਮੌਰਿਸ ਸਕਲਰ ਦੀਆਂ ਭਵਿੱਖਬਾਣੀਆਂ ਅਤੇ ਸੇਵਕਾਈਆਂ ਬਾਰੇ ਵਧੇਰੇ ਜਾਣਕਾਰੀ ਲਈ, ਕਿਰਪਾ ਕਰਕੇ ਉਨ੍ਹਾਂ ਦੇ ਯੂਟਿਊਬ ਚੈਨਲ @SklarMinistries 'ਤੇ ਜਾਓ।
ਹੋਰ ਦੇਖੋ
ਸਾਰੇ ਭਾਗ (49/49)
1
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-11-10
9861 ਦੇਖੇ ਗਏ
2
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-11-17
5720 ਦੇਖੇ ਗਏ
3
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-11-24
5216 ਦੇਖੇ ਗਏ
4
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-12-01
4801 ਦੇਖੇ ਗਏ
5
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-12-08
5833 ਦੇਖੇ ਗਏ
6
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-12-15
21925 ਦੇਖੇ ਗਏ
7
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-12-22
5012 ਦੇਖੇ ਗਏ
8
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-12-29
4985 ਦੇਖੇ ਗਏ
9
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-01-05
4671 ਦੇਖੇ ਗਏ
10
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-01-12
4334 ਦੇਖੇ ਗਏ
11
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-01-19
4873 ਦੇਖੇ ਗਏ
12
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-01-26
3968 ਦੇਖੇ ਗਏ
13
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-02-02
3921 ਦੇਖੇ ਗਏ
14
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-02-09
3794 ਦੇਖੇ ਗਏ
15
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-02-16
6152 ਦੇਖੇ ਗਏ
16
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-02-23
4413 ਦੇਖੇ ਗਏ
17
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-03-02
5537 ਦੇਖੇ ਗਏ
18
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-03-09
5472 ਦੇਖੇ ਗਏ
19
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-03-16
3866 ਦੇਖੇ ਗਏ
20
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-03-23
4252 ਦੇਖੇ ਗਏ
21
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-03-30
4293 ਦੇਖੇ ਗਏ
22
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-04-06
4373 ਦੇਖੇ ਗਏ
23
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-04-13
3802 ਦੇਖੇ ਗਏ
24
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-04-20
4142 ਦੇਖੇ ਗਏ
25
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-04-27
3794 ਦੇਖੇ ਗਏ
26
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-05-04
5283 ਦੇਖੇ ਗਏ
27
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-05-11
3856 ਦੇਖੇ ਗਏ
28
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-05-18
2968 ਦੇਖੇ ਗਏ
29
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-05-25
3185 ਦੇਖੇ ਗਏ
30
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-06-01
3221 ਦੇਖੇ ਗਏ
31
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-06-08
2877 ਦੇਖੇ ਗਏ
32
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-06-15
3633 ਦੇਖੇ ਗਏ
33
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-06-22
3641 ਦੇਖੇ ਗਏ
34
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-06-29
4034 ਦੇਖੇ ਗਏ
35
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-07-06
3697 ਦੇਖੇ ਗਏ
36
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-07-13
3088 ਦੇਖੇ ਗਏ
37
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-07-20
3373 ਦੇਖੇ ਗਏ
38
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-07-27
2598 ਦੇਖੇ ਗਏ
39
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-08-03
3395 ਦੇਖੇ ਗਏ
40
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-08-10
2241 ਦੇਖੇ ਗਏ
41
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-08-17
2234 ਦੇਖੇ ਗਏ
42
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-08-24
2008 ਦੇਖੇ ਗਏ
43
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-08-31
1855 ਦੇਖੇ ਗਏ
44
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-09-07
2034 ਦੇਖੇ ਗਏ
45
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-09-14
1543 ਦੇਖੇ ਗਏ
46
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-09-21
1660 ਦੇਖੇ ਗਏ
47
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-09-28
1515 ਦੇਖੇ ਗਏ
48
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-10-05
1114 ਦੇਖੇ ਗਏ
49
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-10-12
986 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
ਧਿਆਨਯੋਗ ਖਬਰਾਂ
2025-10-17
118 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-10-17
513 ਦੇਖੇ ਗਏ
ਧਿਆਨਯੋਗ ਖਬਰਾਂ
2025-10-16
553 ਦੇਖੇ ਗਏ
ਧਿਆਨਯੋਗ ਖਬਰਾਂ
2025-10-16
323 ਦੇਖੇ ਗਏ
35:38
ਧਿਆਨਯੋਗ ਖਬਰਾਂ
2025-10-16
1 ਦੇਖੇ ਗਏ
ਗਿਆਨ ਭਰਪੂਰ ਸ਼ਬਦ
2025-10-16
ਇਕ ਸਫਰ ਸੁਹਜਾਤਮਿਕ ਮੰਡਲਾਂ ਵਿਚੋਂ
2025-10-16
411 ਦੇਖੇ ਗਏ
ਵੈਜ਼ੀ ਸਰੇਸ਼ਠ ਵਰਗ
2025-10-16
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-10-16
664 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ